ਸੁਣਵਾਈ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਣਵਾਈ [ ਨਾਂਇ ] ਗੱਲ ਸੁਣੀ ਜਾਣ ਦਾ ਭਾਵ , ਕਿਸੇ ਦੀ ਬੇਨਤੀ ਆਦਿ ਮੰਨੀ ਜਾਣ ਦਾ ਭਾਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 700, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੁਣਵਾਈ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Hearing _ ਸੁਣਵਾਈ : ਮੁੱਖ ਰਾਮ ਬਨਾਮ ਸ੍ਰੀ ਰਾਮ [ ਆਈ ਐਲ ਆਰ 1959 ਪੰ 2102 ] ਅਨੁਸਾਰ ਨਿਆਂਇਕ ਕਾਜਕਾਰ ਵਾਲੇ ਟ੍ਰਿਬਿਊਨਲ ਅੱਗੇ ਕੇਸ ਲਿਆਂਦੇ ਜਾਣ ਉਪਰੰਤ ਕਾਰਵਾਈ ਦੀ ਕਿਸੇ ਸਟੇਜ ਤੇ ਜੋ ਕੁਝ ਵਾਪਰਦਾ ਹੈ ਉਸ ਲਈ ਸੁਣਵਾਈ ਦਾ ਸ਼ਬਦ ਵਰਤਿਆ ਜਾਂਦਾ ਹੈ ।

            ਭੂਸ਼ਨ ਸਰਨ ਬਨਾਮ ਓਂਕਾਰ ਸਿੰਘ ( ਏ ਆਈ ਆਰ 1956 ਇਲ 715 ) ਉੱਤਰ ਪ੍ਰਦੇਸ਼ ਮਿਉਂਪੈਲਿਟੀਜ਼ ਐਕਟ ਦੀ ਧਾਰਾ 23 ( 2 ) ਆਉਂਦੇ ਸ਼ਬਦ ‘ ਸੁਣਵਾਈ’ ਦੇ ਅਰਥ ਕਰਦਿਆਂ ਕਿਹਾ ਗਿਆ ਹੈ ਕਿ ਖੁਲ੍ਹੇ ਭਾਵ ਵਿਚ ਇਸ ਸ਼ਬਦ ਵਿਚ ਜ਼ਾਬਤਾ ਦੀਵਾਨੀ ਸੰਘਤਾ ਦਾ ਹੁਕਮ X ਅਧੀਨ ਧਿਰਾਂ ਦੀ ਪਰੀਖਿਆ ਤੋਂ ਸ਼ੁਰੂ ਹੋ ਕੇ ਸਾਰਾ ਵਿਚਾਰਣ ਆ ਜਾਂਦਾ ਹੈ ਅਤੇ ਇਸਦਾ ਅਰਥ ਸੰਕੁਚਿਤ ਭਾਵ ਵਿਚ ਕੋਈ ਇਕ ਸਟੇਜ ਨਹੀਂ । ਧਾਰਾ 23 ( 2 ) ( ੳ ) ਵਿਚਲੇ ਉਪਬੰਧ ਵਿਖਾਉਂਦੇ ਹਨ ਕਿ ਸੁਣਵਾਈ ਨੂੰ ਜ਼ਾਬਤਾ ਦੀਵਾਨੀ ਸੰਘਤਾ ਦੇ ਹੁਕਮ 1 ਦੇ ਸਭ ਉਪਬੰਧ ਲਾਗੂ ਹੁੰਦੇ ਹਨ । ਇਸ ਦਾ ਮਤਲਬ ਇਹ ਹੈ ਕਿ ਟ੍ਰਿਬਊਨਲ ਨੂੰ ਅਰਜ਼ੀ ਮਿਲਣ ਨਾਲ ਸੁਣਵਾਈ ਸ਼ੁਰੂ ਹੋ ਜਾਂਦੀ ਹੈ ਅਤੇ ਧਾਰਾ 23 ( 2 ) ( ਕ ) ਸੰਕੇਤ ਕਰਦਾ ਹੈ ਕਿ ਨਿਰਨੇ ਦਾ ਪਾਸ ਕੀਤਾ ਜਾਣਾ ਸੁਣਵਾਈ ਵਿਚ ਸ਼ਾਮਲ ਹੈ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 490, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.