ਲੋਹਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲੋਹਾ ( ਨਾਂ , ਪੁ ) ਭਾਂਡੇ , ਹਥਿਆਰ ਅਤੇ ਅਨੇਕ ਵਸਤੂਆਂ ਦੇ ਨਿਰਮਾਣ ਲਈ ਵਰਤੀਂਦੀ ਕਾਲੇ ਰੰਗ ਦੀ ਇੱਕ ਪ੍ਰਸਿੱਧ ਧਾਤ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2517, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਲੋਹਾ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Iron ( ਆਇਅਨ ) ਲੋਹਾ : ਇਹ ਇਕ ਵਜ਼ਨੀ ਧਾਤ ਹੈ ਅਤੇ ਇਸ ਦਾ ਧਰਾਤਲੀ ਫੈਲਾਅ ਐਲੂਮੀਨੀਅਮ ( aluminium ) ਤੋਂ ਦੂਜੇ ਦਰਜੇ ਤੇ ਹੈ । ਭਾਰ ਦੁਆਰਾ ਪ੍ਰਿਥਵੀ ਦੇ ਚਾਪੜ ਦਾ 5 ਪ੍ਰਤਿਸ਼ਤ ਹੈ । ਇਸ ਦੀਆਂ ਮੁੱਖ ਕੱਚੀਆਂ ਧਾਤਾਂ ( ores ) , ਹੈਮਾਟਾਇਟ ( haematite ) , ਮੈਗ-ਨੇਟਾਇਟ ( magnetite ) , ਲਾਇਮੋਨਾਇਟ ( limonite ) , ਸਾਇਡਰਾਇਟ ( siderite ) ਸਲਫਾਇਡ ( sulphide ) , ਆਦਿ ਹਨ । ਇਸ ਤੋਂ ਹੀ ਅਸਪਾਤ ( steel ) ਬਣਦਾ ਹੈ । ਇਸ ਦਾ ਪ੍ਰਯੋਗ ਅਨੇਕ ਪ੍ਰਕਾਰ ਦੀਆਂ ਛੋਟੀ-ਵੱਡੀਆਂ ਮਸ਼ੀਨਾਂ , ਔਜ਼ਾਰਾਂ , ਆਦਿ ਲਈ ਕੀਤਾ ਜਾਂਦਾ ਹੈ ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2517, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਲੋਹਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲੋਹਾ [ ਨਾਂਪੁ ] ਇੱਕ ਧਾਤ ਜਿਸ ਦੇ ਬਰਤਨ/ ਮਸ਼ੀਨਾਂ/ਹਥਿਆਰ ਆਦਿ ਬਣਦੇ ਹਨ , ਫ਼ੌਲਾਦ , ਇਸਪਾਤ; ਪ੍ਰੈੱਸ , ਇਸਤਰੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2507, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਲੋਹਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਲੋਹਾ ( ਸੰ. । ਸੰਸਕ੍ਰਿਤ ਲੋਹ : ) ਲੋਹਾ , ਇਕ ਧਾਤੂ ਜੋ ਕਾਰੀਗਰਾਂ ਦੇ ਹਥ੍ਯਾਰ ਤੇ ਯੋਧਿਆਂ ਦੇ ਸ਼ਸਤ੍ਰ ਆਦਿ ਦੇ ਬਣਾਨ ਵਿਚ ਕੰਮ ਆਉਂਦੀ ਹੈ । ਇਸ ਨੂੰ ਔਖਧੀਆਂ ਨਾਲ ਮਾਰ ਕੇ ਦਵਾਈ ਬਣਾਕੇ ਬੀ ਵਰਤਦੇ ਹਨ । ਯਥਾ-‘ ਲੋਹਾ ਮਾਰਣਿ ਪਾਈਐ ਢਹੈ ਨ ਹੋਇ ਕਪਾਸ’ ਮਿਸਾਲੇ ਪਾਵਨ ਨਾਲ ਲੋਹੇ ਨੇ ਕਪਾਹ ਬਣਕੇ ਨਹੀਂ ਢਹਿ ਪੈਣਾ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2308, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.