ਸਮਦਰਸੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਦਰਸੀ . ਸੰ. समदर्शिन्. ਵਿ— ਸਮਦ੍ਰ੄਍ਾ. ਇਕਸਾਰ ਸਭ ਨੂੰ ਦੇਖਣ ਵਾਲਾ. “ ਸੋ ਸਮਦਰਸੀ ਤਤੁ ਕਾ ਬੇਤਾ.” ( ਸੁਖਮਨੀ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 941, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਮਦਰਸੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸਮਦਰਸੀ : ਸਿੱਖ-ਧਰਮ ਵਿਚ ਇਹ ਵਿਸ਼ੇਸ਼ਣ ਉਸ ਵਿਅਕਤੀ ਲਈ ਵਰਤਿਆ ਜਾਂਦਾ ਹੈ ਜੋ ਵੈਰੀ ਅਤੇ ਮਿਤਰ ਨੂੰ ਇਕ-ਸਮਾਨ ਵੇਖਣ ਵਾਲਾ ਹੋਵੇ । ‘ ਸੁਖਮਨੀਬਾਣੀ ਵਿਚ ‘ ਬ੍ਰਹਮ-ਗਿਆਨੀ ’ ( ਵੇਖੋ ) ਨੂੰ ‘ ਸਮਦਰਸੀ’ ਕਿਹਾ ਗਿਆ ਹੈ— ਸੋ ਸਮਦਰਸੀ ਤਤੁ ਕਾ ਬੇਤਾ ਗੁਰਬਾਣੀ ਵਿਚ ਇਸ ਨੂੰ ‘ ਸਮਦ੍ਰਿਸਟਾ’ ਵੀ ਕਿਹਾ ਗਿਆ ਹੈ — ਗੁਰਪ੍ਰਸਾਦਿ ਨਾਨਕ ਸਮਦ੍ਰਿਸਟਾ

                      ਸਿੱਖ-ਧਰਮ ਦੇ ਅਰਦਾਸ ਵਿਚ ‘ ਸਰਬੱਤ ਕਾ ਭਲਾ ’ ਇਸੇ ਭਾਵਨਾ ਦਾ ਬੋਧਕ ਹੈ ਕਿਉਂਕਿ ‘ ਸਰਬੱਤ’ ਸ਼ਬਦ ਵਿਚ ਮਿਤਰ , ਵੈਰੀ , ਨਿੰਦਕ , ਹਿਤੂ , ਊਚ , ਨੀਚ ਆਦਿ ਸਭ ਸਮਾ ਜਾਂਦੇ ਹਨ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 854, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਸਮਦਰਸੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਮਦਰਸੀ ( ਗੁ. । ਸੰਸਕ੍ਰਿਤ ਸਮਦਰ ਸਨ ) ਇੱਕੋ ਜਿਹਾ ਸਾਰੇ ਦੇਖਣ ਵਾਲਾ । ਯਥਾ-‘ ਸੋ ਸਮਦਰਸੀ ਤਤ ਕਾ ਬੇਤਾ ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 854, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.