ਸਿਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿਰ ( ਨਾਂ , ਪੁ ) ਸਰੀਰ ਦਾ ਸਭ ਤੋਂ ਸ੍ਰੇਸ਼ਟ ਅੰਗ; ਮਨੁੱਖ ਅਤੇ ਪਸ਼ੂਆਂ ਦੀ ਗਰਦਨ ਤੋਂ ਉੱਪਰਲਾ ਭਾਗ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3294, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਿਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿਰ [ ਨਾਂਪੁ ] ਮਨੁੱਖ ਅਤੇ ਪਸ਼ੂਆਂ ਆਦਿ ਦਾ ਗਰਦਨ ਤੋਂ ਉੱਪਰਲਾ ਹਿੱਸਾ , ਸੀਸ; ਚੋਟੀ , ਟੀਸੀ , ਸਿਖਰ , ਕਿੰਗਰਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3286, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਿਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿ . ਸੰ. शिरस् ਅਤੇ ਸ਼ੀ੄੗. ਸੰਗ੍ਯਾ— ਸੀਸ. “ ਸਿਰ ਧਰਿ ਤਲੀ ਗਲੀ ਮੇਰੀ ਆਉ.” ( ਸਵਾ ਮ : ੧ ) ੨ ਇਹ ਸ਼ਬਦ ਵਿਸ਼ੇ੄ਣ ਹੋ ਕੇ ਉੱਪਰ , ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ— “ ਵੇਲੇ ਸਿਰ ਪਹੁਚਣਾ , ਅਤੇ ਇਹ ਸਾਰਿਆਂ ਦਾ ਸਿਰ ਹੈ.” ( ਲੋਕੋ ) ੩ ਸਿਰ ਸ਼ਬਦ ਸ੍ਰਿਜ ( ਰਚਨਾ ) ਅਰਥ ਭੀ ਰਖਦਾ ਹੈ. ਦੇਖੋ , ਸਿਰਿ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3106, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸਿਰੁ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿ ਰੁ . ਦੇਖੋ , ਸਿਰ. “ ਸਿਰੁ ਧਰਿ ਤਲੀ ਗਲੀ ਮੇਰੀ ਆਉ.” ( ਸਵਾ ਮ : ੧ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3040, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸਿਰੇ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿ ਰੇ . ਦੇਖੋ , ਸਿਰਾ. “ ਦੋਵੈ ਸਿਰੇ ਸਤਿਗੁਰੂ ਨਿਬੇੜੇ.” ( ਮਾਰੂ ਮ : ੧ ) ਭਾਵ— ਜਨਮ ਮਰਨ । ੨ ਸ੍ਰਿਜੇ. ਰਚੇ. ਦੇਖੋ , ਸਿਰਜਣਾ. “ ਬ੍ਰਹਮਾ ਬਿਸਨ ਸਿਰੇ ਤੈ ਅਗਨਤ.” ( ਸਵੈਯੇ ਮ : ੪ ਕੇ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3049, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸਿਰੰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿ ਰੰ . ਵਿ— ਸ੍ਰ੄਍੠. ਰਚਣ ਵਾਲਾ. ਸਜ੗ਨ ਕਰਤਾ. “ ਭੂਅ ਭੰਜਨ ਗੰਜਨ ਆਦਿ ਸਿਰੰ.” ( ਅਕਾਲ ) ਪ੍ਰਿਥਿਵੀ ਦੇ ਭੰਜਨ ਕਰਨ ਵਾਲੇ ਅਸੁਰਾਂ ਨੂੰ ਗੰਜਨ ਵਾਲਾ , ਅਤੇ ਆਦਿਸ੍ਰ੄਍੠ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3043, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸਿਰੇ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਿਰੇ ( ਕ੍ਰਿ. । ਦੇਖੋ , ਸਿਰੀ ੧. ) ਰਚੇ , ਬਨਾਏ । ਯਥਾ-‘ ਬ੍ਰਹਮਾ ਬਿਸਨੁ ਸਿਰੇ ਤੈ ਅਗਨਤ’ ਅਣਗਿਣਤ ਬ੍ਰਹਮਾ ਤੇ ਬਿਸ਼ਨ ( ਜੈਸੇ ) ਤੈਂ ਸਿਰਜੇ ਹਨ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2958, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸਿਰੈ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਿਰੈ ( ਸੰ. । ਪੰਜਾਬੀ ਸਿਰ ਤੋਂ ਹੀ ਮੁਰਾਦੀਆ ਅਰਥ ਕਿਨਾਰਾ ਲਏ ਜਾਂਦੇ ਹਨ , ਜੈਸੇ ਧੁਰ ਸਿਰ ) ਸਿਰਾ , ਕਿਨਾਰਾ । ਯਥਾ-‘ ਤਿਸ ਸਿਉ ਪ੍ਰੀਤਿ ਛਾਡਿ ਅਨਰਾਤਾ ਕਾਹੂ ਸਿਰੈ ਨ ਲਾਵਣਾ’ ਪਰਮੇਸ਼ਰ ਨਾਲ ਪ੍ਰੀਤ ਛਡ ਕੇ ਹੋਰ ਨਾਲ ਜੋ ਲਾਉਂਦਾ ਹੈ ਉਹ ਲੋਕ ਪ੍ਰਲੋਕ ਦੇ ਕਿਸੇ ਕਿਨਾਰੇ ਨਹੀਂ ਲੱਗਦਾ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2958, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸਿਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸਿਰ : ਮਨੁੱਖ ਦੇ ਸਰੀਰ ਦਾ ਉਪਰਲਾ ਭਾਗ ਜਿਸ ਵਿਚ ਖੋਪਰੀ ਤੇ ਇਸ ਦਾ ਖ਼ੋਲ ਅਤੇ ਹੋਰ ਹਿੱਸੇ ਜਿਨ੍ਹਾਂ ਵਿਚ ਹੇਠਲਾ ਜਬਾੜ੍ਹਾ ਸ਼ਾਮਲ ਹੈ , ਸਿਰ ਅਖਵਾਉਂਦਾ ਹੈ । ਇਹ ਰੀੜ੍ਹ ਦੀ ਹੱਡੀ ਨਾਲ ਪਹਿਲੇ ਗਰਦਨ-ਮੁਹਰੇ ( ਐਟਲਸ ) ਰਾਹੀਂ ਜੁੜਿਆ ਹੁੰਦਾ ਹੈ । ਇਸ ਤੋਂ ਛੁੱਟ ਇਹ ਪੇਸ਼ੀਆਂ , ਨਾੜੀਆਂ ਅਤੇ ਖ਼ੂਨ ਵਹਿਣੀਆਂ ਦੀ ਬਣੀ ਗਰਦਨ ਰਾਹੀਂ ਧੜ ਨਾਲ ਵੀ ਜੁੜਿਆ ਹੁੰਦਾ ਹੈ । ਸਿਰ ਸ਼ਬਦ ਦੀ ਵਰਤੋਂ ਮਨੁੱਖ ਤੋਂ ਬਿਨਾ ਹੋਰ ਪ੍ਰਾਣੀਆਂ ਦੇ ਅਗਲੇ ਹਿੱਸੇ ਦੀ ਵਿਆਖਿਆ ਕਰਨ ਲਈ ਵੀ ਕੀਤੀ ਜਾਂਦੀ ਹੈ ।

                  ਸਿਰ ਦੇ ਦੋ ਮੁਖ ਭਾਗ ਹਨ : ਕਪਾਲ ( cranium ) ਜਾਂ ਬ੍ਰੇਨਕੇਸ ਅਤੇ ਚਿਹਰਾ । ਖੋਪਰੀ ਉਪਰ ਚਮੜੀ , ਵਾਲ ਅਤੇ ਚਮੜੀ ਥਲਵੇਂ ਤੰਤੂਆਂ ਨੂੰ ਸਮੂਹਕ ਤੌਰ ਤੇ ਸਕੈਲਪ ਕਿਹਾ ਜਾਂਦਾ ਹੈ । ਖੋਪਰੀ ਦੇ ਵੱਖ ਵੱਖ ਹਿੱਸੇ ਉਨ੍ਹਾਂ ਥਲੇ ਮੌਜੂਦ ਹੱਡੀਆਂ ਦੇ ਨਾਵਾਂ ਦੁਆਰਾ ਜਾਣੇ ਜਾਂਦੇ ਹਨ ਜਿਵੇਂ ਪੁੜਪੁੜੀ , ਪੈਰਾਇਟਲ , ਮੱਥਾ ਅਤੇ ਪਿਛਲਾ ਕਪਾਲ ।

                  ਕਪਾਲ ਦੇ ਅੰਦਰਲੇ ਹਿੱਸੇ ਵਿਚ ਦਿਮਾਗ਼ , ਰੀੜ੍ਹ ਦੀ ਹੱਡੀ ਦਾ ਸਭ ਤੋਂ ਉਪਰਲਾ ਹਿੱਸਾ , ਲਹੂ-ਵਹਿਣੀਆਂ , ਕਪਾਲ-ਨਾੜੀਆਂ ਅਤੇ ਸੈਰੀਬ੍ਰੋਸਪਾਇਨਲ ਦ੍ਰਵ ਸਿਸਟਮ ਹੁੰਦਾ ਹੈ । ਇਥੇ ਹੀ ਨਾੜੀਆਂ ਅਤੇ ਲਹੂ-ਵਹਿਣੀਆਂ ਦੇ ਖੋਪਰੀ ਵਿਚੋਂ ਲੰਘਣ ਲਈ ਖੁਲ੍ਹੀਆਂ ਮੋਰੀਆਂ ਜਾਂ ਫੋਰੈਮਿਨਾ ਹੁੰਦੇ ਹਨ ।

                  ਵਿਸਥਾਰ ਲਈ ਵੇਖੇ ਦਿਮਾਗ਼ , ਖੋਪਰੀ ।

                  ਹ. ਪੁ.– – ਐਨ. ਬ੍ਰਿ. 11 : 202; ਮੈਕ. ਐਨ. ਸ. ਟ. 6 : 345


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 185, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-14, ਹਵਾਲੇ/ਟਿੱਪਣੀਆਂ: no

ਸਿਰੋਂ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸਿਰੋਂ ( Siron ) : ਸਿਰੋਂ ਪਿੰਡ ਉੱਤਰ ਪ੍ਰਦੇਸ਼ ਰਾਜ ( ਭਾਰਤ ) ਦੇ ਜ਼ਿਲ੍ਹਾ ਝਾਂਸੀ ਦੀ ਤਹਿਸੀਲ ਲਲਤਪੁਰ ਵਿਚ ਉੱਤਰ ਵੱਲ ਵਾਕਿਆ ਹੈ । ਇਸ ਪਿੰਡ ਦੇ ਆਲੇ ਦੁਆਲੇ ਬਹੁਤ ਸਾਰੇ ਇਤਿਹਾਸਕ ਥੇਹ ਹਨ ਜਿਨ੍ਹਾਂ ਕਰਕੇ ਇਹ ਪਿੰਡ ਮਸ਼ਹੂਰ ਹੋ ਗਿਆ ਹੈ । ਪੁਰਾਣੇ ਜ਼ਮਾਨੇ ਵਿਚ ਇਥੇ ਜੈਨੀਆ ਦੀਆਂ ਬਹੁਤ ਸਾਰੀਆਂ ਇਮਾਰਤਾਂ ਸਨ ਜਿਹੜੀਆਂ ਹੁਣ ਗ਼ੈਰ-ਆਬਾਦ ਤੇ ਟੁੱਟੀਆਂ-ਫੁੱਟੀਆਂ ਪਈਆਂ ਹਨ । ਇਨ੍ਹਾਂ ਦੇ ਮਲਬੇ ਨਾਲ ਮੌਜੂਦਾ ਮੰਦਰ ਬਣਾਏ ਗਏ ਹਨ ।

                  ਇਥੋਂ ਇਕ ਵੱਡੀ ਸਿਲ ਮਿਲੀ ਹੈ ਜਿਸ ਉੱਤੇ 907 ਈ. ਦਾ ਸ਼ਿਲਾ-ਲੇਖ ਹੈ । ਇਸ ਤੋਂ ਪਤਾ ਲਗਦਾ ਹੈ ਕਿ ਉਸ ਵੇਲੇ ਇਹ ਇਲਾਕਾ ਕਨੌਜ ਰਾਜ ਦੇ ਅਧੀਨ ਸੀ

                  20° 45' ਉ. ਵਿਥ.; 78° 15' ਪੂ. ਲੰਬ.

                  ਹ. ਪੁ.– – ਇੰਪ. ਗ. ਇੰਡ. 23 : 37


ਲੇਖਕ : ਉੱਤਮ ਸਿੰਘ ਰਾਓ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 185, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.