ਸਾਵਨ ਮੱਲ, ਦੀਵਾਨ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਵਨ ਮੱਲ , ਦੀਵਾਨ (ਦੇ. 1844): 1821 ਤੋਂ 1844 ਤਕ ਮੁਲਤਾਨ ਦਾ ਗਵਰਨਰ ਸੀ। ਇਹ ਇਕ ਚੋਪੜਾ ਖੱਤਰੀ ਹੋਸ਼ਨਾਕ ਰਾਇ ਦਾ ਪੁੱਤਰ ਸੀ ਜੋ ਅਕਾਲ ਗੜ੍ਹ ਦੇ ਸਰਦਾਰ ਦਲ ਸਿੰਘ ਦੀ ਨੌਕਰੀ ਕਰਦਾ ਸੀ। ਜਦੋਂ 1804 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਦਲ ਸਿੰਘ ਦੇ ਅਕਾਲ-ਚਲਾਣੇ ਉਪਰੰਤ ਅਕਾਲ ਗੜ੍ਹ ਉੱਤੇ ਆਪਣਾ ਕਬਜ਼ਾ ਕਰ ਲਿਆ ਤਾਂ ਉਸ ਸਮੇਂ ਸਾਵਨ ਮੱਲ ਨੂੰ ਇਕ ਮੁਨਸ਼ੀ ਵਜੋਂ ਨੌਕਰੀ ਤੇ ਰੱਖ ਲਿਆ ਗਿਆ ਅਤੇ ਇਸ ਪਿੱਛੋਂ ਨਾਇਬ ਤਹਿਸੀਲਦਾਰ ਬਣਾ ਕੇ ਵਜ਼ੀਰਾਬਾਦ ਭੇਜ ਦਿੱਤਾ ਗਿਆ। ਫ਼ਾਰਸੀ ਅਤੇ ਅਰਬੀ ਦਾ ਚੰਗਾ ਵਿਦਵਾਨ ਹੋਣ ਕਰਕੇ ਆਪਣੀ ਸਿਆਣਪ ਅਤੇ ਪ੍ਰਬੰਧਕੀ ਯੋਗਤਾ ਕਾਰਨ ਇਸਨੇ ਮਹਾਰਾਜਾ ਤੋਂ ਚੰਗੀ ਵਾਹ ਵਾਹ ਖੱਟੀ ਅਤੇ ਛੇਤੀ ਤਰੱਕੀ ਕਰਕੇ ਉੱਚੇ ਅਹੁਦੇ ਤੇ ਪਹੁੰਚ ਗਿਆ। 1818 ਵਿਚ ਰਣਜੀਤ ਸਿੰਘ ਨੇ ਮੁਲਤਾਨ ਉੱਤੇ ਕਬਜ਼ਾ ਕਰ ਲਿਆ ਪਰੰਤੂ ਉਸ ਦੁਆਰਾ ਅੱਗੜ-ਪਿੱਛੜ ਕਈ ਨਿਯੁਕਤ ਕੀਤੇ ਗਏ ਗਵਰਨਰ ਅਯੋਗ ਸਾਬਤ ਹੋਏ। 1821 ਵਿਚ ਉਸ ਨੇ ਸਾਵਨ ਮੱਲ ਨੂੰ ਭੇਜਿਆ ਜੋ ਕਿ ਯੋਗ ਅਤੇ ਉਦਾਰ ਪ੍ਰਬੰਧਕ ਸਾਬਤ ਹੋਇਆ। ਉਸਦੀ ਗਵਰਨਰੀ ਸਮੇਂ ਮੁਲਤਾਨ ਵਿਚ ਬਹੁਤ ਤਰੱਕੀ ਅਤੇ ਖੁਸ਼ਹਾਲੀ ਆਈ। ਲੁੱਟਮਾਰ ਅਤੇ ਬਦਅਮਨੀ ਨੂੰ ਖ਼ਤਮ ਕੀਤਾ ਗਿਆ, ਖੇਤੀਬਾੜੀ ਵਿਚ ਵਾਧਾ ਕੀਤਾ ਗਿਆ, ਵਣਜ , ਵਪਾਰ ਅਤੇ ਸਨਅਤ ਵਧੀ ਫੁੱਲੀ ਅਤੇ ਗਰੀਬ-ਅਮੀਰ ਸਾਰਿਆਂ ਨੂੰ ਇਕੋ ਜਿਹਾ ਨਿਆਂ ਦਿੱਤਾ ਗਿਆ। ਸਾਰੇ ਰਾਜ ਵਿਚ ਮੁਲਤਾਨ ਸੂਬੇ ਨੂੰ ‘ਦਾਰ ਅਲ-ਅਮਨ` (ਸੁਖ ਸ਼ਾਂਤੀ ਦਾ ਘਰ) ਕਰਕੇ ਜਾਣਿਆ ਜਾਂਦਾ ਸੀ।

      ਸਾਵਨ ਮੱਲ ਦਾ ਅੰਤ ਬਹੁਤ ਦੁਖਦਾਈ ਸੀ। 16 ਸਤੰਬਰ 1844 ਨੂੰ ਇਕ ਮੁਕੱਦਮੇ-ਅਧੀਨ ਕੈਦੀ ਦੁਆਰਾ ਇਹ ਬਹੁਤ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਸੀ ਅਤੇ 29 ਸਤੰਬਰ 1844 ਨੂੰ ਚਲਾਣਾ ਕਰ ਗਿਆ ਸੀ।


ਲੇਖਕ : ਹ.ਰ.ਗ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 443, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.