ਸਿੰਗ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿੰਗ ( ਨਾਂ , ਪੁ ) ਵੋਖੋ : ਸਿੰਙ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1165, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਿੰਗ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿੰਗ [ ਨਾਂਪੁ ] ਪਸ਼ੂ ਦੇ ਸਿਰ ਉੱਤੇ ਨਿਕਲਿ਼ਆ ਹੱਡੀ ਨੁਮਾ ਅੰਗ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1155, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਿੰਗ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿ ੰਗ . ਸੰ. शृङ्ग— ਸ਼੍ਰਿੰਗ. ਸੰਗ੍ਯਾ— ਪਰਬਤ ਦੀ ਚੋਟੀ. ਟਿੱਲਾ । ੨ ਪਸ਼ੁ ਆਦਿਕ ਦਾ ਸਿੰਗ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1079, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸਿੰਗ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਿੰਗ ( ਸੰ. । ਸੰਸਕ੍ਰਿਤ ਸ਼੍ਰਿੰਗ । ਪ੍ਰਾਕ੍ਰਿਤ ਸਿੰਗ । ਪੰਜਾਬੀ ਸਿੰਗ । ਹਿੰਦੀ ਸੀਂਗ ) ਸਿੰਗ । ਪਸੂਆਂ ਦੇ ਸਿਰ ਤੇ ਤ੍ਰਿੱਖੇ ਕਿੱਲੇ ਜਹੇ , ਜਿਸ ਨਾਲ ਉਹ ਵੈਰੀ ਦਾ ਟਾਕਰਾ ਕਰਦੇ ਹਨ । ਯਥਾ-‘ ਚਾਰਿ ਪਾਵ ਦੁਇ ਸਿੰਗ ਗੁੰਗ ਮੁਖ ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1027, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸਿੰਗ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸਿੰਗ : ਇਹ ਇਕ ਹੱਡੀ ਵਰਗਾ ਵਾਧਾ ਹੈ ਜੋ ਇਕ ਜੋੜੇ ਦੇ ਰੂਪ ਵਿਚ ਖੁਰਾਂ ਵਾਲੇ ਜਨਵਾਰਾਂ ਦੇ ਸਿਰ ਦੇ ਉਪਰਲੇ ਹਿੱਸੇ ਵਿਚ ਪੈਦਾ ਹੁੰਦਾ ਹੈ । ਇਨਸਾਨ ਇਨ੍ਹਾਂ ਸਿੰਗਾਂ ਨੂੰ ਕਈ ਪ੍ਰਕਾਰ ਦੀਆਂ ਚੀਜ਼ਾਂ ਬਣਾਉਣ ਲਈ ਵਰਤਦਾ ਹੈ । ਕੈਰਾਇਨ ਸ਼ੀਥਿੰਗ ਜੋ ਕੁਝ ਗਿਣਤੀ ਦੇ ਪਸ਼ੂਆਂ ਦੇ ਸਿੰਗਾਂ ਤੋਂ ਪ੍ਰਾਪਤ ਹੁੰਦੀ ਹੈ , ਕਾਫ਼ੀ ਲਾਭਦਾਇਕ ਸਿੱਧ ਹੋਈ ਹੈ ।

                  ਪੁਰਾਤਨ ਕਾਲ ਤੋਂ ਹੀ ਮਨੁੱਖ ਸਿੰਗਾਂ ਨੂੰ ਨਿਜੀ ਲੋੜਾਂ ਲਈ ਵਰਤਦਾ ਆ ਰਿਹਾ ਹੈ ਜਿਵੇਂ ਕੰਘੀਆਂ , ਛੋਟੇ ਡੱਬੇ , ਪਾਣੀ ਪੀਣ ਵਾਲੇ ਕੱਪ , ਚਮਚੇ ਅਤੇ ਬਟਨ ਆਦਿ । ਇਨ੍ਹਾਂ ਚੀਜ਼ਾਂ ਉਪਰ ਖੁਦਾਈ ਅਤੇ ਮੀਨਾਕਾਰੀ ਕੀਤੀ ਜਾਂਦੀ ਸੀ । ਪੁਰਾਣੇ ਸਮੇਂ ਦੇ ਸੰਗੀਤਕ ਸਾਜ਼ਾਂ ( musical instruments ) ਨੂੰ ਖੂਬਸੂਰਤ ਬਣਾਉਣ ਲਈ ਸਿੰਗਾਂ ਦੀ ਵਰਤੋਂ ਕੀਤੀ ਜਾਂਦੀ ਸੀ । ਅੱਜ ਵੀ ਕਈ ਤਰ੍ਹਾਂ ਦੇ ਔਜ਼ਾਰਾਂ ਨਾਲ ਸਿੰਗਾਂ ਦਾ ਨਾਂ ਜੁੜਿਆ ਹੋਇਆ ਹੈ । ਮੁਢਲਾ ਬਿਗਲ , ਹਾਰਨ ਯੂਰਪੀਅਨ ਜੰਗਲੀ ਬਲਦ ਦੇ ਸਿੰਗ ਤੋਂ ਬਣਾਇਆ ਗਿਆ ਸੀ । ਇਹ ਜਾਨਵਰ ਅੱਜਕਲ੍ਹ ਖ਼ਤਮ ਹੋ ਚੁਕਾ ਹੈ । ਇਸਦੀ ਬਹੁਤ ਹੀ ਦਿਲਚਸਪ ਵਰਤੋਂ ਟਾਈਮ-ਕੈਂਡਲ ਨੂੰ ਹਵਾ ਦੀਆਂ ਲਹਿਰਾਂ ਤੋਂ ਬਚਾਉਣ ਲਈ ਇਕ ਪਾਰਦਰਸ਼ੀ ਸ਼ੀਟ ਦੇ ਤੌਰ ਤੇ ਕੀਤੀ ਜਾਂਦੀ ਸੀ । ਇਸ ਦੀ ਕਾਢ ‘ ਐਲਫਰੈਡ ਮਹਾਨ’ ਦੇ ਸਮੇਂ ਵਿਚ ਕੀਤੀ ਗਈ ਸੀ । ਇਸ ਤੋਂ ਬਾਅਦ ਸਿੰਗਾਂ ਤੋਂ ਪਾਰਦਰਸ਼ੀ ਸ਼ੀਟਾ ਬਣਾ ਕੇ ਲਾਲਟੈਣਾਂ ਵਿਚ ਵਰਤੀਆਂ ਜਾਣ ਲਗੀਆਂ । ਲੜਾਈ ਦੇ ਸਮੇਂ ਇਸ ਨੂੰ ਇਕ ਹਥਿਆਰ ਵਜੋਂ ਵੀ ਵਰਤਿਆ ਜਾਂਦਾ ਸੀ । ਸਿੰਗ ਦੀ ਇਕ ਪਾਰਦਰਸ਼ੀ ਸ਼ੀਟ ਬੱਚਿਆਂ ਦੀ ਤਖ਼ਤੀ ( ਹਾਰਨ-ਬੁੱਕ ) ਉਪਰ ਵੀ ਲਗਾਈ ਜਾਂਦੀ ਸੀ ।

                  ਸਿੰਗ ਗਰਮੀ ਅਤੇ ਪਾਣੀ ਦੀ ਹੋਦ ਵਿਚ ਪਲਾਸਟਿਕ ਵਾਂਗ ਬਣ ਜਾਂਦਾ ਹੈ , ਜਿਸ ਨੂੰ ਲੋੜੀਂਦੇ ਆਕਾਰ ਦੀਆਂ ਵਸਤੂਆਂ ਵਿਚ ਢਾਲਿਆ ਜਾ ਸਕਦਾ ਹੈ । ਇਸ ਨੂੰ ਲਕੜੀ ਕਟਣ ਵਾਲੇ ਔਜ਼ਾਰਾਂ ਨਾਲ ਕਟਿਆ ਜਾਂ ਲੋੜੀਂਦੀ ਸ਼ਕਲ ਦਾ ਬਣਾਇਆ ਜਾ ਸਕਦਾ ਹੈ । ਭਾਵੇਂ ਪਲਾਸਟਿਕ ਨੇ ਸਿੰਗ ਦੀ ਵਰਤੋਂ ਕਿਸੇ ਹੱਦ ਤਕ ਘਟਾ ਦਿੱਤੀ ਹੈ ਪਰੰਤੂ ਫਿਰ ਵੀ ਸਿੰਗ ਦੀ ਸੁੰਦਰਤਾ , ਲਾਭਦਾਇਕਤਾ ਅਤੇ ਇਸ ਨੂੰ ਹੰਢਣਸਾਰ ਗੁਣ ਅੱਜ ਵੀ ਮੀਨਾਕਾਰੀ ਕਰਨ ਵਾਲੇ ਕਾਰੀਗਰਾਂ ਦਾ ਧਿਆਨ ਖਿੱਚ ਲੈਂਦਾ ਹੈ ।

                  ਹ. ਪੁ.– – ਐਨ. ਬ੍ਰਿ. 11 : 698


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 289, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-01, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.