ਲਾਗ–ਇਨ/ਨਵਾਂ ਖਾਤਾ |
+
-
 
ਵੰਡ

Distribution_ਵੰਡ: ਵੰਡ ਸ਼ਬਦ ਦੇ ਕੀ ਅਰਥ ਹਨ? ਇਸ ਦਾ ਲਫ਼ਜ਼ੀ ਅਰਥ ‘ਹਰੇਕ ਨੂੰ ਹਿੱਸਾ ਦੇਣਾ’ ਹੈ, ਇਕ ਤੋਂ ਵੱਧ ਆਦਮੀਆਂ ਨੂੰ ਦੇਣਾ ਹੈ। ਵੰਡਣ ਸ਼ਬਦ ਦਾ ਅਰਥ ਅਸਲ ਵਿਚ ਕੁਝ ਦੇਣਾ ਹੈ ਨ ਕਿ ਕਲਪਤ ਰੂਪ ਵਿਚ ਦੇਣਾ। ਦੇਣ ਦੀ ਕ੍ਰਿਆ ਭੌਤਕ ਹੋ ਜਾਂ ਅਰਥਾਵੀਂ ਹੋ ਸਕਦੀ ਹੈ। ਸ਼ੇਅਰ-ਧਾਰੀਆਂ ਵਿਚ ਰਕਮਾਂ ਵੰਡਣ ਲਈ ਉਨ੍ਹਾਂ ਵਿਚੋਂ ਹਰੇਕ ਦੀ ਬਣਦੀ ਰਕਮ ਉਨ੍ਹਾਂ ਦੇ ਲੇਖੇ ਜਮ੍ਹਾਂ ਕਰਨ ਜਾਂ ਹਰੇਕ ਨੂੰ ਵਾਸਤਵ ਵਿਚ ਅਦਾ ਕਰਨ ਦਾ ਢੰਗ ਅਪਣਾਇਆ ਜਾ ਸਕਦਾ ਹੈ।

       ਇਨਕਮ ਟੈਕਸ ਐਕਟ ਦੀ ਧਾਰਾ 16(2) ਵਿਚ ਆਉਂਦੇ ਸ਼ਬਦ ‘‘ਅਦਾ ਕੀਤਾ ’’ ਦੇ ਅਰਥ ਕਰਦਿਆਂ ਸਰਵਉੱਚ ਅਦਾਲਤ [(1964) 53 ਆਈ ਟੀ ਆਰ 83] ਦੁਆਰਾ ਪ੍ਰੇਖਣ ਕੀਤਾ ਗਿਆ ਹੈ, ਇਹ ਠੀਕ ਹੈ ਕਿ ਧਾਰਾ 16 (2) ਵਿਚ ਆਉਂਦੇ ਸ਼ਬਦ ‘ਅਦਾ ਕੀਤਾ’ ਵਿਚ ਇਹ ਨਹੀਂ ਚਿਤਵਿਆ ਗਿਆ ਕਿ ਮੈਂਬਰ ਨੇ ਲਾਭਾਸ਼ ਵਸੂਲ ਕਰ ਲਏ ਹਨ। ਆਮ ਤੌਰ ਤੇ ਧਾਰਾ 16(2) ਦੇ ਅਰਥ ਵਿਚ ਲਾਭਾਂਸ਼ ਅਦਾ ਕੀਤੇ ਗਏ ਕਹੇ ਜਾ ਸਕਦੇ ਹਨ ਜੇ ਕੰਪਨੀ ਆਪਣੀ ਦੇਣਦਾਰੀ ਦਾ ਭੁਗਤਾਨ ਕਰ ਦਿੰਦੀ ਹੈ ਅਤੇ ਲਾਭਾਂਸ਼ ਦੀ ਰਕਮ ਉਸ ਲਈ ਹਕਦਾਰ ਮੈਂਬਰ ਨੂੰ ਬਿਲਾ ਸ਼ਰਤ ਉਪਲਬਧ ਕਰਵਾ ਦਿੰਦੀ ਹੈ।

       ਸਰਵਉੱਚ ਅਦਾਲਤ ਨੇ ਮਿਸਿਜ਼ ਪੀ.ਆਰ.ਸਰਈਆ ਬਨਾਮ ਕਮਿਸ਼ਨਰ ਔਫ਼ ਇਨਕਮ ਟੈਕਸ [(1965) 55 ਆਈ.ਟੀ.ਆਰ. 699] ਵਿਚ ਇਸ ਸਿਧਾਂਤ ਦੀ ਮੁੜ ਪੁਸ਼ਟੀ ਕੀਤੀ ਹੈ ਅਤੇ ਕਰਾਰ ਦਿੱਤਾ ਹੈ ਕਿ ਜਿਥੇ ਲਾਭਾਂਸ਼ ਨਿਰਧਾਰਤੀ ਦੇ ਵਖਰੇ ਲੇਖੇ ਵਿਚ ਜਮ੍ਹਾਂ ਨਹੀਂ ਕਰਵਾਇਆ ਗਿਆ ਤਾਂ ਜੋ ਉਹ ਜੇ ਚਾਹੇ ਤਾਂ ਕਢਵਾ ਸਕੇ ਉਥੇ ਇਹ ਨਹੀਂ ਕਿਹਾ ਜਾ ਸਕਦਾ ਕਿ ਧਾਰਾ 16(2) ਦੇ ਅਰਥਾਂ ਅੰਦਰ ਲਾਭਾਸ਼ ਉਸ ਦੇ ਲੇਖੇ ਜਮ੍ਹਾਂ ਹੋ ਗਿਆ ਹੈ ਜਾਂ ਅਦਾ ਕਰ ਦਿੱਤਾ ਗਿਆ ਹੈ। ਇਹ ਹੀ ਅਰਥ ਵੰਡ ਸ਼ਬਦ ਨੂੰ ਦਿੱਤੇ ਜਾਣੇ ਚਾਹੀਦੇ ਹਲ। ‘‘ਅਦਾ ਕੀਤਾ’’ ਅਤੇ ‘‘ਵੰਡਿਆ ਗਿਆ’’ ਵਿਚ ਅਨੇਕਾਂ ਵਿਅਕਤੀ ਵਿਚਕਾਰ ਤਕਸੀਮ ਕਰਨ ਦਾ ਵਿਚਾਰ ਸ਼ਾਮਲ ਹੈ ਅਤੇ ਇਸ ਦਾ ਮਤਲਬ ਉਹ ਹੀ ਹੇ ਜੋ ਅਨੇਕਾਂ ਵਿਅਕਤੀਆਂ ਨੂੰ ਅਦਾਇਗੀ ਕਰਨ ਦਾ ਹੈ। [ਪੰਜਾਬ ਡਿਸਟਿਲਿੰਗ ਇੰਡਸਟਰੀਜ਼ ਲਿਮਟਿਡ ਬਨਾਮ ਕਮਿਸ਼ਨਰ ਔਫ਼ ਇਨਕਮ ਟੈਕਸ [(1965) 57 ਆਈ ਟੀ ਆਰ 9)]

ਲੇਖਕ : ਰਾਜਿੰਦਰ ਸਿੰਘ ਭਸੀਨ,     ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4209,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/11/2015 12:00:00 AM
ਹਵਾਲੇ/ਟਿੱਪਣੀਆਂ: noreference

ਵੰਡ

ਵੰਡ (ਸੰ.। ਸੰਸਕ੍ਰਿਤ ਵਿਤਰਣੰ ਯਾ ਵਿਡੑ=ਹਿੱਸੇ ਕਰਨੇ। ਪੰਜਾਬੀ ਵੰਡ) ਹਿੱਸਾ। ਯਥਾ-‘ਤਿਸੁ ਹਰਿ ਧਨ ਕੀ ਵੰਡ ਹਥਿ ਆਵੈ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 4209,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/14/2015 12:00:00 AM
ਹਵਾਲੇ/ਟਿੱਪਣੀਆਂ: noreference

ਵੇੜੁ

ਵੇੜੁ (ਸੰ.। ਸੰਸਕ੍ਰਿਤ ਵੇਖ਼ੑਟ=ਘੇਰਨਾ। ਪੰਜਾਬੀ ਵੇੜਨਾ=ਘੇਰਨਾ। ਵੇੜ=ਘੇਰ) ਘੇਰਾ। ਯਥਾ-‘ਪਾਇਆ ਵੇੜੁ ਮਾਇਆ ਸਰਪ ਭੁਇਅੰਗਾ’। ਪਾਇਆ ਹੈ ਘੇਰਾ ਮਾਇਆ ਰੂਪੀ ਭੁਇਅੰਗ ਨੇ, ਅਰਥਾਤ ਸੱਪ ਨੇ, ਅਥਵਾ ਭੁਇਅੰਗ (ਵਰਤੁਲਾਕਾਰ) ਅਰਥਾਤ ਚੱਕ੍ਰਦਾਰ ਘੇਰਾ ਪਾਇਆ ਹੈ ਮਾਇਆ ਰੂਪੀ ਸੱਪਣੀ ਨੇ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 4209,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/14/2015 12:00:00 AM
ਹਵਾਲੇ/ਟਿੱਪਣੀਆਂ: noreference

ਵੜ

ਵੜ (ਨਾਂ,ਇ) ਵਿਆਹ ਤੋਂ ਇੱਕ ਦਿਨ ਪਹਿਲਾਂ ਬਿਰਾਦਰੀ ਨੂੰ ਖੁਆਈ ਜਾਣ ਵਾਲੀ ਰੋਟੀ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4256,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵੰਡ

ਵੰਡ 1 [ਨਾਂਇ] ਤਕਸੀਮ, ਬਟਵਾਰਾ, ਵੰਡੀ, ਵਟਾਈ 2 [ਨਾਂਪੁ] ਵੜੇਵੇਂ ਅਤੇ ਦਾਣਾ ਆਦਿ ਜੋ ਭਿਓਂ ਕੇ ਪਸ਼ੂਆਂ ਦੇ ਗੁਤਾਵੇ ਲਈ ਵਰਤਿਆ ਜਾਂਦਾ ਹੈ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4906,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਵੰਡ

ਵੰਡ (ਨਾਂ,ਇ) ਤਕਸੀਮ; ਬਟਵਾਰਾ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4942,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵੰਡ

ਵੰਡ (ਨਾਂ,ਇ) ਅਣ ਛੜਿਆ ਚੌਲ; ਆਟਾ ਛਾਣਨ ਤੋਂ ਪਿੱਛੋਂ ਛਾਣਨੀ ਵਿੱਚ ਰਹਿ ਗਿਆ ਸੂੜ੍ਹ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4942,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ