ਸਮਾਈ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਮਾਈ [ ਨਾਂਇ ] ਗੁੰਜਾਇਸ਼ , ਵਿਤ; ਸੁਲਾਹ [ ਨਾਂਇ ] ( ਗਣਿ ) ਆਇਤਨ , ਘਣਫਲ਼


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1357, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਮਾਈ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਮਾਈ . ਸੰਗ੍ਯਾ— ਸ਼ਾਂਤਿ. ਸਹਿਨਸ਼ੀਲਤਾ. ਸ਼ਾਮ੍ਯ । ੨ ਵ੍ਯਾਪ੍ਤਿ. “ ਘਟਿ ਘਟਿ ਰਹਿਆ ਸਮਾਈ.” ( ਮਲਾ ਅ : ਮ : ੧ ) ੩ ਲਯਤਾ. ਲੀਨਤਾ. “ ਉਪਜੈ ਨਿਪਜੈ ਨਿਪਜਿ , ਸਮਾਈ.” ( ਗਉ ਕਬੀਰ ) ਸਮਾਉਂਦਾ ( ਲੈ ਹੁੰਦਾ ) ਹੈ । ੪ ਫ਼ਾ ਸੁਣਵਾਈ. ਸੁਣਨ ਦੀ ਕ੍ਰਿਯਾ. “ ਮੋਹਿ ਅਨਾਥ ਕੀ ਕਰਹੁ ਸਮਾਈ.” ( ਗਉ ਮ : ੫ ) ੫ ਸੰ. समायिन्. ਵਿ— ਨਾਲ ਜਾਣ ਵਾਲਾ. ਇੱਕ ਨਾਲ ਮਿਲਣ ਵਾਲਾ । ੬ ਦੇਖੋ , ਸਰਣਿ ਸਮਾਈ । ੭ ਦੇਖੋ , ਸਮਾਇ ੭ ਅਤੇ ੮. “ ਡਰੇ ਸੇਖ ਜੈਸੇ ਸਮਾਈ ਸਮਾਏ.” ( ਚਰਿਤ੍ਰ ੩੩੫ ) ਮੈਦਾਨ ਜੰਗ ਵਿੱਚ ਸ਼ੇਖ ਐਸੇ ਡਾਰੇ ( ਲਿਟਾਏ ) ਮਾਨੋ ਰਾਗ ਸੁਣਨ ਵਾਲੇ ਮਸ੍ਤ ਹੋਏ ਪਏ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1045, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਮਾਈ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਮਾਈ ( ਗੁ. । ਦੇਖੋ , ‘ ਸਮਾਇ’ ) ੧. ਸਮਾਈ ਕਰਨ ਵਾਲੇ । ਯਥਾ- ‘ ਸਰਣਿ ਸਮਾਈ ਦਾਸ ਹਿਤ’ ਸ਼ਰਣ ਆਇਆਂ ਦੀ ਸਮਾਈ ਕਰਨ ਵਾਲੇ ਦਾਸਾਂ ਦੇ ਹਿਤੂ ।

੨. ਸਮਾਵਣ ਵਾਲੇ । ਯਥਾ-‘ ਸਰਬ ਸਮਾਈ’ ਸਾਰਿਆਂ ਵਿੱਚ ਸਮਾਵਣ ਵਾਲੇ ( ਹਰੀ ) ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 763, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.