ਲਾਗ–ਇਨ/ਨਵਾਂ ਖਾਤਾ |
+
-
 
ਵਾਤਾਵਰਨ ਪ੍ਰਦੂਸ਼ਣ

Envirment Polution ਵਾਤਾਵਰਨ ਪ੍ਰਦੂਸ਼ਣ: ਅਜੋਕੇ ਸਮੇਂ ਵਿਚ ਸਾਰਾ ਵਿਸ਼ਵ ਵਾਤਾਵਰਣ ਪ੍ਰਦੂਸ਼ਣ ਦੀ ਝਪੇਟ ਵਿਚ ਉਲਝ ਰਿਹਾ ਹੈ। ਇਸ ਦੇ ਸਮਾਧਾਨ ਲਈ ਹਰ ਇਕ ਸਰਕਾਰ ਯਤਨਸ਼ੀਲ ਹੈ। ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਵਾਲੇ ਵਿਸ਼ੇਸ਼ ਕਰਕੇ ਤਿੰਨ ਸੋਮੇ ਹਨ ਪਾਣੀ ,ਹਵਾ ਅਤੇ ਸ਼ੋਰ। ਪਾਣੀ ਦਾ ਪ੍ਰਦੂਸ਼ਨ ਉਦਯੋਗਾਂ ਦੇ ਵਿਸਥਾਰ ਕਾਰਨ ਪਾਣੀ ਦੇ ਪ੍ਰਦੂਸ਼ਣ ਦੀ ਸਮੱਸਿਆ ਬਹੁਤ ਹੀ ਗੰਭੀਰ ਹੋ ਚੁੱਕੀ ਹੈ। ਕਾਰਖਾਨਿਆਂ ਵਾਲੇ ਗੰਦੇ ਪਾਣੀ ਨੂੰ ਸਾਫ ਕਰਨ ਲਈ ਟਰੀਟਮੈਂਟ ਪਲਾਂਟ ਲਗਾਉਣ ਵਿਚ ਕੁਤਾਹੀ ਕਰਦੇ ਹਨ ਜਿਸ ਕਾਰਨ ਗੰਦਾ ਪਾਣੀ ਸ਼ਹਿਰਾਂ ਅਤੇ ਨਗਰਾਂ ਦੀਆਂ ਗਲੀਆਂ ਸੜਕਾਂ ਵਿਚ ਪਹੁੰਚ ਕੇ ਮਨੁੱਖੀ ਜੀਵਨ ਲਈ ਆਫਤ ਵਾਲਾ ਕਾਰਨ ਬਣਦਾ ਹੈ। ਸ਼ਹਿਰਾਂ ਦੇ ਵਸਨੀਕ ਆਪਣਾ ਕੂੜਾ ਕਰਕਟ ਤਲਾਬਾਂ ਅਤੇ ਨਹਿਰਾਂ ਵਿਚ ਸੁੱਟ ਦਿੰਦੇ ਹਨ। ਪਲਾਸਟਿਕ ਦੇ ਲਿਫਾਫਿਆਂ ਨੇ ਪਾਣੀ ਨੂੰ ਅਤਿਅੰਤ ਦੂਸ਼ਿ ਤ ਕਰ ਦਿੱਤਾ ਹੈ। ਉਹ ਦਰਿਆ ਜਿਨ੍ਹਾਂ ਦਾ ਸਵੱਛ ਪਾਣੀ ਲੋਕਾਂ ਲਈ ਅਮ੍ਰਿਤ ਹੁੰਦਾ ਸੀ। ਉਹ ਹੁਣ ਕੂੜਾ ਕਰਕਟ ਕਾਰਨ ਵਹਿਣ ਦੀ ਬਜਾਏ ਸੁੱਕ ਕੇ ਰਹਿ ਗਏ ਹਨ। ਜਿਸ ਦੀ ਉਦਾਹਰਣ ਲੁਧਿਆਣੇ ਦਾ ਦਰਿਆ ਜੋ ਲੋਕਾਂ ਦੇ ਮਨੋਰੰਜਨ ਦਾ ਸਾਧਨ ਸੀ। ਬੁੱਢਾ ਨਾਲਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪੰਜਾਬ ਸਰਕਾਰ ਨੇ ਇਸ ਨੂੰ ਸੁਰਜੀਤ ਕਰਨ ਲਈ ਕਰੋੜਾਂ ਰੁਪਏ ਦੀ ਗ੍ਰਾਂਟ ਦੀ ਮਨਜੂਰੀ ਕੀਤੀ ਹੈ। ਪਰ ਇਹ ਬੁੱਢਾ ਨਾਲਾ ਜਿਉਂ ਦੇ ਤਿਉਂ ਦੀ ਅਵਾਸਥਾ ਵਿਚ ਹੈ। ਇਹੋ ਹਾਲ ਦੇਸ਼ ਦੀਆਂ ਪਵਿੱਤਰ ਨਦੀਆਂ ਦਾ ਹੈ। ਗੰਗਾ ਨਦੀ ਜਿਸ ਨੂੰ ਗੰਗਾ ਮਾਤਾ ਕਿਹਾ ਜਾਂਦਾ ਹੈ। ਪ੍ਰਦੂਸ਼ਣ ਇਕ ਨਮੂਨਾ ਬਣ ਕੇ ਰਹਿ ਗਿਆ ਹੈ। ਇਸ ਦੇ ਕੰਡਿਆਂ ਤੇ ਵੱਸਦੇ ਸ਼ਹਿਰਾਂ ਦਾ ਕੂੜਾ ਕਰਕਟ ਕਾਰਖਾਨਿਆਂ ਦਾ ਗੰਦਾ ਪਾਣੀ ਪ੍ਰਦੂਸ਼ਣ ਅਤੇ ਇਸ ਦੇ ਕੰਡਿਆਂ ਨੂੰ ਸ਼ਮਸ਼ਾਨ ਭੂਮੀ ਵਜੋਂ ਵਰਤ ਕੇ ਅਤੇ ਕਈ ਵਾਰੀ ਇਸ ਵਿਚ ਮੁਰਦਾ ਲਾਸ਼ਾ ਨੂੰ ਤਰਾਇਆ ਜਾਂਦਾ ਹੈ ਅਤੇ ਇਸ ਨੂੰ ਲਗਾਤਾਰ ਪ੍ਰਦੂਸ਼ਿਤ ਕਰ ਰਿਹਾ ਹੈ। ਭਾਰਤ ਸਰਕਾਰ ਨੇ ਗੰਗਾ ਮਾਤਾ ਅਤੇ ਹੋਰ ਨਦੀਆਂ ਨੂੰ ਪ੍ਰਦੂਸ਼ਿਤ ਰਹਿਤ ਬਣਾਉਣ ਲਈ ਕਰੋੜਾਂ ਰੁਪਏ ਦੇ ਅਨੁਦਾਨ ਦਿੱਤੇ ਹਨ ਪਰ ਨਦੀਆਂ ਦੀ ਦਸ਼ਾ ਵਿਚ ਬਹੁਤ ਹੀ ਘੱਟ ਸੁਧਾਰ ਵੇਖਣ ਨੂੰ ਮਿਲਦਾ ਹੈ ਹਵਾ ਵਿਚ ਪ੍ਰਦੂਸ਼ਣ ਦੇ ਮੁੱਖ ਕਾਰਨ ਕਾਰਾਂ , ਮੋਟਰਸਾਇਕਲਾਂ,ਬੱਸਾਂ ਅਤੇ ਟਰੱਕਾਂ ਆਦਿ ਦਾ ਕਾਰਬਨ ਡਾਇਆਕਸਾਇਡ ਧੂੰਏ ਆਦਿ ਦਾ ਛੱਡਣਾ ਹੈ। ਵਿਆਹ ਸ਼ਾਦੀਆਂ ਅਤੇ ਹੋਰ ਸਮਾਗਮਾਂ ਤੇ ਪਟਾਕਿਆਂ ਆਦਿ ਦਾ ਚਲਾਣਾ, ਕਾਰਖਾਨਿਆਂ ਦੀਆਂ ਚਿਮਨੀਆਂ ਤੋਂ ਧੂੰਏ ਦਾ ਨਿਕਲਣਾ, ਬਿਜਲੀ ਉਪਕਰਣਾਂ ਤੋਂ ਗੈਸਾ ਦਾ ਨਿਕਲਣਾ, ਜੰਗਲਾਂ ਵਿਚ ਅੱਗ ਲੱਗਣਾ,ਜੰਗਾਂ ਵਿਚ ਗੋਲਾ ਬਾਰੂਦ ਅਤੇ ਵਿਸਫੋਟਾਂ ਦਾ ਪ੍ਰਯੋਗ, ਅੱਤਵਾਦੀਆਂ ਵੱਲੋਂ ਅੰਨੇਵਾਹ ਬੰਬਾਂ ਦਾ ਵਿਸਫੋਟ, ਪਹਾੜਾਂ ਤੇ ਅੱਗ ਦਾ ਉਘਲਣਾਂ ਅਤੇ ਧੂੰਏ ਦਾ ਕਈ ਹਜਾਰ ਮੀਟਰ ਵਾਯੂਮੰਡਲ ਵਿਚ ਫੈਲ ਜਾਣ ਕਾਰਨ ਹਵਾਈ ਜਹਾਜ਼ਾ ਦੀ ਉਡਾਣ ਨੂੰ ਰੋਕਣਾ ਇਰਾਕ ਜਿਹੇ ਦੇਸ਼ਾ ਵਿਚ ਹਰ ਰੋਜ਼ ਆਤਮਘਾਤੀ ਬੰਬਾਂ ਨਾਲ ਹਵਾ ਨੂੰ ਪ੍ਰਦੂਸ਼ਤ ਕਰਨ ਵਾਲੇ ਕਈ ਸਾਧਨ ਹਨ।

      ਸ਼ੋਰ ਸ਼ਰਾਬਾ ਵੀ ਇਕ ਪ੍ਰਕਾਰ ਦਾ ਅਜਿਹਾ ਪ੍ਰਦੂਸਣ ਹੈ ਜਿਸ ਨਾਲ ਮਨੁੱਖ ਦੇ ਕੰਨ ਅਤੇ ਮਾਨਸਿਕ ਸ਼ਕਤੀ ਤੇ ਬੁਰਾ ਪ੍ਰਭਾਵ ਪੈਂਦਾ ਹੈ। ਵਿਆਹ ਸ਼ਾਦੀਆਂ ਅਤੇ ਹੋਰ ਸਮਾਗਮਾਂ ਤੇ ਬੈਂਡ ਅਤੇ ਡੀ਼ ਜੇ ਆਦਿ ਦਾ ਪ੍ਰਯੋਗ ਰਾਜਨੀਤਿਕ ਦਲਾਂ ਵੱਲੋਂ ਲਾਊਡ ਸਪੀਕਰਾਂ ਦਾ ਪ੍ਰਯੋਗ ਸੋ਼ਰ ਪ੍ਰਦੂਸ਼ਣ ਦਾ ਮੁੱਖ ਕਾਰਨ ਹਨ। ਸ਼ੋਰ ਪ੍ਰਦੂਸ਼ਣ ਵਿਚ ਵਾਧਾ ਕਰਨ ਲਈ ਮੋਟਰ , ਕਾਰਾਂ, ਬੱਸਾਂ ਅਤੇ ਮੋਟਰਸਾਇਕਲ ਦੇ ਉੱਚੀ ਅਵਾਜ਼ਾ ਵਾਲੇ ਹਾਰਨ ਵੀ ਹਨ। ਇਸ ਲਈ ਸਰਕਾਰ ਨੇ ਹਸਪਤਾਲਾਂ ਨੇੜੇ (ਨੋ ਹਾਰਨ ਪਲੀਜ) ਜਾਂ ਬਜੁਰਗਾਂ ਦੇ ਨਿਵਾਸ ਸਥਾਨਾਂ ਅਤੇ ਸਕੂਲਾਂ ਅਤੇ ਹੋਰ ਵਿੱਦਿਅਕ ਸੰਸਥਾਵਾਂ ਦੇ ਇਰਦ ਗਿਰਦ ਹਾਰਨ ਵਜਾਉਣ ਦੀ ਸਖ਼ਤ ਮਨਾਹੀ ਕੀਤੀ ਹੈ। ਕੇਂਦਰੀ ਸਰਕਾਰ ਅਤੇ ਰਾਜ ਸਰਕਾਰਾਂ ਨੇ ਇਨ੍ਹਾਂ ਤਿੰਨ ਪ੍ਰਕਾਰਾ ਦੇ ਪ੍ਰਦੂਸ਼ਣਾਂ ਨਾਲ ਨਜਿੱਠਣ ਲਈ ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗਿਕ ਸੰਸਥਾਵਾਂ ਅਤੇ ਕਾਰਖਾਨਿਆਂ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਤੇ ਵੱਡੀਆਂ-ਵੱਡੀਆਂ ਰਕਮਾਂ ਦੇ ਜੁਰਮਾਨੇ ਕਰਦੇ ਹਨ। ਪਰ ਇਹ ਖੇਦ ਦੀ ਗੱਲ ਹੈ ਕਿ ਵਾਤਾਵਰਨ ਕੰਟਰੋਲ ਬੋਰਡ ਰੂਲ ਰਹਿਤ ਭ੍ਰਿਸ਼ਟਾਚਾਰ ਲਈ ਬਦਨਾਮ ਹੋ ਚੁੱਕੇ ਹਨ। ਜੇ ਅਸੀਂ ਆਪਣੇ ਨਾਗਰਿਕਾਂ ਦੇ ਜੀਵਨ ਨੂੰ ਪ੍ਰਦੂਸ਼ਣ ਤੋ਼ ਸੁਰੱਖਿਅਤ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਜਲ ਅਤੇ ਵਾਯੂ ਨੂੰ ਸਾਫ ਸੁਥਰਾ ਰੱਖਣ ਲਈ ਅਤੇ ਸ਼ੋਰ ਦੇ ਹਾਨੀਕਾਰਕ ਸਿੱਟਿਆਂ ਤੋਂ ਬਚਣ ਲਈ ਪੂਰਾ ਯਤਨ ਕਰਨਾ ਚਾਹੀਦਾ ਹੈ ਅਤੇ ਸਰਕਾਰ ਨੂੰ ਇਸ ਬੁਰਾਈ ਤੇ ਕਾਬੂ ਪਾਉਣ ਲਈ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ।

ਲੇਖਕ : ਡਾ. ਡੀ. ਆਰ ਸਚਦੇਵਾ,     ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 35041,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/5/2015 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ