ਲਾਗ–ਇਨ/ਨਵਾਂ ਖਾਤਾ |
+
-
 
ਸਾਹੰ

ਾਹੰ (ਵਰ. ਵਾ.। ਸੰਸਕ੍ਰਿਤ) ਸੋ ਮੈਂ ਹਾਂ। ਯਥਾ-‘ਰਚੰਤਿ ਬਨਿਤਾ ਬਿਨੋਦ ਸਾਹੰ’ ਇਸਤ੍ਰੀ ਦੇ ਅਨੰਦ ਵਿਚ (ਐਸਾ) ਰਚਿਆ ਕਿ ਸੋ (ਇਸਤ੍ਰੀ) ਮੈਂ ਹਾਂ, ਮੈਂ ਸੋ ਹੈ। ਇਸ ਤਰ੍ਹਾਂ ਇਕ ਰੂਪ ਹੋ ਰਿਹਾ ਹੈ।

੨. (ਸੰ.। ਸੰਸਕ੍ਰਿਤ ਸਾਹ੍ਯ) ਮੇਲ , ਵਸਲ, ਜੋੜ , ਸੰਜੋਗ। ਤੁਕ ਦਾ ਅਰਥ-ਇਸਤ੍ਰੀ ਸੰਜੋਗ ਦੇ ਆਨੰਦ ਵਿਚ ਰਚ ਰਿਹਾ ਹੈ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 1785,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਸਾਹ

ਸਾਹ (ਸੰ.। ਫ਼ਾਰਸੀ ਸ਼ਾਹ) ਸ਼ਾਹੂਕਾਰ। ਯਥਾ-‘ਸਾਹੁ ਸਦਾਏ ਸੰਚਿ ਧਨੁ ’।

੨. (ਸੰਸਕ੍ਰਿਤ ਸ਼੍ਵਾਸ) ਸ੍ਵਾਸ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 1785,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਸਾਹੁ

ਸਾਹੁ* (ਸੰ.। ਫ਼ਾਰਸੀ ਸ਼ਾਹ) ਸ਼ਾਹੂਕਾਰ , ਵਪਾਰੀਆਂ ਨੂੰ ਰੁਪੈ ਉਧਾਰ ਦੇਣ ਵਾਲਾ। ਯਥਾ-‘ਸਚਾ ਸਾਹੁ ਸਚੇ ਵਣਜਾਰੇ’ ਹੇ ਸਹੁ (ਵਾਹਿਗੁਰੂ) ਤੂੰ ਸੱਚਾ ਹੈਂ ਤੇ (ਵਣਜਾਰੇ) ਸੰਤ ਭੀ ਸਚੇ ਹਨ।

੨. (ਸੰਸਕ੍ਰਿਤ ਸ਼੍ਵਾਸ) ਸਾਹ , ਦਮ। ਯਥਾ-‘ਸਾਹੁ ਆਵੈ ਕਿ ਨ ਆਵੈ ਰਾਮ’।

----------

* ਸੰਸਕ੍ਰਿਤ -ਸਾਧੂ- ਪਦ ਦਾ ਪ੍ਰਾਕ੍ਰਿਤ ਰੂਪ ਹੈ ਸਾਧੁ। ਸਾਹੁ ਪਦ, ਸੰਤ, ਨੇਕ ਭਲੇ ਪੁਰਖ ਦੇ ਅਰਥਾਂ ਦੇ ਨਾਲ ‘ਵਪਾਰੀ’ ਅਰਥ ਬੀ ਰਖਦਾ ਹੈ, ਸੋ ਸਾਹ ਪਦ ਜੋ ਪਿੰਡਾਂ ਵਿਚ ਅਜ ਕਲ ਸ਼ਾਹ ਕਰ ਕੇ ਬੋਲੀਦਾ ਹੈ ‘ਸ਼ਾਹ’ ਪਦ ਫ਼ਾਰਸੀ ਦੇ ਨਾਲੋਂ ਸੰਸਕ੍ਰਿਤ -ਸਾਧੁ- ਪਦ ਤੋਂ ਤੇ ਪ੍ਰਾਕ੍ਰਿਤ -ਸ਼ਾਹੁ- ਤੋਂ ਬਣਿਆਂ ਵਧੀਕ ਅਗ਼ਲਬ ਜਾਪਦਾ ਹੈ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 1785,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਸਾਹੂ

ਸਾਹੂ (ਸੰ.। ਸੰਸਕ੍ਰਿਤ ਸੁਭਗ: =ਸੁਹਾਗਾ* ਪ੍ਰਾਕ੍ਰਿਤ ਸੁਹਅ, ਸੁਹਵੋ। ਪੰਜਾਬੀ ਸੁਆਹ ‘ਸਾਹੂ’ ਸੁਆਹ+ਹੀ ਦਾ ਸੰਖੇਪ ਰੂਪ ਹੈ) ਭਸਮ , ਸ੍ਵਾਹ। ਲੱਕੜੀ ਗੋਹੇ ਦੇ ਬਲ ਚੁਕਣ ਮਗਰੋਂ ਬਾਕੀ ਰਹਿ ਗਈ ਮਿੱਟੀ। ਯਥਾ-‘ਭੀ ਸਾਹੂ ਸਿਉ ਪਾਣ ’।

----------

* ਸੁਹਾਗਾ ਪੋਠੋਹਾਰ ਵਿਚ ਅਜ ਕਲ ਬੀ ਭਸਮ ਯਾ ਸੁਆਹ ਨੂੰ ਕਹਿੰਦੇ ਹਨ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 1785,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਸਾਹੁ

ਾਹੁ. ਸ਼ਾਹ. ਬਾਦਸ਼ਾਹ. “ਸਚਾ ਸਾਹੁ ਵਰਤਦਾ.” (ਸ੍ਰੀ ਮ: ੩) ੨ ਸ਼ਾਹੂਕਾਰ. “ਸਚਾ ਸਾਹੁ ਸਚੇ ਵਣਜਾਰੇ.” (ਸੂਹੀ ਅ: ਮ: ੩) ੩ ਸ੍ਵਾਸ. ਦਮ. “ਕਰਿ ਬੰਦੇ ਤੂੰ ਬੰਦਗੀ ਜਿਚਰੁ ਘਟ ਮਹਿ ਸਾਹੁ.” (ਤਿਲੰ ਮ: ੫) ੪ ਦੇਖੋ, ਸਾਹੂ ੨.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1795,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/1/2014 12:00:00 AM
ਹਵਾਲੇ/ਟਿੱਪਣੀਆਂ: noreference

ਸਾਹੂ

ਾਹੂ. ਸੰਗ੍ਯਾ—ਸੁਆਹ. ਭਸਮ. “ਗਦਹੁ ਚੰਦਨ ਖਉਲੀਐ ਭੀ ਸਾਹੂ ਸਿਉ ਪਾਣੁ.” (ਮ: ੧ ਵਾਰ ਸੂਹੀ) ੨ ਇਸ ਨਾਮ ਦੇ ਕਈ ਰਾਜੇ ਦੱਖਣ ਵਿੱਚ ਹੋਏ ਹਨ, ਪਰ ਸਭ ਤੋਂ ਮਸ਼ਹੂਰ ਸ਼ਿਵਾ ਜੀ ਦਾ ਪੋਤਾ ਹੈ, ਜੋ ਛੋਟੀ ਉਮਰ ਵਿੱਚ ਹੀ ਔਰੰਗਜ਼ੇਬ ਦੀ ਕੈਦ ਅੰਦਰ ਪੈ ਗਿਆ ਅਰ ਉਸ ਦੇ ਮਰਨ ਤੀਕ ਕੈਦ ਰਿਹਾ. ਸਨ ੧੭੦੮ ਵਿੱਚ ਇਹ ਮਹਰਟਾ (ਮਹਾਰਾ੄ੑਟ੍ਰ) ਕੌਮ ਦਾ ਮਹਾਰਾਜਾ ਬਣਿਆ ਅਤੇ ਸਤਾਰਾ ਰਾਜਧਾਨੀ ਵਿੱਚ ਚਿਰ ਤੀਕ ਨਾਮਮਾਤ੍ਰ ਦਾ ਸ੍ਵਾਮੀ ਰਿਹਾ ਅਰ ਰਾਜ ਦੀ ਵਾਗਡੋਰ ਪੇਸ਼ਵਾ ਬਾਲਾ ਜੀ ਸ਼ਿਵਨਾਥ ਦੇ ਹੱਥ ਰਹੀ. ਸਾਹੂ ਦਾ ਦੇਹਾਂਤ ਸਨ ੧੭੪੯ ਵਿੱਚ ਹੋਇਆ ਹੈ। ੩ ਸਿੰਧੀ. ਵਿ—ਬਹਾਦੁਰ। ੪ ਪ੍ਰਾ. ਸਾਧੁ. “ਣਮੋ ਲੋਏ ਸੱਬ ਸਾਹੂਣੰ.” (ਸਾਮਾਯਿਕ ਸੂਤ੍ਰ) ਨਮੋ ਲੋਕੇ ਸਰਵ ਸਾਧੁਭ੍ਯ:

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1796,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/1/2014 12:00:00 AM
ਹਵਾਲੇ/ਟਿੱਪਣੀਆਂ: noreference

ਸਾਹੰ

ਾਹੰ. ਦੇਖੋ, ਸਹ. “ਬਨਿਤਾ ਬਿਨੋਦ ਸਾਹੰ.” (ਸਹਸ ਮ: ੫) ਇਸਤ੍ਰੀ ਦੇ ਆਨੰਦ ਨਾਲ । ੨ ਸ—ਅਹੰ. ਉਹ ਮੈਂ। ੩ ਸ—ਅਹੰਕਾਰ ਦਾ ਸੰਖੇਪ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1797,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/1/2014 12:00:00 AM
ਹਵਾਲੇ/ਟਿੱਪਣੀਆਂ: noreference

ਸਾਹ

ਾਹ. ਸੰਗ੍ਯਾ—ਸ੍ਵਾਸ. ਦਮ. “ਲੇਖੈ ਸਾਹ ਲਵਾਈਅਹਿ.” (ਸ੍ਰੀ ਮ: ੧) ੨ ਫ਼ਾ ਸ਼ਾਹ. ਬਾਦਸ਼ਾਹ. “ਸਭਿ ਤੁਝਹਿ ਧਿਆਵਹਿ, ਮੇਰੇ ਸਾਹ.” (ਧਨਾ ਮ: ੪) ੩ ਸ਼ਾਹੂਕਾਰ. “ਸਾਹ ਚਲੇ ਵਣਜਾਰਿਆ.” (ਮ: ੨ ਵਾਰ ਸਾਰ) ੪ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੀ ਬਖਸ਼ੀ ਹੋਈ ਇੱਕ ਸਿੱਖ ਖ਼ਾਨਦਾਨ ਨੂੰ ਪਦਵੀ. ਦੇਖੋ, ਸੋਮਾ ੨। ੫ ਸ੍ਵਾਮੀ. ਪਤਿ। ੬ ਸੰ. साह. ਵਿ—ਪ੍ਰਬਲ. ਜੋਰਾਵਰ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1835,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/1/2014 12:00:00 AM
ਹਵਾਲੇ/ਟਿੱਪਣੀਆਂ: noreference

ਸਾਹ

ਸਾਹ [ਨਾਂਪੁ] ਫੇਫੜਿਆਂ ਵਿੱਚ ਲਿਜਾਈ ਗਈ ਅਤੇ ਬਾਹਰ ਕੱਢੀ ਹਵਾ , ਸਵਾਸ, ਦਮ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1902,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਸਾਹ

ਸਾਹ (ਨਾਂ,ਪੁ) ਸੁਆਸ; ਦਮ; ਪ੍ਰਾਣ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1909,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ