ਸਮਾਸ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਸਮਾਸ : ਦੁਹਰੁਕਤੀ ( Reduplication ) ਅਤੇ ਸਮਾਸ ਦੇ ਸੰਕਲਪ ਹਨ ਜਿਨ੍ਹਾਂ ਨੂੰ ਸ਼ਬਦਾਂ ਦੀ ਜੜ੍ਹਤ ਪਰਕਿਰਿਆ ( Compounding Process ) ਮੰਨਿਆ ਜਾ ਸਕਦਾ ਹੈ । ਜਦੋਂ ਦੋ ਸ਼ਾਬਦਕ ਰੂਪ ਇਕ ਬਣਤਰ ਵਿਚ ਇਕੱਠੇ ਵਿਚਰਦੇ ਹੋਣ ਅਤੇ ਇਕ ਸ਼ਾਬਦਕ ਇਕਾਈ ਵਜੋਂ ਕਾਰਜ ਕਰਦੇ ਹੋਣ ਇਸ ਪਰਕਾਰ ਦੇ ਸ਼ਾਬਦਕ ਰੂਪਾਂ ਨੂੰ ਜੜਤ ਰੂਪ ਆਖਿਆ ਜਾਂਦਾ ਹੈ । ਆਮ ਤੌਰ ’ ਤੇ ਦੁਹਰੁਕਤੀ ਅਤੇ ਸਮਾਸ ਨੂੰ ਵਿਕਲਪੀ ਸੰਕਲਪਾਂ ਦੇ ਤੌਰ ’ ਤੇ ਜਾਣਿਆ ਜਾਂਦਾ ਹੈ ਅਤੇ ਇਨ੍ਹਾਂ ਦੀ ਵਰਤੋਂ ਵਿਕਲਪ ਵਜੋਂ ਵੀ ਕਰ ਲਈ ਜਾਂਦੀ ਹੈ ਪਰ ਇਹ ਵਰਤੋਂ ਦਰੁਸਤ ਨਹੀਂ । ਦੁਹਰੁਕਤੀ ਇਕਾਈ ਦੀ ਬਣਤਰ ਵਿਚ ਸ਼ਬਦ ਦਾ ਦੁਹਰਾ ਹੁੰਦਾ ਹੈ ਜਾਂ ਦੁਹਰਾਏ ਗਏ ਸ਼ਬਦਾਂ ਵਿਚ ਧੁਨਾਤਮਕ ਸਾਂਝ ਹੁੰਦੀ ਹੈ , ਜਿਵੇਂ : ਘਰ ਘਰ , ਪਿੰਡੋ ਪਿੰਡ , ਗੱਪ ਸ਼ੱਪ , ਖਾ ਖੂ ਆਦਿ । ਦੂਜੇ ਪਾਸੇ ਸਮਾਸ ਸ਼ਬਦ ਜੁਗਤ ਨੂੰ ਘੜਨ ਵੇਲੇ ਦੋ ਵੱਖਰੀ ਭਾਂਤ ਦੇ ਸੁਤੰਤਰ ਜਾਂ ਬੰਧੇਜੀ ਭਾਵਾਂਸ਼ ( ਸ਼ਬਦ ) ਮਿਲਦੇ ਹਨ ਅਤੇ ਨਵੇਂ ਸ਼ਬਦਾਂ ਦੀ ਸਿਰਜਨਾ ਕਰਦੇ ਹਨ । ਪੰਜਾਬੀ ਵਿਚ ਸਮਾਸਾਂ ਦਾ ਨਿਰਮਾਣ ਦੋ ਸ਼ਬਦਾਂ ਦੇ ਮੇਲ ਤੋਂ ਹੁੰਦਾ ਹੈ । ਸਮਾਸਾਂ ਦੇ ਨਿਰਮਾਣ ਵੇਲੇ ਸਮਾਸ-ਸੂਚਕ ਚਿੰਨ੍ਹ ਜੋੜਨੀ ( - ) ਦੀ ਵਰਤੋਂ ਹੁੰਦੀ ਹੈ ਪਰ ਸਮਾਂ ਪਾ ਕੇ ਇਸ ਜੋੜਨੀ ਦੀ ਲੋੜ ਖਤਮ ਹੋ ਜਾਂਦੀ ਹੈ ਅਤੇ ਦੋਵੇਂ ਸ਼ਬਦ ਰੂਪ ਇਕ ਸ਼ਬਦ ਵਜੋਂ ਕਾਰਜ ਕਰਨ ਲੱਗ ਪੈਂਦੇ ਹਨ , ਜਿਵੇਂ : ਰੇਲਗੱਡੀ , ਭੂਖੰਡ , ਚਿੜੀਮਾਰ , ਜਗਤਾਰ , ਮਹਾਂਸਾਗਰ ਆਦਿ । ਪੰਜਾਬੀ ਸਮਾਸਾਂ ਨੂੰ ਬਣਤਰ ਦੇ ਅਧਾਰ ’ ਤੇ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ : ( i ) ਸੁਤੰਤਰ ਰੂਪ + ਸੁਤੰਤਰ ਰੂਪ , ਜਿਵੇਂ : ਮੂੰਗ + ਫਲੀਮੂੰਗਫਲੀ , ਲੋਕ + ਸਭਾਲੋਕਸਭਾ , ਟਿੱਡੀ + ਦਲਟਿੱਡੀਦਲ , ਸਾਫ + ਦਿਲਸਾਫਦਿਲ ਆਦਿ ( ii ) ਬੰਧੇਜੀ ਰੂਪ + ਸੁਤੰਤਰ ਰੂਪ , ਜਿਵੇਂ : ਘੋੜ + ਦੌੜਘੋੜਦੌੜ , ਘੋੜ + ਸਵਾਰਘੋੜਸਵਾਰ ( ਇਸ ਪਰਕਾਰ ਦੇ ਸਮਾਸਾਂ ਦੀ ਗਿਣਤੀ ਸੀਮਤ ਹੈ ) ਆਦਿ ਅਤੇ ( iii ) ਬੰਧੇਜੀ ਰੂਪ + ਬੰਧੇਜੀ ਰੂਪ ਜਿਵੇਂ : ਬਦੋ + ਬਦੀਬਦੋ-ਬਦੀ , ਕੰਨੋ + ਕੰਨੀਕੰਨੋ-ਕੰਨੀ , ਉਥਲ + ਪੁਥਲਉਥਲ-ਪੁਥਲ , ਉਘ + ਸੁਘਉਘ-ਸੁਘ , ਨਿਕ + ਸੁਕਨਿਕ-ਸੁਕ ਆਦਿ । ਸਮਾਸ ਸ਼ਬਦਾਂ ਦੀ ਸਿਰਜਨਾ ਕਰਨ ਲਈ ਦੂਜੀ ਭਾਸ਼ਾ ਦੇ ਸ਼ਬਦ ਰੂਪਾਂ ਨੂੰ ਵੀ ਵਰਤ ਲਿਆ ਜਾਂਦਾ ਹੈ ਜਿਵੇਂ : ਪੱਥਰ ( ਪੰਜਾਬੀ ) + ਦਿਲ ( ਫ਼ਾਰਸੀ ) ਪੱਥਰ-ਦਿਲ , ਪਾਰਟੀ ( ਅੰਗਰੇਜ਼ੀ ) + ਬਾਜ਼ੀ ( ਫ਼ਾਰਸੀ ) ਪਾਰਟੀਬਾਜ਼ੀ ਆਦਿ ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 3305, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਸਮਾਸ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਾਸ . ਸੰ. ਸੰਗ੍ਯਾ— ਸਮ— ਆਸ. ਇੱਕ ਥਾਂ ਬੈਠਣ ਦੀ ਕ੍ਰਿਯਾ । ੨ ਇਕੱਠਾ ਕਰਨਾ । ੩ ਵ੍ਯਾਕਰਣ ਅਨੁਸਾਰ ਅਨੇਕ ਪਦਾਂ ਨੂੰ ਇੱਕ ਬਣਾਉਣ ਵਾਲਾ ਸੰਸਕਾਰ. ਜਿਵੇਂ— ਗੁਰਸਿੱਖਰੀਤਿ ਆਦਿਕ ਪਦਾਂ ਵਿੱਚ ਸਮਾਸ ਹੈ । 1  ੪ ਸੰ੖੥ਪ. ਖ਼ੁਲਾਸਾ. “ ਦੂਜੇ ਹੁਇ ਵਿਤ ਵ੍ਯਾਸ ਸਮਾਸ.” ( ਗੁਪ੍ਰਸੂ ) ਵਕਤਾ ਦਾ ਦੂਜਾ ਗੁਣ ਹੈ ਕਿ ਵਿਸ੍ਤਾਰ ਅਤੇ ਸੰਖੇਪ ਕਰਨ ਦਾ ਜਾਣੂ ਹੋਵੇ. ੫. ਸੰ. ਸਮਾਸ਼. ਚੰਗੀ ਤਰ੍ਹਾਂ ਖਾਣ ਦੀ ਕ੍ਰਿਯਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3168, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.