ਲਾਗ–ਇਨ/ਨਵਾਂ ਖਾਤਾ |
+
-
 
ਸਮੈ

ਸਮੈ (ਕਿਸੇ) ਵੇਲੇ- ਏਕ ਸਮੈ ਮੋ ਕਉ ਗਹਿ ਬਾਂਧੈ ਤਊ ਫੁਨਿ ਮੋ ਪੈ ਜਬਾਬੁ ਨ ਹੋਇ। ਲੀਨ ਹੁੰਦਾ ਹੈ- ਹੁਕਮੋ ਸੇਵੇ ਹੁਕਮੁ ਅਰਾਧੇ ਹੁਕਮੇ ਸਮੈ ਸਮਾਏ। ਵੇਖੋ ਸਮਿਓ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 6031,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਸਮੋ

ਸਮੋ ਸਮਾਂ , ਅਵਸਰ- ਭਲੋ ਸਮੋ ਸਿਮਰਨ ਕੀ ਬਰੀਆ। ਵੇਖੋ ਸਮਿਓ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 6031,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਸੁੰਮ

ਸੁੰਮ (ਸੰ.। ਸੰਸਕ੍ਰਿਤ ਧਾਤੂ , ਸੂ=ਸੂਣਾ। ਪੰਜਾਬੀ ਸੂਣ+ਮ-ਦਾ ਸੰਖੇਪ ਸੁੰਮ) ਜਿਥੋਂ ਪਾਣੀ ਆਪਣੇ ਆਪ ਨਿਕਲ ਕੇ ਲਗਾਤਾਰ ਵਹਿ ਤੁਰੇ। ਚਸ਼ਮਾ , ਸੋਮਾ। ਯਥਾ-‘ਨਦੀਆ ਹੋਵਹਿ ਧੇਣਵਾ ਸੁੰਮ ਹੋਵਹਿ ਦੁਧੁ ਘੀਉ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 6031,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਸੇਮ

ਸੇਮ (ਸੰਖ. ਵਾ.। ਫ਼ਾਰਸੀ ਸਿਵੁਮ) ਤੀਜਾ, ਤੀਸਰਾ। ਯਥਾ-‘ਦੋਮ ਨ ਸੇਮ ਏਕ ਸੋ ਆਹੀ’ ਉਸਦਾ ਦੂਸਰਾ ਤੇ ਤੀਸਰਾ ਨਹੀਂ ਹੈ, ਉਹ ਆਪ ਇਕੋ ਹੀ ਹੈ। ਭਾਵ ਵਜ਼ੀਰ ਅਤੇ ਬਖਸ਼ੀ ਉਸਦਾ ਕੋਈ ਨਹੀਂ, (ਉਹ) ਇਕੋ ਹੀ ਹੈ।

ਅਥਵਾ ੨. ਪਾਰਸੀ, ਯਹੂਦੀ, ਈਸਾਈ ਤੇ ਮੁਸਲਮਾਨ ਇਕ ਈਸ਼੍ਵਰ ਤੇ ਇਕ ਸ਼ੈਤਾਨ ਨੂੰ ਮੰਨਦੇ ਹਨ, ਏਹ ਲੋਕ ਈਸ਼੍ਵਰ ਦੇ ਟਾਕਰੇ ਵਿਚ ਸ਼ੈਤਾਨ ਨੂੰ ਜਾਣਦੇ ਹਨ। ਅਰ ਈਸਾਈ ਲੋਕ ਪਰਮੇਸ਼ਰ ਦੇ ਤਿੰਨ ਭਾਗ ਮੰਨਦੇ ਹਨ- ਪਿਤਾ , ਪੁੱਤ੍ਰ , ਪਵਿੱਤ੍ਰ ਆਤਮਾ। ਅਰ ਹਿੰਦੂ ਲੋਕ ਬੀ ਬ੍ਰਹਮਾ, ਬਿਸ਼ਨ, ਮਹੇਸ਼ ਤ੍ਰਿਧਾਤਮਕ ਮੂਰਤੀ ਈਸ਼੍ਵਰ ਨੂੰ ਮੰਨਦੇ ਹਨ। ਇਸ ਤੁਕ ਵਿੱਚ ਦੱਸਦੇ ਹਨ ਕਿ ਈਸ਼੍ਵਰ ਦੇ (ਟਾਕਰੇ) ਨਾ ਕੋਈ ਦੂਜਾ (ਸ਼ੈਤਾਨ) ਹੈ ਅਰ ਨਾ ਉਸ ਵਿੱਚ ਕੋਈ ਤਿੰਨ ਦੀ ਸੰਭਾਵਨਾ ਹੈ। ਉਹ ਸ਼ੁਧ ਚੇਤਨ ਇਕ ਸਰੂਪ ਹੈ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 6031,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਸੋਮ

ਸੋਮ (ਸੰ.। ਸੰਸਕ੍ਰਿਤ) ੧. ਚੰਦ੍ਰਮਾ। ਯਥਾ-‘ਸੋਮ ਸਰੁ ਪੋਖਿ ਲੈ ’ ਚੰਦ੍ਰਮਾਂ ਦੇ ਸ੍ਵਰ ਨੂੰ ਭਾਵ ਇੜਾ ਨਾੜੀ ਨੂੰ ਬੰਦ ਕਰ ਲੈ।

੨. (ਸੰਸਕ੍ਰਿਤ ਸ੍ਵਯਮੑ) ਅਪਣੀ। ਯਥਾ-‘ਸੋਮ ਪਾਕ ਅਪਰਸ ਉਦਿਆਨੀ’।

ਦੇਖੋ, ‘ਸੋਮ ਪਾਕ’

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 6031,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਸੁਮ

ਸੁ. ਅ਼ ੆੣ਮ. ਵ੍ਯ—ਫਿਰ. ਔਰ. ਪੁਨਹ। ੨ ਫ਼ਾ ਸੰਗ੍ਯਾ—ਚੌਪਾਏ ਦਾ ਖੁਰ । ੩ ਸੋਮਾ. ਚਸ਼ਮਾ. “ਨਦੀਆ ਹੋਵਹਿ ਧੇਣਵਾ ਸੁੰਮ ਹੋਵਹਿ ਦੁਧ ਘੀਉ.” (ਮ: ੧ ਵਾਰ ਮਾਝ) ੪ ਸੰ. सुम. ਫੁੱਲ । ੫ ਚੰਦ੍ਰਮਾ । ੬ ਆਕਾਸ਼.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6036,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸੌਮ

ੌਮ. ਵਿ—ਸੋਮ (ਚੰਦ੍ਰਮਾ) ਨਾਲ ਹੈ ਜਿਸ ਦਾ ਸੰਬੰਧ. ਦੇਖੋ, ਸੋਮ। ੨ ਦੇਖੋ, ਸੌਮ੍ਯ. “ਸੁਨ ਹੇ ਸੌਮ ! ਬਸਨ ਹਿਤ ਥਾਨ.” (ਗੁਪ੍ਰਸੂ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6038,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸੋਮ

ਸੋ. ਸੰ. ਸੰਗ੍ਯਾ—ਰਿਗਵੇਦ ਅਨੁਸਾਰ ਇਹ ਇੱਕ ਬੂਟੀ ਅਤੇ ਉਸਦੇ ਨਸ਼ੀਲੇ ਰਸ ਦਾ ਨਾਉਂ ਹੈ, ਜੋ ਸੋਮਬੂਟੀ ਜਾਂ ਵੱਲੀ ਵਿੱਚੋਂ ਨਿਚੋੜਕੇ ਦੇਵਤਿਆਂ ਨੂੰ ਚੜ੍ਹਾਇਆ ਜਾਂਦਾ ਹੈ. ਇਹ ਭਿੰਨੀ ਭਿੰਨੀ ਖੁਸ਼ਬੂ ਵਾਲਾ ਹੁੰਦਾ ਹੈ ਅਤੇ ਪੁਰੋਹਿਤ ਅਰ ਦੇਵਤੇ ਸਭ ਇਸ ਨੂੰ ਪਸੰਦ ਕਰਦੇ ਹਨ. ਰਿਗਵਦੇ ਵਿੱਚ ਸੋਮਰਸ ਦਾ ਹਾਲ ਵਡੇ ਵਿਸਤਾਰ ਨਾਲ ਲਿਖਿਆ ਹੈ. ਵੈਦਿਕ ਰਿਖੀ ਇਸ ਨੂੰ ਬਲ ਦੇਣ ਵਾਲਾ, ਰੋਗਾਂ ਦੇ ਨਾਸ਼ ਕਰਨ ਵਾਲਾ, ਦੌਲਤ ਦੇਣ ਵਾਲਾ ਅਤੇ ਦੇਵਤਿਆਂ ਦਾ ਗੁਰੂ ਜਾਣਨ ਲਗ ਪਏ ਸਨ. ਦੇਵਤਾ ਹੋਣ ਦੀ ਹਾਲਤ ਵਿੱਚ ਇਹ ਉਹ ਦੇਵਤਾ ਹੈ ਜੋ ਸੋਮਰਸ ਵਿੱਚ ਇਹ ਸਾਰੀਆਂ ਸ਼ਕਤੀਆਂ ਪਾਉਂਦਾ ਹੈ.3 ਦੇਖੋ, ਸੋਮਵੱਲੀ। ੨ ਪਿੱਛੇ ਜੇਹੇ ਆਕੇ ਚੰਦ੍ਰਮਾ ਦਾ ਨਾਉਂ “ਸੋਮ” ਰੱਖਿਆ ਗਿਆ ਅਰ ਉਸ ਨੂੰ ਸਾਰੀ ਬੂਟੀਆਂ ਦਾ ਦੇਵਤਾ ਥਾਪਿਆ ਗਿਆ. ਪੁਰਾਣਾਂ ਵਿੱਚ ਲਿਖਿਆ ਹੈ ਕਿ ਸੋਮ ਅਤ੍ਰਿ ਰਿਖੀ ਦਾ ਪੁਤ੍ਰ ਅਨੁਸੂਯਾ ਦੇ ਉਦਰ ਵਿੱਚੋਂ ਸੀ, ਕਿਤੇ ਲਿਖਿਆ ਹੈ ਕਿ ਅਤ੍ਰਿ ਦੇ ਨੇਤ੍ਰ ਜਲ ਤੋਂ ਇਸਦੀ ਉਤਪੱਤੀ ਹੋਈ.4 ਪਰ ਇਸ ਗੱਲ ਤੇ ਸਾਰਿਆਂ ਦਾ ਇੱਕ ਮਤ ਨਹੀਂ. ਕਿਤੇ ਧਰਮ ਦਾ ਪੁਤ੍ਰ, ਕਿਤੇ ਅਤ੍ਰਿ ਵੰਸ਼ ਦੇ ਪ੍ਰਭਾਕਰ ਦਾ ਪੁਤ੍ਰ ਮੰਨਿਆ ਹੈ, ਪਰ ਵ੍ਰਿਹਦਾਰਣ੍ਯਕ ਵਿੱਚ ਇਸ ਨੂੰ ਛਤ੍ਰੀ ਕਰਕੇ ਜਾਣਿਆ ਹੈ. ਇਸ ਨੇ ਦ੖ ਦੀਆਂ ੨੭ ਲੜਕੀਆਂ ਨਾਲ ਵਿਆਹ ਕੀਤਾ, ਪਰ ਰੋਹਿਣੀ ਨੂੰ ਇਹ ਇਤਨਾ ਪਿਆਰ ਕਰਨ ਲੱਗਾ ਕਿ ਬਾਕੀ ਦੀਆਂ ਨੇ ਗੁੱਸਾ ਖਾਕੇ ਆਪਣੇ ਪਿਤਾ ਅੱਗੇ ਸ਼ਕਾਇਤ ਕੀਤੀ. ਦ੖ ਨੇ ਸੁਲਹ ਕਰਾਉਣੀ ਚਾਹੀ , ਪਰ ਸੋਮ ਨੇ ਨਾ ਮੰਨਿਆ, ਤਾਂ ਦ੖ ਨੇ ਆਪਣੇ ਜਵਾਈ ਨੂੰ ਸਰਾਪ ਦੇ ਦਿੱਤਾ ਕਿ ਤੇਰੇ ਘਰ ਕੋਈ ਬਾਲਕ ਨਾ ਹੋਵੇ ਅਰ ਤੈਨੂੰ ਖਈ ਰੋਗ ਲੱਗਾ ਰਹੇ. ਇਹ ਸੁਣਕੇ ਇਸ ਦੀਆਂ ਇਸਤ੍ਰੀਆਂ ਨੂੰ ਤਰਸ ਆਇਆ ਅਤੇ ਉਨ੍ਹਾਂ ਨੇ ਪਿਤਾ ਨੂੰ ਆਖਿਆ ਕਿ ਖਿਮਾ ਕਰੋ. ਦ੖ ਆਪਣੇ ਸਰਾਪ ਨੂੰ ਤਾਂ ਨਾ ਮੋੜ ਸਕਿਆ, ਪਰ ਇਹ ਕਹਿ ਦਿੱਤਾ ਕਿ ਇਹ ਹੌਲੇ ਹੌਲੇ ਖੀਣ ਹੋਵੇਗਾ. ਇਸੇ ਲਈ ਚੰਦ੍ਰਮਾ ਵਧਦਾ ਅਤੇ ਘਟਦਾ ਹੈ.

ਇੱਕ ਵਾਰ ਸੋਮ ਨੇ ਰਾਜਸੂਯ ਯੱਗ ਕੀਤਾ ਅਰ ਅਭਿਮਾਨ ਵਿੱਚ ਆਕੇ ਦੇਵਗੁਰੂ ਵ੍ਰਿਹਸਪਤਿ ਦੀ ਇਸਤ੍ਰੀ ਤਾਰਾ ਨੂੰ ਚੁਰਾ ਲਿਆਇਆ ਅਤੇ ਉਸ ਨੂੰ ਉਸ ਦੇ ਪਤਿ ਦੇ ਆਖੇ ਤਾਂ ਕਿਧਰੇ ਰਿਹਾ, ਬ੍ਰਹਮਾ ਦੇ ਆਖੇ ਭੀ ਨਾ ਮੋੜਿਆ. ਇਸ ਗੱਲ ਪੁਰ ਲੜਾਈ ਹੋ ਪਈ ਅਤੇ ਸ਼ੁਕ੍ਰ ਨੇ (ਜਿਸ ਦਾ ਵ੍ਰਿਹਸਪਤਿ ਨਾਲ ਵੈਰ ਸੀ) ਸੋਮ ਦੀ ਮਦਦ ਕੀਤੀ ਅਤੇ ਹੋਰ ਦਾਨਵ ਭੀ ਸੋਮ ਵੱਲ ਹੋਏ ਅਰ ਵ੍ਰਿਹਸਪਤਿ ਵੱਲ ਇੰਦ੍ਰ ਤੇ ਦੇਵਤੇ ਹੋਏ. ਐਸਾ ਘੋਰ ਯੁੱਧ ਮਚਿਆ ਕਿ ਸਾਰੀ ਪ੍ਰਿਥਿਵੀ ਹਿੱਲ ਗਈ. ਸ਼ਿਵ ਨੇ ਆਪਣੇ ਤ੍ਰਿਸੂਲ ਨਾਲ ਸੋਮ ਦੇ ਦੋ ਟੋਟੇ ਕਰ ਦਿੱਤੇ. ਏਸੇ ਲਈ ਇਸ ਨੂੰ “ਭਗਨਾਤਮਾ” ਭੀ ਆਖਦੇ ਹਨ. ਅੰਤ ਵਿੱਚ ਬ੍ਰਹਮਾ ਨੇ ਵਿੱਚ ਪੈਕੇ ਸੁਲਹ ਕਰਵਾਈ ਅਤੇ ਤਾਰਾ ਵ੍ਰਿਹਸਪਤਿ ਨੂੰ ਦਿਵਾਈ. ਚੰਦ੍ਰਮਾ ਦੇ ਵੀਰਯ ਤੋਂ ਤਾਰਾ ਦੇ ਉੱਦਰ ਵਿੱਚੋਂ ਇੱਕ ਬਾਲਕ ਹੋਇਆ, ਜਿਸ ਦਾ ਨਾਉਂ ਬੁਧ ਰੱਖਿਆ ਜਿਸ ਤੋਂ ਚੰਦ੍ਰਵੰਸ਼ ਚੱਲਿਆ. ਪੁਰਾਣਾਂ ਵਿੱਚ ਲਿਖਿਆ ਹੈ ਕਿ ਸੋਮ ਦੇ ਰਥ ਦੇ ਤਿੰਨ ਪਹੀਏ ਹਨ ਅਤੇ ਚੰਬੇਲੀ ਜੇਹੇ ਚਿੱਟੇ ੧੦ ਘੋੜੇ ਇਸ ਨੂੰ ਖਿਚਦੇ ਹਨ, ਜਿਨ੍ਹਾਂ ਵਿੱਚੋਂ ਪੰਜ ਇੱਕ ਪਾਸੇ ਅਤੇ ਪੰਜ ਦੂਜੇ ਪਾਸੇ ਲਗਦੇ ਹਨ।

“ਹਿਤ ਸੋਂ ਤਮ ਸੋਮ ਕੇ ਪਾਸ ਬਸ੍ਯੋ,

ਮੁਖ ਪੰਕਜ ਪੇ ਮਧੁ ਪੁੰਜ ਸੁਹਾਹੀਂ.” (ਨਾਪ੍ਰ)

ਸਤਿਗੁਰੂ ਜੀ ਦੇ ਗੋਰੇ ਮੁਖ ਤੇ ਕਾਲੀ ਦਾੜ੍ਹੀ ਨਹੀਂ, ਮਾਨ ਚੰਦ੍ਰਮਾ ਪਾਸ ਹਨ੍ਹੇਰਾ ਆ ਵਸਿਆ ਹੈ, ਜਾਂ ਕਮਲ ਤੇ ਭੌਰੇ ਸੋਭਾ ਦੇ ਰਹੇ ਹਨ। ੩ ਅਮ੍ਰਿਤ। ੪ ਕਪੂਰ। ੫ ਸ੍ਵਰਗ । ੬ ਸ਼ਿਵ। ੭ ਕੁਬੇਰ। ੮ ਯਮ । ੯ ਪਵਨ। ੧੦ ਜਲ। ੧੧ ਯੋਗੀਆਂ ਦੇ ਸੰਕੇਤ ਅਨੁਸਾਰ ਖੱਬਾ ਸੁਰ , ਜਿਸ ਦਾ ਦੇਵਤਾ ਚੰਦ੍ਰਮਾ ਹੈ. “ਸੋਮ ਸਰੁ ਪੋਖਿਲੈ.” (ਮਾਰੂ ਮ: ੧) ਖੱਬੇ ਸ੍ਵਰ ਨਾਲ ਪ੍ਰਾਣਾਂ ਨੂੰ ਪੋ੄ਣ ਕਰ ਲੈ, ਭਾਵ—ਚੜ੍ਹਾ ਲੈ. ਦੇਖੋ, ਸੂਰਸਰੁ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6039,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸਮੰ

ਮੰ. ਦੇਖੋ, ਸਮ। ੨ ਦੇਖੋ, ਸਮੰਜੀਐ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6039,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/1/2014 12:00:00 AM
ਹਵਾਲੇ/ਟਿੱਪਣੀਆਂ: noreference

ਸਮੈ

ਮੈ. ਸੰਗ੍ਯਾ—ਸਮਯ (ਸਮਾ) ਵੇਲਾ. “ਏਕ ਸਮੈ ਮੋਕਉ ਗਹਿ ਬਾਂਧੈ.” (ਸਾਰ ਨਾਮਦੇਵ) ੨ ਸ਼ਯਨ ਕਰਦਾ ਹੈ. ਸਵੈਂ. ਸੌਂਦਾ ਹੈ. “ਹੁਕਮੋ ਸੇਵੇ ਹੁਕਮੁ ਅਰਾਧੇ ਹੁਕਮੇ ਸਮੈ ਸਮਾਏ.” (ਸਵਾ ਮ: ੪)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6040,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/1/2014 12:00:00 AM
ਹਵਾਲੇ/ਟਿੱਪਣੀਆਂ: noreference

ਸਮ੖

ਮ੖ ਸੰ. समक्ष. ਕ੍ਰਿ. ਵਿ—ਅੱਖਾਂ ਦੇ ਸਾਮ੍ਹਣੇ. ਰੂਬਰੂ. ਪ੍ਰਤੱਖ (ਪ੍ਰਤ੍ਯ੖).

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6043,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/1/2014 12:00:00 AM
ਹਵਾਲੇ/ਟਿੱਪਣੀਆਂ: noreference

ਸੰਮ

ੰਮ. ਦੇਖੋ, ਸੰਬ। ੨ ਸ੍ਵਪਨ. ਸ਼ਯਨ. ਦੇਖੋ, ਸੰਮਿ ੨.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6043,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸਮ

. ਸੰਗ੍ਯਾ—ਇੱਕ ਸ਼ਬਦਾਲੰਕਾਰ. (ਸਮਾਨ—ਤੁੱਲ) ਸੰਬੰਧਿਤ ਵਸਤੂਆਂ ਦਾ ਯੋਗ ਸੰਬੰਧ ਵਰਣਨ ਕਰਨਾ “ਸਮ” ਅਲੰਕਾਰ ਹੈ.

 

ਉਦਾਹਰਣ—

ਜਉ ਹਮ ਬਾਧੇ ਮੋਹ ਫਾਸ ਹਮ, ਪ੍ਰੇਮ ਬੰਧਨ ਤੁਮ ਬਾਂਧੇ.

(ਸੋਰ ਰਵਿਦਾਸ)

ਜੇ ਅਸੀਂ ਮੋਹ ਅਤੇ ਹੌਮੇ ਦੀ ਫਾਹੀ ਵਿੱਚ ਬੰਧੇ ਹੋਏ ਹਾਂ,

ਤਦ ਤੁਸੀਂ ਪ੍ਰੇਮ ਬੰਧਨ ਵਿੱਚ ਬੱਧੇ ਹੋ

ਤੁਰਦੇ ਕਉ ਤੁਰਦਾ ਮਿਲੈ, ਉਡਤੇ ਕਉ ਉਡਤਾ.

      ਜੀਵਤੇ ਕਉ ਜੀਵਤਾ ਮਿਲੈ, ਮੂਏ ਕਉ ਮੂਆ.

(ਵਾਰ ਸੂਹੀ ਮ: ੨)

ਰੂਪ ਦਮੋਦਰਿ ਕੋ ਜਿਮ ਸੁੰਦਰ

      ਤ੍ਯੋਂ ਹਰਿਗੋਬਿੰਦ ਰੂਪ ਵਿਸਾਲਾ,

ਏਰਿ ਸਖੀ! ਯਹਿ ਜੋਰੀ ਜੁਰੀ

      ਸਮ ਜੀਵਹੁ ਭੋਗ ਭੁਗੋ ਚਿਰਕਾਲਾ.

(ਗੁਪ੍ਰਸੂ)

ਜਿਮ ਜੀਤ ਕੌਰ ਤਨ ਰੂਰਾ। ਤਿਮ ਦੂਲਹ ਬਨ ਗੁਨ ਪੂਰਾ ,

ਇਹ ਸੁੰਦਰ ਇਕਸਮ ਜੋਰੀ। ਮਿਲ ਜੀਵਹੁਬਰਖ ਕਰੋਰੀ.

(ਗੁਪ੍ਰਸੂ)

(ਅ) ਕਾਰਣ ਦੇ ਗੁਣ ਕਾਰਜ ਵਿੱਚ ਵਰਣਨ ਕਰਨੇ ਸਮ ਦਾ ਦੂਜਾ ਰੂਪ ਹੈ.

ਉਦਾਹਰਣ—

ਸ਼੍ਰੀ ਗੁਰੁ ਬਾਨੀ ਪਾਠ ਕਰ ਕ੍ਯੋਂ ਨਹਿ ਹੋਵੈ ਗ੍ਯਾਨ?

ਗ੍ਯਾਨਰੂਪ ਸਤਿਗੁਰੂ ਨੇ ਸ਼੍ਰੀ ਮੁਖ ਕਰੀ ਬਖਾਨ.

ਸਤਿਗੁਰੂ ਜੋ ਬਾਣੀ ਦਾ ਕਾਰਣ ਹੈ ਸੋ ਗ੍ਯਾਨਰੂਪ ਹੈ,

ਇਸ ਲਈ ਬਾਣੀ ਵਿੱਚ ਗ੍ਯਾਨ ਹੈ.

(ੲ) ਜਿਸ ਕਾਰਜ ਲਈ ਉੱਦਮ ਕਰੀਏ, ਉਹ ਬਿਨਾ ਯਤਨ ਅਤੇ ਵਿਘਨ ਦੇ ਸਿੱਧ ਹੋਜਾਵੇ, ਐਸਾ ਵਰਣਨ “ਸਮ” ਦਾ ਤੀਜਾ ਰੂਪ ਹੈ.

ਉਦਾਹਰਣ—

ਗੁਰੁਨਾਨਕ ਕੇ ਦਰਸ ਹਿਤ ਲਾਲੋ ਚਹ੍ਯੋ ਪਯਾਨ,

ਆਯ ਦ੍ਵਾਰ ਪਰ ਤੁਰਤ ਹੀ ਸ਼੍ਰੀ ਗੁਰੁ ਠਾਢੇ ਆਨ.

੨ ਜਿਸਤ. ਟੌਂਕ ਦੇ ਵਿਰੁੱਧ. ਜੋੜਾ । ੩ ਸੰਗੀਤ ਅਨੁਸਾਰ ਜਿਸ ਮਾਤ੍ਰਾ ਤੋਂ ਤਾਲ ਆਰੰਭ ਹੋਵੇ ਉਹ “ਸਮ” ਹੈ। ੪ ਤੁੱਲ. ਸਮਾਨ. “ਜੋ ਰਿਪੁ ਕੋ ਦਾਰੁ ਨ ਸਮ ਸ਼ੇਰ.” (ਗੁਪ੍ਰਸੂ) ੫ ਸੰ. शम्. ਧਾ—ਸ਼ਾਂਤਿ ਕਰਾਉਣਾ। ੬ ਸੰਗ੍ਯਾ—ਸ਼ਾਂਤਿ। ੭ ਮਨ ਦਾ ਰੋਕਣਾ. ਮਨ ਦੀ ਸ਼ਾਂਤਿ। ੮ ਫ਼ਾ  ਸ਼ਮ. ਨੌਹ. ਨਖ. ਨਾਖ਼ੂਨ. ਦੇਖੋ, ਸ਼ਮਸ਼ੇਰ। ੯ ਅ਼  ਵਿ੄. ਜ਼ਹਿਰ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6044,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/1/2014 12:00:00 AM
ਹਵਾਲੇ/ਟਿੱਪਣੀਆਂ: noreference

ਸੇਮ

ੇਮ. ਫ਼ਾ ਸਿਵੁਮ. ਵਿ—ਸੋਯਮ. ਤੀਜਾ. “ਦੋਮ ਨ ਸੇਮ ਏਕ ਸੋ ਆਹੀ.” (ਗਉ ਰਵਿਦਾਸ) ਕਰਤਾਰ ਦੇ ਮੁਕਾਬਲੇ ਨਾ ਦੂਜਾ ਯਾਰ ਹੈ ਨਾ ਤ੍ਰਿਤ੍ਵ (Trinity) ਦਾ ਮਸਲਾ ਹੈ. “ਅਵਲ ਦੋਮ ਨ ਸੇਮ ਖਰਾਬਾ.” (ਭਾਗੁ) ਬ੍ਰਹਮਾ ਵਿਸਨੁ ਅਤੇ ਸ਼ਿਵ ਦਾ ਝਗੜਾ ਨਹੀਂ। ੨ ਸੰ. f'kfe-ਸ਼ਿਮਿ. ਸਿੰਬੀ. (Bean) ਇੱਕ ਅੰਨ , ਜੋ ਫਲੀਆਂ ਵਿੱਚੋਂ ਨਿਕਲਦਾ ਹੈ. ਇਸ ਦੀ ਦਾਲ ਤਰਕਾਰੀ ਬਣਦੀ ਹੈ. ਇਹ ਵਡਾ ਛੋਟਾ ਅਤੇ ਅਨੇਕ ਰੰਗਾਂ ਦਾ ਹੁੰਦਾ ਹੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6046,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸੰਮੂ

ੰਮੂ. ਦੇਖੋ, ਟਾਲ੍ਹੀਆਂ ਫੱਤੂ ਸੰਮੂ ਕੀ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6048,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸੇਮ

ਸੇਮ 1. [ਨਾਂਇ] ਇੱਕ ਵੇਲ ਜਿਸ ਦੀਆਂ ਫਲ਼ੀਆਂ ਦੀ ਸਬਜ਼ੀ ਬਣਦੀ ਹੈ 2 [ਨਾਂਇ] ਧਰਤੀ ਹੇਠਲੇ ਪਾਣੀ ਦਾ ਸਤ੍ਹਾ ਉੱਤੇ ਆ ਜਾਣ ਦਾ ਭਾਵ 3 [ਵਿਸ਼ੇ] ਉਹੋ ਜਿਹਾ, ਸਮਾਨ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6050,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਸੁੰਮ

ਸੁੰ. ਦੇਖੋ, ਸੁਮ ੨.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6051,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸੇਮੂ

ਸੇਮੂ [ਵਿਸ਼ੇ] ਵੇਖੋ ਸੇਮੀ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6052,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਸਮ

ਸਮ [ਵਿਸ਼ੇ] ਬਰਾਬਰ, ਸਮਾਨ, ਤੁੱਲ; ਵਾਂਗੂੰ, ਵਾਂਗਰਾਂ, ਇੱਕੋ ਜਿਹਾ [ਨਾਂਇ] (ਗਣਿ) ਸਿੱਧੀ ਰੇਖਾ; ਜਿਸਤ ਸੰਖਿਆ [ਨਾਂਪੁ] ਇੱਕ ਅਰਥ ਅਲੰਕਾਰ [ਅਵ] ਸਮੇਤ, ਸਣੇ, ਸੰਗ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6056,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਸੰਮ

ਸੰਮ [ਨਾਂਇ] ਲੋਹੇ ਜਾਂ ਪਿੱਤਲ ਆਦਿ ਦਾ ਛੱਲਾ ਜੋ ਡਾਂਗ ਆਦਿ ਉੱਤੇ ਚੜ੍ਹਾਇਆ ਜਾਂਦਾ ਹੈ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6059,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਸੰਮ

ਸੰਮ (ਨਾਂ,ਇ) ਡਾਂਗ ਜਾਂ ਦਸਤੇ ਆਦਿ ਦਾ ਸਿਰਾ ਪਾਟਣ ਤੋਂ ਰੋਕਣ ਹਿਤ ਪਕਿਆਈ ਲਈ ਤਾਰ ਜਾਂ ਲੋਹੇ ਦੀ ਪੱਤਰੀ ਦਾ ਲਪੇਟਿਆ ਬੰਦ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6059,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਸੁੰਮ

ਸੁੰਮ [ਨਾਂਪੁ] ਵੇਖੋ ਸੁੰਬ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6069,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਸੁੰਮ

ਸੁੰਮ (ਨਾਂ,ਪੁ) ਘੋੜੇ ਦੇ ਪੈਰ ਦਾ ਥੱਲਵਾਂ ਬਗ਼ੈਰ ਫਟਿਆ ਸਖ਼ਤ ਭਾਗ; ਪੌੜ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6073,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਸੇਮ

ਸੇਮ (ਨਾਂ,ਇ) ਭੋਂਏਂ ਹੇਠਲੇ ਪਾਣੀ ਦੀ ਧਰਤੀ ਉਤਲੀ ਸਤਹ ਵੱਲ ਨੂੰ ਚੜ੍ਹ ਆਈ ਸਿੱਲ੍ਹ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6075,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਸੂਮ

ੂਮ. ਅ਼ ਸ਼ੂਮ. ਵਿ—ਮਨਹੂਸ। ੨ ਕ੍ਰਿਪਣ. ਕੰਜੂਸ. “ਸੂਮਹਿ ਧਨੁ ਰਾਖਨ ਕਉ ਦੀਆ.” (ਆਸਾ ਕਬੀਰ) ਦੇਖੋ, ਕ੍ਰਿਪਣ। ੩ ਸੰਗ੍ਯਾ—ਸੂਮ. ਜਲ। ੪ ਦੁੱਧ । ੫ ਆਕਾਸ਼। ੬ ਸੁਰਗ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6152,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸੂ੖ਮ

ੂ੖ਮ. ਸੰ. ਵਿ—ਪਤਲਾ. ਬਾਰੀਕ. ੨ ਛੋਟਾ। ੩ ਤੁੱਛ। ੪ ਇੱਕ ਅਲੰਕਾਰ. ਇਸ਼ਾਰੇ ਦਾ ਉੱਤਰ ਇਸ਼ਾਰੇ ਨਾਲ ਦੇਣਾ ਅਥਵਾ ਸ਼ਰੀਰ ਦੀ ਚੇਸ਍੠ (ਹਰਕਤ) ਤੋਂ ਕਿਸੇ ਸੂਖਮ ਭਾਵ ਦਾ ਪ੍ਰਗਟ ਕਰਨਾ, ਜਾਂ ਜਾਣਨਾ ਸੂ੖ਮ ਅਲੰਕਾਰ ਦਾ ਰੂਪ ਹੈ.

ਉਦਾਰਹਣ—

ਮੇਲਿਓਂ ਬਾਬਾ ਉੱਠਿਆ ਮੁਲਤਾਨੇ ਦੀ ਜ੍ਯਾਰਤ ਜਾਈ,

ਅੱਗੋਂ ਪੀਰ ਮੁਲਤਾਨ ਦੇ ਦੁੱਧਕਟੋਰਾ ਭਰ ਲੈਆਈ,

ਬਾਬਾ ਕਢ ਕਰ ਬਗਲ ਤੇ ਚੰਬੇਲੀ ਦੁਧ ਵਿੱਚ ਮਿਲਾਈ,

ਜਿਉ ਸਾਗਰ ਵਿੱਚ ਗੰਗ ਸਮਾਈ. (ਭਾਗੁ)

ਮੁਲਤਾਨ ਦੇ ਪੀਰਾਂ ਨੇ ਦੁੱਧ ਦੇ ਭਰੇ ਪਿਆਲੇ ਤੋਂ ਭਾਵ ਪ੍ਰਗਟ ਕੀਤਾ ਕਿ ਮੁਲਤਾਨ ਪਹਿਲਾਂ ਹੀ ਪੀਰਾਂ ਨਾਲ ਭਰਪੂਰ ਹੈ, ਆਪ ਨੂੰ ਇੱਥੇ ਥਾਉਂ ਨਹੀਂ. ਸਤਿਗੁਰੂ ਨਾਨਕ ਦੇਵ ਜੀ ਨੇ ਦੁੱਧ ਉੱਪਰ ਚੰਬੇਲੀ ਦਾ ਫੁੱਲ ਰੱਖਕੇ ਭਾਵ ਪ੍ਰਗਟ ਕੀਤਾ ਕਿ ਅਸੀਂ ਇਸ ਤਰ੍ਹਾਂ ਬਿਨਾ ਕਿਸੇ ਨੂੰ ਕਲੇਸ਼ ਦਿੱਤੇ ਹਰ ਥਾਂ ਸਮਾ ਸਕਦੇ ਹਾਂ.

ਦੇਹ ਕੰਚੁਕੀ ਤਾਂਹਿ ਸਵਾਰੀ,

ਏਕ ਹਾਥ ਮੇ ਜਿਹਵਾ ਧਾਰੀ,

ਗਹ੍ਯੋ ਲਿੰਗ ਕੋ ਦੂਸਰ ਹਾਥਾ,

ਆਵਾ ਸਨਮੁਖ ਜਹਿਂ ਜਗਨਾਥਾ. (ਨਾਪ੍ਰ)

ਕਲਿਯੁਗ ਨੇ ਇਸ ਚੇਸ਍੠ ਤੋਂ ਸੂਖਮ ਭਾਵ ਪ੍ਰਗਟ ਕੀਤਾ ਕਿ ਜੋ ਰਸਨਾ ਅਤੇ ਇੰਦ੍ਰੀ ਦੇ ਦਾਸ ਹਨ, ਉਹੀ ਕਲਿਯੁਗੀ ਜੀਵ ਹਨ ਅਰ ਵਿ੄੶ ਪਰਾਇਣ ਹੋਣਾ ਹੀ ਕਲਿਯੁਗ ਦਾ ਰੂਪ ਹੈ.

(ਅ) ਜੇ ਇਸ਼ਾਰੇ ਅਥਵਾ ਆਕਾਰ ਤੋਂ ਵਿਰੁੱਧ ਭਾਵ ਸਮਝਿਆ ਜਾਵੇ ਤਦ “ਵਿਖਮ ਸੂ੖ਮ” ਹੁੰਦਾ ਹੈ.

ਉਦਾਹਰਣ—

ਹੈ ਹੈ ਕਰਿਕੈ ਓਹਿ ਕਰੇਨਿ,

ਗਲ੍ਹਾਂ ਪਿਟਨਿ ਸਿਰੁ ਖੋਹੇਨਿ,

ਨਾਉ ਲੈਨਿ ਅਰੁ ਕਰਨਿ ਸਮਾਇ,

ਨਾਨਕ ਤਿਨ ਬਲਿਹਾਰੈ ਜਾਇ.

(ਸਵਾ ਮ: ੧)

ਇਸਤ੍ਰੀਆਂ ਸਿਆਪੇ ਸਮੇਂ ਗਲ੍ਹਾਂ ਸਿਰ ਪੱਟਾਂ ਉੱਪਰ ਹੱਥ ਮਾਰਕੇ ਆਖਦੀਆਂ ਹਨ ਹੈ ! ਹੈ ! ਓਹ ! ਓਹ ! ਸਤਿਗੁਰੂ ਨਾਨਕ ਦੇਵ ਇਸ ਦਾ ਸੂਖਮ ਭਾਵ ਕਥਨ ਕਰਦੇ ਹਨ ਕਿ ਇਸਤ੍ਰੀਆਂ ਆਪਣੇ ਅੰਗਾਂ ਨੂੰ ਸਪਰਸ਼ ਕਰਕੇ ਦਸਦੀਆਂ ਹਨ ਕਿ ਓਹ (ਕਰਤਾਰ) ਅੰਗ ਅੰਗ ਵਿੱਚ ਵਿਆਪਕ ਹੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6154,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸੂਮ

ਸੂਮ [ਵਿਸ਼ੇ] ਕੰਜੂਸ , ਅਤਿ ਕਿਰਸੀ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6233,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਸੂਮ

ਸੂਮ (ਨਾਂ,ਪੁ,ਵਿ) ਖਰਚ ਕਰਨ ਤੋਂ ਸੰਕੋਚ ਕਰਨ ਵਾਲਾ ਕੰਜੂਸ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6235,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ