ਸਣ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਣ ( ਨਾਂ , ਇ ) ਪਾਣੀ ਵਿੱਚ ਗਾਲੇ਼ ਤੀਲ੍ਹਿਆਂ ਉਤਲੀ ਛਿੱਲ ਦੇ ਰੇਸ਼ੇ ਉਤਾਰ ਕੇ ਰੱਸੇ ਆਦਿ ਵੱਟਣ ਦੇ ਕੰਮ ਆਉਂਦੀ ਸੀਖਾਂ ਦੇ ਅਕਾਰ ਵਾਲੀ ਸੌਣੀ ਦੀ ਫ਼ਸਲ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5119, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਣ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਣ 1 [ ਨਾਂਇ ] ਇੱਕ ਬੂਟਾ ਜਿਸ ਦੀ ਛਿੱਲ ਦੇ ਰੱਸੇ ਆਦਿ ਬਣਦੇ ਹਨ 2 [ ਅਗੇ ] ਨਾਲ਼ , ਸਮੇਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5110, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਣ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

. ਸੰ. सन्. ਵ੍ਯ— ਸਾਥ. ਸੰਗ. ਸਮੇਤ. ਸਹਿਤ । ੨ ਸੰ. शण— ਸ਼ਣ. ਸੰਗ੍ਯਾ— ਸਣੀ , ਜਿਸ ਦੇ ਰੱਸੇ ਵੱਟੀਦੇ ਹਨ. L. Crotolaria Juncea. ਇਹ ਸਾਉਣੀ ਦੀ ਫਸਲ ਵਿੱਚ ਹੁੰਦੀ ਹੈ. ਸਣ ਨੂੰ ਕੱਟਕੇ ਪਾਣੀ ਵਿੱਚ ਦਬ ਦਿੰਦੇ ਹਨ , ਐਸਾ ਕਰਨ ਨਾਲ ਇਸ ਦਾ ਛਿਲਕਾ ਕਾਨੇ ਤੋਂ ਅਲਗ ਹੋ ਜਾਂਦਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4968, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਣ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਣ ( ਯੋ. । ਸੰਸਕ੍ਰਿਤ ਸਮੑ । ਸਮੑ ਦਾ ਮਮਾ ਅਪਣੇ ਅਪਣੇ ਵਰਗਾਂ ਦੇ ਅਨੁਸ੍ਵਾਰੀ ਅੱਖਰ ਵਿਚ ਬਦਲ ਜਾਂਦਾ ਹੈ । ਸੋ ਸਣੑ , ਸਮੑ- ਦਾ ਹੀ ਇਕ ਰੂਪ ਹੈ ) ਸਾਥ , ਸਹਤ , ਸਮੇਤ । ਯਥਾ-‘ ਸਣੁ ਕੀਸਾਰਾ ਚਿਥਿਆ’ ਕੀਸਾਰਾ ਸਣੇ ਬਰੀਕ ਕੀਤਾ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4770, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.