ਸਟੇਜੀ ਕਾਵਿ ਅਤੇ ਅਦਭੁਤ ਰਸ ਸਰੋਤ : ਪੰਜਾਬੀ ਸਟੇਜੀ ਕਾਵਿ, ਸਰੂਪ, ਸਿਧਾਂਤ ਤੇ ਸਥਿਤੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਇਸ ਦਾ ਸਥਾਈ ਭਾਵ ਹੈਰਾਨੀ ਹੈ । ਜਦੋਂ ਅਸੰਭਵ ਘਟਨਾ ਅੱਖਾਂ ਸਾਹਮਣੇ ਪੇਸ਼ ਹੋਵੇ ਤਾਂ ਅਦਭੁਤ ਰਸ ਪੈਦਾ ਹੁੰਦਾ ਹੈ । ਹੈਰਾਨ ਕਰਨ ਵਾਲੀਆਂ ਵਸਤਾਂ ਦਾ ਵਰਣਨ ਉਦੀਪਨ ਵਿਭਾਵ ਹੈ , ਅੱਖਾਂ ਚੌੜੀਆਂ ਕਰ ਕਰ ਵੇਖਣਾ , ਹੈਰਾਨੀ ਨਾਲ ਮੂੰਹ ਟੱਡਿਆ ਜਾਣਾ ਅਨੂਭਾਵ ਹਨ । ਪ੍ਰਸੰਨਤਾ ਸੰਚਾਰੀ ਭਾਵ ਹੈ । ਅਵਤਾਰ ਸਿੰਘ ਆਜ਼ਾਦ ਦੀ ਰਚਨਾ ਵਿਸ਼ਵ ਨਾਚ ਵਿਚ ਇਸ ਦੀ ਪੇਸ਼ਕਾਰੀ ਇੰਜ ਹੋਈ ਹੈ :

ਡਮ ਡਮ ਡੌਰੂ ਡਮਕ ਰਿਹਾ ਹੈ

ਇਸ ਦੇ ਇਸ ਗੰਭੀਰ ਤਾਲ ਤੇ ਹੋਵੇ ਪਿਆ ਉਹ ਨਾਚ ,

ਜਿਸ ਵਿਚ ਜਗ ਰਚਨਾ ਦੀ ਹਰ ਸ਼ੈ

ਅਪ ਮੁਹਾਰੀ ਨੱਚ ਉੱਠੀ ਹੈ ਵਲਵਲੇ ਵਿਚ ਗਵਾਚ ।

ਨੱਚਣ ਆਕਾਸ਼ ਨੱਚਣ ਚੰਦ ਤਾਰੇ , ਨੱਚਣ ਦੇਵਤਾ ਹੋਸ਼ ਵਿਸਾਰੇ ।

ਨੱਚਣ ਆਦਮੀ ਨੱਚਣ ਮੋਹਣੀਆਂ , ਨੱਚਣ ਪਏ ਪਿਸਾਚ ।


ਲੇਖਕ : ਡਾ. ਰਾਜਿੰਦਰ ਪਾਲ ਸਿੰਘ,
ਸਰੋਤ : ਪੰਜਾਬੀ ਸਟੇਜੀ ਕਾਵਿ, ਸਰੂਪ, ਸਿਧਾਂਤ ਤੇ ਸਥਿਤੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 410, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-18, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.