ਸਿੰਘਪੁਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿ ੰਘਪੁਰਾ . ਦੇਖੋ , ਸਿੰਘਪੁਰੀਏ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 383, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸਿੰਘਪੁਰਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿੰਘਪੁਰਾ : ਕਸ਼ਮੀਰ ਘਾਟੀ ਵਿਚ ਬਾਰਾਮੂਲਾ ਦੇ ਦੱਖਣ ਵਿਚ 5 ਕਿਲੋਮੀਟਰ ਦੀ ਦੂਰੀ ਤੇ ਇਕ ਪਿੰਡ ਜਿਸ ਵਿਚ ਇਕ ਇਤਿਹਾਸਿਕ ਗੁਰਦੁਆਰਾ ਜਿਸ ਦਾ ਨਾਂ ਗੁਰਦੁਆਰਾ ਛੇਵੀਂ ਪਾਤਸ਼ਾਹੀ ਥੜ੍ਹਾ ਸਾਹਿਬ ਹੈ ਮੌਜੂਦ ਹੈ ਜੋ ਛੇਵੇਂ ਗੁਰੂ , ਗੁਰੂ ਹਰਗੋਬਿੰਦ ( 1595-1644 ) ਜੀ ਨੂੰ ਸਮਰਪਿਤ ਹੈ ਅਤੇ ਇਹਨਾਂ ਦੀ ਯਾਦ ਨੂੰ ਤਾਜ਼ਾ ਕਰਦਾ ਹੈ । ਸਥਾਨਿਕ ਪਰੰਪਰਾ ਅਨੁਸਾਰ ਇਕ ਮੁਸਲਮਾਨ ਫ਼ਕੀਰ ਬਹਲੋਲ ਨੇ ਗੁਰੂ ਜੀ ਦੀ ਸ਼ਰਧਾ ਭਾਵ ਨਾਲ ਸੇਵਾ ਕੀਤੀ ਅਤੇ ਉਹਨਾਂ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ । ਉਹਨਾਂ ਦੀ ਯਾਦ ਵਿਚ ਇਕ ਬਣਾਏ ਥੜ੍ਹੇ ਨੂੰ ਬਾਅਦ ਵਿਚ ਵਿਕਸਿਤ ਕਰਕੇ ਇਥੇ ਗੁਰਦੁਆਰਾ ਬਣਾਇਆ ਗਿਆ ਸੀ । ਮੌਜੂਦਾ ਇਮਾਰਤ , ਇਕ ਸੰਗਮਰਮਰ ਦੇ ਫਰਸ਼ ਵਾਲਾ ਗੁੰਬਦਨੁਮਾ ਕਮਰਾ ਹੈ ਜਿਸਦੇ ਚਾਰੇ ਪਾਸੇ ਬਰਾਂਡਾ ਬਣਿਆ ਹੋਇਆ ਹੈ । ਇਹ ਇਮਾਰਤ ਸਿੱਖ ਕਵੀ ਅਤੇ ਵਿਦਵਾਨ ਭਾਈ ਵੀਰ ਸਿੰਘ ਨੇ 1930 ਦੇ ਲਾਗੇ-ਚਾਗੇ ਬਣਾਈ ਸੀ । ਗੁਰਦੁਆਰਾ ਪਹਿਲਾਂ ਤਾਂ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਬੰਧ ਹੇਠ ਸੀ ਪਰੰਤੂ ਹੁਣ ਜੰਮੂ ਅਤੇ ਕਸ਼ਮੀਰ ਗੁਰਦੁਆਰਾ ਪ੍ਰਬੰਧਕ ਬੋਰਡ ਦੀ ਬਾਰਾਮੂਲਾ ਸਥਿਤ ਯੂਨਿਟ ਰਾਹੀਂ ਇਸ ਦਾ ਪ੍ਰਬੰਧ ਕੀਤਾ ਜਾਂਦਾ ਹੈ ।


ਲੇਖਕ : ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 301, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.