ਵਾਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਾਰ ( ਨਾਂ , ਪੁ ) ਆਕਰੇ ਗਾਰੇ ਪੱਥਰਾਂ ਜਾਂ ਛੱਪੜ ਦੇ ਡਲਿਆਂ ਨਾਲ ਉਸਾਰੀ ਜਾ ਰਹੀ ਕੰਧ ਦਾ ਇੱਕ ਰੱਦਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7847, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਵਾਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਾਰ ( ਨਾਂ , ਪੁ ) ਹਫ਼ਤਾਵਾਰੀ ਦਿਨਾਂ ਵਿੱਚੋਂ ਕੋਈ ਇੱਕ ਦਿਨ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7847, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਵਾਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਾਰ ( ਨਾਂ , ਇ ) ਢਾਡੀਆਂ ਦੁਆਰਾ ਗਾਇਆ ਜਾਣ ਵਾਲਾ ਬੀਰ-ਕਾਵਿ ਦਾ ਇੱਕ ਪ੍ਰਤਿਨਿਧ ਰੂਪ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7846, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਵਾਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਾਰ 1 [ ਨਾਂਪੁ ] ਹਮਲਾ , ਹੱਲਾ 2 [ ਨਾਂਪੁ ] ਇੱਕ ਕਾਵਿ-ਰੂਪ 3 [ ਨਾਂਪੁ ] ਦਿਨ , ਰੋਜ਼ , ਪੁਰਬ; ਸਨਿੱਚਰਵਾਰ 4 [ ਨਾਂਪੁ ] ਕੰਧ ਆਦਿ ਦੀਆਂ ਇੱਟਾਂ ਦਾ ਇੱਕ ਰਦਾ , ਵਾਰੀ , ਦਫਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7832, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਾਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਾਰ ( ਕਾਵਿ-ਰੂਪ ) : ਸਿੱਖ-ਸਾਹਿਤ ਵਿਚ ਇਹ ਕਾਵਿ-ਰੂਪ ਬਹੁਤ ਪ੍ਰਚਲਿਤ ਹੈ । ਗੁਰੂ ਗ੍ਰੰਥ ਸਾਹਿਬ ਵਿਚ 22 ਵਾਰਾਂ ਦਰਜ ਹੋਈਆਂ ਹਨ । ਇਨ੍ਹਾਂ ਵਿਚੋਂ ਇਕ ਰਾਇ ਬਲਵੰਡ ਅਤੇ ਸਤੈ ਨਾਂ ਦੇ ਡੂਮਾਂ ਦੀ ਲਿਖੀ ਹੈ ਅਤੇ 21 ਗੁਰੂ ਸਾਹਿਬਾਨ ਦੀਆਂ ਹਨ ( ਗੁਰੂ ਨਾਨਕ ਦੇਵ ਦੀਆਂ ਤਿੰਨ , ਗੁਰੂ ਅਮਰਦਾਸ ਦੀਆਂ ਚਾਰ , ਗੁਰੂ ਰਾਮਦਾਸ ਦੀਆਂ ਅੱਠ ਅਤੇ ਗੁਰੂ ਅਰਜਨ ਦੇਵ ਦੀਆਂ ਛੇ ) । ਇਨ੍ਹਾਂ ਵਿਚ 20 ਵਾਰਾਂ ਸ਼ਲੋਕ-ਪਉੜੀ-ਬੰਧ ਵਿਚ ਹਨ ਅਤੇ ਬਸੰਤ ਰਾਗ ਦੀ ਵਾਰ ਕੇਵਲ ਤਿੰਨ ਪਉੜੀਆਂ ਵਿਚ ਲਿਖੀ ਹੈ ।

ਲੋਕ ਪਰੰਪਰਾ ’ ਤੇ ਆਧਾਰਿਤ ‘ ਵਾਰ’ ਪੰਜਾਬੀ ਭਾਸ਼ਾ ਦੇ ਇਕ ਕਾਵਿ-ਰੂਪ ਦਾ ਨਾਂ ਹੈ । ਅਨੇਕ ਵਿਦਵਾਨਾਂ ਵਲੋਂ ‘ ਵਾਰ’ ਸ਼ਬਦ ਦੇ ਕੀਤੇ ਅਰਥਾਂ ਦੇ ਪ੍ਰਕਾਸ਼ ਵਿਚ ਵਾਰ ਦੀ ਪਰਿਭਾਸ਼ਾ ਇਸ ਪ੍ਰਕਾਰ ਬਣਦੀ ਹੈ— ‘ ਉਹ ਕਾਵਿਮਈ ਉਤਸਾਹ ਵਰਧਕ ਵਾਰਤਾ , ਜਿਸ ਵਿਚ ਕਿਸੇ ਆਕ੍ਰਮਣ ਜਾਂ ਸੰਘਰਸ਼ ਦੇ ਪ੍ਰਸੰਗ ਵਿਚ ਨਾਇਕ ਦਾ ਯਸ਼ ਗਾਇਆ ਗਿਆ ਹੋਵੇ । ’ ਇਸ ਵਿਚ ਆਮ ਤੌਰ ’ ਤੇ ਵੀਰ ਰਸ ਦੀ ਪ੍ਰਧਾਨਤਾ ਹੁੰਦੀ ਹੈ ਅਤੇ ਇਸ ਨੂੰ ਗਾਉਣ ਵਾਲੇ ਅਤੇ ਕਿਸੇ ਹੱਦ ਤਕ ਰਚੈਤਾ ਵੀ ਭੱਟ ਜਾਂ ਢਾਡੀ ਹੁੰਦੇ ਹਨ । ਆਪਣੇ ਆਪ ਨੂੰ ਪ੍ਰਭੂ ਦਾ ਢਾਡੀ ਕਹਿਣ ਵਾਲੇ ਗੁਰੂ ਨਾਨਕ ਦੇਵ ਜੀ ਨੇ ‘ ਵਾਰ’ ਵੀਰ-ਰਸ ਦੇ ਖੇਤਰ ਵਿਚੋਂ ਕਢ ਕੇ ਅਧਿਆਤਮਿਕਤਾ ਦੀ ਸ਼ਾਂਤ ਭਾਵ-ਭੂਮੀ ਵਿਚ ਲਿਆਉਂਦਾ ਹੈ । ਅਜਿਹੀ ਬਦਲੀ ਨਾਲ ਇਕ ਪਾਸੇ ਜਿਥੇ ਵਾਰ ਦੇ ਵਿਸ਼ੇ- ਖੇਤਰ ਵਿਚ ਵਿਸਤਾਰ ਹੋਇਆ ਹੈ , ਉਥੇ ਲੋਕ-ਮਾਨਸ ਦੇ ਅਤਿ-ਅਧਿਕ ਅਨੁਸਾਰੀ ਕਾਵਿ-ਰੂਪ ਨੂੰ ਅਪਣਾ ਕੇ ਜਿਗਿਆਸੂ ਨੂੰ ਮੁਕਤੀ-ਪ੍ਰਾਪਤੀ ਦੇ ਮਾਰਗ ਉਤੇ ਅਗੇ ਵਧਣ ਲਈ ਉਤਸਾਹਿਤ ਕੀਤਾ ਗਿਆ ਹੈ । ਅਜਿਹਾ ਕਰਨ ਵੇਲੇ ਵਾਰ ਵਿਚਲੇ ਸੰਘਰਸ਼ ਦੇ ਸਰੂਪ ਨੂੰ ਸਥੂਲਤਾ ਤੋਂ ਸੂਖਮਤਾ ਵਲ ਮੋੜਿਆ ਗਿਆ ਹੈ । ਇਸ ਤਰ੍ਹਾਂ ਅਧਿਆਤਮਿਕ ਵਾਰਾਂ ਵਿਚ ਪਰਮਾਤਮਾ ਨੂੰ ਸਰਵ-ਸ਼ਕਤੀਮਾਨ ਨਾਇਕ ਮੰਨ ਕੇ ਉਹ ਦਾ ਯਸ਼ ਗਾਇਆ ਗਿਆ ਹੈ ਅਤੇ ਨੇਕੀ ਤੇ ਬਦੀ ਦਾ ਪਰਸਪਰ ਦੁਅੰਦ ਜਾਂ ਸਦ-ਵ੍ਰਿੱਤੀਆਂ ਨਾਲ ਟਕਰਾਓ ਵਿਖਾ ਕੇ ਸੰਘਰਸ਼ ਦੀ ਭੂਮਿਕਾ ਨਿਭਾਈ ਗਈ ਹੈ ।

ਪਰੰਪਰਾ ਅਨੁਸਾਰ ਵਾਰਾਂ ਪਉੜੀਆਂ ਵਿਚ ਲਿਖੀਆਂ ਜਾਂਦੀਆਂ ਸਨ । ‘ ਪਉੜੀ ’ ਦੇ ਦੋ ਰੂਪ ਵਰਤੇ ਗਏ ਹਨ— ਨਿਸ਼ਾਨੀ ਅਤੇ ਸਿਰਖੰਡੀ । ਇਸ ਦੀ ਭਾਸ਼ਾ ਜਨ- ਪੱਧਰ ਦੀ ਹੁੰਦੀ ਹੈ ਅਤੇ ਯੁੱਧ ਦਾ ਵਾਤਾਵਰਣ ਸਿਰਜਨ ਲਈ ਤਲਖ਼ ਅਤੇ ਕਠੌਰ ਧੁਨੀਆਂ ਵਾਲੇ ਵਰਣਾਂ ਦੀ ਵਰਤੋਂ ਕੀਤੀ ਜਾਂਦੀ ਹੈ ।

ਢਾਡੀ ਲੋਕ ਗਾਉਣ ਵੇਲੇ ਵਿਆਖਿਆ ਦੀ ਰੁਚੀ ਅਧੀਨ ਪਉੜੀਆਂ ਨਾਲ ਸ਼ਲੋਕ ਵੀ ਜੋੜ ਦਿੰਦੇ ਸਨ । ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਵੇਲੇ ਜੋ ਸ਼ਲੋਕ ਪੂਰਵ-ਵਰਤੀ ਗੁਰੂ ਸਾਹਿਬਾਨ ਦੀਆਂ ਵਾਰਾਂ ਨਾਲ ਜੁੜ ਚੁੱਕੇ ਸਨ , ਉਨ੍ਹਾਂ ਨੂੰ ਉਸੇ ਤਰ੍ਹਾਂ ਰਖ ਕੇ ਪਉੜੀਆਂ ਦੀ ਬਿਰਤੀ ਅਨੁਸਾਰ ਕਈ ਹੋਰ ਸ਼ਲੋਕ ਵੀ ਜੋੜ ਕੇ ਵਾਰ ਨੂੰ ਪਉੜੀ-ਬੰਧ ਦੀ ਥਾਂ ਸ਼ਲੋਕ-ਪਉੜੀ-ਬੰਧ ਵਾਲਾ ਰੂਪ ਦੇ ਦਿੱਤਾ ।

ਸ਼ਲੋਕ-ਪਉੜੀ-ਬੰਧ ਸੰਬੰਧੀ ਧਿਆਨ ਯੋਗ ਗੱਲ ਇਹ ਹੈ ਕਿ ਭਾਵੇਂ ਹਰ ਪਉੜੀ ਨਾਲ ਆਮ ਤੌਰ’ ਤੇ ਦੋ ਸ਼ਲੋਕ ਆਏ ਹਨ , ਪਰ ਇਸ ਪੈਟਰਨ ਨੂੰ ਜ਼ਰੂਰੀ ਨਹੀਂ ਹਰ ਵਾਰ ਅਪਣਾਇਆ ਗਿਆ ਹੋਵੇ । ਕਈਆਂ ਵਾਰਾਂ ਵਿਚ ਪਉੜੀਆਂ ਨਾਲ ਇਕ ਤੋਂ ਲੈ ਕੇ ਸੱਤ ਤਕ ਸ਼ਲੋਕ ਦਰਜ ਹਨ । ਇਨ੍ਹਾਂ ਦੇ ਚਰਣਾਂ ਜਾਂ ਤੁਕਾਂ ਵਿਚ ਵੀ ਸਮਾਨਤਾ ਨਹੀਂ ਹੈ , ਕਿਉਂਕਿ ‘ ਮਾਝ ਕੀ ਵਾਰ’ ਵਿਚ 24 ਅਤੇ ‘ ਮਲ੍ਹਾਰ ਕੀ ਵਾਰ’ ਵਿਚ 26 ਤੁਕਾਂ ਦੇ ਸ਼ਲੋਕ ਮਿਲਦੇ ਹਨ । ਜੋ ਸ਼ਲੋਕ ਵਾਰਾਂ ਵਿਚ ਜੋੜਨੋ ਬਚ ਗਏ , ਉਨ੍ਹਾਂ ਨੂੰ ‘ ਸਲੋਕ ਵਾਰਾ ਤੇ ਵਧੀਕ ’ ਪ੍ਰਕਰਣ ਵਿਚ ਦਰਜ ਕੀਤਾ ਗਿਆ । ਗੁਰੂ ਅਰਜਨ ਦੇਵ ਜੀ ਨੇ ਲੋਕ-ਜੀਵਨ ਵਿਚ ਪ੍ਰਚਲਿਤ ਨੌਂ ਵਾਰਾਂ ਦੀਆਂ ਧੁਨੀਆਂ ਉਪਰ ਨੌਂ ਵਾਰਾਂ ਨੂੰ ਗਾਉਣ ਦਾ ਨਿਰਦੇਸ਼ ਵੀ ਕੀਤਾ ਹੈ । ਇਸ ਨਾਲ ਅਧਿਆਤਮਿਕ ਵਾਰਾਂ ਦਾ ਜਨ-ਜੀਵਨ ਨਾਲ ਸੰਪਰਕ ਕਾਇਮ ਰਖਿਆ ਜਾ ਸਕਿਆ ਹੈ ।

ਇਸ ਕਾਵਿ-ਰੂਪ ਦਾ ਆਰੰਭ ਕਦ ਹੋਇਆ ? ਇਸ ਬਾਰੇ ਕੋਈ ਪ੍ਰਮਾਣਿਕ ਤੱਥ ਉਪਲਬਧ ਨਹੀਂ ਹੈ । ਇਸ ਦੇ ਪੁਰਾਤਨ ਹੋਣ ਦਾ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨੌਂ ਵਾਰਾਂ ਦੇ ਲੋਕ-ਪ੍ਰਚਲਨ ਅਤੇ ਲੋਕ-ਪ੍ਰਿਯਤਾ ਕਾਰਣ ਪ੍ਰਵਾਨ ਚੜ੍ਹੀਆਂ ਧੁਨੀਆਂ ਤੋਂ ਹੋ ਜਾਂਦਾ ਹੈ । ਇਹ ਨੌਂ ਵਾਰਾਂ ਇਸ ਪ੍ਰਕਾਰ ਹਨ— ਵਾਰ ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ , ਵਾਰ ਟੁੰਡੇ ਅਸਰਾਜੇ ਕੀ , ਵਾਰ ਰਾਇ ਕਮਾਲ ਦੀ ਮਉਜਦੀ , ਵਾਰ ਸਿਕੰਦਰ ਬਰਾਹਮ ਕੀ , ਵਾਰ ਲਲਾ ਬਹਿਲੀਮਾ ਕੀ , ਵਾਰ ਜੋਧੈ ਵੀਰੈ ਪੂਰਬਣੀ ਕੀ , ਵਾਰ ਰਾਇ ਮਹਿਮੇ ਹਸਨੇ ਕੀ , ਵਾਰ ਰਾਣੈ ਕੈਲਾਸ ਤਥਾ ਮਾਲਦੇ ਕੀ , ਵਾਰ ਮੂਸੇ ਕੀ । ਇਨ੍ਹਾਂ ਦੇ ਧੁਨੀ-ਗਤ ਸੰਕੇਤਾਂ ਤੋਂ ਪੁਰਾਤਨ ਵਿਰਸੇ ਦਾ ਬੋਧ ਹੁੰਦਾ ਹੈ । ਪਰ ਇਨ੍ਹਾਂ ਵਾਰਾਂ ਵਿਚ ਵਰਣਿਤ ਬ੍ਰਿੱਤਾਂਤਾਂ ਦੇ ਆਧਾਰ’ ਤੇ ਸਪੱਸ਼ਟ ਹੁੰਦਾ ਹੈ ਕਿ ਇਨ੍ਹਾਂ ਵਿਚੋਂ ਪੰਜ ਦਾ ਸਮਾਂ ਗੁਰੂ-ਕਾਲ ਬਣਦਾ ਹੈ ਅਤੇ ਚਾਰ ਆਦਿ- ਕਾਲ ਵਿਚ ਸਮੇਟੀਆਂ ਜਾ ਸਕਦੀਆਂ ਹਨ । ਆਦਿ- ਕਾਲੀਨ ਚਾਰ ਵਾਰਾਂ ਹਨ— ਟੁੰਡੇ ਅਸ ਰਾਜੇ ਦੀ ਵਾਰ , ਸਿਕੰਦਰ ਬਰਾਹਮ ਕੀ ਵਾਰ , ਮੂਸੇ ਕੀ ਵਾਰ ਅਤੇ ਲਲਾ ਬਹਲੀਮਾ ਕੀ ਵਾਰ । ਇਨ੍ਹਾਂ ਵਾਰਾਂ ਦਾ ਪੂਰਾ ਪਾਠ ਨਹੀਂ ਮਿਲਦਾ । ਸਿੱਖ- ਇਤਿਹਾਸ-ਨੁਮਾ ਰਚਨਾਵਾਂ ਅਥਵਾ ਕੋਸ਼ਾਂ ਵਿਚ ਇਨ੍ਹਾਂ ਦੇ ਕੁਝ ਉਧਰਿਤ ਅੰਸ਼ ਜ਼ਰੂਰ ਮਿਲ ਜਾਂਦੇ ਹਨ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7003, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਾਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਵਾਰ ( ਸੰ. । ਸੰਸਕ੍ਰਿਤ ਵਾਰ = ਕਾਲ , ਮੌਕਿਆ , ਅਵਸਰ , ਦਿਨ ) ੧. ਵੇਲਾ । ਯਥਾ-‘ ਸਿਝਿ ਇਵੇਹਾ ਵਾਰ’ ।

ਦੇਖੋ , ‘ ਸਿਝਿ’

੨. ਵਾ ਯਥਾ-‘ ਹਥ ਵਾਰਿ ਕਰੈ ’ ਹੱਥਾ ਨਾਲ ਵਾੜ ਕਰਦਾ ਹੈ ।

੩. ( ਪੰਜਾਬੀ ) ਕੁਰਬਾਨ * । ਯਥਾ-‘ ਵਾਰਿ ਵਾਰਉ ਅਨਿਕ ਡਾਰਉ’ ।

ਦੇਖੋ , ‘ ਵਾਰਿਆ ਨ ਜਾਵਾ....’

੪. ਵਾਲ । ਯਥਾ-‘ ਵਾਰਿਆ ਨ ਜਾਵਾ ਏਕ ਵਾਰ’ । ਇਥੇ ਇਕ ਵਾਰੀ ਬੀ ਅਰਥ ਕਰਦੇ ਹਨ । ਦੇਖੋ , ‘ ਵਾਰਿਆ.....’

੫. ਮੰਗਲ , ਬੁਧ ਅਦਿਕ ਵਾਰ । ਯਥਾ-‘ ਪੰਦ੍ਰਹ ਥਿਤੰੀ ਸਾਤ ਵਾਰ’ ।

੬. ਵਾਰੀ , ਇਕ ਦੇ ਮਗਰੋਂ ਦੂਆ , ਫੇਰ ਤੀਆ , ਐਸਾ ਕ੍ਰਮ । ਯਥਾ-‘ ਬੋਹਿਥਿ ਚੜਉ ਜਾ ਆਵੈ ਵਾਰੁ’ ।

੭. ( ਪੰਜਾਬੀ ਵਾਰ * = ਹਮਲਾ , ਹੱਲਾ । ਹੱਲੇ ਦਾ ਗੀਤ ) ਇਕ ਪ੍ਰਕਾਰ ਦਾ ਗੀਤ , ਜਿਸ ਵਿਚ ਸਲੋਕ ਤੇ ਪਉੜੀਆਂ ਹੁੰਦੀਆਂ ਹਨ । ਯਥਾ-‘ ਬਿਹਾਗੜੇ ਕੀ ਵਾਰ ਮਹਲਾ ੪’ ।

----------

* ਸੰਸਕ੍ਰਿਤ ‘ ਵਾਰਣ’ ਦਾ ਅਰਥ ਰੱਖ੍ਯਾ ਕਰਨੀ ਬੀ ਹੈ , ਰੱਖ੍ਯਾ ਵਾਸਤੇ ਹੀ ‘ ਵਾਰਾਂ ’ ਕਰਦੇ ਹਨ । ਜੋ ਸ਼ੈ ਸਦਕੇ ਕਰਦੇ ਹਨ , ਸਿਰ ਤੋਂ ਫੇਰ ਕੇ ਕਰਦੇ ਹਨ , ਉਸ ਤੋਂ ‘ ਵਾਰਨਾ’ ਪਦ ਬਣਿਆ ਜਾਪਦਾ ਹੈ ।

----------

* ਪੰਜਾਬ ਵਿਚ ਹੱਲੇ ਬੜੇ ਹੁੰਦੇ ਰਹੇ ਹਨ , ਹਰ ਹੱਲੇ ਯਾ ਆਮ ਲੜਾਈਆਂ ਮਗਰੋਂ ਬੀਰਾਂ ਦੀ ਕੀਰਤੀ ਲਈ ਢਾਡੀ ਉਹਨਾ ਦਾ ਹਾਲ ਛੰਦਾਂ ਵਿਚ ਰਚ ਕੇ ਗਾਂਦੇ ਹਨ । ਉਹਨਾ ਗੀਤਾਂ ਨੂੰ ਵਾਰ ਕਹਿੰਦੇ ਸਨ । ਉਹਨਾ ਵਜ਼ਨਾਂ ਤੇ ਰਚੇ ਗਏ ਧਾਰਮਕ ਗੀਤ- ਜੈਸੇ ਭਾਈ ਗੁਰਦਾਸ ਦੀਆਂ ਵਾਰਾਂ , ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵਾਰਾਂ ਕਈਆਂ ਰਾਗਾਂ ਦੇ ਮਗਰ ਹਨ । ਮੁਕਾਬਲਾ ਕਰੋ , ਪੰਜਾਬੀ ਵਾਰ = ਹਮਲਾ , ਅੰਗਰੇਜ਼ੀ ਵਾਰ ( War ) ਲੜਾਈ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7003, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.