ਸਾਂਗ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਂਗ ( ਨਾਂ , ਪੁ ) ਕਿਸੇ ਦੂਜੇ ਵਰਗਾ ਭੇਸ ਧਾਰ ਕੇ ਕੀਤੀ ਨਕਲ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3812, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਾਂਗ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਂਗ [ ਨਾਂਪੁ ] ਨਕਲ , ਭੇਖ , ਰੀਸ; ਇੱਕ ਹਥਿਆਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3800, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਾਂਗ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਾਂਗ . ਸੰਗ੍ਯਾ— ਇੱਕ ਪ੍ਰਕਾਰ ਦੀ ਬਰਛੀ , ਜੋ ਦਸ ਫੁਟ ਲੰਮੇ ਛੜ ਵਾਲੀ ਹੁੰਦੀ ਹੈ , ਸਾਰਾ ਛੜ ਲੋਹੇ ਨਾਲ ਮੜ੍ਹਿਆ ਰਹਿੰਦਾ ਹੈ. ਨੋਕਦਾਰ ਫਲ ਚਾਰ ਫੁਟ ਦਾ ਲੰਮਾ ਹੁੰਦਾ ਹੈ. “ ਗਰਵੀ ਖਰ ਸਾਂਗ ਸਁਭਾਰ ਲਈ.” ( ਗੁਪ੍ਰਸੂ ) “ ਨਿੰਦਕ ਕਉ ਦੁਖ ਲਾਗੈ ਸਾਂਗੈ.” ( ਭੈਰ ਮ : ੫ ) ੨ ਸੰ. ਸਮਾਂਗ. ਸਮਾਨ ਅੰਗ. ਓਹੋ ਜੇਹਾ ਅੰਗ. ਸ੍ਵਾਂਗ. ਕਿਸੇ ਜੇਹੇ ਆਪਣੇ ਅੰਗ ਬਣਾਉਣੇ. ਨਕਲ । ੩ ਵਿ— ਅੰਗ ਸਹਿਤ. ਸ-ਅੰਗ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3684, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਾਂਗ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸਾਂਗ : ਹਮਲਾਵਾਰ ਤੋਂ ਬਚਾਉ ਲਈ ਮਨੁੱਖ ਕਈ ਤਰ੍ਹਾਂ ਦੇ ਹਥਿਆਰ ਸਮੇਂ ਦੀ ਲੋੜ ਅਨੁਸਾਰ ਪੈਦਾ ਕਰਦਾ ਆ ਰਿਹਾ ਹੈ । ਬਚਾਉ ਤੇ ਹਮਲਾ ਕਰਨ ਦੇ ਸਾਰੇ ਸਾਧਨਾਂ ਦੇ ਵਿਕਾਸ ਦਾ ਪਰਸਪਰ ਸਬੰਧ ਬਹੁਤ ਗੂੜ੍ਹਾ ਹੈ । ਮਨੁੱਖੀ ਜੀਵਨ ਵਿਚ ਖਿਚੋਤਾਣ ਮੁੱਢ ਤੋਂ ਹੀ ਚਲੀ ਆ ਰਹੀ ਹੈ । ਜੀਵਨ ਦੀ ਰੱਖਿਆ ਲਈ ਉਸ ਨੂੰ ਭਿਆਨਕ ਤੇ ਤਕੜੇ ਜੀਵ– ਜੰਤੂਆਂ ਦਾ ਟਾਕਰਾ ਕਰਨਾ ਪੈਂਦਾ ਸੀ । ਕਿਉਂਕਿ ਮਨੁੱਖ ਕੋਲ ਨਾ ਤਾਂ ਜੀਵ– ਜੰਤੂਆਂ ਜਿੰਨਾ ਬਲ ਸੀ ਤੇ ਨਾ ਹੀ ਉਨ੍ਹਾਂ ਜਿੰਨੀ ਸਖ਼ਤ ਤੇ ਮੋਟੀ ਚਮੜੀ । ਇਸ ਲਈ ਉਸ ਨੇ ਆਪਣੀ ਬੁੱਧੀ ਅਤੇ ਤਜਰਬੇ ਨਾਲ ਹੀ ਮੁੱਢਲੇ ਸ਼ਸਤਰਾਂ ਦੀ ਕਾਢ ਹੋਵੇਗੀ । ਇਕ ਸਾਧਾਰਨ ਸੋਟੀ ਜਾਂ ਡੰਡਾ ਹੌਲੀ ਹੌਲੀ ਵਿਕਾਸ ਕਰਕੇ ਬਰਛੇ , ਬਰਛੀਆਂ , ਗੁਰਜ , ਤਲਵਾਰ ਆਦਿ ਸ਼ਸਤਰਾਂ ਵਿਚ ਬਦਲ ਗਿਆ । ਇਨ੍ਹਾਂ ਸ਼ਸਤਰਾਂ ਵਿਚ ਇਕ ਪ੍ਰਕਾਰ ਦੀ ਬਰਛੀ ਵੀ ਸ਼ਾਮਲ ਹੈ , ਜਿਸ ਨੂੰ ਸਾਂਗ ਕਿਹਾ ਜਾਂਦਾ ਹੈ । ਇਸ ਦੀ ਛੜ ਦਸ ਫੁੱਟ ( 3.04 ਮੀ. ) ਲੰਬੀ ਹੁੰਦੀ ਹੈ । ਇਸ ਦਾ ਨੋਕਦਾਰ ਫਲ ਚਾਰ ਫੁੱਟ ( 1.22 ਮੀ. ) ਲੰਬਾ ਹੁੰਦਾ ਹੈ । ਇਸ ਦੀ ਵਰਤੋਂ , ਜੰਗਲੀ ਜਾਨਵਰਾਂ ਜਾਂ ਮਾਰੂ ਹਥਿਆਰ ਵਾਲੇ ਵੱਲੋਂ ਕੀਤੇ ਗਏ ਵਾਰ ਦਾ ਦੂਰੋਂ ਮੁਕਾਬਲਾ ਕਰਨ ਲਈ ਕੀਤੀ ਜਾਂਦੀ ਰਹੀ ਹੈ ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1501, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.