ਲਾਗ–ਇਨ/ਨਵਾਂ ਖਾਤਾ |
+
-
 
ਸਬੂਤ

Proof_ਸਬੂਤ: ਸਬੂਤ ਦੇ ਅਰਥ ਉਸ ਭਾਵ ਵਿਚ ਹੀ ਲਏ ਜਾਣੇ ਚਾਹੀਦੇ ਹਨ ਜਿਸ ਵਿਚ ਉਹ ਸ਼ਬਦ ਸ਼ਹਾਦਤ ਐਕਟ, 1872 ਵਿਚ ਪਰਿਭਾਸ਼ਤ ਕੀਤਾ ਗਿਆ ਹੈ ਕਿਉਂ ਕਿ ਸਬੂਤ, ਸ਼ਹਾਦਤ  ਦੀ ਗ੍ਰਹਿਣਯੋਗਤਾ ਤੇ ਨਿਰਭਰ  ਕਰਦਾ ਹੈ। Proved ਅਰਥਾਤ ‘ਸਾਬਤ’ ਸ਼ਬਦ ਨੂੰ ਪਰਿਭਾਸ਼ਤ ਕਰਦਿਆਂ ਕਿਹਾ ਗਿਆ ਹੈ, ‘‘ਕੋਈ ਤੱਥ ‘ਸਾਬਤ’ ਹੋਇਆ ਕਿਹਾ ਜਾਂਦਾ ਹੈ ਜਦੋਂ ਅਦਾਲਤ ਆਪਣੇ ਅੱਗੇ ਮਾਮਲਿਆਂ ਉਤੇ ਵਿਚਾਰ ਕਰਨ ਪਿਛੋਂ  ਜਾਂ ਤਾਂ ਇਹ ਵਿਸ਼ਵਾਸ ਕਰੇ ਕਿ ਉਸ ਤੱਥ ਦੀ ਹੋਂਦ ਹੈ ਜਾਂ ਉਸ ਦੀ ਹੋਂਦ ਦਾ ਹੋਣਾ ਇਤਨਾ ਅਧਿਸੰਭਾਵੀ ਸਮਝੇ ਕਿ, ਉਸ ਖ਼ਾਸ ਮਾਮਲੇ ਦੇ ਹਾਲਾਤ ਵਿਚ, ਕਿਸੇ ਸਿਆਣੇ ਵਿਅਕਤੀ ਨੂੰ ਇਹ ਫ਼ਰਜ਼ ਕਰਕੇ ਕਾਰਜ ਕਰਨਾ ਚਾਹੀਦਾ ਹੈ ਕਿ ਉਸ ਤੱਥ ਦੀ ਹੋਂਦ ਹੈ।’’ ਲੋੜ ਇਸ ਗੱਲ ਦੀ ਹੁੰਦੀ ਹੈ ਕਿ ਅਦਾਲਤ ਅੱਗੇ ਅਜਿਹੀ ਸਮੱਗਰੀ ਪੇਸ਼ ਕੀਤੀ ਜਾਵੇ ਜਿਸ ਤੇ ਅਦਾਲਤ ਵਾਜਬ ਤੌਰ ਤੇ ਚਲ ਕੇ ਅਦਾਲਤ ਇਸ ਅਨੁਮਾਨ ਤੇ ਪਹੁੰਚ ਸਕੇ ਕਿ ਉਹ ਤੱਥ ਮੌਜੂਦ ਹੈ। ਤੱਥ ਦਾ ਸਬੂਤ ਉਸ ਦੀ ਹੋਂਦ ਦੀ ਅਧਿਸੰਭਾਵਨਾ ਦੇ ਦਰਜੇ ਤੇ ਨਿਰਭਰ ਕਰਦਾ ਹੈ। ਇਸ ਅਨੁਮਾਨ ਤੇ ਪਹੁੰਚਣ ਲਈ ਜੋ ਮਿਆਰ ਮੁਕਰਰ  ਕੀਤਾ ਗਿਆ ਹੈ ਉਹ ਇਕ ਸਿਆਣੇ ਆਦਮੀ ਦਾ ਹੈ ਜੋ ਆਪਣੇ ਨਾਲ ਤੱਲਕ ਰਖਦੇ ਕਿਸੇ ਅਹਿਮ ਮਾਮਲੇ ਵਿਚ ਕੰਮ ਕਰ ਰਿਹਾ ਹੈ। ਫ਼ਲੈਚਰ ਮੌਲਟਨ, ਲ.ਜ., ਨੇ ਹਾਕਿਨਜ਼ ਬਨਾਮ ਪਾਵੈਲਜ਼ ਟਿਲਰੀ ਸਟੀਮ ਕੋਲ ਕੰਪਨੀ ਲਿਮਟਿਡ [(1911) 1 ਕੇ ਬੀ 988)] ਵਿਚ ਕਿਹਾ ਹੈ ਕਿ, ‘‘ਸਬੂਤ ਦਾ ਮਤਲਬ ਗਣਤਕ ਹਦ ਤਕ ਕਰੜਾ ਸਬੂਤ  ਨਹੀਂ ਹੈ, ਕਿਉਂ ਕਿ ਉਹ ਅਸੰਭਵ ਹੈ; ਇਸ ਦਾ ਮਤਲਬ ਅਜਿਹੀ ਸ਼ਹਾਦਤ ਹੈ ਜੋ ਕਿਸੇ ਬਾਦਲੀਲ ਵਿਅਕਤੀ ਨੂੰ ਉਸ ਖ਼ਾਸ ਸਿਟੇ ਤੇ ਪਹੁੰਚਣ ਲਈ ਪ੍ਰੇਰੇਗੀ।’’

ਲੇਖਕ : ਰਾਜਿੰਦਰ ਸਿੰਘ ਭਸੀਨ,     ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 919,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/11/2015 12:00:00 AM
ਹਵਾਲੇ/ਟਿੱਪਣੀਆਂ: noreference

ਸੰਬਤ

ੰਬਤ ਸੰ. संवत् ਅਤੇ संवत्सर —ਸੰਵਤ ਅਤੇ ਸੰਵਤਸਰ. ਸੰਗ੍ਯਾ—ਸਾਲ. ਵਰ੍ਹਾ. “ਸੰਬਤਿ ਸਾਹਾ ਲਿਖਿਆ.” (ਸੋਹਿਲਾ) ਦੇਖੋ, ਸੰਵਤ ਅਤੇ ਵਰਸ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 925,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸਬਤ

ਸਬਤ ਅ਼ ਹੀ—Shabbath. L. Sabbatum. ਫ੍ਰ- Shabath. ਸੰਗ੍ਯਾ—ਵਿਸ਼੍ਰਾਮ (ਆਰਾਮ) ਕਰਨਾ. ਛੁੱਟੀ ਮਨਾਉਣੀ। ੨ ਯਹੂਦੀਆਂ ਦੇ ਨਿਸ਼ਚੇ ਅਨੁਸਾਰ ਸ਼ਨਿਸ਼ਚਰ (ਛਨਿੱਛਰ) ਦਾ ਦਿਨ. ਬਾਈਬਲ ਅਨੁਸਾਰ ਇਸ ਦਿਨ ਖ਼ੁਦਾ ਨੇ ਦੁਨੀਆ ਬਣਾਕੇ ਆਰਾਮ ਕੀਤਾ ਹੈ। ੩ ਈਸਾਈਆਂ ਨੇ ਛਨਿੱਛਰਵਾਰ ਦੀ ਥਾਂ, ਐਤਵਾਰ ਨੂੰ ਵਿਸ੍ਰਾਮ ਦਾ ਦਿਨ (Sabbath) ਮੰਨ ਲਿਆ ਹੈ, ਪਰ ਵਿਦ੍ਵਾਨਾਂ ਨੇ ਸਿੱਧ ਕੀਤਾ ਹੈ ਕਿ ਛਨਿਛਰਵਾਰ ਹੀ ਸਬਥ ਹੈ.1 ਦੇਖੋ, ਸ੍ਰਿ੡੄੍ਟਰਚਨਾ ਅਤੇ ਮੂਸਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 926,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/1/2014 12:00:00 AM
ਹਵਾਲੇ/ਟਿੱਪਣੀਆਂ: noreference

ਸੋ੡ਬੱ਷ਤ

ਸੋ੡ਬੱ਷ਤ. ਸੰ. सुवृत्ति—ਸੁਵ੍ਰਿੱਤਿ. ਸੰਗ੍ਯਾ—ਉੱਤਮ ਵ੍ਰਿੱਤਿ। ੨ ਚੰਗੀ ਉਪਜੀਵਿਕਾ. “ਸੋਬ੍ਰਿੱਤ ਬ੍ਰਿੱਤ ਕੋ ਕਰੈਂ.” (ਸੂਰਜਾਵ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 926,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸਬੂਤ

ਬੂਤ. ਅ਼ ੆ਬੂਤ. ੆੠ਬਤ (ਸਿੱਧ) ਕਰਨ ਦੀ ਕ੍ਰਿਯਾ ਅਤੇ ਸਾਧਨ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 969,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/1/2014 12:00:00 AM
ਹਵਾਲੇ/ਟਿੱਪਣੀਆਂ: noreference

ਸਬੂਤ

ਸਬੂਤ [ਨਾਂਪੁ] ਪ੍ਰਮਾਣ, ਗਵਾਹੀ, ਸ਼ਾਹਦੀ; ਦਲੀਲ, ਤਰਕ; ਸਾਬਤ, ਸਾਰਾ, ਸਾਲਮ, ਪੂਰਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1021,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ