ਸਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

. ਕ੍ਰਿ. ਵਿ— ਸਦੈਵ. ਨਿਤ੍ਯ. “ ਸਦ ਸੁਣਦਾ ਸਦ ਵੇਖਦਾ.” ( ਆਸਾ ਅ : ਮ : ੩ ) ੨ ਸੰਗ੍ਯਾ— ਸ਼ਬਦ. ਧ੍ਵਨਿ । ੩ ਉਪਦੇਸ਼ । ੪ ਪੁਕਾਰ. ਹਾਕ. ਆਵਾਜ਼. ਗੁਹਾਰ. “ ਸੁਣਕੈ ਸਦ ਮਾਹੀ ਦਾ ਮੇਹੀ ਪਾਣੀ ਘਾਹ ਮੁਤੋਨੇ.” ( ਦਸਮਗ੍ਰੰਥ ) ੫ ਪੰਜਾਬੀ ਵਿੱਚ ਇੱਕ ਪ੍ਰਕਾਰ ਦਾ ਗੀਤ. ਇਹ ਛੰਦ ਦੀ ਕੋਈ ਖਾਸ ਜਾਤਿ ਨਹੀਂ , ਕਿੰਤੂ ਲੰਮੀ ਹੇਕ ਨਾਲ ਗਾਇਆ ਹੋਇਆ ਪੇਂਡੂ ਲੋਕਾਂ ਦਾ ਪਿਆਰਾ ਗੀਤ ਹੈ. ਸੱਦ ਵਿੱਚ ਛੰਦਾਂ ਦੇ ਅਨੇਕ ਰੂਪ ਹੋਇਆ ਕਰਦੇ ਹਨ. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ “ ਸੁੰਦਰ” ਜੀ ਦਾ ਸਦੁ ਰਾਗ ਰਾਮਕਲੀ ਵਿੱਚ ਹੈ , ਜਿਸ ਦੇ ਛੀ ਚਰਣ ਹਨ ਅਤੇ ਇਹ “ ਹੁੱਲਾਸ” ਛੰਦ ਦੀ ਜਾਤਿ ਦਾ ਇੱਕ ਭੇਦ ਹੈ. ਪਹਿਲੇ ਚਰਣ ਦੀਆਂ ੨੩ ਮਾਤ੍ਰਾ , ਦੂਜੇ ਦੀਆਂ ੨੫ , ਚਾਰ ਚਰਣਾਂ ਦੀਆਂ ਅਠਾਈ , ਦੂਜੀ ਤੁਕ ਦਾ ਅੰਤਿਮ ਪਦ ਸਿੰਘਾਵਲੋਕਨ ਨ੍ਯਾਯ ਨਾਲ ਤੀਜੀ ਤੁਕ ਦੇ ਮੁੱਢ.

 

ਉਦਾਹਰਣ—

ਜਗਦਾਤਾ ਸੋਇ ਭਗਤਵਛਲ ਤਿਹੁ ਲੋਇ ਜੀਉ ,

ਗੁਰੁਸਬਦ ਸਮਾਵਏ ਅਵਰੋ ਨ ਜਾਣੈ ਕੋਇ ਜੀਉ , —

ਅਵਰੋ ਨ ਜਾਣੈ ਸਬਦ ਗੁਰੁ ਕੇ ਏਕ ਨਾਮ ਧਿਆਵਹੇ ,

ਪਰਸਾਦਿ ਨਾਨਕ ਗੁਰੂ ਅੰਗਦ ਪਰਮਪਦਵੀ ਪਾਵਹੇ.**

        ( ਅ ) ਦਸਮਗ੍ਰੰਥ ਵਿੱਚ ਵਿਖਮਪਦ “ ਸਦ” ਹੈ , ਜਿਸ ਦੇ ਤਿੰਨ ਚਰਣ ਹਨ. ਪ੍ਰਤਿ ਚਰਣ ੨੯ ਮਾਤ੍ਰਾ. ਪਹਿਲਾ ਵਿਸ਼੍ਰਾਮ ੧੭ ਪੁਰ , ਦੂਜਾ ੧੨ ਪੁਰ , ਅੰਤ ਯਗਣ— ISS.

ਉਦਾਹਰਣ—

ਸੁਣਕੈ ਸੱਦ ਮਾਹੀ ਦਾ ਮੇਹੀ , ਪਾਣੀ ਘਾਹ ਮੁਤੋਨੇ ,

ਕਿਸ ਹੀ ਨਾਲ ਨ ਰਲੀਆ ਕਾਈ , ਕਾਰੀ ਸ਼ੌਕ ਪਯੋਨੇ ,

ਗਯਾ ਫਿਰਾਕ ਮਿਲਾ ਮਿੱਤ ਮਾਹੀ , ਤਾਹੀ ਸ਼ੁਕਰ ਕਿਤੋਨੇ.

੬ ਸੰ. सद्. ਧਾ-ਜਾਣਾ. ਚੜ੍ਹਾਈ ਕਰਨਾ਼ ਪੁਕਾਰ ਕਰਨਾ. ਮਿਲਣਾ. ਉੱਪਰ ਚੜ੍ਹਨਾ. ਪਾਲਨ ਕਰਨਾ. ਖ਼ੁਸ਼ ਹੋਣਾ. ਸ਼ੁੱਧ ਕਰਨਾ. ਸ਼ਾਂਤਚਿੱਤ ਹੋਣਾ. ਸਾਥ ਰਹਿਣਾ । ੭ ਫ਼ਾ ਸੌ. ਸ਼ਤ. “ ਬਲਿਹਾਰੀ ਗੁਰੁ ਆਪਣੇ ਦਿਉਹਾੜੀ ਸਦਵਾਰ.” ( ਵਾਰ ਆਸਾ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8020, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.