ਲਾਗ–ਇਨ/ਨਵਾਂ ਖਾਤਾ |
+
-
 
ਸਰਕਾਰ

Government_ਸਰਕਾਰ: ਖੁਲ੍ਹੇ ਅਰਥਾਂ ਵਿਚ ਸਰਕਾਰ ਸ਼ਬਦ ਦਾ ਅਰਥ ਰਾਜ ਤੋਂ ਵੀ ਲੈ ਲਿਆ ਜਾਂਦਾ ਹੈ। ਆਮ ਬੋਲ ਚਾਲ ਵਿਚ ਸਰਕਾਰ ਦਾ ਮਤਲਬ ਹੈ ਰਾਜ ਦੇ ਕਾਰ-ਵਿਹਾਰ ਦਾ ਪ੍ਰਸ਼ਾਸਨ ਚਲਾਉਣ ਜਾਂ ਹਕੂਮਤ ਕਰਨ ਵਾਲੇ ਵਿਅਕਤੀਆਂ ਦਾ ਸਮੂਹ। ਜਦੋਂ ਸਭਯ ਸਮਾਜ ਹੋਂਦ ਵਿਚ ਆਉਂਦਾ ਹੈ ਤਾਂ ਉਸ ਸਮਾਜ ਵਿਚ ਅਮਨ-ਚੈਨ ਬਣਾਈ ਰੱਖਣ ਲਈ ਸਰਕਾਰ ਜ਼ਰੂਰੀ ਹੋ ਜਾਂਦੀ ਹੈ ਤਾਂ ਜੋ ਕੋਈ ਅਜਿਹੀ ਅਥਾਰਿਟੀ ਹੋਵੇ ਜਿਸ ਦੇ ਹੁਕਮ ਅਤੇ ਫ਼ੈਸਲੇ ਸਭ ਲੋਕ ਮੰਨਣ। ਇਸ ਨਾਲ ਮਨੁੱਖ ਕੁਦਰਤੀ ਅਤੇ ਜਾਂਗਲੀ ਅਵਸਥਾ ਵਿਚੋਂ ਨਿਕਲ ਕੇ ਸਭਯ ਅਤੇ ਸੰਗਠਤ ਸਮਾਜ ਦਾ ਮੈਂਬਰ ਬਣਦਾ ਹੈ। ਸਰਕਾਰ ਦੇ ਸੰਕਲਪ ਦਾ ਇਤਿਹਾਸ ਸ਼ਖ਼ਸੀ ਹਕੂਮਤ ਅਥਵਾ ਇਕਪੁਰਖੀ ਰਾਜ ਤੋਂ ਲੈ ਕੇ ਲੋਕ ਰਾਜ ਤਕ ਦੀ ਇਕ ਦਿਲਚਸਪ ਕਹਾਣੀ ਹੈ। ਇਹ ਜ਼ਰੂਰੀ ਨਹੀਂ ਕਿ ਹਰੇਕ ਸਮਾਜ ਵਿਚ ਇਸ ਸੰਕਲਪ ਦਾ ਵਿਕਾਸ ਇਕੋ ਜਿਹੇ ਹੀ ਪੜਾਵਾਂ ਵਿਚੋਂ ਲੰਘਿਆ ਹੋਵੇ।

       ਅੱਜ ਕੱਲ੍ਹ ਸਰਕਾਰ ਦੇ ਤਿੰਨ ਵੱਖ-ਵੱਖ ਅੰਗ ਮੰਨੇ ਜਾਂਦੇ ਹਨ। ਇਹ ਤਿੰਨ ਅੰਗ ਹਨ ਕਾਰਜਪਾਲਕਾ , ਵਿਧਾਇਕਾ ਅਤੇ ਨਿਆਂ-ਪਾਲਕਾ। ਇਨ੍ਹਾਂ ਤਿੰਨਾਂ ਅੰਗਾਂ ਵਿਚ ਆਪਸੀ ਸਬੰਧ ਹਰੇਕ ਦੇਸ਼ ਦੇ ਸੰਵਿਧਾਨਕ ਉਪਬੰਧਾਂ ਦੁਆਰਾ ਸ਼ਾਸਤ ਹੁੰਦੇ ਹਨ। ਇਹ ਤਿੰਨ ਅੰਗ ਸਰਕਾਰ ਦੇ ਕੰਮ ਨੂੰ ਚੰਗੀ ਤਰ੍ਹਾਂ ਚਲਾਉਣ ਲਈ ਤਿੰਨ ਸ਼ਾਖਾਵਾਂ ਸਮਝੀਆਂ ਜਾ ਸਕਦੀਆਂ ਹਨ।

       ਭਾਰਤੀ ਦੰਡ ਸੰਘਤਾ 1860 ਦੀ ਧਾਰਾ 17 ਅਨੁਸਾਰ ‘ਸਰਕਾਰ’ ਤੋਂ ਮੁਰਾਦ ਹੈ ਕੇਂਦਰੀ ਸਰਕਾਰ ਜਾਂ ਕਿਸੇ ਰਾਜ ਦੀ ਸਰਕਾਰ। ਸਾਧਾਰਨ ਖੰਡ ਐਕਟ 1897 ਵਿਚ ਦਿੱਤੀ ਪਰਿਭਾਸ਼ਾ ਵੀ ਇਸ ਹੀ ਭਾਵ ਦੀ ਹੈ।

       ਪਸ਼ੂਪਤੀ ਨਾਥ ਸੁਕੁਲ ਬਨਾਮ ਨੇਮ ਚੰਦਰਾ ਜੈਨ (ਏ ਆਈ ਆਰ 1984 ਐਸ ਸੀ 399) ਵਿਚ ਸੰਵਿਧਾਨ ਦੇ ਪ੍ਰਯੋਜਨਾਂ ਲਈ ਇਸ ਸ਼ਬਦ ਦਾ ਅਰਥ ਕਢਦਿਆਂ ਕਿਹਾ ਗਿਆ ਹੈ ਕਿ ਸਰਕਾਰ ਵਿਚ ਵਿਧਾਨਕ ਅੰਗ, ਕਾਰਜਪਾਲਕਾ ਅਤੇ ਨਿਆਂਪਾਲਕਾ ਸ਼ਾਮਲ ਹਨ।

       ਰੋਮਨ ਲੋਕੀ ਰਾਜ ਨੂੰ ਜਹਾਜ਼ ਨਾਲ ਤੁਲਨਾ ਦਿੰਦੇ ਸਨ ਅਤੇ ਰਾਜ ਦੇ ਕਰਣਧਾਰ ਜਾਂ ਰਾਜੇ ਨੂੰ ਗੁਬਰਨੇਟਰ ਕਹਿੰਦੇ ਸਨ। ਇਸ ਤਰ੍ਹਾਂ ਇਹ ਸ਼ਬਦ ਯੋਰਪੀ ਭਾਸ਼ਾਵਾਂ ਤੋਂ ਹੁੰਦਾ ਹੋਇਆ ਅਜ ਦੇ ਰੂਪ ਵਿਚ ਪ੍ਰਚਲਤ ਹੋਇਆ ਹੈ। ਸਰਕਾਰ ਦਾ ਮਤਲਬ ਹੈ ਅਜਿਹੀ ਸੰਸਥਾ ਜਾਂ ਉਨ੍ਹਾਂ ਸੰਸਥਾਵਾਂ ਦਾ ਸਮੂਹ ਜਿਨ੍ਹਾਂ ਰਾਹੀਂ ਕੋਈ ਰਾਜ ਉਨ੍ਹਾਂ ਨਿਯਮਾਂ ਨੂੰ ਲਾਗੂ ਕਰਦਾ ਹੈ ਜੋ ਮਨੁੱਖ ਨੂੰ ਸਮਾਜਕ ਅਵਸਥਾ ਵਿਚ ਰਹਿਣ ਦੇ ਯੋਗ ਬਣਾਉਂਦੇ ਹਨ। ਇਹ ਨਿਯਮ ਉਸ ਸਮਾਜ ਦੁਆਰਾ ਖ਼ੁਦ ਵੀ ਲਾਗੂ ਕੀਤੇ ਜਾ ਸਕਦੇ ਹਨ ਅਤੇ ਕਿਸੇ ਹੋਰ ਅਜਿਹੀ ਅਥਾਰਿਟੀ ਦੁਆਰਾ ਵੀ ਲਾਗੂ ਕੀਤੇ ਜਾ ਸਕਦੇ ਹਨ ਜੋ ਅਜਿਹੇ ਨਿਯਮ ਬਣਾਉਣ ਅਤੇ ਲਾਗੂ ਕਰਨ ਦੀ ਸ਼ਕਤੀ ਰਖਦੀ ਹੋਵੇ।

ਲੇਖਕ : ਰਾਜਿੰਦਰ ਸਿੰਘ ਭਸੀਨ,     ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2201,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/11/2015 12:00:00 AM
ਹਵਾਲੇ/ਟਿੱਪਣੀਆਂ: noreference

ਸਰਕਾਰ

ਸਰਕਾਰ (ਸੰ.। ਫ਼ਾਰਸੀ) ੧. ਰਾਜ , ਰਾਜਸਭਾ।

੨. ਸਿਰ ਪਰ ਕਾਰ ਭਾਵ ਹਕੂਮਤ। ਯਥਾ-‘ਦੂਜੈ ਭਾਇ ਦੁਸਟੁ ਆਤਮਾ ਓਹੁ ਤੇਰੀ ਸਰਕਾਰ’ ਉਨ੍ਹਾਂ ਦੇ ਸਿਰ ਪਰ ਤੇਰੀ ਕਾਰ-ਹਕੂਮਤ ਹੈ।

੩. ਸੰਪ੍ਰਦਾ ਵਾਲੇ ਇਥੇ ਰਈਅਤ ਭੀ ਅਰਥ ਕਰਦੇ ਹਨ। ਕਿਸੇ ਨੂੰ ਕਿਸੇ ਦੀ ‘ਸਰਕਾਰ’ ਵਿਚ’ ਕਹਿਣਾ ਉਸ ਨੂੰ ਉਸ ਦੀ ਰਈਅਤ ਕਹਣਾ ਇਕ ਦਰੁਸਤ ਮੁਹਾਵਰਾ ਹੈ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 2201,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਸਰੋਕਾਰ

ਰੋਕਾਰ. ਫ਼ਾ ਤਅ਼ੱਲੁਕ. ਸੰਬੰਧ. ਪ੍ਰਯੋਜਨ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2232,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/1/2014 12:00:00 AM
ਹਵਾਲੇ/ਟਿੱਪਣੀਆਂ: noreference

ਸਰੋਕਾਰ

ਸਰੋਕਾਰ [ਨਾਂਪੁ] ਸੰਬੰਧ , ਵਾਸਤਾ; ਮੁੱਦਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2244,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਸਰਕਾਰ

ਰਕਾਰ. ਫ਼ਾ ਸੰਗ੍ਯਾ—ਹੁਕੂਮਤ। ੨ ਸ਼ਾਹੀ ਕਚਹਿਰੀ। ੩ ਹਾਕਿਮ. ਰਾਜਾ. ਬਾਦਸ਼ਾਹ. ਜਿਵੇਂ—ਸਰਕਾਰ ਦੀ ਸਵਾਰੀ ਆ ਰਹੀ ਹੈ. ਸਰਕਾਰ ਨੇ ਇਲਾਕੇ ਦਾ ਦੌਰਾ ਕੀਤਾ, ਆਦਿ। ੪ ਭਾਵ—ਪ੍ਰਜਾ. “ਦੂਜੈ-ਭਾਇ ਦੁਸਟੁ ਆਤਮਾ ਓਹੁ ਤੇਰੀ ਸਰਕਾਰ.” (ਸ੍ਰੀ ਮ: ੩) ੫ ਮੁਗਲ ਬਾਦਸ਼ਾਹਾਂ ਵੇਲੇ ਪਰਗਨੇ ਦੀ ਸਰਦਾਰੀ ਅਤੇ ਹਾਕਿਮ ਦਾ ਸਦਰਮੁਕਾਮ ਸਰਕਾਰ ਸੱਦੀਦਾ ਸੀ। ੬ ਸੰ. ਸ਼ਰਕਾਰ. ਤੀਰਸਾਜ਼. ਵਾਣ ਬਣਾਉਣ ਵਾਲਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2288,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/1/2014 12:00:00 AM
ਹਵਾਲੇ/ਟਿੱਪਣੀਆਂ: noreference

ਸਰਕਾਰ

ਸਰਕਾਰ [ਨਾਂਇ] ਹਕੂਮਤ , ਰਾਜ , ਸ਼ਾਸਨ, ਗੌਰਮਿੰਟ; ਬਾਦਸ਼ਾਹ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2378,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ