ਵਿਦਿਆ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਵਿਦਿਆ : ਇਹ ‘ ਅਵਿਦਿਆ ’ ਦੀ ਵਿਪਰੀਤ-ਅਰਥਕ ਸ਼ਬਦ ਹੈ । ਬ੍ਰਹਮ ਅਤੇ ਮਾਯਾ ( ਅਵਿਦਿਆ ) ਦਾ ਗਿਆਨ ਹੀ ‘ ਵਿਦਿਆ’ ਕਿਹਾ ਜਾਂਦਾ ਹੈ । ਅਦ੍ਵੈਤ-ਵੇਦਾਂਤ ਵਿਚ ਗਿਆਨ ਅਥਵਾ ਵਿਦਿਆ ਨੂੰ ਮੋਖ ਪ੍ਰਾਪਤੀ ਦਾ ਸਾਧਨ ਮੰਨਿਆ ਗਿਆ ਹੈ ।

ਵਿਦਿਆ ਦਾ ਮੂਲ ਅਰਥ ਹੈ ਸਤਿ ਦਾ ਗਿਆਨ , ਪਰਮਾਰਥ ਤੱਤ੍ਵ ਦਾ ਗਿਆਨ ਜਾਂ ਆਤਮ-ਗਿਆਨ । ਅਦ੍ਵੈਤ ਵੇਦਾਂਤ ਅਨੁਸਾਰ ਪਰਮਾਰਥ ਤੱਤ੍ਵ ਨੂੰ ਹੀ ਸਤਿ ਸਵੀਕਾਰ ਕੀਤਾ ਗਿਆ ਹੈ । ਬ੍ਰਹਮ ਅਤੇ ਆਤਮਾ ਵਿਚ ਕੋਈ ਅੰਤਰ ਨਹੀਂ । ਆਤਮਾ ਹੀ ਬ੍ਰਹਮ ਹੈ । ਇਹੀ ਕਾਰਣ ਹੈ ਕਿ ਦਾਰਸ਼ਨਿਕ ਸ਼ਬਦਾਵਲੀ ਵਿਚ ਵਿਦਿਆ ਹੀ ‘ ਬ੍ਰਹਮ- ਵਿਦਿਆ’ ਹੈ ।

ਵਿਦਿਆ ਦੇ ਦੋ ਰੂਪ ਹਨ । ਇਕ ‘ ਅਪਰਾ ਵਿਦਿਆ’ , ਜੋ ਨੀਵੇਂ ਦਰਜੇ ਦੀ ਵਿਦਿਆ ਮੰਨੀ ਗਈ ਹੈ । ਇਸ ਦਾ ਸੰਬੰਧ ਬ੍ਰਹਮ ਸੰਬੰਧੀ ਸਗੁਣ ਗਿਆਨ ਨਾਲ ਹੈ । ਇਸ ਨਾਲ ਮੋਖ ਪ੍ਰਾਪਤ ਨਹੀਂ ਕੀਤਾ ਜਾ ਸਕਦਾ । ਦੂਜੀ ‘ ਪਰਾ ਵਿਦਿਆ’ ਰਾਹੀਂ ਮੋਖ ਪ੍ਰਾਪਤ ਹੁੰਦਾ ਹੈ । ਇਸ ਨੂੰ ‘ ਬ੍ਰਹਮ -ਵਿਦਿਆ’ ਜਾਂ ‘ ਆਤਮ-ਵਿਦਿਆ’ ਕਿਹਾ ਜਾ ਸਕਦਾ ਹੈ । ਕਾਮ , ਕ੍ਰੋਧ , ਲੋਭ , ਮੋਹ , ਅਹੰਕਾਰ ਆਦਿ ਦੁਰਵ੍ਰਿੱਤੀਆਂ ਅਥਵਾ ਵਿਕਾਰਾਂ ਦਾ ਦਮਨ ਕਰਕੇ ਵੇਦਾਂਤ ਦੀਆਂ ਸਿਖਿਆਵਾਂ ਦਾ ਪਾਲਨਾ ਕਰਨਾ ਇਸ ਵਿਦਿਆ ਦੇ ਅੰਗ ਹਨ । ਕ੍ਰਮ ਵਜੋਂ ਅਪਰਾ ਵਿਦਿਆ ਪਹਿਲੀ ਪੌੜੀ ਹੈ ਅਤੇ ਪਰਾ ਵਿਦਿਆ ਦੂਜੀ । ਸ਼੍ਰਵਣ , ਮਨਨ ਅਤੇ ਨਿਦਿਧੑਯਾਸਨ ਦੀ ਪ੍ਰਕ੍ਰਿਆ ਤੋਂ ਲੰਘਦਾ ਹੋਇਆ ਜਿਗਿਆਸੂ ਧਿਆਨ ਅਤੇ ਸਮਾਧੀ ਦੀ ਅਵਸਥਾ ਵਿਚ ਪਹੁੰਚ ਜਾਂਦਾ ਹੈ । ਉਸ ਵੇਲੇ ਆਪਾ-ਪਰਕਾ ਭੇਦ ਮਿਟ ਜਾਂਦਾ ਹੈ । ਇਹ ਗਿਆਨ ਪਰਾ-ਵਿਦਿਆ ਅਖਵਾਉਂਦਾ ਹੈ ।

ਗੁਰਬਾਣੀ ਵਿਚ ਦੂਜੀ ਤਰ੍ਹਾਂ ਦੀ ਵਿਦਿਆ , ‘ ਪਰਾ ਵਿਦਿਆ’ ਨੂੰ ਉਚਿਤ ਠਹਿਰਾਇਆ ਗਿਆ ਹੈ । ਆਸਾ ਰਾਗ ਵਿਚ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ— ਵਿਦਿਆ ਵੀਚਾਰੀ ਤਾਂ ਪਰਉਪਕਾਰੀ ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ( ਗੁ.ਗ੍ਰੰ.356 ) ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3052, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਦਿਆ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਵਿਦਿਆ ( ਸੰ. । ਸੰਸਕ੍ਰਿਤ ਵਿਦ੍ਯਾ ) ੧. ਪੜ੍ਹਨ ਤੋਂ ਪੈਦਾ ਹੋਇਆ ਗਿਆਨ , ਇਲਮ

੨. ਜਿਨ੍ਹਾਂ ਵਿਚ ਵਿਦ੍ਯਾ ਲਿਖੀ ਹੈ , ਪੋਥੀ , ਪੁਸਤਕ । ਯਥਾ-‘ ਵਿਦਿਆ ਵੀਚਾਰੀ ਤਾਂ ਪਰਉਪਕਾਰੀ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3052, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.