ਲਾਗ–ਇਨ/ਨਵਾਂ ਖਾਤਾ |
+
-
 
ਸੈਭੰ

ਸੈਭੰ: ਇਸ ਸ਼ਬਦ ਦੀ ਵਰਤੋਂ ਮੂਲਮੰਤ੍ਰ ਵਿਚ ਪਰਮ-ਸੱਤਾ ਲਈ ਹੋਈ ਹੈ। ਇਸ ਨੂੰ ਸੰਭਉ, ਸੰਭੂ ਆਦਿ ਵਰਤਨੀ ਵਿਚ ਵੀ ਲਿਖਿਆ ਗਿਆ ਹੈ। ਇਹ ਸੰਸਕ੍ਰਿਤ ਦੇ ਸ਼ਬਦ ‘ਸ੍ਵਯੰਭਵ’ ਜਾਂ ‘ਸ੍ਵਯੰਭੂ’ ਦਾ ਤਦਭਵ ਰੂਪ ਹੈ। ਇਸ ਸ਼ਬਦ ਤੋਂ ਭਾਵ ਹੈ ਆਪਣੇ ਆਪ ਹੋਣ ਵਾਲਾ, ਜੋ ਆਪਣੀ ਹੋਂਦ ਨੂੰ ਖ਼ੁਦ ਹੀ ਧਾਰਣ ਕਰੇ , ਜਿਸ ਨੂੰ ਕਿਸੇ ਨਿਰਮਾਤਾ ਜਾਂ ਸਿਰਜਨਹਾਰ ਦੀ ਲੋੜ ਨ ਹੋਵੇ। ਗੁਰੂ ਨਾਨਕ ਦੇਵ ਜੀ ਨੇ ਅਨੇਕ ਥਾਂਵਾਂ ਉਤੇ ਪਰਮਾਤਮਾ ਦੇ ਆਪਣੇ ਆਪ ਹੋਂਦ ਵਿਚ ਆਉਣ ਦੀ ਸਥਾਪਨਾ ਕੀਤੀ ਹੈ। ‘ਜਪੁਜੀ ’ ਵਿਚ ਲਿਖਿਆ ਹੈ— ਥਾਪਿਆ ਜਾਇ ਕੀਤਾ ਹੋਇ ਆਪੇ ਆਪਿ ਨਿਰੰਜਨੁ ਸੋਇਆਸਾ ਕੀ ਵਾਰ ’ ਵਿਚ ਵੀ ਗੁਰੂ ਨਾਨਕ ਦੇਵ ਜੀ ਨੇ ਸਪੱਸ਼ਟ ਕੀਤਾ ਹੈ— ਆਪੀਨ੍ਹੈ ਆਪੁ ਸਾਜਿਓ ਆਪੀਨ੍ਹੈ ਰਚਿਓ ਨਾਉ (ਗੁ.ਗ੍ਰੰ.463)।

            ਮਾਰੂ ਰਾਗ ਵਿਚ ਵੀ ਲਿਖਿਆ ਹੈ— ਆਪਿ ਅਤੀਤੁ ਅਜੋਨੀ ਸੰਭਉ ਨਾਨਕ ਗੁਰਮਤਿ ਸੋ ਪਾਇਆ (ਗੁ. ਗ੍ਰੰ.1042)। ਗੁਰਮਤਿ ਵਿਚ ਇਹ ਬਿਲਕੁਲ ਸਪੱਸ਼ਟ ਹੈ ਕਿ ਪਰਮਾਤਮਾ ਨੇ ਖ਼ੁਦ ਆਪਣੀ ਸਿਰਜਨਾ ਕੀਤੀ ਹੈ ਅਤੇ ਨਾਮ -ਰੂਪਾਤਮਕ ਜਗਤ ਕੇਵਲ ਉਸ ਦਾ ਖੇਲ-ਪਸਾਰਾ ਹੈ— ਤੁਧੁ ਆਪੇ ਆਪੁ ਉਪਾਇਆ ਦੂਜਾ ਖੇਲੁ ਕਰਿ ਦਿਖਲਾਇਆ (ਗੁ.ਗ੍ਰੰ.72-73)। ਪਰਮਾਤਮਾ ਨੇ ਆਪਣੇ ਆਪ ਨੂੰ ਸਿਰਜ ਕੇ ਫਿਰ ਇਸ ਭੇਦ ਨੂੰ ਸਮਝਣ ਦੀ ਸ਼ਕਤੀ ਵੀ ਆਪਣੇ ਪਾਸ ਹੀ ਰਖੀ ਹੈ— ਜਿਨਿ ਆਪੇ ਆਪਿ ਉਪਾਇ ਪਛਾਤਾ

            ਪਰਮਾਤਮਾ ਦੀ ਆਪਣੇ ਆਪ ਕੀਤੀ ਆਪਣੀ ਸਿਰਜਨਾ ਦਾ ਵਿਚਾਰ ਉਪਨਿਸ਼ਦਾਂ ਵਿਚ ਵੀ ਪ੍ਰਗਟ ਕੀਤਾ ਗਿਆ ਹੈ (ਈਸ਼ਾਵਾਸੑਯ-ਉਪਨਿਸ਼ਦ, ਮੰਤ੍ਰ 8)। ਇਸ ਦਾ ਭਾਸ਼ੑਯ ਲਿਖਦਿਆਂ ਸ਼ੰਕਰਾਚਾਰਯ ਨੇ ਸਪੱਸ਼ਟ ਕੀਤਾ ਹੈ ਕਿ ਸ੍ਵਯੰਭੂ ਖ਼ੁਦ ਹੀ ਹੁੰਦਾ ਹੈ (ਇਸੇ ਲਈ ਸ੍ਵਯੰਭੂ ਹੈ) ਜਾਂ ਜਿਨ੍ਹਾਂ ਦੇ ਉਪਰ ਹੈ ਹੋਰ , ਜੋ ਉਪਰ ਹੈ ਉਹ ਸਭ ਸ੍ਵਯੰ ਹੀ ਹੈ ਇਸ ਲਈ ਸ੍ਵਯੰਭੂ ਹੈ।

            ਸਪੱਸ਼ਟ ਹੈ ਕਿ ਜਿਸ ਪਰਮ-ਸੱਤਾ ਨੂੰ ‘ਅਜੂਨੀ’ (ਵੇਖੋ) ਮੰਨਿਆ ਗਿਆ ਹੈ, ਉਥੇ ਉਸ ਨੂੰ ਸ੍ਵ-ਪ੍ਰਕਾਸ਼ਿਤ ਸੱਤਾ ਵੀ ਕਿਹਾ ਗਿਆ ਹੈ। ਪਰਮਾਤਮਾ ਨੂੰ ਹੋਂਦ ਵਿਚ ਲਿਆਉਣ ਵਾਲੀ ਸੱਤਾ ਉਹ ਆਪ ਹੀ ਹੈ। ਉਸ ਤੋਂ ਭਿੰਨ ਕੋਈ ਹੋਰ ਸੱਤਾ ਨਹੀਂ ਹੈ। ਉਹ ਆਪ ਹੀ ਕਾਰਣ ਅਤੇ ਆਪ ਹੀ ਕਾਰਜ ਹੈ। ਉਹ ਪਰ-ਨਿਰਮਿਤ ਨ ਹੋ ਕੇ ਆਤਮ-ਨਿਰਮਿਤ ਹੈ। ਇਸੇ ਕਰਕੇ ਉਹ ‘ਸੈਭੰ’ (ਸ੍ਵਯੰਭੂ) ਹੈ।

ਲੇਖਕ : ਡਾ. ਰਤਨ ਸਿੰਘ ਜੱਗੀ,     ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4945,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/9/2015 12:00:00 AM
ਹਵਾਲੇ/ਟਿੱਪਣੀਆਂ: noreference

ਸਭ

ਸਭ (ਗੁ.। ਸੰਸਕ੍ਰਿਤ ਸਰੑਵ। ਪੰਜਾਬੀ ਸਭ। ਹਿੰਦੀ ਸਬ। ਦੇਸ਼ ਭਾਸ਼ਾ ਸਾਭ) ਸਾਰਾ। ਯਥਾ-‘ਸਭੁ ਕਿਛੁ ਤਿਸ ਕਾ ਓਹੁ ਕਰਨੇ ਜੋਗੁ ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 4945,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਸੰਭੂ

ਸੰਭੂ ਵੇਖੋ ਸੈਭੰ

ਸੰਭੌ

ਸੰਭੌ ਵੇਖੋ ਸੈਭੰ

ਸੁਭ

ਸੁਭ (ਗੁ.। ਸੰਸਕ੍ਰਿਤ ਸ਼ੁਭ) ਸ੍ਰੇਸ਼ਟ, ਭਲੀ

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 4945,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਸੈਭੰ

ਸੈਭੰ (ਸੰ.। ਸੰਸਕ੍ਰਿਤ ਸ੍ਵਯਮੑ=ਅਪਣੇ ਆਪ+ਭੂ=ਹੋਣਾ) ੧. ਸੁਯੰਭਵ। ਆਤਮਾ ਦਾ ਵਿਸ਼ੇਖ਼ਣ ਹੈ, ਜੋ ਅਪਣੇ ਆਪ ਤੋਂ ਆਪ ਹੋਵੇ।

੨. (ਸ੍ਵਯਮੑ। ਭੰ=ਪ੍ਰਕਾਸ਼) ਸੁਤੇ ਪ੍ਰਕਾਸ਼।

੩. ਮਾਰੂ ਸੋਲਹੇ ਵਿਚ ‘ਅਜੂਨੀ ਸੰਭਉ’ ਪਾਠ ਹੈ, ਸ੍ਵੈਯਾਂ ਵਿਚ ‘ਆਜੋਨੀ ਸੰਭਵਿਅਉ’ ਪਾਠ ਹੈ ਤੇ ਏਥੇ ‘ਸੈਭੰ’ ਹੈ, ਸੋ ਜੇ ਤਿੰਨਾਂ ਦਾ ਇਕ ਮੂਲ ਸਮਝ ਲਈਏ ਤੇ ਇਸ ਲਈ ਵਿਤਪਤੀ ਲਈ ਅਸੀਂ ‘ਅਯੋਨੀ ਸੰਭਵ’ ਸੰਸਕ੍ਰਿਤ ਰੂਪ ਖ੍ਯਾਲ ਕਰੀਏ ਤਾਂ ‘ਅਯੋਨੀ ਸੰਭਵ’ ਦਾ ਅਰਥ ਹੈ ਜੋ ਕਿਸੇ ਕਾਰਨ ਤੋਂ ਨਾ ਬਣਿਆ ਹੋਵੇ। ਯੋਨੀ ਸੰਭਵ ਦਾ ਅਰਥ ਹੈ ਕਿਸੇ ਕਾਰਨ ਤੋਂ ਬਣਿਆ, ਜੈਸਾ ਘੜਾ ਮਿਟੀ ਤੋਂ ਤੇ ‘ਅਜੋਨੀ ਸੰਭਵ’ ਜੋ ਕਿਸੇ ਕਾਰਨ ਤੋਂ ਨਾ ਬਣਿਆ ਹੋਵੇ।

੪. ਸੰਪ੍ਰਦਾਈ ਇਹ ਭੀ ਅਰਥ ਕਰਦੇ ਹਨ ਜੋ ਸੈਂਕੜਿਆਂ ਨੂੰ (ਭੰ) ਭੰਗ ਅਰਥਾਤ ਨਾਸ਼ ਕਰੇ

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 4945,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਸੋਭ

ਸੋ. ਸੰ. ਸ਼ੋਭਾ. ਸੰਗ੍ਯਾ—ਸੁੰਦਰਤਾ. “ਅਚਰਜ ਸੋਭ ਬਣਾਈ.” (ਸੋਰ ਮ: ੫) ੨ ਕੀਰਤਿ. ਵਡਿਆਈ। ੩ ਸੰ. ਸ਼ੋਭ. ਵਿ—ਸ਼ੋਭਾ ਵਾਲਾ. ਸਜੀਲਾ. ਸੁੰਦਰ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4949,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸੁਭ

ਸੁਭ. ਸੰ. शुभ्. ਧਾ—ਚਮਕਣਾ. ਸੁੰਦਰ ਹੋਣਾ. ਬੋਲਣਾ। ੨ ਵਿ—ਉੱਤਮ. ਚੰਗਾ. ਸ਼੍ਰੇ੄਎. “ਸੁਭ ਬਚਨ ਬੋਲਿ ਗੁਣ ਅਮੋਲ.” (ਸਾਰ ਪੜਤਾਲ ਮ: ੫) ੩ ਸੰਗ੍ਯਾ—ਪ੍ਰਕਾਸ਼। ੪ ਮੰਗਲ । ੫ ਸੁਖ । ੬ ਚਾਂਦੀ

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4950,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸਭੋ

ਭੋ. ਕ੍ਰਿ. ਵਿ—ਸਾਰਾ. ਤਮਾਮ਼ “ਸਭੋ ਵਰਤੈ ਹੁਕਮ.” (ਮ: ੩ ਵਾਰ ਸ੍ਰੀ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4951,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/1/2014 12:00:00 AM
ਹਵਾਲੇ/ਟਿੱਪਣੀਆਂ: noreference

ਸੁੰਭ

ਸੁੰਭ. ਸੰ. शुम्भ—ਸ਼ੁੰਭ. ਸੰਗ੍ਯਾ—ਕਸ਼੍ਯਪ ਦੇ ਵੀਰਯ ਤੋਂ ਦਨੁ ਦੇ ਉਦਰੋਂ ਪੈਦਾ ਹੋਇਆ ਦਾਨਵ, ਜੋ ਨਿਸੁੰਭ ਦਾ ਭਾਈ ਸੀ. ਇਸ ਨੂੰ ਦੁਰਗਾ ਨੇ ਜੰਗ ਵਿੱਚ ਮਾਰਿਆ. “ਸੁੰਭ ਨਿਸੁੰਭ ਪਠਾਯਾ ਜਮ ਦੇ ਧਾਮ ਨੂੰ.” (ਚੰਡੀ ੩) ਦੇਖੋ, ਨਮੁਚਿ ੨.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4952,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸਭੈ

ਭੈ. ਡਰ ਸਹਿਤ. ਦੇਖੋ, ਸਭਯ. “ਕਹੁ ਰਵਿਦਾਸ ਸਭੈ ਨਹੀ ਸਮਝਸਿ.” (ਰਾਮਕਲੀ) ੨ ਸਭ ਹੀ. ਸਾਰੇ. “ਸਭੈ ਘਟਿ ਰਾਮੁ ਬੋਲੈ.” (ਮਾਲੀ ਨਾਮਦੇਵ) ੩ ਸਭ੍ਯ. “ਸੋਈ ਰਾਮ ਸਭੈ ਕਹੈ, ਸੋਈ ਕਉਤਕਹਾਰ.” (ਸ. ਕਬੀਰ) ਸਭ੍ਯ ਅਤੇ ਨਟ ਦੇ ਰਾਮ ਉੱਚਾਰਣ ਵਿੱਚ ਭੇਦ ਹੈ. ਸਭ੍ਯ ਜਾਣਦਾ ਹੈ. “ਏਕੁ ਅਨੇਕਹਿ ਮਿਲਿ ਗਇਆ,” ਅਤੇ ਨਟ ਦੇ ਖਿਆਲ ਵਿਚ “ਏਕ ਸਮਾਨਾ ਏਕ.”

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4952,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/1/2014 12:00:00 AM
ਹਵਾਲੇ/ਟਿੱਪਣੀਆਂ: noreference

ਸੰਭ

ੰਭ. ਸ੍ਵਯੰਭਵ ਦਾ ਸੰਖੇਪ। ੨ ਦੇਖੋ, ਸੰਭੁ। ੩ ਸੰ. ਸੰ—ਭ. ਵਿ—ਸੰ (ਚੰਗੀ ਤਰ੍ਹਾਂ) ਭ (ਪ੍ਰਕਾਸ਼) ਕਰਨ ਵਾਲਾ. ਪ੍ਰਕਾਸ਼ਕ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4952,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸੰਭੁ

ੰਭੁ. ਸੰ. ਸ਼ੰਭੁ. ਸੰਗ੍ਯਾ—ਸੰ (ਕਲ੍ਯਾਣ) ਵਾਸਤੇ ਹੈ ਜਿਸ ਦੀ ਭੁ (ਹਸਤੀ), ਕਰਤਾਰ । ੨ ਬ੍ਰਹਮਾ। ੩ ਵਿ੄ਨੁ। ੪ ਸ਼ਿਵ। ੫ ਪਾਰਾ । ੬ ਸਿੱਖਮਤ ਅਨੁਸਾਰ ਸਤਿਗੁਰੂ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4953,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸੰਭੂ

ੰਭੂ. ਦੇਖੋ, ਸੰਭੁ। ੨ ਸ੍ਵਯੰਭਵ. ਸ੍ਵਯੰਭੂ. ਆਪ ਹੋਣ ਵਾਲਾ. ਜੋ ਕਿਸੇ ਤੋਂ ਨਹੀਂ ਹੋਇਆ. ਕਰਤਾਰ. “ਸਰਬ ਜੋਤਿ ਨਿਰੰਜਨ ਸੰਭੂ.” (ਗੂਜ ਅ: ਮ: ੧)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4953,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸਭੁ

ਭੁ. ਸਰਵ—ਤਮਾਮ. ਦੇਖੋ, ਸਬ ਅਤੇ ਸਭ. “ਸਭੁ ਜਗ ਆਪਿ ਉਪਾਇਓਨੁ.” (ਵਡ ਮ: ੩)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4954,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/1/2014 12:00:00 AM
ਹਵਾਲੇ/ਟਿੱਪਣੀਆਂ: noreference

ਸਭੇ

ਭੇ. ਕ੍ਰਿ. ਵਿ—ਸਾਰੇ. ਤਮਾਮ. “ਸਭੇ ਗੁਨਹ ਬਖਸਾਇ ਲਇਓਨੁ.” (ਆਸਾ ਅ: ਮ: ੩)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4954,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/1/2014 12:00:00 AM
ਹਵਾਲੇ/ਟਿੱਪਣੀਆਂ: noreference

ਸੰ਀ਭ

ਸੰ਀ਭ. ਥਮਲਾ. ਸਤੂਨ. “ਤਪਤ ਥੰਮ ਗਲਿ ਲਾਇ.” (ਮਾਰੂ ਮ: ੫)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4954,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਸਭ

. ਵਿ—ਸਵ੗. ਸਬ. ਤਮਾਮ. “ਸਭ ਊਪਰਿ ਨਾਨਕ ਕਾ ਠਾਕੁਰ.” (ਸੂਹੀ ਛੰਤ ਮ: ੫)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4956,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/1/2014 12:00:00 AM
ਹਵਾਲੇ/ਟਿੱਪਣੀਆਂ: noreference

ਸੰਭੌ

ੰਭੌ. ਸ੍ਵਯੰਭਵ. ਸ੍ਵਯੰਭੂ. ਆਪ ਹੋਣ ਵਾਲਾ, ਜੋ ਕਿਸੇ ਦਾ ਕਾਰਜ ਨਹੀਂ. “ਅਕਾਲ ਮੂਰਤਿ ਅਜੂਨੀ ਸੰਭੌ ਮਨ ਸਿਮਰਤ ਠੰਢਾ ਥੀਵਾਂ ਜੀਉ.” (ਮਾਝ ਮ: ੫)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4957,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸੈਭੰ

ੈਭੰ. ਸੰ. ਸ੍ਵਯੰਭਵ. ਸ੍ਵਯੰਭੂ. ਵਿ—ਆਪਣੇ ਆਪ ਹੋਣ ਵਾਲਾ. ਜੋ ਕਿਸੇ ਤੋਂ ਨਹੀਂ ਬਣਿਆ. “ਅਕਾਲ ਮੂਰਤਿ ਅਜੂਨੀ ਸੈਭੰ.” (ਜਪੁ) ੨ ਪੰਡਿਤ ਸਾਧੂ ਸਿੰਘ ਜੀ ਨੇ ਗੁਰੂ ਗ੍ਰੰਥ ਪ੍ਰਦੀਪ ਵਿੱਚ ਸੈਭੰ ਦਾ ਅਰਥ ਕੀਤਾ ਹੈ— ਜੋ ਅੰਤਹਕਰਣ1 ਵਿੱਚ ਭੰ (ਪ੍ਰਕਾਸ਼) ਰੂਪ ਹੈ। ੩ ੎ਵਯੰ ਭਾ. ਆਪਣੇ ਆਪ ਪ੍ਰਕਾਸ਼ਨੇ ਵਾਲਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4966,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸਭ

ਸਭ [ਵਿਸ਼ੇ] ਸਾਰਾ, ਕੁੱਲ, ਤਮਾਮ, ਪੂਰਾ; ਹਰ ਇੱਕ, ਹਰ ਤਰ੍ਹਾਂ ਦਾ; ਸਾਰੇ ਲੋਕ , ਆਮ ਲੋਕ, ਜਨ-ਸਧਾਰਨ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4969,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਸੱਭੇ

ਸੱਭੇ [ਵਿਸ਼ੇ] ਸਾਰੇ, ਸਭ, ਕੁੱਲ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4969,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਸੈਭੰ

ਸੈਭੰ [ਵਿਸ਼ੇ] ਆਪਣੇ ਆਪ ਪ੍ਰਗਟ ਹੋਣ ਵਾਲ਼ਾ, ਜਿਸ ਨੂੰ ਕਿਸੇ ਹੋਰ ਨੇ ਨਹੀਂ ਬਣਾਇਆ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4990,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ