ਸੁਖਦੇਵ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁ ਖਦੇਵ ਸੰਗ੍ਯਾ— ਸ਼ੁਕਦੇਵ. ਦੇਖੋ ਸੁਕ ੪. “ ਇਹ ਮਨਿ ਲੀਣ ਭਏ ਸੁਖਦੇਉ.” ( ਗਉ ਅ : ਕਬੀਰ ) ੨ ਜਸਰੋਟਾ ਦਾ ਪਹਾੜੀ ਰਾਜਾ ਸੁਖਦੇਵ , ਜੋ ਨਦੌਨ ਦੇ ਜੰਗ ਵਿੱਚ ਭੀਮਚੰਦ ਦੀ ਸਹਾਇਤਾ ਲਈ ਮੌਜੂਦ ਸੀ. “ ਸੁਖੰਦੇਵ ਗਾਜੀ ਜਸਾਰੋਟ ਰਾਯੰ.” ( ਵਿਚਿਤ੍ਰ ਅ : ੯ ) ੩ ਦਸ਼ਮੇਸ਼ ਦਾ ਹਜੂਰੀ ਇੱਕ ਪੰਡਿਤ ਕਵਿ , ਜਿਸ ਨੇ ਕਰਤਾਰ ਦੇ ਬਾਰਾਂ ਵਿਸ਼ੇ੄ਣਾਂ ( ਸਤ , ਚਿਤ , ਆਨੰਦ , ਅਦ੍ਵਿਤੀਯ , ਅਖੰਡ , ਅਚਲ , ਅਨੰਤ , ਸ੍ਵਪ੍ਰਕਾਸ਼ , ਕੂਟ੎ਥ , ਅਜ , ਅਕ੍ਰਿਯ ਅਤੇ ਬ੍ਰਹਮ ) ਦੀ ਵਿਚਿਤ੍ਰ ਵ੍ਯਾਖ੍ਯਾ ਲਿਖੀ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 794, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੁਖਦੇਵ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਖਦੇਵ : ਉੱਤਰ ਪ੍ਰਦੇਸ ਦਾ ਕਾਨਯਕੁਬਜ ਬ੍ਰਾਹਮਣ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਕਵੀਆਂ ਅਤੇ ਵਿਦਵਾਨਾਂ ਵਿਚੋਂ ਇਕ ਸੀ । ਇਸ ਦੀ ਆਪਣੀ ਪੁਸ਼ਟੀ ਅਨੁਸਾਰ , ਇਹ ਕਪਿਲਨਗਰ ਦਾ ਜੰਮਪਲ ਸੀ ਅਤੇ ਇਸ ਨੇ ਵਾਰਾਣਸੀ ਵਿਖੇ ਆਪਣੀ ਸਿੱਖਿਆ ਪ੍ਰਾਪਤ ਕੀਤੀ ਸੀ । 1687 ਵਿਚ ਪਾਉਂਟਾ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿਚ ਆਉਣ ਤੋਂ ਪਹਿਲਾਂ ਇਹ ਕਈ ਹਿੰਦੂ ਅਤੇ ਮੁਸਲਮਾਨ ਸਰਦਾਰਾਂ , ਨਵਾਬਾਂ ਅਤੇ ਉੱਚ ਅਧਿਕਾਰੀਆਂ ਦੇ ਦਰਬਾਰ ਵਿਚ ਰਹਿ ਚੁੱਕਾ ਸੀ । ਇਸ ਨੇ ਗੁਰੂ ਜੀ ਸਾਮ੍ਹਣੇ ਆਪਣਾ ਛੰਦ ਵਿਚਾਰ ਪਿੰਗਲ ਗ੍ਰੰਥ ਪ੍ਰਸਤੁਤ ਕੀਤਾ , ਜਿਸਦੇ ਲਈ ਗੁਰੂ ਜੀ ਨੇ ਇਸ ਨੂੰ ਕਾਫ਼ੀ ਇਨਾਮ ਦਿੱਤਾ । ਇਸ ਨੇ ਵੇਦਾਂਤ ਸਿਧਾਂਤ ਦੇ ਸਾਰ ਨੂੰ ਨਿਰੂਪਣ ਕਰਦਿਆਂ ਅਧਯਾਤਮ ਪ੍ਰਕਾਸ਼ ਨਾਮਕ ਰਚਨਾ ਨੂੰ ਸੰਪੂਰਨ ਕੀਤਾ ਜਿਸਨੂੰ ਨਿਰਮਲੇ ਵਿਦਵਾਨ ਅੱਜ ਵੀ ਪੜ੍ਹਦੇ ਹਨ ਅਤੇ ਬਹੁਤ ਸਤਿਕਾਰ ਕਰਦੇ ਹਨ । ਇਸ ਗ੍ਰੰਥ ਦੇ ਲਿਖਾਰੀ ਦੀ ਅੰਤਿਮ ਟਿੱਪਣੀ ਅਨੁਸਾਰ ਪਤਾ ਲੱਗਦਾ ਹੈ ਕਿ ਰਚਨਾ ਅੱਸੂ ਸੁਦੀ 11 , 1755 ਬਿਕਰਮੀ/6 ਸਤੰਬਰ 1698 ਨੂੰ ਸੰਪੂਰਨ ਕੀਤੀ ਗਈ ਸੀ । ਅਧਯਾਤਮ ਪ੍ਰਕਾਸ਼ ਦਾ ਇਕ ਖਰੜਾ ਸੈਂਟਰਲ ਲਾਇਬ੍ਰੇਰੀ , ਪਟਿਆਲਾ ਵਿਚ ਅਤੇ ਛੰਦ ਵਿਚਾਰ ਪਿੰਗਲ ਦਾ ਖਰੜਾ , ਖ਼ਾਲਸਾ ਕਾਲਜ ਲਾਇਬ੍ਰੇਰੀ , ਅੰਮ੍ਰਿਤਸਰ ਵਿਚ ਸੁਰੱਖਿਅਤ ਪਿਆ ਹੈ । ਕਵੀ ਸੁਖਦੇਵ ਦੇ ਤਿੰਨ ਹੋਰ ਗ੍ਰੰਥ ਪ੍ਰਚਲਿਤ ਹਨ ਜੋ ਇਸ ਦੇ ਆਪਣੇ ਪਹਿਲੇ ਤਿੰਨ ਸਰਪ੍ਰਸਤਾਂ ਦੇ ਗੁਣਗਾਨ ਕਰਨ ਵਿਚ ਸੰਪੂਰਨ ਕੀਤੇ ਗਏ ਸਨ ।


ਲੇਖਕ : ਪ.ਸ.ਪ. ਅਤੇ ਅਨੁ. ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 728, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸੁਖਦੇਵ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਖਦੇਵ : ਜਸਰੋਟਾ ਦਾ ਸ਼ਾਸਕ ਇਕ ਛੋਟਾ ਜਿਹਾ ਮੁਖੀ ਸੀ ਜਿਹੜਾ ਚੇਨਾਬ ( ਝਨਾਂ ) ਅਤੇ ਰਾਵੀ ਵਿਚਕਾਰ ਸਥਿਤ ਪਹਾੜੀ ਰਿਆਸਤਾਂ ਨਾਲ ਸੰਬੰਧਿਤ ਸੀ । ਇਸ ਨੇ ਪਹਾੜੀ ਰਾਜਿਆਂ ਅਤੇ ਗੁਰੂ ਗੋਬਿੰਦ ਸਿੰਘ ਨਾਲ ਮਿਲਕੇ ਮੁਗਲ ਕਮਾਂਡਰ ਅਲਿਫ਼ ਖ਼ਾਨ ਦੇ ਵਿਰੁੱਧ ਹੋਈ 20 ਮਾਰਚ 1691 ਦੀ ਨਦੌਣ ਦੀ ਜੰਗ ਵਿਚ ਹਿੱਸਾ ਲਿਆ ਸੀ । ਗੁਰੂ ਗੋਬਿੰਦ ਸਿੰਘ ਜੀ ਦੇ ਰਚਿਤ ਬਚਿਤ੍ਰ ਨਾਟਕ ਅਨੁਸਾਰ “ ਸੁਖੰਦੇਵ ਗਾਜੀ ਜਸਰੋਟ ਰਾਜੰ । ਚੜ੍ਹੇ ਕ੍ਰੁਧ ਕੀਨੇ ਕਰੇ ਸਰਬ ਕਾਜੰ ॥ ”


ਲੇਖਕ : ਕ.ਸ.ਥ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 728, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸੁਖਦੇਵ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸੁਖਦੇਵ :     ਇਸ ਉੱਘੇ ਸੁਤੰਤਰਤਾ ਸੰਗਰਾਮੀ ਦਾ ਜਨਮ ਲਾਇਲਪੁਰ ( ਪਾਕਿਸਤਾਨ ) ਵਿਚ ਸ੍ਰੀ ਰਾਮ ਲਾਲ ਦੇ ਘਰ ਹੋਇਆ । ਇਹ ਸ਼ਹੀਦ ਭਗਤ ਸਿੰਘ ਦਾ ਬਹੁਤ ਨਜ਼ਦੀਕੀ ਸਾਥੀ ਅਤੇ ਲਾਹੌਰ ਦੀ ਸੁਤੰਤਰਤਾ ਸੰਗਰਾਮੀ ਪਾਰਟੀ ਦਾ ਮੈਂਬਰ ਸੀ । ਇਸ ਨੇ ਪੰਜਾਬ ਅਤੇ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿਚ ਸੁਤੰਤਰਤਾ ਸੰਗਰਾਮੀ ਲਹਿਰਾਂ ਚਲਾਈਆਂ ।

              ਲਾਹੌਰ ਦੇ ਸਹਾਇਕ ਸੁਪਰਡੈਂਟ ( ਪੁਲਿਸ ) , ਸਾਂਡਰਸ ਨੂੰ 17 ਦਸੰਬਰ , 1928 ਨੂੰ ਗੋਲੀ ਮਾਰ ਕੇ ਮਾਰਨ ਵਾਲਿਆਂ ਵਿਚ ਇਹ ਵੀ ਸ਼ਾਮਲ ਸੀ । 15 ਅਪ੍ਰੈਲ , 1929 ਨੂੰ ਕੇਂਦਰੀ ਲੈਜਿਸਲੇਟਿਵ ਅਸੈਂਬਲੀ ਹਾਲ ਵਿਚ ਭਗਤ ਸਿੰਘ ਅਤੇ ਬੀ. ਕੇ. ਦੱਤ ਨਾਲ ਬੰਬ ਸੁੱਟਣ ਦੇ ਜੁਰਮ ਵਿਚ ਇਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ । ਇਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ । ਲਾਹੌਰ ਜੇਲ੍ਹ ਵਿਚ 23 ਮਾਰਚ , 1931 ਨੂੰ ਭਗਤ ਸਿੰਘ ਅਤੇ ਰਾਜਗੁਰੂ ਨਾਲ ਇਸ ਨੂੰ ਫਾਂਸੀ ਦਿੱਤੀ ਗਈ । ਭਾਰਤ-ਪਾਕਿ ਸੀਮਾ ਤੇ ਫ਼ਿਰੋਜ਼ਪੁਰ ਤੋਂ ਅਗੇ ਹੁਸੈਨੀਵਾਲਾ ਵਿਖੇ ਭਗਤ ਸਿੰਘ ਅਤੇ ਰਾਜਗੁਰੂ ਦੀ ਸਮਾਧੀ ਨਾਲ ਇਸ ਦੀ ਯਾਦਗਾਰ ਵੀ ਸਥਿਤ ਹੈ ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 34, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-18-10-29-02, ਹਵਾਲੇ/ਟਿੱਪਣੀਆਂ: ਹ. ਪੁ. –ਐ. ਫ੍ਰੀ. ਫਾ. ਪੰ. : 230.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.