ਲਾਗ–ਇਨ/ਨਵਾਂ ਖਾਤਾ |
+
-
 
ਸਾਵਣ

ਸਾਵਣ (ਸੰ.। ਸੰਸਕ੍ਰਿਤ ਸ਼੍ਰਾਵਣ। ਪੰਜਾਬੀ ਸਾਵਣ, ਸਉਣ) ੧. ਸਾਵਣ ਦਾ ਮਹੀਨਾ , ਬਰਸਾਤ ਦਾ ਪਹਿਲਾ ਮਹੀਨਾ।

੨. ਭਾਵ ਵਿਚ, ਮਨੁਖਾ ਦੇਹ।

੩. ਇਕਾਗ੍ਰਤਾ ਦਾ ਰਸ। ਯਥਾ-‘ਭੈਣੇ ਸਾਵਣੁ ਆਇਆ’। ਤਥਾ-‘ਨਾਨਕ ਸਾਵਣਿ ਜੇ ਵਸੈ ’ ਜੇ ਸਾਵਣ ਦੇ ਮਹੀਨੇ ਵਰਖਾ ਹੋਵੇ ਅਰਥਾਤ ਜੇ ਮਨੁਖਾ ਜਨਮ ਵਿਚ ਗੁਰੂ ਬੱਦਲ ਵਤ ਉਪਦੇਸ਼ ਦੀ ਬਰਖਾ ਕਰਨ (ਤਾਂ ਨਾਗਾਂ ਮਿਰਗਾਂ ਮੱਛੀਆਂ ਵਤ ਉਤਸ਼ਾਹ ਹੋਵੇ)।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 1293,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਸਾਵਣੁ

ਾਵਣੁ. ਦੇਖੋ, ਸਾਵਣ. “ਸਾਵਣੁ ਆਇਆ ਹੇ ਸਖੀ.” (ਮ: ੨ ਵਾਰ ਮਲਾ) ੨ ਸਾਵਣੀ ਫਸਲ. ਖਰੀਫ. “ਸਾਵਣੁ ਰਾਤਿ ਅਹਾੜੁ ਦਿਹੁ.” (ਮ: ੧ ਵਾਰ ਰਾਮ ੧) ਦੇਖੋ, ਅਹਾੜੁ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1300,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/1/2014 12:00:00 AM
ਹਵਾਲੇ/ਟਿੱਪਣੀਆਂ: noreference

ਸਾਵਣ

ਾਵਣ. ਸੰ. श्रावण—ਸ਼੍ਰਾਵਣ. ਸੰਗ੍ਯਾ—ਸ਼੍ਰਵਣ ਨਛਤ੍ਰ ਹੋਵੇ ਜਿਸ ਦੀ ਪੂਰਣਮਾਸੀ ਵਿੱਚ, ਐਸਾ ਮਹੀਨਾ. ਸਾਉਣ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1373,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/1/2014 12:00:00 AM
ਹਵਾਲੇ/ਟਿੱਪਣੀਆਂ: noreference

ਸਾਵਣ

ਸਾਵਣ (ਨਾਂ,ਪੁ) ਹਾੜ ਮਹੀਨੇ ਤੋਂ ਪਿੱਛੋਂ ਅਤੇ ਭਾਦੋਂ ਤੋਂ ਪਹਿਲਾਂ ਆਉਣ ਵਾਲਾ ਬਿਕਰਮੀ ਸੰਮਤ ਦਾ ਪੰਜਵਾਂ ਮਹੀਨਾ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1445,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ