ਸਾਂਝੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਂਝੀ ( ਨਾਂ , ਇ ) 1. ਅੱਸੂ ਦੇ ਨਰਾਤਿਆਂ ਵਿੱਚ ਕੁਆਰੀਆਂ ਕੰਨਿਆਵਾਂ ਦੁਆਰਾ ਕੰਧ ਉੱਤੇ ਗੋਹੇ ਆਦਿ ਦੀਆਂ ਟਿੱਕੀਆਂ ਲਾ ਕੇ ਪੂਜਣ ਹਿਤ ਬਣਾਇਆ ਅਤੇ ਕੱਤਕ ਦੀ ਚਾਨਣੀ ਏਕਮ ਨੂੰ ਜਲ ਪ੍ਰਵਾਹ ਕਰ ਦੇਣ ਵਾਲਾ ਇੱਕ ਗ੍ਰਾਮ ਦੇਵੀ ਦਾ ਕੰਧ-ਚਿੱਤਰ ਸਰੂਪ 2. ਸੀਰੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1765, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਾਂਝੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਂਝੀ [ ਨਾਂਪੁ ] ਸਾਂਝ ਰੱਖਣ ਵਾਲ਼ਾ , ਭਿਆਲ਼ , ਹਿੱਸੇਦਾਰ , ਸੀਰੀ , ਪੱਤੀਦਾਰ; ਗੋਹੇ ਆਦਿ ਦੀਆਂ ਟਿੱਕੀਆਂ ਦਾ ਕੰਧ ਉੱਤੇ ਬਣਾਇਆ ਦੇਵੀ ਦਾ ਸਰੂਪ ਜਿਸ ਦੀ ਦੁਸਹਿਰੇ ਦੇ ਦਿਨਾਂ ਵਿੱਚ ਪੂਜਾ ਹੁੰਦੀ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1755, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਾਂਝੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਾਂਝੀ ਵਿ— ਸਾਂਝ ਵਾਲੀ. ਸ਼ਰਾਕਤ ਸਹਿਤ । ੨ ਸੰਗ੍ਯਾ— ਸ਼ਰਾਕਤ. ਸਾਂਝ. “ ਗੁਣਸਾਝੀ ਤਿਨ ਸਿਉ ਕਰੀ.” ( ਮ : ੪ ਵਾਰ ਸੋਰ ) ੩ ਇੱਕ ਦੇਵੀ. ਨਵਦੁਰਗਾ ਦਾ ਸਾਂਝਾ ਰੂਪ ਇਸਤ੍ਰੀਆਂ ਨੇ ਕਲਪਕੇ ਇਹ ਨਾਮ ਰੱਖਿਆ ਹੈ. ਦੇਖੋ , ਅਹੋਈ । ੪ ਵਿ— ਸਾਂਝ ਵਾਲਾ. ਹਿੱਸੇਦਾਰ. “ ਕਰਿ ਸਾਝੀ ਹਰਿਗੁਣ ਗਾਵਾ.” ( ਵਡ ਮ : ੪ ) ਸਾਂਝੀ ਤੋਂ ਭਾਵ ਹਰਿਜਨ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1584, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਾਂਝੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਾਂਝੀ ਸਾਂਝ , ਸੰਗਤ- ਗੁਰ ਸਤਿਗੁਰ ਪਾਸਹੁ ਹਰਿ ਗੋਸਟਿ ਪੂਛਾਂ ਕਰਿ ਸਾਂਝੀ ਹਰਿ ਗੁਣ ਗਾਵਾਂ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1474, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸਾਂਝੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸਾਂਝੀ : ਸਾਂਝੀ ( ਸਭ ਦੀ ਇਕੋ ਜਿਹੀ , ਭੇਦ– ਭਾਵ ਰਹਿਤ ਇੱਕ ਸਾਰ ਸਬੰਧ ਰੱਖਣ ਵਾਲੀ ) ਸਹਿਯੋਗ ਭਾਵਨਾ ਪ੍ਰਤੀਕ ਇਹ ਲੋਕ– ਤਿਉਹਾਰ , ਮਾਂ ਨਵਦੁਰਗਾ ਨਾਲ ਸਬੰਧਤ ਹੈ , ਜਿਸ ਨੂੰ ਪੰਜਾਬ ਅਤੇ ਹਰਿਆਣੇ ਦੇ ਘਰਾਂ ਵਿਚ ਅੱਸੂ ਦੇ ਨਰਾਤਿਆਂ ਵਿਚ ਮਨਾਇਆ ਜਾਂਦਾ ਹੈ । ਇਹ ਉੱਤਰ ਪ੍ਰਦੇਸ਼ , ਮੱਧ ਪ੍ਰਦੇਸ਼ , ਰਾਜਸਥਾਨ , ਮਹਾਰਾਸ਼ਟਰ ਦੇ ‘ ਸੰਝਜਾਗਣਗੋਰ’ , ਅਤੇ ਬੰਗਾਲ ਦੀ ‘ ਦੁਰਗਾ– ਪੂਜਾ’ ਨੂੰ ਚੇਤੇ ਕਰਵਾਉਂਦਾ ਹੈ । ਪੰਜਾਬ ਦੀ ਲੋਕ ਸੰਸਕ੍ਰਿਤੀ ਨੇ ਇਸ ਨੂੰ ਨਣਦ– ਭਰਜਾਈ ਦੇ ਸੁਹਣੇ ਸਬੰਧਾਂ ਨਾਲ ਜੋੜ ਦਿੱਤਾ ਹੈ ।

                  ਸ਼ਰਾਧਾਂ ਦੇ 14-15 ਦਿਨ ਔਰਤਾਂ ਅਤੇ ਕੁੜੀਆਂ ਮਿੱਟੀ ਨਾਲ ਢੇਰ ਸਾਰੇ ਚਿੜੀਆਂ– ਚੰਦੱਊਏ ਬਣਾਂਉਦੀਆਂ ਹਨ ; ਭਾਦਵੀਂ ਮੱਸਿਆ ਨੂੰ ਗੋਹਾ– ਮਿੱਟੀ ਰਲਾ ਕੇ ਮਕਾਨ ਦੀ ਇਕ ਕੰਧ ਲਿੱਪਦੀਆਂ ਹਨ ; ਕੁਮ੍ਹਾਰਾਂ ਕੋਲੋਂ ਬਣੇ-ਬਣਾਏ ਉੱਚਿਤ ਗਹਿਣਿਆਂ ਨਾਲ ਭਰਪੂਰ ਮੂੰਹ , ਹੱਥ , ਪੈਰ ਲਿਆ ਕੇ ਉਥੇ ਲਾਉਂਦੀਆਂ ਹਨ ; ਇਸਤ੍ਰੀ ਰੂਪ ਸਾਂਝੀ ਦੇ ਸਰੀਰ ਦਾ ਬਾਕੀ ਹਿੱਸਾ ਚਿੜੀਆਂ– ਚੰਦਊਇਆਂ ਨਾਲ ਸਜਾਉਂਦੀਆਂ ਹਨ । ਪਤੰਗੀ ਕਾਗ਼ਜ਼ ਨਾਲ ਚੁੰਨੀ , ਕੁੜਤਾ ਅਤੇ ਘੱਗਰਾ ਬਣਾਉਂਦੀਆਂ ਹਨ ।

                  ਮੱਸਿਆ ਦੀ ਸ਼ਾਮ ਅਤੇ ਨੌਵੇਂ ਨਰਾਤੇ ਦੀ ਸਵੇਰੇ ਸਾਂਝੀ ਦਾ ਵਰਤ ਹੁੰਦਾ ਹੈ । ਬਾਕੀ ਦਿਨਾਂ ਵਿਚ ਆਲੇ– ਦੁਆਲੇ ਦੀਆਂ ਕੁੜੀਆਂ ਸੰਝ– ਸਵੇਰੇ ਇਕ ਦੂਜੀ ਦੇ ਘਰ ਜਾ ਕੇ ਸਾਂਝੀ ਦੀ ਪੂਜਾ ਅਤੇ ਸੱਤ ਆਰਤੀਆਂ ਲੋਕ– ਗੀਤਾਂ ਰਾਹੀਂ ਕਰਦੀਆਂ ਹਨ , ਜਿਸ ਵਿਚ ਭਾਈ– ਭਤੀਜੇ ਦੇ ਵੇਰਵੇ ਵਾਲੇ ਸਵਾਲ– ਜਵਾਬ ਹੁੰਦੇ ਹਨ । ਵਾਪਸੀ ਵੇਲੇ ਕਿਸੇ ਮਿੱਠੀ ਚੀਜ਼ ਦਾ ਭੋਗ ਲਾਇਆ ਤੇ ਵੰਡਿਆ ਜਾਂਦਾ ਹੈ । ਰਾਮਨੌਮੀ ਦੀ ਸਵੇਰੇ ਨੇੜੇ ਦੀ ਨਦੀ ( ਟੋਭੇ ) ਵਿਚ ਕੰਧ ਦਾ ਇਹ ਸਾਰਾ ਸਾਮਾਨ ਵਹਾ ਕੇ ਸਾਂਝੀ ਵਿਦਾ ਕੀਤੀ ਜਾਂਦੀ ਹੈ । ਸਾਂਝੀ ਲਾਉਣ ਵੇਲੇ ਬੀਜੇ ਗਏ ਜੌਆਂ ( ਗੌਰਜਾਂ ) ਨੂੰ ਪ੍ਰਸ਼ਾਦ ਦੇ ਰੂਪ ਵਿਚ ਘਰ ਲਿਆਇਆ ਜਾਂਦਾ ਹੈ ।

                  ਸਾਂਝੀ ਦੇ ਨਾਲ ਹੀ ਦੀਵਾਰ ਤੇ ਬਣਾਏ ਹੋਏ ਡੂਮਣੀ ( ਢੋਲ ਵਜਾਉਂਦੀ ਔਰਤ ) ਅਤੇ ਪੇਡੂ ( ਪੇਟ ਦਾ ਵਿਕ੍ਰਿਤ ਰੂਪ = ਵਿਦੂਸ਼ਕ = Clown )   ਇਸਦੇ ਹਾਸ ਵਿਅੰਗ ਅਤੇ ਖੇੜਿਆਂ ਨਾਲ ਭਰਿਆ ਤਿਉਹਾਰ ਹੋਣ ਦੇ ਪ੍ਰਤੀਕ ਹਨ । ਸ਼ਾਮ ਵੇਲੇ ਆਪਣੇ ਆਲ੍ਹਣਿਆਂ ਵਿਚ ਚਿੜੀਆਂ ਚਹਿਕਦੀਆਂ ਹਨ , ਅਸਮਾਨ ਵਿਚ ਚੰਨ– ਤਾਰੇ ਲਿਸ਼ਕਦੇ ਹਨ… … ਸਾਂਝੀ ਦਾ ਸਰੀਰ ਸਜਾਉਣ ਵਾਲੇ ਇਹ ਖਿਡੌਣੇ ਸੰਝ ਦਾ ਨਜ਼ਾਰਾ ਪੇਸ਼ ਕਰਦੇ ਹੋਏ ਸਮਧੁਨੀ ‘ ਸਾਂਝੀ’ ਸ਼ਬਦ ਦੀ ਸਾਰਥਕਤਾ ਪ੍ਰਗਟਾਉਂਦੇ ਹਨ ।

                                    ਹ. ਪੁ. – – ਗਿਆਨੀ ਗੁਰਦਿੱਤ ਸਿਘ : ਤਿੱਥ– ਤਿਉਹਾਰ ( ਸਾਹਿਤ ਪ੍ਰਕਾਸ਼ਨ , ਚੰਡੀਗੜ੍ਹ ) ; ਨਰਿੰਦਰ ਪਾਲ ਸਿੰਘ ਤੇ ਪ੍ਰਭਜੋਤ ਕੌਰ : ਭਾਰਤ ਦੇ ਤਿਉਹਾਰ ( ਹਿੰਦੀ– ਪਬਲਿਸ਼ਰਜ਼ , ਜਲੰਧਰ ) ; ਡਾ. ਮ. ਸ. ਰੰਧਾਵਾ ਤੇ ਦੇਵਿੰਦਰ ਸਤਿਆਰਥੀ : ਪੰਜਾਬ ਦੇ ਲੋਕ ਗੀਤ ( ਸਾਹਿਤ ਅਕਾਦਮੀ ਦਿੱਲੀ )


ਲੇਖਕ : ਡਾ. ਨਵਰਤਨ ਕਪੂਰ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 382, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.