ਲਾਗ–ਇਨ/ਨਵਾਂ ਖਾਤਾ |
+
-
 
ਸਿਧਾਂਤੁ

ਸਿਧਾਂਤੁ ਸੰਸਕ੍ਰਿਤ ਸਿਦਧੑ+ਅਨੑਤ:। ਪ੍ਰਾਕ੍ਰਿਤ ਸਿਦਧਂੑਤ। ਸਰਬ- ਸੰਮਤ ਨਤੀਜਾ ; ਸਹੀ ਨਤੀਜਾ ; ਯੁਕਤੀ-ਸੰਗਤ ਸਮਾਧਾਨ ; ਅਸੂਲ ; ਸਾਰ, (ਧਾਰਮਿਕ ਮਾਨਤਾਵਾਂ ਦਾ) ਨਿਚੋੜ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 2255,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਸਿੱਧਾਂਤ

ਸਿੱਧਾਂਤ. ਦੇਖੋ, ਸਿਧਾਂਤ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2261,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸਿਧਾਂਤ

ਸਿਧਾਂਤ. ਸੰ. सिद्धान्त—ਸਿੱਧਾਂਤ. ਸੰਗ੍ਯਾ—ਅੰਤ ਨੂੰ ਸਿੱਧ ਹੋਈ ਬਾਤ. ਸਹੀ ਨਤੀਜਾ। ੨ ਭਾਵ—ਮਕਸਦ. ਤਾਤਪਰਯ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2334,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸਿਧਾਂਤ

ਸਿਧਾਂਤ [ਨਾਂਪੁ] ਹਾਲਾਤ ਦੀ ਵਸਤੂਮੁਖੀ ਵਿਆਖਿਆ ਕਰਨ ਵਾਲ਼ਾ ਵਿਚਾਰ-ਪ੍ਰਬੰਧ, ਨਿਰਨੇ ਵਜੋਂ ਮੰਨਿਆ ਜਾਣ ਵਾਲ਼ਾ ਨੇਮਾਂ ਦਾ ਸੰਗਠਨ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2441,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਸਿਧਾਂਤ

Theory (ਥਿਅਰਿ) ਸਿਧਾਂਤ: (i) ਆਮ ਸ਼ਬਦਾਂ ਵਿੱਚ ਸਿਧਾਂਤ ਵਿਚਾਰਾਂ ਦਾ ਇਕ ਵਿਉਂਤਿਆ ਸਮੂਹ, ਪਰਿਕਲਪਨਾਵਾਂ ਦੀ ਇਕ ਅਨਿੱਖੜਵੀਂ ਪ੍ਰਣਾਲੀ ਅਤੇ ਤੱਥਾਂ ਦੇ ਆਧਾਰ ਤੇ ਕਿਸੇ ਦੀ ਅਸਲੀਅਤ ਨੂੰ ਦਰਸਾਉਣਾ। (ii) ਵਿਗਿਆਨਿਕ ਦ੍ਰਿਸ਼ਟੀ ਤੋਂ ਇਹ ਇਕ ਵਜੂਦਤ ਬਣਤਰ ਜੋ ਪ੍ਰੇਖਣਾਵਾਂ ਅਤੇ ਮਨੌਤਾਂ ਦੇ ਲੜੀਦਾਰ ਪੜਾਵਾਂ (a series of steps) ਤੇ ਆਧਾਰਿਤ ਹੋਵੇ ਤਾਂ ਜੋ ਵਸਤੂ-ਜਗਤ (phenomena) ਵਿਚੋਂ ਇਕ ਵਿਸ਼ੇਸ਼ ਸ਼੍ਰੇਣੀ ਦੀ ਵਿਆਖਿਆ ਕੀਤੀ ਜਾਵੇ। (iii) ਜਾਂਚ-ਪੜਤਾਲਵੀ ਅਧਿਐਨ ਦੀ ਪ੍ਰਕਿਰਿਆ ਜੋ ਤਰਕਯੁਕਤ ਅਤੇ ਗਣਿਤਕ ਦਲੀਲਾਂ ਦੇ ਆਧਾਰਿਤ ਹੋਵੇ ਨਾ ਕਿ ਅਨੁਭਵ ਦੇ ਆਧਾਰਿਤ ਹੋਵੇ।

ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,     ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2445,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/29/2014 12:00:00 AM

ਵਿਚਾਰ / ਸੁਝਾਅ