ਸਰਹਾਲਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਰਹਾਲਾ : ( ਆਮ ਕਰਕੇ ਸਰਹਾਲਾ ਰਾੱਨੂਆਂ ਕਰਕੇ ਪ੍ਰਸਿੱਧ ) ਇਕ ਪਿੰਡ ਜੋ ਪੰਜਾਬ ਦੇ ਜਲੰਧਰ ਜ਼ਿਲੇ ਵਿਚ ਬੰਗਾ ਦੇ ਪੱਛਮ ਵੱਲ 12 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ । ਇਸ ਵਿਚ ਇਕ ਇਤਿਹਾਸਿਕ ਗੁਰਦੁਆਰਾ ਹੈ ਜਿਸ ਦਾ ਨਾਂ ਗੁਰਦੁਆਰਾ ਗੁਰਪਲਾਹ ਪੰਜ ਟਾਹਲੀ ਹੈ ਜੋ ਗੁਰੂ ਤੇਗ ਬਹਾਦਰ ( 1621-75 ) ਦੀ ਪਵਿੱਤਰ ਯਾਦ ਵਿਚ ਬਣਿਆ ਹੈ । ਗੁਰੂ ਜੀ ਇਕ ਵਾਰੀ ਦੁਆਬਾ ਦੀ ਯਾਤਰਾ ਸਮੇਂ ਇਥੇ ਠਹਿਰੇ ਸਨ । ਇਹ ਗੁਰਦੁਆਰਾ ਸਰਹਾਲਾ ਅਤੇ ਇਕ ਹੋਰ ਪਿੰਡ ਚੱਕ ਗੁਰੂ ਦੇ ਖੇਤਾਂ ਵਿਚਕਾਰ ਸਥਿਤ ਹੈ । ਇਸ ਦੂਸਰੇ ਪਿੰਡ ਵਿਚ ਗੁਰੂ ਤੇਗ ਬਹਾਦਰ ਜੀ ਪਧਾਰੇ ਸਨ । ਮੌਜੂਦਾ ਇਮਾਰਤ ਨੂੰ 1978 ਵਿਚ ਸੰਤ ਸੇਵਾ ਸਿੰਘ ਨੇ ਬਣਵਾਇਆ ਸੀ ਜੋ ਇਸ ਦਾ ਪ੍ਰਬੰਧ ਅਤੇ ਸੇਵਾ ਸੰਭਾਲ ਵੀ ਕਰਦੇ ਸਨ । ਇਸ ਇਮਾਰਤ ਦੀਆਂ ਚਾਰ ਮੰਜ਼ਲਾਂ ਹਨ ਜਿਸ ਦੀ ਹੇਠਲੀ ਮੰਜ਼ਲ ਤੇ ਸੰਗਮਰਮਰ ਦਾ ਹਾਲ ਕਮਰਾ ਬਣਿਆ ਹੋਇਆ ਹੈ । ਮੁੱਖ ਇਮਾਰਤ ਦੇ ਖੱਬੇ ਪਾਸੇ ਗੁਰੂ ਕਾ ਲੰਗਰ ਬਣਿਆ ਹੋਇਆ ਹੈ । ਰੋਜ਼ਾਨਾ ਦੇ ਨਿਤਨੇਮ ਤੋਂ ਇਲਾਵਾ ਮੁਖ ਸਿੱਖ ਸਲਾਨਾ ਸਮਾਰੋਹ ਵਿਸ਼ੇਸ਼ ਦੀਵਾਨਾਂ ਰਾਹੀਂ ਮਨਾਏ ਜਾਂਦੇ ਹਨ । ਸਾਲ ਦਾ ਸਭ ਤੋਂ ਵੱਡਾ ਧਾਰਮਿਕ ਜੋੜਮੇਲਾ ਹੋਲਾ ਮਹੱਲਾ ਹੁੰਦਾ ਹੈ ਜੋ ਮਾਰਚ ਵਿਚ ਮਨਾਇਆ ਜਾਂਦਾ ਹੈ ।


ਲੇਖਕ : ਮ.ਗ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 204, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.