ਸਾਰੰਗ ਰਾਗ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸਾਰੰਗ ( ਰਾਗ )   : ਇਕ ਰਾਗ ਜੋ ਕਾਫ਼ੀ ਥਾਟ ਦਾ ਔੜਵ ਸ਼ਾੜਵ ਜਾਤੀ ਦਾ ਹੈ । ਇਸ ਨੂੰ ਨਿਸ਼ਾਦ ਸ਼ੁੱਧ ਅਤੇ ਕੋਮਲ ਦੋਵੇਂ ਲਗਦੇ ਹਨ , ਬਾਕੀ ਸਾਰੇ ਸ਼ੁੱਧ ਸੁਰ ਹਨ । ਸਾਰੰਗ ਦੇ ਗਾਉਣ ਦਾ ਵੇਲਾ ਦੁਪਹਿਰ ਹੈ । ਸਾਰੰਗ ਵਿਚ ਵਾਦੀ ਰਿਸ਼ਭ ਅਤੇ ਸੰਵਾਦੀ ਪੰਚਮ ਹੈ । ਆਰੋਹੀ ਵਿਚ ਧੈਵਤ ਵਰਜਿਤ ਹੈ ਅਤੇ ਅਵਰੋਹੀ ਵਿਚ ਵੀ ਦੁਰਬਲ ਹੋ ਕੇ ਲਗਦਾ ਹੈ ।

              ਆਰੋਹੀ– ਸ ਰੇ ਮ ਪ ਨੀ ਸਂ

              ਅਵਰੋਹੀ– ਸਂ ਧ ਨੀ ਪ ਮ ਰੇ ਸ

              ਇਸ ਰਾਗ ਦੇ ਕਈ ਭੇਦ ਹਨ । ਉੱਪਰ ਲਿਖਿਆ ਸ਼ੁੱਧ ਸਾਰੰਗ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਾਰੰਗ ਦਾ ਨੰਬਰ ਛੱਬੀਵਾਂ ਹੈ ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 41, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-11-04-59-09, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : 187; ਪੰ. ਵਿ. ਕੋ. 5

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.