ਸਾਂਝ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਂਝ ( ਨਾਂ , ਇ ) ਭਿਆਲੀ; ਹਿੱਸੇਦਾਰੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2554, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਾਂਝ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਂਝ [ ਨਾਂਇ ] ਜੋੜ , ਇਤਫ਼ਾਕ , ਇਕਸੁਰਤਾ , ਏਕਾ , ਏਕਤਾ , ਇਕੱਠ , ਮੇਲ਼; ਹਿੱਸੇਦਾਰੀ , ਭਿਆਲ਼ੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2546, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਾਂਝ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਾਂਝ ਸੰ. ਸੰਧਿ. ਸੰਗ੍ਯਾ— ਮਿਲਾਪ. ਸ਼ਰਾਕਤ. ਹਿੱਸੇਦਾਰੀ. “ ਸਾਝ ਕਰੀਜੈ ਗੁਣਹ ਕੇਰੀ , ਛੋਡਿ ਅਵਗੁਣ ਚਲੀਐ.” ( ਸੂਹੀ ਛੰਤ ਮ : ੧ ) ੨ ਸੰ. ਸੰਧ੍ਯਾ. ਸੰਝ. “ ਸਾਂਝ ਪਰੀ ਦਹ ਦਿਸਿ ਅੰਧਿਆਰਾ.” ( ਸੂਹੀ ਰਵਿਦਾਸ ) ੩ ਭਾਵ— ਅੰਤ ਸਮਾ , ਕਿਉਂਕਿ ਅਵਸਥਾ ਦਾ ਅਸ੍ਤ ਹੁੰਦਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2410, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਾਂਝ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਾਂਝ * ( ਸੰ. । ਸੰਸਕ੍ਰਿਤ ਸੰਧ੍ਯਾ । ਸੰਧਿ = ਜੋੜ ) ਦਿਨ ਤੇ ਰਾਤ ਦੇ ਜੁੜਨ ਦਾ ਵੇਲਾ । ਸ਼ਾਮਾਂ ਦਾ ਵੇਲਾ , ਸੰਧ੍ਯਾ । ੨. ਸੰਝਾ , ਸੰਝ , ਸਾਂਝ ਇਹ ਪੰਜਾਬੀ ਵਿਚ ਬੋਲੇ ਜਾਂਦੇ ਹਨ ਭਾਵ ਮਰਨ ਸਮੇਂ ਤੋਂ ਬੀ ਹੈ । ਯਥਾ-‘ ਸਾਂਝ ਪਰੀ ਦਹ ਦਿਸ ਅੰਧਿਆਰਾ ’ ।

੨. ( ਸਾਂਧ੍ਯ ( ਤੋਂ ਸਾਂਝ ) = ਮੇਲ ਵਾਲਾ ) ਭਾਈਵਾਲੀ , ਹਿੱਸੇਦਾਰੀ । ਯਥਾ-‘ ਸਾਝ ਕਰੀਜੈ ਗੁਣਹ ਕੇਰੀ ’ ।

----------

* ਪ੍ਰਾਕ੍ਰਿਤ ਵਿਚ ਸੁਤ੍ਰ ਹੈ ‘ ਧ੍ਯਸ੍ਯ ਝੋ ਭਵਤਿ’ ਅਰਥਾਤ- ‘ ਧ੍ਯ’ ਬਦਲ ਜਾਂਦਾ ਹੈ-‘ ਝਝੇ’ ਨਾਲ , ਜੈਸੇ ਸੰਸਕ੍ਰਿਤ ਹੈ- ਧ੍ਯਾਨ । ਪ੍ਰਾਕ੍ਰਿਤ ਹੈ ਝਾਣ । ਤਿਵੇਂ ਦੇਸ਼ ਭਾਸ਼ਾ ਵਿਚ ਤੇ ਖਾਸ ਕਰ ਪੰਜਾਬੀ ਵਿਚ ਧਧਾ ਵੀ ਝਝੇ ਨਾਲ ਬਦਲ ਜਾਂਦਾ ਹੈ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2296, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.