ਸ਼ਹਿਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ਼ਹਿਰ [ ਨਾਂਪੁ ] ਉਹ ਨਗਰ ਜਿੱਥੋਂ ਦਾ ਪ੍ਰਬੰਧ ਨਗਰ-ਪਾਲਕਾ ਕਰਦੀ ਹੋਵੇ , ਕਸਬੇ ਤੋਂ ਵੱਡਾ ਨਗਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1359, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸ਼ਹਿਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

  ਸ਼ਹਿਰ ( ਕਰਨਾਟਕ , ਭਾਰਤ ) : ਇਹ ਕਰਨਾਟਕ ਪ੍ਰਾਂਤ ਦੇ ਸ਼ਿਮੋਗਾ ਜ਼ਿਲ੍ਹੇ ਵਿਚ ਆਪਣੇ ਨਾਂ ਦੇ ਤਾਅਲੁਕੇ ਦਾ ਸਦਰ ਮੁਕਾਮ ਹੈ ਜੋ ਸ਼ਿਮੋਗਾ ਸ਼ਹਿਰ ਤੋਂ 50 ਕਿ. ਮੀ. ਉੱਤਰ-ਪੱਛਮ ਵੱਲ ਸਥਿਤ ਹੈ । ਇਸਦਾ ਪਹਿਲਾ ਨਾਂ ਮੇਲਨਹਾਲੀ ( Malenhalli ) ਸੀ । ਕੈਲਾਦੀ ( Keladi ) ਚੀਫ਼ਾਂ ਨੇ ਇਸਨੂੰ ਆਪਣੇ ਕਬਜ਼ੇ ਵਿਚ ਲੈਣ ਉਪਰੰਤ ਇਸਦਾ ਨਾਂ ਮਹਾਦਨਪੁਰ ( Mahadanpur ) ਰੱਖ ਦਿੱਤਾ ਅਤੇ ਹੈਦਰਅਲੀ ਜਾਂ ਟੀਪੂ ਸੁਲਤਾਨ ਦੇ ਸਮੇਂ ਇਸ ਦਾ ਮੌਜੂਦਾ ਨਾਂ ਸ਼ਿਕਾਰਪੁਰ ਜਾਂ ਸ਼ਿਕਾਰੀਪੁਰ ( ਸ਼ਿਕਾਰੀਆਂ ਦਾ ਕਸਬਾ ) ਰੱਖਿਆ ਗਿਆ । ਸੰਨ 1870 ਵਿਚ ਇਥੇ ਮਿਉਂਸਪਲ ਕਮੇਟੀ ਸਥਾਪਤ ਕੀਤੀ ਗਈ । ਇੱਥੇ ਕੱਪੜੇ ਦਾ ਵਪਾਰ ਹੁੰਦਾ ਹੈ ।

                  14° 16' ਉ. ਵਿਥ.; 75° 21' ਪੂ. ਲੰਬ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 382, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-26, ਹਵਾਲੇ/ਟਿੱਪਣੀਆਂ: no

ਸ਼ਹਿਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

  ਸ਼ਹਿਰ ( ਉੱਤਰ ਪ੍ਰਦੇਸ਼ , ਭਾਰਤ ) : ਇਹ ਉੱਤਰ ਪ੍ਰਦੇਸ਼ ਵਿਚ ਬੁਲੰਦ ਸ਼ਹਿਰ ਜ਼ਿਲ੍ਹੇ ਦਾ ਕਸਬਾ ਹੈ ਜੋ ਬੁਲੰਦ ਸ਼ਹਿਰ ਤੋਂ 20 ਕਿ. ਮੀ. ਦੱਖਣ ਵੱਲ ਸਥਿਤ ਹੈ । ਸਿਕੰਦਰ ਲੋਧੀ ਦੀ ਇਹ ਸ਼ਿਕਾਰ ਕਰਨ ਦੀ ਜਗ੍ਹਾ ਸੀ ਜਿਸ ਕਰਕੇ ਇਸਦਾ ਨਾਮ ਸ਼ਿਕਾਰਪੁਰ ਪਿਆ । ਇਥੇ ਬਾਰਾਂਖੰਭਾ ਨਾਮੀ ਇਮਾਰਤ , ਸਰਾਏ ਤੇ ਇਕ ਸੁੰਦਰ ਮਸਜਿਦ ਮੌਜੂਦ ਹਨ । ਇਥੋਂ ਦੇ ਮੁਖ ਉਤਪਾਦਨ ਸੂਤੀ ਕੱਪੜਾ , ਜੁੱਤੇ ਅਤੇ ਲੱਕੜ ਤੇ ਖੁਦਾਈ ਆਦਿ ਹਨ ।

                  28° 17' ਉ. ਵਿਥ.; 78° 1' ਪੂ. ਲੰਬ.

                  ਹ. ਪੁ.– – ਇੰਪ. ਗ. ਇੰਡ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 382, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-26, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.