ਲਾਗ–ਇਨ/ਨਵਾਂ ਖਾਤਾ |
+
-
 
ਸ਼ਲੋਕ

ਸ਼ਲੋਕ: ਇਹ ਅਧਿਆਤਮਿਕ ਅਨੁਭੂਤੀ ਨੂੰ ਸੰਖੇਪ ਵਿਚ ਅਭਿਵਿਅਕਤ ਕਰਨ ਵਾਲਾ ਸ਼ੈਲੀਗਤ ਕਾਵਿ ਰੂਪ ਹੈ। ਇਸ ਦੀ ਵਰਤੋਂ ਗੁਰੂ ਗ੍ਰੰਥ ਸਾਹਿਬ ਵਿਚ ਆਮ ਹੋਈ ਹੈ। ਖ਼ਾਸ ਕਰਕੇ ਵਾਰਾਂ , ਕੁਝ ਵੱਡੀਆਂ ਬਾਣੀਆਂ ਅਤੇ ਰਾਗਾਂ ਤੋਂ ਮੁਕਤ ਅੰਤ ਉਤੇ ਸੰਕਲਿਤ ਰਚਨਾਵਾਂ ਵਿਚ, ਜਿਵੇਂ ਸਹਸਕ੍ਰਿਤੀ ਸ਼ਲੋਕ, ਸ਼ਲੋਕ ਮਹਲਾ ੯, ਸ਼ਲੋਕ ਵਾਰਾਂ ਤੇ ਵਧੀਕ, ਆਦਿ। ਇਹ ਸ਼ਲੋਕ ਕਿਸੇ ਨਿਸਚਿਤ ਛੰਦ-ਰੂਪ ਜਾਂ ਪ੍ਰਕਾਰ ਨੂੰ ਅਪਣਾ ਕੇ ਨਹੀਂ ਲਿਖੇ ਗਏ। ਕੁਝ ਵਿਦਵਾਨਾਂ ਨੇ ਕਿਤੇ ਕਿਤੇ ਇਨ੍ਹਾਂ ਵਿਚ ਉਲਾਲਾ, ਚੰਦ੍ਰਮਣਿ, ਸਰਸੀ, ਹਾਕਲ, ਸਾਰ, ਦੋਹਿਰਾ , ਆਦਿ ਛੰਦ-ਲੱਛਣਾਂ ਦੀ ਛਾਇਆ ਦਸੀ ਹੈ, ਪਰ ਇਹ ਵਾਧੂ ਦੀ ਖਿਚ-ਤਾਣ ਹੈ। ਅਸਲ ਵਿਚ, ਇਸ ਗ੍ਰੰਥ ਵਿਚਲੇ ਸ਼ਲੋਕਾਂ ਤੋਂ ਭਾਵ ਹੈ ਕਾਵਿ-ਤੁਕ ਜਾਂ ਕਾਵਿ-ਤੁਕਾਂ ਦਾ ਸਮੂਹ ਜਿਸ ਵਿਚ ਇਕ ਹੀ ਭਾਵ ਜਾਂ ਵਿਚਾਰ ਦੀ ਪ੍ਰਧਾਨਤਾ ਹੋਵੇ। ਸ਼ਲੋਕ ਵਿਚ ਕਿਸੇ ਇਕ ਵਿਸ਼ੇ ਨੂੰ ਲੈ ਕੇ ਬਾਣੀਕਾਰ ਆਪਣਾ ਮਤ ਪ੍ਰਗਟ ਕਰਨਾ ਸ਼ੁਰੂ ਕਰਦੇ ਹਨ ਅਤੇ ਜਦੋਂ ਤਕ ਉਸ ਮਤ ਜਾਂ ਵਿਚਾਰ ਦੀ ਪੂਰੀ ਤਰ੍ਹਾਂ ਅਭਿਵਿਅਕਤੀ ਨਹੀਂ ਹੋ ਜਾਂਦੀ, ਤਦ ਤਕ ਸ਼ਲੋਕ ਦੀ ਰਚਨਾ-ਪ੍ਰਕ੍ਰਿਆ ਚਲਦੀ ਰਹਿੰਦੀ ਹੈ, ਚਾਹੇ ਉਹ ਕਿਤਨੀਆਂ ਹੀ ਤੁਕਾਂ ਦਾ ਕਿਉਂ ਨ ਬਣ ਜਾਏ। ਇਸੇ ਲਈ ਗੁਰੂ ਗ੍ਰੰਥ ਸਾਹਿਬ ਵਿਚ ਇਕ ਤੋਂ ਲੈ ਕੇ 26 ਤੁਕਾਂ ਤਕ ਦੇ ਸ਼ਲੋਕ ਮਿਲਦੇ ਹਨ।

            ਸ਼ਲੋਕਾਂ ਵਿਚ ਰੂਪਾਕਾਰ ਦੀ ਥਾਂ ਭਾਵ-ਪੱਖ ਦੀ ਪ੍ਰਧਾਨਤਾ ਹੈ। ਤੁਕਾਂਤ ਵਲ ਵੀ ਕੋਈ ਉਚੇਚਾ ਧਿਆਨ ਨਹੀਂ ਦਿੱਤਾ ਗਿਆ। ਇਹ ਰਾਗ ਦੇ ਬੰਧਨ ਨੂੰ ਤਾਂ ਸਵੀਕਾਰ ਕਰਦੇ ਹਨ, ਪਰ ਛੰਦ-ਨਿਯਮ ਨੂੰ ਨਹੀਂ। ਇਨ੍ਹਾਂ ਦੀ ਪ੍ਰਧਾਨ ਸ਼ੈਲੀ ਪਾਖੰਡ-ਖੰਡਨੀ ਹੈ।

            ਸ਼ਲੋਕਾਂ ਦਾ ਵਿਸ਼ੇ-ਖੇਤਰ ਬਹੁਤ ਵਿਸ਼ਾਲ ਹੈ। ਅਧਿਕਾਂਸ਼ ਸ਼ਲੋਕਾਂ ਵਿਚ ਯੁਗ-ਚਿਤ੍ਰਣ ਬੜੇ ਸਜੀਵ ਢੰਗ ਨਾਲ ਹੋਇਆ ਹੈ ਅਤੇ ਕਿਤੇ ਕਿਤੇ ਪਰੰਪਰਾਗਤ ਅਤੇ ਰੂੜ੍ਹ ਧਾਰਮਿਕ ਕਰਮ-ਕਾਂਡਾਂ ਅਤੇ ਅਨੁਸ਼ਠਾਨਾਂ ਦੀ ਤੀਬਰ ਆਲੋਚਨਾ ਵੀ ਹੋਈ ਹੈ ਅਤੇ ਉਨ੍ਹਾਂ ਦੇ ਸਮਾਨਾਂਤਰ ਯੁਗ ਦੀ ਲੋੜ ਅਨੁਸਾਰ ਕਲਿਆਣਕਾਰੀ ਸੁਝਾ ਦਿੱਤੇ ਗਏ ਹਨ। ਕੁਝ ਸ਼ਲੋਕਾਂ ਦਾ ਸੰਬੰਧ ਪਰਮਾਤਮਾ ਦੀ ਉਸਤਤ ਨਾਲ, ਕੁਝ ਦਾ ਭਗਤੀ-ਭਾਵਨਾ ਨਾਲ ਅਤੇ ਕੁਝ ਦਾ ਚਰਿਤ੍ਰ- ਨਿਰਮਾਣ ਨਾਲ ਵੀ ਹੈ। ਇਨ੍ਹਾਂ ਸ਼ਲੋਕਾਂ ਪਿਛੇ ਨਿੱਤ ਵਾਪਰਨ ਵਾਲੀਆਂ ਘਟਨਾਵਾਂ ਜਾਂ ਛਿਣਕ ਅਨੁਭਵਾਂ ਜਾਂ ਸਮਸਿਆਵਾਂ ਨੂੰ ਰੂਪਾਇਤ ਕੀਤਾ ਗਿਆ ਹੈ। ਇਨ੍ਹਾਂ ਵਿਚ ਭਾਵਨਾ ਦੀ ਥਾਂ ਬੌਧਿਕਤਾ ਅਤੇ ਨਿਸ਼ਠਾ ਦੀ ਥਾਂ ਤਰਕ-ਵਿਤਰਕ ਅਧਿਕ ਹੈ। ਵਿਸ਼ੇ-ਵਸਤੂ ਦੀ ਦ੍ਰਿਸ਼ਟੀ ਤੋਂ ਇਨ੍ਹਾਂ ਨੂੰ ਪੰਜ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ— ਪ੍ਰਭੂ ਉਸਤਤ ਸੰਬੰਧੀ, ਸਮਾਜਿਕ ਕੁਰੀਤੀਆਂ ਦੇ ਖੰਡਨ ਸੰਬੰਧੀ, ਧਾਰਮਿਕ ਕਰਮ- ਕਾਂਡਾਂ ਪ੍ਰਤਿ ਉਪੇਖਿਆ ਸੰਬੰਧੀ, ਰਾਜਨੈਤਿਕ ਭ੍ਰਿਸ਼ਟਾਚਾਰ ਦੇ ਵਿਰੋਧ ਸੰਬੰਧੀ ਅਤੇ ਸਦਾਚਾਰ ਸੰਬੰਧੀ।

ਲੇਖਕ : ਡਾ. ਰਤਨ ਸਿੰਘ ਜੱਗੀ,     ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 931,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/7/2015 12:00:00 AM
ਹਵਾਲੇ/ਟਿੱਪਣੀਆਂ: noreference

ਸ਼ੁਲਕ

Sulk_ਸ਼ੁਲਕ : ਵਰਤਮਾਨ ਹਿੰਦੀ ਰੂਪ ਵਿਚ ਲਿਖੇ ਜਾ ਰਹੇ ਕਾਨੂੰਨ ਵਿਚ ਸ਼ੁਲਕ ਅੰਗਰੇਜ਼ੀ ਦੇ ਸ਼ਬਦ duty ਅਰਥਾਤ ਮਸੂਲ ਦੇ ਭਾਵ ਵਿਚ ਵਰਤਿਆ ਜਾ ਰਿਹਾ ਹੈ। ਲੇਕਿਨ ਪੁਰਾਣੇ ਹਿੰਦੂ ਕਾਨੂੰਨ ਵਿਚ ਇਹ ਸ਼ਬਦ ਵਿਆਹ ਵਿਚ ਕੰਨਿਆਂ ਦੇ ਬਦਲ ਵਿਚ ਪ੍ਰਾਪਤ ਕੀਤੀ ਰਕਮ ਲਈ ਵਰਤਿਆ ਜਾਂਦਾ ਸੀ। ਮਿਤਾਕਸ਼ਰਾ ਅਨੁਸਾਰ ਇਹ ਗ੍ਰੈਚੂਇਟੀ ਦੀ ਰਕਮ ਸੀ ਜਿਸ ਲਈ ਕੰਨਿਆਂ ਵਿਆਹ ਵਿਚ ਦਿੱਤੀ ਜਾਂਦੀ ਸੀ। ਮਯੂਖ ਅਨੁਸਾਰ ਸ਼ੁਲਕ ਦਾ ਮਤਲਬ ਉਹ ਰਕਮ ਸੀ ਜੋ ਘਰੋਗੀ ਵਰਤੋਂ ਦੇ ਭਾਂਡੇ ਟੀਂਡੇ , ਭਾਰ ਢੋਣ ਵਾਲੇ ਜਾਨਵਰਾਂ, ਦੋਧਲ ਪਸ਼ੂਆਂ ਜਾਂ ਗਹਿਣਿਆਂ ਲਈ ਦਿੱਤੀ ਜਾਂਦੀ ਸੀ। ਹਿੰਦੂ ਕਾਨੂੰਨ ਦਾ ਮਦਰਾਸ ਸਕੂਲ ਮਯੂਖ ਦੁਆਰਾ ਦਿੱਤੀ ਵਿਆਖਿਆ ਨੂੰ ਮਾਨਤਾ ਦਿੰਦਾ ਹੈ। ਮਿਥਲਾ ਸ਼ਾਖਾ ਅਨੁਸਾਰ ਸ਼ੁਲਕ ਉਸ ਸੰਪਤੀ ਦਾ ਨਾਂ ਸੀ ਜੋ ਕੰਨਿਆਂ ਆਪਣੇ ਵਿਆਹ ਦੇ ਸਮੇਂ ਪ੍ਰਾਪਤ ਕਰਦੀ ਸੀ ਜਦੋਂ ਉਹ ਵਿਆਹ ਅਪਰਵਾਨਤ ਰੂਪ ਵਿਚ ਕੀਤਾ ਜਾਂਦਾ ਸੀ।

       ਦਾਯ ਭਾਗ ਅਨੁਸਾਰ ਲਾੜੀ ਨੂੰ ਆਪਣੇ ਪਤੀ ਦੇ ਘਰ ਜਾਣ ਲਈ ਪ੍ਰੇਰਤ ਕਰਨ ਲਈ ਦਿੱਤੇ ਉਪਹਾਰ ਨੂੰ ਸ਼ੁਲਕ ਕਿਹਾ ਜਾਂਦਾ ਸੀ।

ਲੇਖਕ : ਰਾਜਿੰਦਰ ਸਿੰਘ ਭਸੀਨ,     ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 931,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/11/2015 12:00:00 AM
ਹਵਾਲੇ/ਟਿੱਪਣੀਆਂ: noreference

ਸ਼ੁਲਕ

ਸ਼ੁਲਕ [ਨਾਂਪੁ] ਕਰ, ਟੈਕਸ, ਡਿਊਟੀ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 967,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ