ਸੀਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੀਰਾ ( ਨਾਂ , ਪੁ ) 1 ਗੁੜ ਦਾ ਤਰਲ ਰੂਪ 2 ਪਤਲਾ ਕੜਾਹ 3 ਤਮਾਕੂ ਆਦਿ ਵਿੱਚ ਪਾਈ ਜਾਣ ਵਾਲੀ ਖੰਡ ਦੀ ਮੈਲ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 983, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੀਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੀਰਾ . ਵਿ— ਸ਼ੀਤਲ. ਠੰਢਾ. “ ਸੀਰਾ ਤਾਤਾ ਹੋਇ.” ( ਸ. ਕਬੀਰ ) ੨ ਫ਼ਾ ਸੰਗ੍ਯਾ— ਪਤਲੀ ਮਿਠਿਆਈ. ਦਾਣੇਦਾਰ ਰਾਬ । ੩ ਖਜੂਰ ਆਦਿ ਫਲਾਂ ਦਾ ਗਾੜ੍ਹਾ ਰਸ । ੪ ਤਿਲਾਂ ਦਾ ਤੇਲ । ੫ ਸੰ. सीरा— ਸੀਰਾ. ਨਦੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 927, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੀਰਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੀਰਾ ਸੰਸਕ੍ਰਿਤ ਸ਼ੀਤਲ । ਪ੍ਰਾਕ੍ਰਿਤ ਸੀਅਲ , ਸੀਅੜ । ਠੰਢਾ , ਸਰਦ , ਜੰਮਿਆ ਹੋਇਆ- ਕਬੀਰ ਪਾਨੀ ਹੂਆ ਤ ਕਿਆ ਭਇਆ ਸੀਰਾ ਤਾਤਾ ਹੋਇ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 895, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸੀਰਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸੀਰਾ ( Sira ) : ਤਅੱਲੁਕਾ– – ਇਸ ਤਅੱਲੁਕੇ ਦਾ ਰਕਬਾ ਬਾਕੀ ਜ਼ਿਲ੍ਹੇ ਦੇ ਰਕਬੇ ਨਾਲੋਂ ਨੀਵਾਂ ਹੈ । ਇਹ ਕਰਨਾਟਕ ਰਾਜ ਦੇ ਟੁਮਕੁਰ ਜ਼ਿਲ੍ਹੇ ਦਾ ਉੱਤਰੀ ਤਅੱਲੁਕਾ ਹੈ । ਇਸੇ ਨਾਂ ਦਾ ਸ਼ਹਿਰ ਇਸ ਤਅੱਲੁਕੇ ਦਾ ਸਦਰ ਮੁਕਾਮ ਹੈ । ਇਸ ਤਅੱਲੁਕੇ ਵਿਚ 247 ਪਿੰਡ ਹਨ । ਇਸ ਇਲਾਕੇ ਵਿਚ ਪੂਰਬ ਤੋਂ ਪੱਛਮ ਵੱਲ ਇਕ ਨਦੀ ਵਗਦੀ ਹੈ ਜਿਹੜੀ ਵੇਦਾਵਤੀ ਵਿਚ ਮਿਲ ਜਾਂਦੀ ਹੈ । ਇਸ ਨਦੀ ਦੇ ਦੋਵੇਂ ਕਿਨਾਰਿਆਂ ਤੇ ਨਾਰੀਅਲ ਦੇ ਬਾਗ਼ ਹਨ । ਇਸ ਦਾ ਉੱਤਰ-ਪੂਰਬੀ ਭਾਗ ਵਿਚ ਉਪਜਾਊ ਹੈ । ਬਾਕੀ ਦਾ ਭਾਗ ਚਟਾਨਾਂ ਅਤੇ ਸਖ਼ਤ ਧਰਮੀ ਵਾਲਾ ਹੈ । ਪੱਛਮੀ ਭਾਗ ਵੱਲ ਜੰਗਲਾਂ ਦੀ ਬਹੁਤਾਤ ਹੈ ।

                  ਆਬਾਦੀ– – 1 , 53 , 983 ( 1961 )

                  ਸ਼ਹਿਰ– – ਇਹ ਸ਼ਹਿਰ ਕਰਨਾਟਕ ਰਾਜ ਦੇ ਟੁਮਕੁਰ ਜ਼ਿਲ੍ਹੇ ਵਿਚ ਇਸੇ ਹੀ ਨਾਂ ਦੇ ਤਅੱਲੁਕੇ ਦਾ ਸਦਰ ਮੁਕਾਮ ਹੈ ਅਤੇ ਟੁਮਕੁਰ ਸ਼ਹਿਰ ਤੋਂ 53 ਕਿ. ਮੀ. ਦੂਰ ਹੈ । ਇਸ ਸ਼ਹਿਰ ਦੀ ਨੀਂਹ ਰਤਨਾਗਿਰੀ ਦੇ ਸਰਦਾਰ ਨੇ ਰੱਖੀ ਸੀ ਪਰ ਮੁਕੰਮਲ ਹੋਣ ਤੋਂ ਪਹਿਲਾਂ ਹੀ 1638 ਵਿਚ ਇਸ ਸ਼ਹਿਰ ਉੱਤੇ ਬੀਜਾਪੁਰ ਦੇ ਸੁਲਤਾਨ ਨੇ ਕਬਜ਼ਾ ਕਰ ਲਿਆ । ਸੰਨ 1687 ਵਿਚ ਇਸ ਉੱਤੇ ਮੁਗ਼ਲਾਂ ਨੇ ਕਬਜ਼ਾ ਕਰ ਲਿਆ । ਇਸ ਤੋਂ ਬਾਅਦ ਕੋਈ ਸੌ ਸਾਲ ਇਹ ਸ਼ਹਿਰ ਕਦੇ ਮੁਗ਼ਲਾਂ ਅਤੇ ਕਦੇ ਮਰਹੱਟਿਆਂ ਦੇ ਕਬਜ਼ੇ ਵਿਚ ਰਿਹਾ । ਸੰਨ 1724 ਤੋਂ ਲੈ ਕੇ 1756 ਤਕ ਦੇ ਸਮੇਂ ਵਿਚਕਾਰ ਮੁਗ਼ਲ ਦਿਲਾਵਰ ਖ਼ਾਂ ਅਧੀਨ ਇਸ ਸ਼ਹਿਰ ਨੇ ਬਹੁਤ ਉੱਨਤੀ ਕੀਤੀ । ਕਿਹਾ ਜਾਂਦਾ ਹੈ ਕਿ ਉਸ ਸਮੇਂ ਇਸ ਸ਼ਹਿਰ ਵਿਚ 50 , 000 ਮਕਾਨ ਸਨ । ਸ਼ਹਿਰ ਵਿਚ ਸ਼ਾਹੀ ਮਹਿਲ , ਜਾਮਾ ਮਸਜਿਦ ਅਤੇ ਮਲਿਕ ਰਿਨਹਾ ਦਾ ਮਕਬਰਾ ਇਸ ਸ਼ਹਿਰ ਦੀ ਪਹਿਲੀ ਸੁੰਦਰਤਾ ਦੀ ਸਾਖੀ ਭਰਦੇ ਹਨ । ਸ਼ਹਿਰ ਦੇ ਉੱਤਰ ਵਿਚ ਇਕ ਵੱਡੀ ਝੀਲ ਵੀ ਬਣਾਈ ਗਈ ਸੀ ।

                  ਇਥੋਂ ਦੀ ਵਸੋਂ ਵਧੇਰੇ ਕਰਕੇ ਕੁਰਬ ਲੋਕਾਂ ਦੀ ਹੈ ਜਿਹੜੇ ਦੇਵਗਿਰੀ ਅਤੇ ਹੋਰ ਭਾਗਾਂ ਤੋਂ ਉਨ ਲਿਆ ਕੇ ਕੰਬਲ ਤਿਆਰ ਕਰਦੇ ਅਤੇ ਬਾਹਰ ਭੇਜਦੇ ਹਨ । ਇਸ ਸ਼ਹਿਰ ਦੀ ਨਗਰਪਾਲਿਕਾ 1870 ਵਿਚ ਕਾਇਮ ਕੀਤੀ ਗਈ ਸੀ ।

                  ਆਬਾਦੀ– – 18 , 301 ( 1971 )

                  13° 40' ਉ. ਵਿਥ.; 71° 40' ਪੂ. ਲੰਬ.

                  ਹ. ਪੁ.– – ਇੰਪ. ਗ. ਇੰਡ. 23 : 15.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 309, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.