ਲਾਗ–ਇਨ/ਨਵਾਂ ਖਾਤਾ |
+
-
 
ਸਿੱਟਾ

Conculsion_ਸਿੱਟਾ: ਸਿੱਟਾ ਦਾ ਮਤਲਬ ਹੈ ਉਹ ਨਿਰਨਾ ਜਾਂ ਅਨੁਮਾਨ ਜਿਸ ਤੇ ਮਨੁਖ ਦਲੀਲ ਦੀ ਸਹਾਇਤਾ ਨਾਲ ਪਹੁੰਚਦਾ ਹੈ। ਦੂਜੇ ਸ਼ਬਦਾਂ ਵਿਚ ਜਦੋਂ ਕਿਸੇ ਮਿਲੀ ਸੂਚਨਾ ਅਤੇ ਬੁਨਿਆਦੀ ਤੱਥਾਂ ਨੂੰ ਕਿਸੇ ਨੁਕਤੇ ਦੇ ਸਮਰਥਨ ਵਿਚ ਵਰਤਕੇ ਮਨੁਖ ਕੋਈ ਕਾਰਨ ਲਭਦਾ ਹੈ ਅਤੇ ਜਦੋਂ ਕਈ ਕਾਰਨ ਇਕੱਠੇ ਹੋ ਜਾਂਦੇ ਹਨ ਅਤੇ ਉਨ੍ਹਾਂ ਤੇ ਇਕ ਦੂਜੇ ਦੇ ਸਬੰਧ ਵਿਚ ਵਿਚਾਰ ਕੀਤੀ ਜਾਂਦੀ ਹੈ ਤਾਂ ਅੰਤਮ ਨਤੀਜੇ ਨੂੰ ਸਿੱਟਾ ਕਿਹਾ ਜਾਂਦਾ ਹੈ। [ਐਚ.ਐਲ.ਸਿਬਲ ਬਨਾਮ ਕਮਿਸ਼ਨਰ ਔਫ਼ ਇਨਕਮ ਟੈਕਸ (1975) 101 ਆਈ ਟੀ ਆਰ]

ਲੇਖਕ : ਰਾਜਿੰਦਰ ਸਿੰਘ ਭਸੀਨ,     ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 781,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/10/2015 12:00:00 AM
ਹਵਾਲੇ/ਟਿੱਪਣੀਆਂ: noreference

ਸਿੱਟਾ

ਸਿੱਟਾ. ਸੰ. ਸ਼ਿਰ੎ਥਾ. ਸੰਗ੍ਯਾ—ਬੱਲੀ. ਖ਼ੋਸ਼ਹ. ਜੈਸੇ—ਜਵਾਰ ਬਾਜਰੇ ਦਾ ਸਿੱਟਾ। ੨ ਕਿਸੇ ਗੱਲ ਦਾ ਭਾਵ. ਸਿੱਧਾਂਤ। ੩ ਨਤੀਜਾ. ਫਲ. “ਪਾਤਸਾਹ ! ਸਿੱਟਾ ਹ੍ਵੈ ਜਾਹਰ.” (ਗੁਪ੍ਰਸੂ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 819,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸਿੱਟਾ

ਸਿੱਟਾ [ਨਾਂਪੁ] ਨਤੀਜਾ, ਫਲ਼; ਨਿਚੋੜ, ਹੱਲ; (ਕਣਕ ਆਦਿ ਦੀ) ਬੱਲੀ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 893,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਸਿੱਟਾ

ਸਿੱਟਾ (ਨਾਂ,ਪੁ) ਕਣਕ, ਜੌਂ, ਬਾਜਰੇ ਆਦਿ ਦੇ ਪੌਦਿਆਂ ਉਤਲਾ ਦਾਣਿਆਂ ਵਾਲਾ ਭਾਗ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 898,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ