ਲਾਗ–ਇਨ/ਨਵਾਂ ਖਾਤਾ |
+
-
 
ਸਰ

ਸਰ (ਸੰ.। ਸੰਸਕ੍ਰਿਤ) ੧. ਤਲਾਵ, ਸਰੋਵਰ। ਯਥਾ-‘ਅੰਮ੍ਰਿਤ ਪ੍ਰਵਾਹ ਸਰਿ’ ਅੰਮ੍ਰਿਤ ਪ੍ਰਵਾਹ (ਦੇ ਆਪ) ਸਰੋਵਰ ਹੋ।

੨. (ਸੰਸਕ੍ਰਿਤ ਸ਼੍ਰੇਯ: = ਚੰਗਾ*) ਭਲਾ , ਚੰਗਾ। ਯਥਾ-‘ਸਰੁ ਅਪਸਰੁ ਨ ਪਛਾਣਿਆ’ ਭਲਾ ਬੁਰਾ ਨਾ ਪਛਾਣਿਆ ਯਾ ਸ਼੍ਰੇਯ ਤੇ ਅਸ਼੍ਰੇਯ ਨਹੀਂ ਪਛਾਣਿਆ।

ਦੇਖੋ, ‘ਸਰੁ ਅਪਸਰੁ’

੩. (ਸੰਸਕ੍ਰਿਤ ਸਦ੍ਰਿਸ਼) ਤੁੱਲ , ਬਰਾਬਰ। ਯਥਾ-‘ਰਾਮ ਨਾਮ ਸਰਿ ਨਾਹੀ’ ਰਾਮ ਨਾਮ ਦੇ ਤੁੱਲ (ਹੋਰ ਕੋਈ ਧਰਮ) ਨਹੀਂ।

੪. (ਫ਼ਾਰਸੀ ਸਰ) ਸਿਰ। ਭਾਵ ਕੰਢੇ ਉੱਤੇ। ਯਥਾ-‘ਕੰਧਿ ਕੁਹਾੜਾ ਸਿਰਿ ਘੜਾ ਵਣਿ ਕੈ ਸਰੁ ਲੋਹਾਰੁ ’।

੫. (ਸੰਸਕ੍ਰਿਤ ਸ਼ਰ। ਪ੍ਰਾਕ੍ਰਿਤ ਸਰ=ਤੀਰ) ਤੀਰ। ਯਥਾ-‘ਪ੍ਰੇਮ ਕੇ ਸਰ ਲਾਗੇ ਤਨ ਭੀਤਰਿ’।

ਦੇਖੋ, ‘ਸਾਧਿਆ’

----------

* ਸ਼੍ਰੇਯ ਦਾ ਮੂਲ ਹੈ ‘ਸ਼੍ਨ’ (ਸ਼੍ਨ ਹੈ ਪ੍ਰਸ਼ਸ਼੍ਤ ਦਾ ਦੂਸਰਾ ਰੂਪ)=ਚੰਗਾ। ਅਪਸਰੁ ਏਥੇ -ਅਫਸਰ- ਨਹੀਂ ਹੈ, ਪਰ ਅਪ=ਨਹੀਂ+ਸਰੁ=ਸ਼੍ਰੇਯ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 12373,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਸਰੇ

ਸਰੇ (ਕ੍ਰਿ.। ਦੇਖੋ , ਸਰੀ ੧.) ਪੂਰੇ ਹੋਏ। ਯਥਾ-‘ਤਿਨ ਕੇ ਕਾਜ ਸਰੇ’।

੨. (ਸੰ.। ਸੰਸਕ੍ਰਿਤ ਸ਼ਦ੍ਰਿਸ਼ਦਾ ਸੰਖੇਪ) ਤੁੱਲ। ਯਥਾ-‘ਅਵਰੁ ਨ ਦੂਜਾ ਤੁਝੈ ਸਰੇ’ ਤੇਰੇ ਤੁੱਲ ਹੋਰ ਦੂਜਾ ਨਹੀਂ ਹੈ।

੩. ਸਰ ਆਵੇ, ਬਣ ਆਵੇ। ਯਥਾ-‘ਹਰਿ ਜੀਉ ਤੇ ਸਭੈ ਸਰੈ’।

੪. ਨਿਰਬਾਹ ਹੁੰਦਾ। ਯਥਾ-‘ਵਿਸਰੇ ਸਰੈ ਨ ਬਿੰਦ ’।

੫. (ਸੰ. ਸੰਸਕ੍ਰਿਤ ਸਰ) ਸਰੋਵਰ। ਯਥਾ-‘ਚਿਤੁ ਲਾਗਾ ਸੰਤੋਖ ਸਰੇ’ ਸੰਤੋਖ ਦਾ ਸਰੋਵਰ ਭਾਵ ਵਾਹਿਗੁਰੂ ਦੇ ਨਾਮ ਤੋਂ ਲੈਂਦੇ ਹਨ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 12373,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਸਰੈ

ਸਰੈ ਨਿਭੇ, ਸਰ ਸਕੇ- ਮੋਹਿ ਮਛੁਲੀ ਤੁਮ ਨੀਰ ਤੁਝ ਬਿਨੁ ਕਿਉ ਸਰੈ। ਵੇਖੋ ਸਰੇ। ਅਰਬੀ ਸ਼ਰਅ। ਸ਼ਰੀਅਤ, ਇਸਲਾਮੀ ਧਾਰਮਿਕਤਾ- ਸਰੈ ਸਰੀਅਤਿ ਕਰਹਿ ਬੀਚਾਰੁ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 12373,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਸੁਰ

ਸੁਰ (ਸੰ.। ਸੰਸਕ੍ਰਿਤ ਸੁਰ) ੧. ਦੇਵਤਾ

੨. (ਸੰਸਕ੍ਰਿਤ ਸ੍ਵਰ) ਰਾਗ ਦੀਆਂ ਸੱਤ ਅਵਾਜ਼ਾਂ ਸਾ, ਰੇ, ਗਾ , ਮਾ , ਪਾ, ਧਾ, ਨੀ, ਵਿਚੋਂ ਕੋਈ ਇਕ। ਦੇਖੋ , ‘ਸੁਰਾ’

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 12373,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਸੁਰੇ

ਸੁਰੇ ਦੇਵਤਿਆਂ ਨੇ- ਪਾਯਉ ਨਹੀ ਅੰਤੁ ਸੁਰੇ ਅਸੁਰਹ ਨਰ ਗਣ ਗੰਧ੍ਰਬ ਖੋਜੰਤ ਫਿਰੇ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 12373,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਸੂਰ

ਸੂਰ (ਸੰ.। ਸੰਸਕ੍ਰਿਤ) ੧. ਸੂਰਜ। ਯਥਾ-‘ਨ ਸੂਰ ਸਸਿ ਮੰਡਲੋ’।

੨. ਸੂਰਜ ਨਾੜੀ , ਪਿੰਗਲਾ

੩. (ਸੰਪ੍ਰਦਾ) ਇੜਾ। ਯਥਾ-‘ਸੂਰ ਸਰੁ ਸੋਸਿ ਲੈ ’। ਤਥਾ-‘ਪਛਿਮ ਫੇਰਿ ਚੜਾਵੈ ਸੂਰੁ’ (ਪਛਮ) ਪਿੰਗਲਾ ਸੁਰ ਦੀ ਪਉਣ ਨੂੰ ਫੇਰ ਕੇ ਚੜ੍ਹਾਵੇ (ਸੂਰ) ਇੜਾ ਵਿਚ ਅਥਵਾ (ਪਛਮ) ਸੰਸਾਰ ਵਲੋਂ ਫੇਰ ਕੇ ਬ੍ਰਿਤੀ ਨੂੰ ਚੜ੍ਹਾਵੇ (ਸੁਰ) ਪਰਮਾਤਮਾ ਵਿਚ।

੪. (ਸੰ.। ਸੰਸਕ੍ਰਿਤ ਸ਼ੂਰ) ਸੂਰਤਾ। ਯਥਾ-‘ਤਿਥੈ ਜੋਧ ਮਹਾਬਲ ਸੂਰ’। ਤਥਾ-‘ਸੂਰ ਅਜਿਤੰ’ ਨਾ ਜਿਤੇ ਜਾਣ ਵਾਲੇ ਸੂਰਮੇ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 12373,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਸੇਰ

ਸੇਰ (ਸੰ.। ਫ਼ਾਰਸੀ ਸ਼ੇਰ) ੧. ਸ਼ੇਰ, ਸ਼ੀਂਹ, ਸਿੰਘ

੨. ਸ਼ੇਰ ਵਾਂਙੂ ਤਕੜਾ। ਯਥਾ-‘ਬੁਰਿਆੲਂੀ ਹੋਇ ਸੇਰੁ ’ ਬੁਰਿਆਈ ਵੇਲੇ (ਸ਼ੇਰ ਵਾਂਙ) ਤਕੜਾ ਹੋ ਜਾਂਦਾ ਹੈ।

੩. (ਸੰਸਕ੍ਰਿਤ ਸੇਟੱਕ। ਪੰਜਾਬੀ ਸੇਰ, ੧੬ ਛਟਾਂਕ। ਮਣ ਦਾ ਚਾਲ੍ਹੀਵਾਂ ਹਿੱਸਾ। ਯਥਾ-‘ਦੁਇ ਸੇਰ ਮਾਂਗਉ ਚੂਨਾ ’ ਦੋ ਸੇਰ ਆਟਾ ਮੰਗਦਾ ਹਾਂ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 12373,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਸੋਰ

ਸੋਰ (ਸੰ.। ਫ਼ਾਰਸੀ ਸ਼ੋਰ) ਰੌਲਾ। ਯਥਾ-‘ਕੁਸਮ ਰੰਗ ਬਿਖ ਸੋਰ’ ਬਿਖਿਆਂ ਦਾ ਸ਼ੋਰ ਸ਼ਰਾਬਾ ਫੁਲਾਂ ਦੇ ਰੰਗ ਵਾਂਙੂ ਚਾਰ ਦਿਨ ਦਾ ਹੀ ਹੈ। ਦੇਖੋ , ‘ਬਿਖਸੋਰ’

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 12373,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਸੋਰੋ

ਸੋਰੋ (ਸੰ.। ਫ਼ਾਰਸੀ ਸ਼ੋਰ। ਓ, ਪੰਜਾਬੀ ਪ੍ਰਤੇ) ਸ਼ੋਰ ਸ਼ਰਾਬੇ ਤੋਂ, ਰਾਮ ਰੌਲੇ ਤੋਂ। ਯਥਾ-‘ਛੁਟਕੀ ਹਉਮੈ ਸੋਰੋ’ ਇਹ ਬ੍ਰਿਤੀ ਹਉਮੈ ਦੇ ਰੌਲੇ ਤੋਂ ਛੁੱਟੀ

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 12373,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਸਰੂ

ਰੂ. ਦੇਖੋ, ਸਰਣਾ। ੨ ਫ਼ਾ ਸਰਵ. ਸੰਗ੍ਯਾ—“ਸਰੂ ਏਕ ਸਾਰ ਖਰੇ ਹਰੇ ਹਰੇ ਪਾਤ ਜਰੇ.” (ਗੁਪ੍ਰਸੂ) ਸੰ. ਸ਼੍ਰੀ ਵ੍ਰਿ੖. L. Cupressus Sempervirens.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12375,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/1/2014 12:00:00 AM
ਹਵਾਲੇ/ਟਿੱਪਣੀਆਂ: noreference

ਸੌਰ

ੌਰ. ਵਿ—ਸੂਰਜ ਨਾਲ ਸੰਬੰਧ ਰੱਖਣ ਵਾਲਾ. ਸੂਰਜ ਦਾ। ੨ ਸੂਰਜਵੰਸ਼ੀ। ੩ ਸੰਗ੍ਯਾ—ਯਮ ਅਤੇ ਸ਼ਨੇਸ਼੍ਚਰ (ਛਨਿੱਛਰ) ਜੋ ਸੂਰਜ ਦੇ ਪੁਤ੍ਰ ਹਨ। ੪ ਸੂਰਜ ਦਾ ਉਪਾਸਕ। ੫ ਵਿ—ਸੁਰਾ ਨਾਲ ਹੈ ਜਿਸ ਦਾ ਸੰਬੰਧ. ਸੁਰਾ ਦਾ। ੬ ਸ਼ੌਰ. ਸ਼ੂਰ (ਯੋਧਾ) ਨਾਲ ਹੈ ਜਿਸ ਦਾ ਸੰਬੰਧ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12378,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸੈਰ

ੈਰ. ਅ਼ ਸੰਗ੍ਯਾ—ਫਿਰਨਾ. ਵਿਚਰਨਾ. ਦੇਖੋ, ਸ੍ਰਿ। ੨ ਸਫਰ। ੩ ਫ਼ਾ ਸੇਰ. ਵਿ—ਤ੍ਰਿਪਤ. ਰੱਜਿਆ ਹੋਇਆ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12379,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸੋਰੁ

ਸੋਰੁ. ਦੇਖੋ, ਸੋਰ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12379,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸੁਰੂ

ਸੁਰੂ. ਅ਼ ਸ਼ੁਰੂਅ਼. ਆਗਾਜ. ਆਰੰਭ. ਮੁੱਢ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12379,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸੇਰੁ

ੇਰੁ. ਦੇਖੋ, ਸੇਰ । ੨ ਸੰ. ਵਿ—ਬੰਨਣ ਵਾਲਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12381,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸਰੈ

ਰੈ. ਦੇਖੋ, ਸਰਣਾ. “ਹਰਿ ਜੀਉ ਤੇ ਸਭੈ ਸਰੈ.” (ਮਾਰੂ ਰਵਿਦਾਸ) ੨ ਦੇਖੋ, ਸ਼ਰਾ। ੩ ਵਿ—ਸ਼ਰੲ਼ੀ. “ਸਰੈ ਸਰੀਅਤਿ ਕਰਹਿ ਬੀਚਾਰ.” (ਮ: ੧ ਵਾਰ ਸ੍ਰੀ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12383,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/1/2014 12:00:00 AM
ਹਵਾਲੇ/ਟਿੱਪਣੀਆਂ: noreference

ਸਰ

.ਕੁਰਬਾਨੀ. ਦੇਖੋ, ਸਿਰਸੱਦਕ ਅਤੇ ਸਿਰਕੁਰਬਾਨੀ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12383,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/1/2014 12:00:00 AM
ਹਵਾਲੇ/ਟਿੱਪਣੀਆਂ: noreference

ਸਰੁ

ਰੁ. ਦੇਖੋ, ਸਰ । ੨ ਸੰਗ੍ਯਾ—ਸ੍ਵਰ. ਸੁਰ. “ਸੂਰ ਸਰੁ ਸੋਸਿਲੈ.” (ਮਾਰੂ ਮ: ੧) ਪਿੰਗਲਾ ਨਾੜੀ ਦੀ ਸ੍ਵਾਸਾਂ ਨਾਲ ਰਤੂਬਤ ਖੁਸ਼ਕ ਕਰ ਲੈ। ੩ ਸੰ. ਸ਼ਰੁ. ਕ੍ਰੋਧ । ੪ ਸ਼ਸਤ੍ਰ । ੫ ਹਿੰਸਾ. ਹਤ੍ਯਾ। ੬ ਵਿ—ਹਿੰਸਕ। ੭ ਬਹੁਤ ਪਤਲਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12385,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/1/2014 12:00:00 AM
ਹਵਾਲੇ/ਟਿੱਪਣੀਆਂ: noreference

ਸਰੇ

ਰੇ. ਦੇਖੋ, ਸਰਣਾ. “ਤਿਨ ਕੇ ਕਾਜ ਸਰੇ.” (ਮਾਝ ਬਾਰਹਮਾਹਾ) ੨ ਸਦ੍ਰਿਸ਼. ਤੁੱਲ. ਸਰੀਖਾ. “ਅਵਰ ਨ ਦੂਜਾ ਤੁਝੈ ਸਰੇ.” (ਮ: ੪ ਵਾਰ ਬਿਹਾ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12385,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/1/2014 12:00:00 AM
ਹਵਾਲੇ/ਟਿੱਪਣੀਆਂ: noreference

ਸ੍ਰੁ

੍ਰੁ. ਸੰ. स्रु. ਧਾ—ਟਪਕਣਾ. ਝਰਨਾ. ਵਗਣਾ। ੨ ਸੰ. श्रु—ਸ਼੍ਰੁ. ਧਾ—ਸੁਣਨਾ. ਜਾਣਾ. ਟਪਕਣਾ. ਝਰਨਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12385,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸਰੂ

ਸਰੂ [ਨਾਂਪੁ] ਇੱਕ ਪੌਦੇ ਦਾ ਨਾਮ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12389,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਸੈਰ

ਸੈਰ [ਨਾਂਇ] ਕਿਸੇ ਰਮਣੀਕ ਥਾਂ’ਤੇ ਘੁੰਮਣ-ਫਿਰਨ ਦਾ ਭਾਵ, ਚਹਿਲ-ਕਦਮੀ, ਹਵਾਖ਼ੋਰੀ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12390,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਸ੍ਰੇ੃਍

੍ਰੇ੃਍. ਦੇਖੋ, ਸ੍ਰੇਸਟ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12391,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸੂਰ

ੂਰ. ਸੰ. ਸ਼ੂਲ. ਸੰਗ੍ਯਾ—ਕੰਡੇ ਵਾਂਙ ਚੁਭਣ ਵਾਲੀ ਢਿੱਡਪੀੜ. “ਭਯੋ ਸੂਰ ਰਾਜਾ ਜੂ ਮਰ੍ਯੋ.” (ਚਰਿਤ੍ਰ ੨੧੮) ਦੇਖੋ, ਸੂਲ ੩। ੨ ਕੰਡਾ. ਕੰਟਕ. ਭਾਵ—ਵੈਰੀ. “ਸੂਰ ਸੁਰਾਨ ਕੇ ਹਾਨ ਕਰੇ.” (ਗੁਪ੍ਰਸੂ) ੩ ਸ਼ੂਲ. ਭਾਲਾ. ਨੇਜਾ. “ਹਤੇ ਸਤ੍ਰੁ ਗਨ ਗਹਿ ਕਰ ਸੂਰ.” (ਗੁਪ੍ਰਸੂ) ੪ ਸੰ. ਸੂਰ.2 ਸੂਰਜ. “ਨਾਮ ਜਪਤ ਕੋਟਿ ਸੂਰ ਉਜਿਆਰਾ.” (ਜੈਤ ਮ: ੫) “ਕੇਤੇ ਇੰਦ ਚੰਦ ਸੂਰ ਕੇਤੇ.” (ਜਪੁ) ੫ ਭਾਵ—ਆਤਮਿਕ ਰੌਸ਼ਨੀ. ਗਿਆਨ ਦਾ ਪ੍ਰਕਾਸ਼. “ਉਗਵੈ ਸੂਰ ਅਸੁਰ ਸੰਘਾਰੈ.” (ਓਅੰਕਾਰ) ਅਸੁਰ ਤੋਂ ਭਾਵ ਵਿਕਾਰ ਹੈ। ੬ ਯੋਗਾਭ੍ਯਾਸ ਦੇ ਸੰਕੇਤ ਅਨੁਸਾਰ ਸੱਜੀ ਨਾਸਿਕਾ ਦ੍ਵਾਰਾ ਚਲਦਾ ਸ੍ਵਾਸ, ਜਿਸ ਦਾ ਦੇਵਤਾ ਸੂਰਜ ਮੰਨਿਆ ਹੈ. “ਸੂਰ ਸਤ ਖੋੜਸਾ ਦਤ ਕੀਆ.” (ਮਾਰੂ ਜੈਦੇਵ) ੭ ਪੰਡਿਤ. ਦਾਨਾ। ੮ ਸੰ. ਸ਼ੂਰ. ਯੋਧਾ. ਬਹਾਦੁਰ. “ਅਸੰਖ ਸੂਰ ਮੁਹ ਭਖ ਸਾਰ.” (ਜਪੁ) ੯ ਸੰ. ਸ਼ੌਯ੗. ਸੂਰਮਤਾ. ਬਹਾਦੁਰੀ. “ਖਤ੍ਰੀ ਸਬਦੰ ਸੂਰ ਸਬਦੰ.” (ਵਾਰ ਆਸਾ) ੧੦ ਸੰ. ਸ਼ੂਕਰ. ਸੂਅਰ. ਵਰਾਹ. “ਸੂਰ ਤਮ ਵ੍ਰਿੰਦ ਪਰ , ਸੂਰ ਰਣ ਦੁੰਦ ਪਰ, ਸੂਰ ਦਿਤਿਨੰਦ ਪਰ.”3 (ਗੁਪ੍ਰਸੂ)

 

ਕੁਰਾਨ ਵਿੱਚ ਸੂਰ ਦਾ ਮਾਸ ਹਰਾਮ ਲਿਖਿਆ ਹੈ. ਦੇਖੋ, ਸੂਰਤ ਬਕਰ, ਆਯਤ ੭੧. ਯਹੂਦੀ ਸੂਰ ਨੂੰ ਇਸ ਲਈ ਅਪਵਿਤ੍ਰ ਮੰਨਦੇ ਹਨ ਕਿ ਪੈਗੰਬਰ ਮੂਸਾ ਨੇ ਸੂਰ ਦੀ ਅਪਵਿਤ੍ਰ ਪਸ਼ੂਆਂ ਵਿੱਚ ਗਿਣਤੀ ਕੀਤੀ ਹੈ.4 ਸਿੱਖ ਸੂਰ ਨੂੰ ਖਾਣ ਵਾਲੇ ਪਸ਼ੂਆਂ ਵਿੱਚ ਗਿਣਦੇ ਹਨ, ਪਰ ਖਾਸ ਕਰਕੇ ਵਿਧਿ ਨਹੀਂ। ੧੧ ਅ਼ ੉੤ਰ. ਤੁਰ੍ਹੀ. ਬਿਗੁਲ। ੧੨ ਇਸਰਾਫ਼ੀਲ ਫ਼ਰਿਸ਼ਤੇ ਦਾ ਰਣਸਿੰਹਾ, ਜੋ ਪ੍ਰਲੈ ਵੇਲੇ ਵੱਜੇਗਾ, ਜਿਸ ਤੋਂ ਮੁਰਦੇ ਕਬਰਾਂ ਵਿੱਚੋਂ ਉਠ ਖੜੇ ਹੋਣਗੇ. ਦੇਖੋ, ਕੁਰਾਨ ਸੂਰਤ ੩੯, ਆਯਤ ੬੮। ੧੩ ਫ਼ਾ ਲੋਦੀ ਵੰਸ਼ ਦੇ ਪਠਾਣਾਂ ਦੀ ਇੱਕ ਜਾਤਿ. ਹੁਮਾਯੂੰ ਨੂੰ ਜਿੱਤਣ ਵਾਲਾ ਸ਼ੇਰਸ਼ਾਹ ਇਸੇ ਜਾਤਿ ਦਾ ਸੀ। ੧੪ ਸ਼ਾਦੀ ਦੀ ਸਭਾ । ੧੫ ਸੁਰਖ ਰੰਗ। ੧੬ ਸ਼ਹਰਪਨਾਹ. ਫਸੀਲ। ੧੭ ਪੁਰਾਣਾ ਅਨੁਸਾਰ ਇੱਕ ਯਾਦਵ ਜਿਸ ਦਾ ਨਾਮ ਸ਼ੂਰ ਸੀ, ਜਿਸ ਤੋਂ ਸ਼ੂਰੀ (ਸ਼ੋਰਿ) ਗੋਤ ਚਲਿਆ. ਇਹ ਕ੍ਰਿ੄ਨ ਜੀ ਦਾ ਵਡੇਰਾ ਸੀ। ੧੮ ਮਹਾਕਵਿ ਭਗਤ ਸੂਰਦਾਸ ਦਾ ਸੰਖੇਪ ਨਾਮ “ਸੂਰ ਤੁਲਸੀ ਕੇ ਕ੍ਰਿਸਨ ਰਾਮ ਨੇ ਦਰਸ ਦਯੋ.” (ਗ੍ਵਾਲ) “ਕਿਧੌਂ ਸੂਰ ਕੋ ਸਰ ਲਗ੍ਯੋ ਕਿਧੌਂ ਸੂਰ ਕੀ ਪੀਰ । ਕਿਧੌਂ ਸੂਰ ਕੋ ਪਦ ਲਗ੍ਯੋ, ਤਨ ਮਨ ਧੁਨਤ ਸਰੀਰ.” (ਤਾਨਸੇਨ) ਸੂਰਮੇ (ਬਹਾਦੁਰ) ਦਾ ਤੀਰ ਲੱਗਾ, ਜਾਂ ਸੂਲ ਰੋਗ ਦੀ ਪੀੜ ਹੈ, ਅਥਵਾ ਸੂਰ ਦਾਸ ਦੇ ਵਾਕ ਦਾ ਅਸਰ ਹੋਇਆ ਹੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12412,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸੇਰੂ

ਸੇਰੂ [ਨਾਂਪੁ] ਮੰਜੇ ਦੀ ਚੁਗਾਠ ਦਾ ਸਿਰ ਜਾਂ ਪੈਰਾਂ ਦੇ ਪਾਸੇ ਵਾਲ਼ਾ ਡੰਡਾ , ਮੰਜੇ ਦੀ ਚੁੜਾਈ ਰੁਖ਼ ਦੀ ਬਾਹੀ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12416,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਸੇਰੂ

ਸੇਰੂ (ਨਾਂ,ਪੁ) ਮੰਜੇ ਦੀ ਚੁਗਾਠ ਦੇ ਸਿਰ ਜਾਂ ਪੈਰਾਂ ਵਾਲੇ ਪਾਸੇ ਦਾ ਪਾਵਿਆਂ ਵਿੱਚ ਛੇਕ ਕੱਢ ਕੇ ਫਸਾਇਆ ਲੱਕੜ ਦਾ ਡੰਡਾ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12420,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਸਰ

. ਸੰ. सरस्. ਸੰਗ੍ਯਾ—ਤਾਲ. “ਸਰ ਭਰਿ ਥਲ ਹਰੀਆਵਲੇ.” (ਸ੍ਰੀ ਅ: ਮ: ੧) “ਨਉ ਸਰ ਸੁਭਰ ਦਸਵੈਂ ਪੂਰੇ.” (ਸਿਧਗੋਸਟਿ) ਇਸ ਥਾਂ ਸਰ ਦਾ ਅਰਥ ਨੌ ਦ੍ਵਾਰ ਹਨ। ੨ ਜਲ. “ਭਾਣੈ ਥਲ ਸਿਰਿ ਸਰ ਵਹੈ.” (ਸੂਹੀ ਮ: ੧ ਸੁਚਜੀ) ਟਿੱਬੇ ਉੱਪਰ ਪਾਨੀ ਵਹੈ। ੩ शर. ਸ਼ਰ. ਤੀਰ. ਬਾਣ “ਸਰ ਸੰਧੈ ਆਗਾਸ ਕਉ.” (ਮ: ੨ ਵਾਰ ਮਾਝ) ੪ ਕਾਨਾ. ਸਰਕੁੜੇ ਦਾ ਕਾਨਾ. “ਆਪੇ ਧਨੁਖ ਆਪੇ ਸਰ ਬਾਣਾ.” (ਮਾਰੂ ਸੋਲਹੇ ਮ: ੧) ਆਪੇ ਕਾਨਾ ਹੈ ਆਪੇ ਲੋਹੇ ਦੀ ਮੁਖੀ। ੫ ਪੰਜ ਸੰਖ੍ਯਾ ਬੋਧਕ ਸ਼ਬਦ , ਕਿਉਂਕਿ ਕਾਮ ਦੇ ਪੰਜ ਬਾਣ ਮੰਨੇ ਹਨ। ੬ ਦੁੱਧ ਦੀ ਮਲਾਈ। ੭ ਖਸ. ਉਸ਼ੀਰ। ੮ ਪ੍ਰਾ. ਯੋਗ੍ਯ ਸਮਾ. ਮੁਨਾਸਿਬ ਵੇਲਾ. “ਸਰ ਅਪਸਰ ਕੀ ਸਾਰ ਨ ਜਾਣਹਿ.” (ਸੋਰ ਮ: ੧) ੯ ਤੁੱਲ. ਬਰਾਬਰ. “ਨਾਮੇ ਸਰ ਭਰਿ ਸੋਨਾ ਲੇਹੁ.” (ਭੈਰ ਨਾਮਦੇਵ) ੧੦ ਸਮੁੰਦਰ. ਸਾਗਰ। ੧੧ ਸ੍ਵਾਸ. ਸੁਰ. ਦਮ. “ਆਵਤ ਜਾਤ ਨਾਕਸਰ ਹੋਈ.” (ਗੌਂਡ ਕਬੀਰ) ਨਾਕਦਮ ਹੋਈ। ੧੨ ਫ਼ਾ ਸਿਰ. ਸੀਸ. “ਮਮ ਸਰ ਮੂਇ ਅਜਰਾਈਲ ਗਰਿਫਤਹ.” (ਤਿਲੰ ਮ: ੧) “ਨ ਅਕਲ ਸਰ.” (ਮ: ੧ ਵਾਰ ਸਾਰ) ੧੩ ਫਤੇ. ਜਿੱਤ. “ਦੇਸ ਸਰਬ ਸਰ ਕੀਨੋ.” (ਗੁਪ੍ਰਸੂ) ੧੪ ਸਰਦਾਰ । ੧੫ ਅ਼ ਸ਼ੱਰ. ਬਦੀ. ਬੁਰਾਈ। ੧੬ ਡਿੰਗ. ਸਰ. ਦੁੱਧ। ੧੭ ਅੰ. Sir. ਸਨਮਾਨ ਬੋਧਕ ਸ਼ਬਦ. ਸ੍ਰੀ ਮਾਨ. ਜਨਾਬ। ੧੮ ਦੇਖੋ, ਸਰ ਬਿਖਮ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12438,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/1/2014 12:00:00 AM
ਹਵਾਲੇ/ਟਿੱਪਣੀਆਂ: noreference

ਸੇਰ

ੇਰ. ਸੰ. सेटक-ਸੇਟਕ. ਸੰਗ੍ਯਾ—ਮਣ ਦਾ ਚਾਲੀਹਵਾਂ ਹਿੱਸਾ. ਚਾਰ ਪਾਉ ਭਰ ਤੋਲ.2 “ਦੁਇ ਸੇਰ ਮਾਗਉ ਚੂਨਾ.” (ਸੋਰ ਕਬੀਰ) ਫ਼ਾਰਸੀ ਸੇਰ ਸ਼ਬਦ ਦਾ ਅਰਥ ੨੫ ਮਿ੆ਕਾਲ3 ਭਰ ਤੋਲ ਹੈ। ੨ ਫ਼ਾ ਸ਼ੇਰ. ਸਿੰਘ । ੩ ਵਿ—ਦਿਲੇਰ. ਬਹਾਦੁਰ. “ਬੁਰਿਆਈਆਂ ਹੁਇ ਸੇਰ.” (ਵਾਰ ਗੂਜ ੨ ਮ: ੫) ੪ ਦੇਖੋ, ਸੈਰ ੩.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12451,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸੂਰ

ਸੂਰ 1 [ਨਾਂਪੁ] ਇੱਕ ਪਸੂ 2 [ਵਿਸ਼ੇ] ਸੂਰਮਾ, ਬਹਾਦਰ, ਯੋਧਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12454,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਸੂਰ

Pig (ਪਿਗ) ਸੂਰ: ਇਕ ਛੋਟੇ ਕੱਦ ਦਾ ਸਭ ਕੁਝ ਖਾਣ-ਪੀਣ ਵਾਲਾ (omnivorous), ਛੇਤੀ ਵਧਣ-ਫੁਲਣ ਵਾਲਾ ਗੋਲ-ਮਟੋਲ ਸੂਰ, ਜਿਹੜਾ ਨਿਰੋਲ ਤਾਜ਼ੇ ਮਾਸ (pork) ਲਈ ਪਾਲਿਆ ਜਾਂਦਾ ਹੈ।

ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,     ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12457,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/29/2014 12:00:00 AM
ਹਵਾਲੇ/ਟਿੱਪਣੀਆਂ: noreference

ਸੂਰ

ਸੂਰ (ਨਾਂ,ਪੁ) ਗੰਦਗੀ ਖਾਣ ਅਤੇ ਗੰਦਗੀ ਵਿੱਚ ਰਹਿਣ ਵਾਲਾ ਮੋਟੀ ਚਮੜੀ ਦਾ ਚੁਪਾਇਆ ਜਾਨਵਰ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12458,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਸਰ

ਸਰ 1 [ਨਾਂਪੁ] ਸ੍ਰੀਮਾਨ, ਜਨਾਬ, ਹਜ਼ੂਰ; ਇੱਕ ਖ਼ਿਤਾਬ 2 [ਨਾਂਪੁ] ਤਲਾ, ਝੀਲ 3 [ਨਾਂਪੁ] ਕਾਨਾ , ਸਰਕੜਾ , ਕਾਨਿਆਂ ਦੇ ਪੱਤਰ 4 [ਨਾਂਇ] ਵਿਜੈ, ਜਿੱਤ , ਫ਼ਤਿਹ 5 [ਨਾਂਪੁ] ਸਿਰ 6 [ਨਾਂਇ] ਤਾਸ਼ ਦੀ ਖੇਡ ਵਿੱਚ ਬਣੀ ਸਰ 7 [ਨਾਂਇ] ਊਠ ਦੀ ਮੁਹਾਰ ਦੇ ਸਿਰੇ ਉੱਤੇ ਬੰਨ੍ਹੀ ਪਤਲੀ ਰੱਸੀ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12526,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਸਰ

ਸਰ (ਨਾਂ,ਪੁ) ਤੀਲ੍ਹਾ ਪੱਕ ਜਾਣ ਤੋਂ ਪਹਿਲਾਂ ਹਰਿਆਲੀ ਸਾਖ ਵਾਲਾ ਕਾਨਿਆਂ ਦਾ ਬੂਟਾ; ਕਾਨਾ; ਸਰਕੜ੍ਹਾ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12530,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਸਰ

ਸਰ (ਨਾਂ,ਇ) 1 ਊਠ ਦੀ ਮੁਹਾਰ ਨੂੰ ਬੰਨ੍ਹੀ ਲਾਟੀ ਨਾਲ ਜੁੜੀ ਪਤਲੀ ਰੱਸੀ 2 ਤਾਸ਼ ਦੀ ਖੇਡ ਵਿੱਚ ਖਿਡਾਰੀਆਂ ਵਲੋਂ ਇੱਕ ਵੇਰ ਦੇ ਸੁੱਟੇ ਪੱਤੇ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12530,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਸੇਰ

ਸੇਰ [ਨਾਂਪੁ] ਸੋਲ਼ਾਂ ਛਟਾਂਕਾਂ ਅਥਵਾ ਚਾਰ ਪਾ ਦਾ ਤੋਲ (ਲਗਭਗ 900 ਗ੍ਰਾਮ), ਮਣ ਦਾ ਚਾਲ਼ੀਵਾਂ ਹਿੱਸਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12572,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਸੇਰ

ਸੇਰ (ਨਾਂ,ਪੁ) ਸੋਲਾਂ ਛਟਾਂਕ ਵਜ਼ਨ; ਮਣ ਦਾ ਚਾਲੀਵਾਂ ਹਿੱਸਾ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12577,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਸੁਰ

ਸੁ. ਸੰ. ਸੰਗ੍ਯਾ—ਦੇਵਤਾ. “ਸੁਰ ਨਰ ਤਿਨ ਕੀ ਬਾਣੀ ਗਾਵਹਿ.” (ਸ੍ਰੀ ਅ: ਮ: ੩) ਦੇਖੋ, ਸੁਰਾ। ੨ ਸੂਰਯ। ੩ ਪੰਡਿਤ। ੪ ਸੰ. स्वर—ਸ੍ਵਰ. ਨੱਕ ਦੇ ਰਾਹ ਸ੍ਵਾਸ ਦਾ ਆਉਣਾ ਜਾਣਾ। ੫ ਸੰਗੀਤ ਅਨੁਸਾਰ ਉਹ ਧੁਨਿ, ਜੋ ਰਾਗ ਦੀ ਸ਼ਕਲ ਬਣਾਉਣ ਦਾ ਕਾਰਣ ਹੋਵੇ. ਇਸ ਦੇ ਸੱਤ ਭੇਦ ਕਲਪੇ ਹਨ. “ਸਾਤ ਸੁਰਾ ਲੈ ਚਾਲੈ.” (ਰਾਮ ਮ: ੫) ਦੇਖੋ, ਸ੍ਵਰ । ੬ ਸੁਰਗ ਦਾ ਸੰਖੇਪ ਭੀ ਸੁਰ ਹੈ. “ਅੰਤ ਹੋਏ ਸੁਰਗਾਮੀ.” (ਚੰਡੀ ੩)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12595,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸੁਰ

ਸੁਰ [ਨਾਂਇ] ਅਵਾਜ਼, ਲਹਿਜਾ; ਸੰਗੀਤ ਵਿੱਚ ਸਵਰਾਂ ਦਾ ਉਤਰਾਅ-ਚੜ੍ਹਾਅ; ਤਾਨ, ਰਾਗ; ਸਲੂਕ, ਸੁਲ੍ਹਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12833,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਸੁਰ

ਸੁਰ :

ਆਓ ਹੇਠਲੇ ਸ਼ਬਦਾਂ ਨੂੰ ਵੇਖੀਏ :

          ਝਾਅ-ਚਾਅ-ਚਾਹ

     ਇਹਨਾਂ ਤਿੰਨਾਂ ਸ਼ਬਦਾਂ ਵਿੱਚ ਵਿਅੰਜਨ ਅਤੇ ਸ੍ਵਰ ਧੁਨੀਆਂ ਇੱਕੋ ਜਿਹੀਆਂ ਹਨ। ਇਹਨਾਂ ਤਿੰਨਾਂ ਸ਼ਬਦਾਂ ਵਿੱਚ ਹੀ ਇੱਕ-ਇੱਕ ਵਿਅੰਜਨ ਧੁਨੀ ਅਤੇ ਇੱਕ-ਇੱਕ ਸ੍ਵਰ ਧੁਨੀ ਹੈ। ਇਹ ਧੁਨੀਆਂ ਹਨ /ਚ/ ਅਤੇ /ਆ/। ਪਰ ਇਹ ਤਿੰਨੇ ਸ਼ਬਦ ਵੱਖਰੇ-ਵੱਖਰੇ ਅਰਥਾਂ ਵਾਲੇ ਹਨ, ਯਾਨੀ ਕਿ ਵੱਖਰੇ ਸ਼ਬਦ ਹਨ। ਫਿਰ ਇਹਨਾਂ ਵਿਚਲਾ ਫ਼ਰਕ ਕੀ ਹੈ? ਇਹ ਫ਼ਰਕ ਸੁਰ ਦਾ ਹੈ।

     ਸੰਗੀਤ ਦੇ ਸੁਰਾਂ ਬਾਰੇ ਜਾਣ ਕੇ ਸੁਰ ਨੂੰ ਸੌਖੇ ਸਮਝਿਆ ਜਾ ਸਕਦਾ ਹੈ। ਸੰਗੀਤ ਵਿੱਚ ਦੋ ਸ਼ਬਦ ਵਰਤੇ ਜਾਂਦੇ ਹਨ-ਆਰੋਹ ਅਤੇ ਅਵਰੋਹ। ਜਦੋਂ ਨੀਵੇਂ ਸੁਰ ਤੋਂ ਉੱਚੇ ਸੁਰ ਵੱਲ ਜਾਇਆ ਜਾਂਦਾ ਹੈ ਤਾਂ ਇਸ ਨੂੰ ਆਰੋਹ ਕਹਿੰਦੇ ਹਨ ਜਿਵੇਂ, ਸਾ-ਰੇ-ਗਾ-ਮਾ-ਧਾ-ਨੀ ਅਤੇ ਜਦੋਂ ਉੱਚੇ ਸੁਰ ਤੋਂ ਨੀਵੇਂ ਸੁਰ ਵੱਲ ਜਾਇਆ ਜਾਂਦਾ ਹੈ ਤਾਂ ਇਸ ਨੂੰ ਅਵਰੋਹ ਕਿਹਾ ਜਾਂਦਾ ਹੈ, ਜਿਵੇਂ, ਨੀ-ਧਾ-ਮਾ-ਗਾ- ਰੇ-ਸਾ। ‘ਝਾਅ`, ‘ਚਾਹ` ਵਿੱਚ ਵੀ ਇਸ ਤਰ੍ਹਾਂ ਹੋ ਰਿਹਾ ਹੈ। ‘ਝਾਅ` ਦੇ ਉਚਾਰਨ ਸਮੇਂ ਅਰੰਭ ਉੱਚੇ ਸੁਰ ਤੋਂ ਹੁੰਦਾ ਹੈ ਪਰ ਸ਼ਬਦ ਖ਼ਤਮ ਹੁੰਦੇ-ਹੁੰਦੇ ਇਹ ਨੀਵਾਂ ਹੋਈ ਜਾਂਦਾ ਹੈ। ‘ਚਾਅ` ਦੇ ਉਚਾਰਨ ਸਮੇਂ ਸੁਰ ਵਿੱਚ ਕੋਈ ਫ਼ਰਕ ਨਹੀਂ ਪੈਂਦਾ ਜਿੱਥੋਂ ਅਰੰਭ ਹੁੰਦਾ ਹੈ ਉੱਥੇ ਹੀ ਖ਼ਤਮ ਹੁੰਦਾ ਹੈ। ਪਰ ‘ਚਾਹ` ਸ਼ਬਦ ਦੇ ਉਚਾਰਨ ਵਿੱਚ ਸੁਰ ਉੱਪਰ ਨੂੰ ਜਾਈ ਜਾਂਦਾ ਹੈ। ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ‘ਝਾਅ` ਵਿੱਚ ਅਵਰੋਹ ਹੈ, ‘ਚਾਹ` ਵਿੱਚ ਆਰੋਹ ਹੈ, ਅਤੇ ‘ਚਾਅ` ਵਿੱਚ ਨਾ ਅਵਰੋਹ ਹੈ ਤੇ ਨਾ ਆਰੋਹ। ਸੁਰ ਦੇ ਇਸ ਅੰਤਰ ਨਾਲ ਹੀ ਇਹ ਤਿੰਨੇ ਸ਼ਬਦ ਵੱਖਰੇ-ਵੱਖਰੇ ਹੋ ਗਏ ਹਨ।

     ਸੁਰ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਸੁਰ ਦਾ ਅੰਤਰ ਗਲੇ ਵਿੱਚ ਪੈਦਾ ਕਿਵੇਂ ਹੁੰਦਾ ਹੈ। ਸਾਡੇ ਗਲੇ ਵਿਚਲੀ ਸਾਹ ਨਲੀ ਦੇ ਉੱਪਰਲੇ ਸਿਰੇ `ਤੇ ਦੋ ਮਾਸ ਦੇ ਛੋਟੇ-ਛੋਟੇ ਬੁੱਲ੍ਹ ਜਿਹੇ ਹਨ। ਇਹਨਾਂ ਨੂੰ ਨਾਦ ਬੁੱਲ੍ਹੀਆਂ ਕਿਹਾ ਜਾਂਦਾ ਹੈ। ਜਦੋਂ ਹਵਾ ਫੇਫੜਿਆਂ ਵਿੱਚੋਂ ਬਾਹਰ ਆਉਂਦੀ ਹੈ ਤਾਂ ਜੇ ਇਹ ਨਾਦ ਬੁੱਲ੍ਹੀਆਂ ਨੇੜੇ-ਨੇੜੇ ਹੋਣ ਤਾਂ ਇਹਨਾਂ ਵਿੱਚ ਕੰਬਣੀ ਪੈਦਾ ਹੁੰਦੀ ਹੈ। ਕੰਬਣੀ ਦੀ ਵੱਧ ਘੱਟ ਮਾਤਰਾ ਨਾਲ ਹੀ ਵੱਖਰੇ-ਵੱਖਰੇ ਸੁਰ ਪੈਦਾ ਹੁੰਦੇ ਹਨ। ਜਦੋਂ ਕੰਬਣੀ ਵੱਧ ਹੁੰਦੀ ਹੈ ਤਾਂ ਉੱਚਾ ਸੁਰ ਹੁੰਦਾ ਹੈ ਅਤੇ ਜਦੋਂ ਕੰਬਣੀ ਘੱਟ ਹੁੰਦੀ ਹੈ ਤਾਂ ਨੀਵਾਂ ਸੁਰ ਹੁੰਦਾ ਹੈ।

     ਨਾਦ-ਬੁੱਲ੍ਹੀਆਂ ਦੀ ਕੰਬਣੀ ਦੀ ਮਾਤਰਾ ਨੂੰ ਤਾਨ ਕਿਹਾ ਜਾਂਦਾ ਹੈ। ਕੰਬਣੀ ਵੱਧ ਹੋਵੇ ਤਾਂ ਤਾਨ ਉੱਚੀ ਕਹੀ ਜਾਂਦੀ ਹੈ ਅਤੇ ਕੰਬਣੀ ਘੱਟ ਹੋਵੇ ਤਾਂ ਤਾਨ ਨੀਵੀਂ ਕਹੀ ਜਾਂਦੀ ਹੈ।

     ਹੁਣ ਅਸੀਂ ਭਾਸ਼ਾ ਦੀ ਬਣਤਰ ਵਿੱਚ ਸੁਰ ਦਾ ਕੀ ਮਤਲਬ ਹੁੰਦਾ ਹੈ, ਇਸ ਨੂੰ ਹੋਰ ਅਸਾਨੀ ਨਾਲ ਪਰਿਭਾਸ਼ਿਤ ਕਰ ਸਕਦੇ ਹਾਂ। ਜਦੋਂ ਕਿਸੇ ਭਾਸ਼ਾ ਵਿੱਚ ਉੱਚੀਆਂ-ਨੀਵੀਆਂ ਤਾਨਾਂ ਦੀ ਵਰਤੋਂ ਵੱਖ-ਵੱਖ ਸ਼ਬਦ ਸਿਰਜਣ ਲਈ ਕੀਤੀ ਜਾਂਦੀ ਹੈ ਤਾਂ ਇਸ ਨੂੰ ਸੁਰ ਕਹਿੰਦੇ ਹਨ ਅਤੇ ਜਿਹੜੀ ਭਾਸ਼ਾ ਵਿੱਚ ਇਹ ਵਰਤਾਰਾ ਮਿਲਦਾ ਹੈ ਉਸ ਨੂੰ ਸੁਰ ਭਾਸ਼ਾ ਕਿਹਾ ਜਾਂਦਾ ਹੈ। ਪੰਜਾਬੀ ਵੀ ਇੱਕ ਸੁਰ ਭਾਸ਼ਾ ਹੈ। ਦੁਨੀਆ ਦੀਆਂ ਅੱਧੀਆਂ ਨਾਲੋਂ ਥੋੜ੍ਹੀਆਂ ਜਿਹੀਆਂ ਵੱਧ ਭਾਸ਼ਾਵਾਂ ਸੁਰ ਭਾਸ਼ਾਵਾਂ ਹਨ। ਪਰ ਭਾਰਤ ਵਿੱਚ ਕੇਵਲ ਪੂਰਬੀ ਭਾਰਤ ਦੀਆਂ ਕੁਝ ਭਾਸ਼ਾਵਾਂ ਜਿਵੇਂ ਖਾਸੀ, ਮਣੀਪੁਰੀ ਆਦਿ ਹੀ ਸੁਰ ਭਾਸ਼ਾਵਾਂ ਹਨ। ਪੰਜਾਬੀ ਨਾਲ ਪਰਿਵਾਰਿਕ ਸੰਬੰਧ ਰੱਖਣ ਵਾਲੀ (ਜਿਵੇਂ ਹਿੰਦੀ, ਬੰਗਾਲੀ, ਉੜੀਆ ਆਦਿ) ਕੋਈ ਭਾਸ਼ਾ ਵੀ ਸੁਰ ਭਾਸ਼ਾ ਨਹੀਂ ਹੈ ਅਤੇ ਨਾ ਹੀ ਦਰਾਵੜ ਪਰਿਵਾਰ ਦੀ ਕੋਈ ਭਾਸ਼ਾ ਸੁਰ ਭਾਸ਼ਾ ਹੈ। ਸੁਰਾਂ ਦੀ ਗਿਣਤੀ ਦੇ ਪੱਖੋਂ ਵੀ ਵੱਖ-ਵੱਖ ਭਾਸ਼ਾਵਾਂ ਦੀ ਸਥਿਤੀ ਵੱਖਰੀ-ਵੱਖਰੀ ਹੈ। ਸਭ ਤੋਂ ਵੱਧ ਸੁਰਾਂ ਦੀ ਗਿਣਤੀ ਚੀਨੀ ਭਾਸ਼ਾ ਵਿੱਚ ਹੈ। ਚੀਨੀ ਭਾਸ਼ਾ ਦੀਆਂ ਕੁਝ ਉਪਬੋਲੀਆਂ ਵਿੱਚ ਛੇ-ਛੇ ਸੁਰਾਂ ਵੀ ਹਨ। ਯਾਨੀ ਕਿ ਸਿਰਫ਼ ਸੁਰ ਦੇ ਅੰਤਰ ਨਾਲ ਇੱਕੋ ਜਿਹੇ ਸ੍ਵਰ ਵਿਅੰਜਨਾਂ ਵਾਲੇ ਸ਼ਬਦ ਤੋਂ ਛੇ ਸ਼ਬਦ ਬਣਾਏ ਜਾ ਸਕਦੇ ਹਨ। ਜਿਵੇਂ ਕਿ ਝਾਅ-ਚਾਅ-ਚਾਹ ਤੋਂ ਪ੍ਰਗਟ ਹੁੰਦਾ ਹੈ, ਪੰਜਾਬੀ ਵਿੱਚ ਤਿੰਨ ਸੁਰਾਂ ਹਨ। ਪੰਜਾਬੀ ਵਿੱਚ ਕੇਵਲ ਸੁਰਾਂ ਵਾਲੇ ਅੰਤਰ ਵਾਲੇ ਸ਼ਬਦਾਂ ਦੇ ਕੁਝ ਹੋਰ ਉਦਾਹਰਨ ਹੇਠ ਲਿਖੇ ਹਨ:

            ਭੀ           -     ਪੀ    -        ਪੀਹ

            ਘੋੜਾ        -     ਕੋੜਾ -        ਕੋਹੜਾ

            ਭਾਰ                -     ਪਾਰ     -        ਪਾਹਰ

     ਪੰਜਾਬੀ ਦੀਆਂ ਸੁਰਾਂ ਨੂੰ ਚੜ੍ਹਦੀ ਸੁਰ, ਸਮਾਂਤਰ ਸੁਰ ਅਤੇ ਡਿੱਗਦੀ ਸੁਰ ਦੇ ਨਾਮ ਦਿੱਤੇ ਗਏ ਹਨ। ਹੁਣ ਵਿਦਵਾਨ ਇਹਨਾਂ ਨੂੰ ਉੱਚੀ, ਮੱਧ ਅਤੇ ਨੀਵੀਂ ਸੁਰ ਵੀ ਕਹਿੰਦੇ ਹਨ। ਇੱਕ ਵਿਦਵਾਨ ਨੇ ਇਹਨਾਂ ਨੂੰ ‘1, 2, 3 ਅੰਕਾਂ ਨਾਲ ਨਾਂ` ਦਿੱਤਾ ਹੈ।

     ਸੁਰ ਦਾ ਪਸਾਰ ਖੇਤਰ ਉਚਾਰ-ਖੰਡ ਹੈ। ਸੁਰ ਦਾ ਮੁੱਖ ਫੈਲਾਅ ਤਾਂ ਇੱਕ ਉਚਾਰ-ਖੰਡ `ਤੇ ਹੀ ਹੁੰਦਾ ਹੈ ਪਰ ਇਸ ਦਾ ਕੁਝ ਪ੍ਰਭਾਵ ਦੂਜੇ ਉਚਾਰ-ਖੰਡ ਤੱਕ ਵੀ ਫੈਲਿਆ ਹੁੰਦਾ ਹੈ। ਏਸੇ ਲਈ ਜੇ ਸ਼ਬਦ ਇੱਕ ਉਚਾਰ- ਖੰਡ ਵਾਲਾ ਹੋਵੇ ਤਾਂ ਸੁਰ ਕਾਰਨ ਉਸ ਦੀ ਲੰਬਾਈ ਕੁਝ ਵੱਧ ਜਾਂਦੀ ਹੈ। ਇਹ ਅਸੀਂ ‘ਭੀ` ਸ਼ਬਦ ਵਿੱਚ ਵੇਖ ਸਕਦੇ ਹਾਂ। ‘ਭੀ` ਸ਼ਬਦ ਦੇ ਉਚਾਰਨ ਨੂੰ ਗਹੁ ਨਾਲ ਵੇਖੀਏ ਤਾਂ ‘ਈ` ਦੋ ਵਾਰੀ ਉਚਾਰੀ ਜਾਂਦੀ ਮਹਿਸੂਸ ਹੁੰਦੀ ਹੈ। ਇਹ ਸੁਰ ਦੀ ਇਸ ਲੋੜ ਕਰ ਕੇ ਹੈ ਕਿ ਸੁਰ ਦਾ ਕੁਝ ਫੈਲਾਅ ਦੂਜੇ ਉਚਾਰ-ਖੰਡ ਤੱਕ ਜਾਂਦਾ ਹੈ।

     ਗੁਰਮੁਖੀ ਵਿੱਚ ਘ, ਝ, ਢ, ਧ, ਭ ਅਤੇ ਹ ਅੱਖਰ ਸੁਰ ਨੂੰ ਅੰਕਿਤ ਕਰਨ ਲਈ ਵਰਤੇ ਜਾਂਦੇ ਹਨ। ਘ, ਝ, ਢ, ਧ ਅਤੇ ਭ ਜਿੱਥੇ ਵੀ ਆਉਂਦੇ ਹਨ ਸੁਰ ਦਾ ਪ੍ਰਗਟਾਵਾ ਕਰਦੇ ਹਨ ਪਰ ‘ਹ` ਸੁਰ ਦੀ ਅਵਾਜ਼ ਵੀ ਦਿੰਦਾ ਹੈ (ਜਿਵੇਂ ‘ਚਾਹ` ਵਿੱਚ) ਅਤੇ ‘ਬਿਨਾਂ ਸੁਰ ਦੀ ਅਵਾਜ਼ ਵੀ (ਜਿਵੇਂ ‘ਹੱਥ` ਵਿੱਚ)। ਘ, ਝ, ਢ, ਧ ਅਤੇ ਭ ਡਿੱਗਦੀ ਸੁਰ ਲਈ ਵੀ ਵਰਤੇ ਜਾਂਦੇ ਹਨ (ਜਿਵੇਂ ਤਰਤੀਬਵਾਰ ਘਰ, ਝਾੜ, ਢੋਲ, ਘੀ ਅਤੇ ਭਾਲ ਵਿੱਚ) ਅਤੇ ਚੜ੍ਹਦੀ ਸੁਰ ਲਈ ਵੀ (ਜਿਵੇਂ ਤਰਤੀਬਵਾਰ ਮਾਘ, ਮਾਝੀ, ਕਾਢ, ਸਾਧ ਅਤੇ ਸਾਂਭ ਵਿੱਚ)।

ਧੁਨੀ-ਵਿਗਿਆਨ ਵਿੱਚ ਉਤਾਰ ਲਈ ‘ ੇ` ਚੜ੍ਹਾਅ ਲਈ ‘ ੇ` ਅਤੇ ਸਮਾਂਤਰਤਾ ਲਈ ‘-` ਚਿੰਨ੍ਹ ਵਰਤੇ ਜਾਂਦੇ ਹਨ।

ਲੇਖਕ : ਜੋਗਾ ਸਿੰਘ,     ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ,     ਹੁਣ ਤੱਕ ਵੇਖਿਆ ਗਿਆ : 12842,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/17/2014 12:00:00 AM
ਹਵਾਲੇ/ਟਿੱਪਣੀਆਂ: noreference

ਸੁਰ

ਸੁਰ: (1) ਸੁਰ ਇਕ ਅਖੰਡੀ ਧੁਨੀ ਹੈ। ਸੁਰ ਦਾ ਸਬੰਧ ਸੁਰ-ਤੰਦਾਂ ਨਾਲ ਹੈ। ਜਦੋਂ ਮਨੁੱਖੀ ਅੰਗਾਂ ਦੁਆਰਾ ਧੁਨੀਆਂ ਦਾ ਉਚਾਰਨ ਕੀਤਾ ਜਾਂਦਾ ਹੈ ਤਾਂ ਫੇਫੜਿਆਂ ਵਿਚੋਂ ਆ ਰਹੀ ਵਾਯੂਧਾਰਾ ਸੁਰ-ਤੰਦਾਂ ਵਿਚੋਂ ਗੁਜ਼ਰਦੀ ਹੈ ਅਤੇ ਸੁਰ-ਤੰਦਾਂ ਵਿਚ ਕੰਪਣ ਪੈਦਾ ਹੁੰਦੀ ਹੈ। ਇਹ ਕੰਪਣ ਲਗਾਤਾਰ ਇਕੋ ਜਿਹੀ ਨਹੀਂ ਹੁੰਦੀ ਸਗੋਂ ਘਟਦੀ ਵਧਦੀ ਰਹਿੰਦੀ ਹੈ। ਸੁਰ-ਤੰਦਾਂ ਦੀ ਕੰਪਣ ਦੇ ਉਤਰਾ-ਚੜ੍ਹਾ ਨੂੰ ਪਿੱਚ ਕਿਹਾ ਜਾਂਦਾ ਹੈ। ਜਦੋਂ ਇਹ ਉਤਰਾ-ਚੜ੍ਹਾ ਭਾਸ਼ਾ ਦੇ ਪੱਧਰ ਤੇ ਸਾਰਥਕ ਹੋਵੇ ਤਾਂ ਉਸ ਨੂੰ ਸੁਰ ਕਿਹਾ ਜਾਂਦਾ ਹੈ। ਸੁਰ ਦਾ ਘੇਰਾ ਸ਼ਬਦ ਤੱਕ ਸੀਮਤ ਹੈ ਪਰ ਜਦੋਂ ਪਿਚ ਦਾ ਘਟਣਾ-ਵਧਣਾ ਸ਼ਬਦ ਤੋਂ ਵੱਡੀ ਇਕਾਈ ਤੱਕ ਸਾਰਥਕ ਹੋਵੇ ਤਾਂ ਇਸ ਪਰਕਾਰ ਦੇ ਵਰਤਾਰੇ ਨੂੰ ਵਾਕ-ਸੁਰ ਕਿਹਾ ਜਾਂਦਾ ਹੈ। ਜਦੋਂ ਕਿਸੇ ਸ਼ਬਦ ਉਤੇ ਸੁਰ ਆਉਂਦੀ ਹੈ ਤਾਂ ਉਸ ਸ਼ਬਦ ਦੇ ਅਰਥਾਂ ਵਿਚ ਪਰਿਵਰਤਨ ਆ ਜਾਂਦਾ ਹੈ ਪਰ ਇਹ ਪਰਿਵਰਤਨ ਸ਼ਬਦ ਦੀ ਧੁਨਾਤਮਕ ਬਣਤਰ ’ਤੇ ਅਸਰ ਨਹੀਂ ਪਾਉਂਦਾ ਭਾਵ ਸ਼ਬਦ ਵਿਚਲੇ ਸਵਰ ਅਤੇ ਵਿਅੰਜਨ ਉਹੀ ਰਹਿੰਦੇ ਹਨ ਅਤੇ ਉਸੇ ਤਰਤੀਬ ਵਿਚ ਵਿਚਰਦੇ ਹਨ। ਮੂਲ ਰੂਪ ਵਿਚ ਸ਼ਬਦ ਦੀ ਬਣਤਰ ਵਿਚ ਸਵਰ ਹੀ ਸੁਰ ਦਾ ਪਰਭਾਵ ਗ੍ਰਹਿਣ ਕਰਦੇ ਹਨ। ਇਸੇ ਪਰਕਾਰ ਦਾ ਵਰਤਾਰਾ ਵਾਕ-ਸੁਰ ਦੀ ਵਰਤੋਂ ਵੇਲੇ ਹੁੰਦਾ ਹੈ। ਵਾਕ-ਸੁਰ ਦੀ ਵਰਤੋਂ ਵੇਲੇ ਸ਼ਬਦਾਂ ਦੇ ਅਰਥ ਉਹੀ ਰਹਿੰਦੇ ਹਨ ਪਰੰਤੂ ਸਮੁੱਚੇ ਵਾਕੰਸ਼\ਵਾਕ ਦੇ ਅਰਥ ਬਦਲ ਜਾਂਦੇ ਹਨ।

        (2) ਪੰਜਾਬੀ, ਭਾਰਤੀ-ਆਰੀਆ ਭਾਸ਼ਾ ਪਰਿਵਾਰ ਦੀ ਇਕੋ ਇਕ ਭਾਸ਼ਾ ਹੈ ਜਿਸ ਵਿਚ ਸੁਰ ਦਾ ਵਿਕਾਸ ਹੋਇਆ ਹੈ। ਫਰਾਂਸੀਸੀ ਭਾਸ਼ਾ ਵਿਗਿਆਨੀ ਊਦੀਕੂਰ ਨੇ ਸਘੋਸ਼ ਮਹਾਂ-ਪਰਾਣ ਧੁਨੀਆਂ ਦੇ ਖਾਤਮੇ ਨੂੰ ਸੁਰ ਦਾ ਅਧਾਰ ਮੰਨਿਆ ਹੈ ਜਦੋਂ ਕਿ ਇਸ ਵਿਚਾਰ ਨਾਲ ਬਾਕੀ ਹੋਰ ਵਿਦਵਾਨ ਸਹਿਮਤ ਨਹੀਂ। ਪੰਜਾਬੀ ਵਿਚ ਸੁਰ ਦੀ ਹੋਂਦ ਬਾਰੇ ਵੀਹਵੀਂ ਸਦੀ ਦੇ ਸ਼ੁਰੂ ਵਿਚ ਗਰਾਹਮ ਬੇਲੀ ਨੇ ਤੱਥਾਂ ਨੂੰ ਸਾਹਮਣੇ ਲਿਆਂਦਾ। ਪੰਜਾਬੀ ਵਿਚ ਤਿੰਨ ਸੁਰਾਂ ਹਨ : ਨੀਵੀਂ ਸੁਰ, ਪੱਧਰੀ ਸੁਰ ਅਤੇ ਉਚੀ ਸੁਰ। ਇਨ੍ਹਾਂ ਸੁਰਾਂ ਨੂੰ ਲਿਖਤ ਵਿਚ ਅੰਕਿਤ ਕਰਨ ਲਈ ਕੋਈ ਚਿੰਨ੍ਹ ਨਹੀਂ ਸਗੋਂ ਗੁਰਮੁਖੀ ਲਿਪੀ ਵਿਚ (ਘ, ਝ, ਢ, ਧ, ਭ ਅਤੇ ਹ) ਲਿਪੀ ਚਿੰਨ੍ਹ ਹਨ ਜਿਨ੍ਹਾਂ ਤੋਂ ਸੁਰ ਦਾ ਪਤਾ ਚਲਦਾ ਹੈ ਭਾਵੇਂ IPA ਵਿਚ ਸੁਰਾਂ ਨੂੰ ਅੰਕਿਤ ਕਰਨ ਲਈ ਚਿੰਨ੍ਹ ਮੌਜੂਦ ਹਨ ਅਤੇ ਪੰਜਾਬੀ ਦੀਆਂ ਤਿੰਨਾਂ ਸੁਰਾਂ ਲਈ ਇਹ ਚਿੰਨ੍ਹ (\ - \) ਵਰਤੇ ਜਾਂਦੇ ਹਨ ਜਿਨ੍ਹਾਂ ਸ਼ਬਦਾਂ ਦੀ ਬਣਤਰ ਵਿਚ (ਘ, ਝ, ਢ, ਧ, ਭ) ਵਿਅੰਜਨ ਸ਼ਬਦ ਦੇ ਸ਼ੁਰੂ ਵਿਚ ਵਿਚਰਦੇ ਹਨ, ਇਨ੍ਹਾਂ ਲਿਪੀ ਚਿੰਨ੍ਹਾਂ ਦੀ ਥਾਂ (ਕ, ਚ, ਟ, ਤ, ਪ) ਵਿਅੰਜਨ ਨੀਵੀਂ ਸੁਰ ਨਾਲ ਉਚਾਰੇ ਜਾਂਦੇ ਹਨ ਜਿਵੇਂ : ਭਾਰ (ਪ ਆ ਰ), ਝੱਲ (ਚ ਅਤੇ ਲ ਲ), ਘਰ (ਕ ਅ ਰ)। ਜਿਨ੍ਹਾਂ ਸ਼ਬਦਾਂ ਦੀ ਬਣਤਰ ਵਿਚ ਇਹ ਲਿਪੀ ਚਿੰਨ੍ਹ ਸ਼ਬਦ ਦੀ ਅਖੀਰਲੀ ਸਥਿਤੀ ਵਿਚ ਵਿਚਰਦੇ ਹਨ ਤਾਂ ਇਨ੍ਹਾਂ ਦੀ ਥਾਂ (ਗ, ਜ, ਤ, ਦ, ਬ) ਵਿਅੰਜਨ ਉਚੀ ਸੁਰ ਨਾਲ ਉਚਾਰੇ ਜਾਂਦੇ ਹਨ ਜਿਵੇਂ : ਸਾਧ (ਸ ਆ ਦ), ਲਾਭ (ਲ ਆ ਬ) ਜਿਨ੍ਹਾਂ ਸ਼ਬਦਾਂ ਦੀ ਬਣਤਰ ਵਿਚ ਇਹ ਲਿਪੀ ਚਿੰਨ੍ਹ ਸ਼ਬਦ ਦੀ ਵਿਚਕਾਰਲੀ ਸਥਿਤੀ ਵਿਚ ਆਉਂਦੇ ਹਨ ਤਾਂ ਇਨ੍ਹਾਂ ਲਿਪੀ ਚਿੰਨ੍ਹਾਂ ਦੀ ਥਾਂ ਕ੍ਰਮਵਾਰ (ਗ, ਜ, ਡ, ਦ, ਬ) ਵਿਅੰਜਨ ਨੀਵੀਂ ਜਾਂ ਉਚੀ ਸੁਰ ਨਾਲ ਵਰਤੇ ਜਾਂਦੇ ਹਨ। ਨੀਵੀਂ ਜਾਂ ਉਚੀ ਸੁਰ ਦਾ ਪਤਾ ਦਬਾ ਤੋਂ ਲਗਦਾ ਹੈ। ਜੇ ਦਬਾ ਇਨ੍ਹਾਂ ਧੁਨੀਆਂ ਤੋਂ ਪਹਿਲਾਂ ਵਿਚਰਨ ਵਾਲੀਆਂ ਸਵਰ ਧੁਨੀਆਂ ’ਤੇ ਹੋਵੇ ਤਾਂ ਉਚੀ ਸੁਰ ਦੀ ਵਰਤੋਂ ਹੋਵੇਗੀ ਜਿਵੇਂ : ਸੋਝੀ (ਸ ਓ ਜ ਈ) ਲੱਭੀ (ਲ ਅ ਬ ਬ ਈ) ਪਰ ਜੇ ਦਬਾ ਇਨ੍ਹਾਂ ਧੁਨੀਆਂ ਤੋਂ ਪਿਛੋਂ ਵਿਚਰਨ ਵਾਲੀਆਂ ਸਵਰ ਧੁਨੀਆਂ ਤੇ ਹੋਵੇ ਤਾਂ ਨੀਵੀਂ ਸੁਰ ਦੀ ਵਰਤੋਂ ਹੋਵੇਗੀ ਜਿਵੇਂ : ਕਢਾਈ (ਕ ਅ ਢ ਆ ਈ) ਸੁਝਾ (ਸ ਉ ਜ ਆ)। ਇਸ ਤੋਂ ਇਲਾਵਾ (ਹ) ਧੁਨੀ ਦੀ ਵਰਤੋਂ ਵੱਖੋ ਵੱਖਰੀਆਂ ਉਪਭਾਸ਼ਾਵਾਂ ਵਿਚ ਵੱਖਰੀ ਹੈ। ਮਾਝੀ ਵਿਚ ਅਤੇ ਡੋਗਰੀ ਵਿਚ ਪੂਰਨ ਸੁਰ ਦਾ ਰੂਪ ਇਖਤਿਆਰ ਕਰ ਗਈ ਹੈ ਜਦੋਂ ਕਿ ‘ਪੁਆਧੀ, ਮਲਵਈ, ਦੁਆਬੀ’ ਆਦਿ ਵਿਚ ਇਹ ਸੁਰ ਵਾਂਗ ਵੀ ਅਤੇ ਵਿਅੰਜਨ ਵਾਂਗ ਵੀ ਉਚਾਰੀ ਜਾਂਦੀ ਹੈ।

        (3) ਸੁਰ ਦੇ ਉਚਾਰਨ ਦਾ ਪਰਭਾਵ ਸਵਰਾਂ ਦੀ ਮਾਤਰਾ ਤੇ ਵੀ ਪੈਂਦਾ ਹੈ ਜੇਕਰ ਕਿਸੇ ਦੀਰਘ ਸਵਰ ’ਤੇ ਨੀਵੀਂ ਸੁਰ ਹੋਵੇ ਤਾਂ ਉਸ ਦੀ ਮਾਤਰਾ ਵਿਚਕਾਰਲੀ ਅਤੇ ਉਚੀ ਸੁਰ ਨਾਲੋਂ ਵੱਧ ਹੁੰਦੀ ਹੈ ਜਿਵੇਂ : ਭਾ \ਪ ਆ\। ਪਾ \ਪ ਆ। ਅਤੇ ਪਾਹ \ਪ ਆ\। ਇਸ ਤੋਂ ਇਲਾਵਾ ਸੁਰਾਂ ਦੀ ਸਥਾਪਤੀ ਲਈ ਕੁਝ ਸ਼ਬਦ ਜੁੱਟਾਂ ਨੂੰ ਵੇਖਿਆ ਜਾਂਦਾ ਹੈ ਜਿਨ੍ਹਾਂ ਤੋਂ ਸੁਰ ਦਾ ਪਤਾ ਚਲਦਾ ਹੈ ਜਿਵੇਂ ਘੋੜਾ-ਕੋੜਾ-ਕੋਹੜਾ, ਘੜੀ-ਕੜੀ-ਕੜ੍ਹੀ ਆਦਿ।

ਲੇਖਕ : ਬਲਦੇਵ ਸਿੰਘ ਚੀਮਾ,     ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼,     ਹੁਣ ਤੱਕ ਵੇਖਿਆ ਗਿਆ : 12842,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/21/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ