ਸਥਾਈ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਥਾਈ : ਗੀਤ ਜਾਂ ਮਤ ਦੇ ਪਹਿਲੇ ਭਾਗ ਜਾਂ ਪਦ ਨੂੰ ਸਥਾਈ ਕਹਿੰਦੇ ਹਨ । ਗੀਤ ਵਿੱਚ ਇਹ ਭਾਗ ਬਾਰ-ਸ਼ਾਰ ਗਾਇਆ ਜਾਂ ਵਜਾਇਆ ਜਾਂਦਾ ਹੈ । ਗਾਇਨ/ਵਾਦਨ ਵਿੱਚ ਵੀ ਸਥਾਈ ਦਾ ਸਭ ਤੋਂ ਵਧੇਰੇ ਪ੍ਰਯੋਗ ਕੀਤਾ ਜਾਂਦਾ ਹੈ । ਰਾਗ ਦਾ ਅਲਾਪ/ਤਾਨ ਦੇ ਦੁਆਰਾ ਸ੍ਵਰ- ਵਿਸਤਾਰ ਕਰਦਾ ਹੋਇਆ ਕਲਾਕਾਰ ਬਾਰ-ਬਾਰ ਇਸੇ ਸਥਾਈ ਦੇ ਮੁਖੜੇ ਨੂੰ ਫੜ ਕੇ ਤਾਲ ਦੇ ਚੱਕਰ ਵਿੱਚ ਪ੍ਰਵੇਸ਼ ਕਰਦਾ ਰਹਿੰਦਾ ਹੈ ।

        ਸਥਾਈ ਦਾ ਅਰਥ ਹੈ ਠਹਿਰਾਵ ਜਾਂ ਸਥਿਰਤਾ । ਹਰ ਅਲਾਪ ਤਥਾ ਠਾਣ ਜਾਂ ਤੋੜੇ ਮਗਰੋਂ ਸਥਾਈ ਇੱਕ ਕੇਂਦਰ ਸਮਾਨ ਹੁੰਦੀ ਹੈ । ਇਸ ਤੋਂ ਇਹ ਪਤਾ ਲੱਗਦਾ ਹੈ ਕਿ ਗੀਤ ਜਾਂ ਗਤ ਦੀ ਖ਼ਾਸ ਪੰਕਤੀ ਸਮਾਪਤ ਹੋ ਗਈ ਹੈ ।

        ਸਥਾਈ ਦਾ ਰਾਗ ਵਿੱਚ ਖ਼ਾਸ ਮਹੱਤਵ ਹੈ । ਹਰੇਕ ਭਾਗ ਵਿੱਚ ਬੰਦਸ਼ ਵਜਾਈ ਜਾਂਦੀ ਹੈ । ਉਸ ਦੇ ਦੋ ਭਾਗਾਂ ਵਿੱਚੋਂ ਪਹਿਲਾ ਭਾਗ ਸਥਾਈ ਹੈ ਜੋ ਆਮ ਤੌਰ ਤੇ ਦੋ ਪਾਲਾਂ ਦਾ ਹੁੰਦਾ ਹੈ । ਦੂਸਰੀ ਪਾਲ ਨੂੰ ਕਦੇ-ਕਦੇ ‘ ਮੰਝਾਰ` ਵੀ ਕਹਿੰਦੇ ਹਨ । ਸਥਾਈ ਦਾ ਖੇਤਰ ਵਧੇਰੇ ਕਰ ਕੇ ਮੱਧ ਅਤੇ ਮੰਦਰ ਸਪਤਕ ਦੇ ਮਧਿਅਮ/ਪੰਚਮ ਸ੍ਵਰ ਤੋਂ ਲੈ ਕੇ ਮੱਧ ਸਪਤਕ ਦੇ ਮਧਿਅਮ/ਪੰਚਮ ਸ੍ਵਰ ਤੱਕ ਸੀਮਿਤ ਹੁੰਦਾ ਹੈ । ਇਸ ਪ੍ਰਕਾਰ ਸਥਾਈ ਆਮ ਤੌਰ ਤੇ ਮੱਧ ‘ ਸਾ` ਜਾਂ ‘ ਨੀ` ਤੋਂ ਸ਼ੁਰੂ ਹੁੰਦੀ ਹੈ ਅਤੇ ਮੱਧ ਖੇਤਰ ਵਿੱਚ ਘੁੰਮਦੇ ਹੋਏ ਮੰਦਰ ਵੱਲ ਜਾਂਦੀ ਹੈ । ਪਰੰਤੂ ਇਹ ਕੋਈ ਅੰਤਿਮ ਨਿਯਮ ਨਹੀਂ । ਇਸ ਨਿਯਮ ਦੀ ਉਲੰਘਣਾ ਹੋ ਸਕਦੀ ਹੈ । ਬਹਾਰ ਬਸੰਤ , ਕਹਿੰਗੜਾ ਆਦਿ ਕਈ ਰਾਗ ਹਨ ਜੋ ਤਾਰ ਪ੍ਰਧਾਨ ਕਹੇ ਜਾਂਦੇ ਹਨ । ਉਹਨਾਂ ਰਾਗਾਂ ਤੇ ਇਹ ਨਿਯਮ ਲਾਗੂ ਨਹੀਂ ਹੁੰਦਾ ।

        ਇਸ ਆਧਾਰ ਤੇ ਸਥਾਈ ਦੀ ਸੰਖੇਪ ਪਰਿਭਾਸ਼ਾ ਇਹੋ ਹੈ ਕਿ , ‘ ਗੀਤ ਜਾਂ ਗਤ ਦਾ ਪਹਿਲਾ ਭਾਗ ਜਾਂ ਪਦ ਸਥਾਈ ਹੈ । `

ਉਦਾਹਰਨ :

                      ਸਥਾਈ -                     ਜਾਗ ਜਾਗ ਹੁਣ ਜਾਗ ਮਨਾ ਵੇ ।

                                                                    ਸੁੱਤਿਆਂ ਬੀਤੇ ਰਾਤ ਦਿਨਾਂ ਵੇ ।

                      ਅੰਤਰਾ -                     ਝੂਠੀ ਮਾਇਆ ਝੂਠੀ ਕਾਇਆ ।

                                                                    ਮੂਰਖ ਮਨ ਇਸ ਵਿੱਚ ਭਰਮਾਇਆ ।

                                              ਇਸ ਤੋਂ ਕਰ ਵੈਰਾਗ ਮਨਾ ਵੇ ।

                          ਸਥਾਈ ਦਾ ਪ੍ਰਭਾਵ ਸੰਗੀਤਕਾਰ ਅਤੇ ਸ੍ਰੋਤਾਂ ਦੋਹਾਂ ਤੇ ਪੈਂਦਾ ਹੈ । ਇਸ ਲਈ ਹਰੇਕ ਰਾਗ ਵਿੱਚ ਸਥਾਈ ਅਥਵਾ ਵਜਾਉਣ ਨਾਲ ਰਾਗ ਦਾ ਪ੍ਰਭਾਵ ਬਣਿਆ ਰਹਿੰਦਾ ਹੈ । ਜਿਵੇਂ :

                                ਰਾਗ ਭੁਪਾਲੀ

                                ਸ਼ਬਦ

                                ਸਥਾਈ :                 ਸਾਧੋ ਰਚਨਾ ਰਾਮ ਬਨਾਈ ॥

                                                                      ਇਕਿ ਬਿਨਸੈ ਇਕ ਅਸਥਿਰ ਮਾਨੈ

                                                                      ਅਸਚਰਜ ਲਖਿਓ ਨ ਜਾਈ ॥ ਰਹਾਉ

                                ਅੰਤਰਾ       : ( 1 ) ਕਾਮ ਕ੍ਰੋਧ ਮੋਹਿ ਬਸਿ ਪ੍ਰਾਨੀ

                                                                      ਹਰਿ ਮੂਰਤਿ ਬਿਸਰਾਈ ॥

                                                                      ਝੂਠਾ ਤਨੁ ਸਾਚਾ ਕਰਿ ਮਾਨਿਓ

                                                                  ਜਿਉਂ ਸੁਪਨਾ ਰੈਨਾਈ ॥

                                ਅੰਤਰਾ       : ( 2 ) ਜੋ ਦੀਸੈ ਸੋ ਸਗਲ ਬਿਨਾਸੈ

                                                                  ਜਿਉਂ ਬਾਦਰ ਕੀ ਛਾਈ

                                                                  ਜਨ ਨਾਨਕ ਜਗੁ ਜਾਨਿਓ ਮਿਥਿਆ

                                                                    ਰਹਿਓ ਰਾਮ ਸਰਨਾਈ ॥

                                                                                            ( ਗੁਰੂ ਗ੍ਰੰਥ ਸਾਹਿਬ , ਪੰਨਾ-219 )


ਲੇਖਕ : ਡੀ.ਬੀ.ਰਾਏ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1911, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਸਥਾਈ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਥਾਈ 1 [ ਵਿਸ਼ੇ ] ਸਥਿਰ , ਪੱਕਾ , ਸਦੀਵੀ 2 [ ਨਾਂਪੁ ] ( ਸੰਗੀ ) ਗੀਤ ਦਾ ਪਹਿਲਾ ਭਾਗ ਜਿਸਨੂੰ ਗਾਉਂਦੇ ਸਮੇਂ ਗੀਤ ਵਿੱਚ ਬਾਰ-ਬਾਰ ਦੁਹਰਾਇਆ ਜਾਂਦਾ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1889, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਥਾਈ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਥਾਈ . ਸੰ. स्थायिन्. ਵਿ— ਇਸਥਿਤ ਹੋਣ ਵਾਲਾ. ਠਹਿਰਨ ਵਾਲਾ. ਕਾਇਮ । ੨ ਸੰਗ੍ਯਾ— ਅਚਲ ਪਦ । ੩ ਦੇਖੋ , ਅਸਥਾਈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1577, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.