ਸਾਂਸੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਂਸੀ ( ਨਾਂ , ਪੁ ) ਇੱਕ ਜ਼ਰਾਇਮ ਪੇਸ਼ਾ ਕੌਮ ਜਾਂ ਉਹਦਾ ਬੰਦਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 721, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਾਂਸੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਾਂਸੀ . ਇੱਕ ਨੀਚ ਜਾਤਿ , ਜੋ ਜਰਾਇਮਪੇਸ਼ਾ ਅਤੇ ਖ਼ਾਨਹ ਬਦੋਸ਼ ਹੈ. ਇਹ ਹਿੰਦੋਸਤਾਨ ਤੋਂ ਬਾਹਰ ਹੋਰ ਦੇਸ਼ਾਂ ਵਿੱਚ ਭੀ ਪਾਈ ਜਾਂਦੀ ਹੈ. ਕਿਤਨੇ ਵਿਦ੍ਵਾਨਾਂ ਦਾ ਖਿਆਲ ਹੈ ਕਿ ਸਿਕੰਦਰ ਆਜ਼ਮ ਦੀ ਫੌਜ ਦੇ ਕੁਝ ਯੂਨਾਨੀਆਂ ਵਿੱਚੋਂ , ਜੋ ਭਾਰਤ ਵਿੱਚ ਰਹਿ ਪਏ , ਇਹ ਜਾਤਿ ਨਿਕਲੀ ਹੈ. ਜੱਟਾਂ ਦੀ ਸਾਂਹਸੀ ਜਾਤਿ ਇਸ ਤੋਂ ਵੱਖ ਹੈ. ਦੇਖੋ , ਸਾਂਹਸੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 671, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਾਂਸੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸਾਂਸੀ : ਇਹ ਇਕ ਖ਼ਾਨਾ– ਬਦੋਸ਼ ਜਾਤੀ ਦਾ ਨਾਂ ਹੈ । ਇਹ ਲੋਕ ਇਕ ਥਾਂ ਤੋਂ ਦੂਜੀ ਥਾਂ ਤੋਂ ਦੂਜੀ ਥਾਂ ਫਿਰਦੇ ਰਹਿੰਦੇ ਹਨ । ਇਹ ਹਿੰਦੁਸਤਾਨ ਤੋਂ ਬਾਹਰ ਵੀ ਕਈ ਥਾਵਾਂ ਤੇ ਮਿਲਦੇ ਹਨ । ਕਈ ਵਿਦਵਾਨਾਂ ਦੇ ਵਿਚਾਰ ਵਿਚ ਇਹ ਸਿਕੰਦਰ ਮਹਾਨ ਦੀ ਫ਼ੌਜ ਦੇ ਯੂਨਾਨੀਆਂ ਦੀ ਔਲਾਦ ਹਨ ਜੋ ਭਾਰਤ ਵਿਚ ਰਹਿ ਗਏ ਸਨ । ਪਰ ਅੱਜ ਕੱਲ੍ਹ ਵਿਚ ਵਿਚਾਰ ਗ਼ਲਤ ਮੰਨਿਆ ਜਾਂਦਾ ਹੈ । ਇਨ੍ਹਾਂ ਦਾ ਪਿੱਛਾ ਮਾਰਵਾੜ ਅਤੇ ਅਜਮੇਰ ਦਾ ਦੱਸਿਆ ਜਾਂਦਾ ਹੈ । ਇਹ ਆਪਣੇ ਆਪ ਨੂੰ ਭਰਤਪੁਰ ਦੇ ਸਾਂਸੀ ਮਲ ਦੀ ਨਸਲ ਵਿਚੋਂ ਮੰਨਦੇ ਹਨ , ਜਿਸ ਨੂੰ ਆਪਣਾ ਗੁਰੂ ਮੰਨਦੇ ਹਨ । ਇਨ੍ਹਾਂ ਨੂੰ ਬਹੁਤ ਲੰਮੇ ਸਮੇਂ ਤੋਂ ਜਰਾਇਮ ਪੇਸ਼ਾ ਸਮਝਿਆ ਜਾਂਦਾ ਹੈ ।

                  ਹ. ਪੁ. – ਮ. ਕੋ. ; ਪੰ. ਕਾ. ਇਬੈਟਸਨ ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 166, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-09, ਹਵਾਲੇ/ਟਿੱਪਣੀਆਂ: no

ਸਾਂਸੀ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸਾਂਸੀ : ਪੰਜਾਬ ਦਾ ਇਕ ਖ਼ਾਨਾਬਦੋਸ਼ ਕਬੀਲਾ ਜਿਹੜਾ ਇਕ ਥਾਂ ਤੋਂ ਦੂਜੀ ਥਾਂ ਫਿਰਦਾ ਮਿਲਦਾ ਹੈ । ਪੰਜਾਬ ਵਿਚ ਇਹ ਲੋਕ ਅੰਮ੍ਰਿਤਸਰ ਅਤੇ ਲੁਧਿਆਣੇ ਵਿਚ ਅਤੇ ਪਾਕਿਸਤਾਨੀ ਪੰਜਾਬ ਵਿਚ ਲਾਹੌਰ ਅਤੇ ਗੁਜਰਾਤ ਦੇ ਇਲਾਕੇ ਵਿਚ ਕਾਫ਼ੀ ਗਿਣਤੀ ਵਿਚ ਮਿਲਦੇ ਹਨ । ਉੱਤਰ ਪ੍ਰਦੇਸ਼ , ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਚ ਵੀ ਸਾਂਸੀ ਕਾਫ਼ੀ ਹਨ ।

              ਇਹ ਆਪਣੇ ਆਪ ਨੂੰ ਭਰਤਪੁਰ ਦੇ ਸਾਂਸੀ ਮਲ ਦੀ ਕੁਲ ਵਿਚੋਂ ਮੰਨਦੇ ਹਨ । ਸਾਂਸੀਆਂ ਦੀ ਉਤਪਤੀ ਬਾਰੇ ਵੱਖ ਵੱਖ ਵਿਚਾਰਧਾਰਾਵਾਂ ਮਿਲਦੀਆਂ ਹਨ । ਕਈ ਵਿਦਵਾਨਾਂ ਦੇ ਵਿਚਾਰ ਅਨੁਸਾਰ ਇਹ ਸਿਕੰਦਰ ਮਹਾਨ ਦੀ ਫ਼ੌਜ ਦੇ ਉਨ੍ਹਾਂ ਯੂਨਾਨੀਆਂ ਦੀ ਔਲਾਦ ਹਨ ਜੋ ਭਾਰਤ ਵਿਚ ਰਹਿ ਗਏ ਸਨ । ਸਾਂਸੀਆਂ ਦੇ ਮੇਲੇ ਅਤੇ ਤਿਉਹਾਰ ਆਮ ਕਰਕੇ ਪੰਜਾਬੀਆਂ ਵਾਲੇ ਹਨ ਪਰ ਕੁਝ ਉਤਸਵ ਉਹ ਵੱਖਰੇ ਢੰਗ ਨਾਲ ਮਨਾਉਂਦੇ ਹਨ । ਇਨ੍ਹਾਂ ਦੀ ਬੋਲੀ ਪੰਜਾਬ ਦੇ ਵਸਨੀਕਾਂ ਵਾਲੀ ਹੀ ਹੈ ਪਰੰਤੂ ਫਿਰ ਵੀ ਇਹ ਆਪਸ ਵਿਚ ਅਜਿਹੀ ਬੋਲੀ ਬੋਲਦੇ ਹਨ ਜਿਸ ਨੂੰ ਸਿਰਫ਼ ਆਪ ਹੀ ਸਮਝ ਸਕਦੇ ਹਨ ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 32, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-11-01-06-19, ਹਵਾਲੇ/ਟਿੱਪਣੀਆਂ: ਹ. ਪੁ.––ਪੰ. ਲੋ. ਵਿ. ਕੋ.; ਮ. ਕੋ; ਪੰ. ਵਿ. ਕੋ.-4

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.