ਸੁਰਮਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਰਮਾ ( ਨਾਂ , ਪੁ ) ਅੱਖਾਂ ਦੀਆਂ ਕੋਰਾਂ ਕਾਲੀਆਂ ਕਰਨ ਹਿਤ ਮਹੀਨ ਪੀਹ ਕੇ ਸਲਾਈ ਨਾਲ ਅੱਖਾਂ ਵਿੱਚ ਪਾਉਣ ਵਾਲਾ ਖਣਜੀ ਕਾਲਾ ਪੱਥਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2892, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੁਰਮਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਰਮਾ [ ਨਾਂਪੁ ] ਇੱਕ ਖਣਿਜੀ ਪੱਥਰ ਜਿਸ ਨੂੰ ਬਹੁਤ ਬਰੀਕ ਪੀਸ ਕੇ ਅੱਖਾਂ ਵਿੱਚ ਪਾਇਆ ਜਾਂਦਾ ਹੈ , ਪੈੱਨਸਿਲ ਦਾ ਸਿੱਕਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2886, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੁਰਮਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁ ਰਮਾ . ਫ਼ਾ ਸੰਗ੍ਯਾ— ਇੱਕ ਉਪਧਾਤੁ , ਜੋ ਕਾਲੀ ਅਤੇ ਚਮਕੀਲੀ ਹੁੰਦੀ ਹੈ. ਇਸ ਨੂੰ ਬਾਰੀਕ ਪੀਸਕੇ ਨੇਤ੍ਰਾਂ ਵਿੱਚ ਪਾਈਦਾ ਹੈ. ਅੰਜਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2784, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੁਰਮਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੁਰਮਾ ਫ਼ਾਰਸੀ ਸੁਰਮਾ । ਇਕ ਪੱਥਰ ਜਿਸ ਨੂੰ ਪੀਹ ਕੇ ਅੱਖਾਂ ਵਿਚ ਲਾਇਆ ਜਾਂਦਾ ਹੈ , ਕਾਜਲ , ਅੰਜਨ , ਕਜਲਾ- ਧੀਰਜੁ ਧੜੀ ਬੰਧਾਵੈ ਕਾਮਣਿ ਸ੍ਰੀਰੰਗੁ ਸੁਰਮਾ ਦੇਈ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2683, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸੁਰਮਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸੁਰਮਾ : ਇਹ ਇਕ ਉਪਧਾਤੂ ਹੈ , ਜੋ ਕਾਲੀ ਅਤੇ ਚਮਕੀਲੀ ਹੁੰਦੀ ਹੈ । ਅੱਖਾਂ ਨੂੰ ਰੋਗਾਂ ਤੋਂ ਬਚਾਉਣ ਜਾਂ ਉਨ੍ਹਾਂ ਨੂੰ ਸਮੁੰਦਰ ਸਾਂਵਲੇ ਰੰਗ ਦੀਆਂ ਬਣਾਉਣ ਲਈ ਸੁਰਮਾ , ਤੀਵੀਆਂ ਦੇ ਸੋਲ੍ਹਾਂ ਸਿੰਗਾਰਾਂ ਵਿਚੋਂ ਇਕ ਹੈ । ਜਿਨ੍ਹਾਂ ਦਾ ਪਤੀ ਪਰਦੇਸ ਹੋਵੇ ਉਨ੍ਹਾਂ ਲਈ ਇਸ ਦੀ ਵਰਤੋਂ ਵਰਜਿਤ ਹੈ । ‘ ਮੇਘਦੂਤ’ ਵਿਚ ਕਾਲੀਦਾਸ ਨੇ ਬਿਰਹਨ ਯਕਸ਼ਣੀ ਤੇ ਹੋਰ ਬਿਰਹਨਾਂ ਨੂੰ ਜਿਨ੍ਹਾਂ ਦੇ ਪਤੀ ਪਰਦੇਸ ਵਿਚ ਸਨ , ਸੁਰਮੇ ਤੋਂ ਸਖਦੇ ਨੈਣਾਂ ਵਾਲੀਆਂ ਕਿਹਾ ਹੈ ।

                  ਇਹ “ ਅੰਜਨ ਗਿਰਿ” ( ਸੁਰਮੇ ਦਾ ਪਹਾੜ ) , ਜਿਸ ਦਾ ਜ਼ਿਕਰ ਬਾਲਮੀਕੀ ਰਾਮਇਣ ਵਿਚ ਆਇਆ ਹੈ , ਨੂੰ ਬਾਰੀਕ ਪੀਸ ਕੇ , ਸਲਾਈ ਜਾਂ ਸੁਰਮਚੂ ਨਾਲ ਅੱਖਾਂ ਵਿਚ ਪਾਇਆ ਜਾਂਦਾ ਹੈ । ਭਾਰਤ ਦੀਆਂ ਇਸਤਰੀਆਂ ਇਸ ਦੀ ਵਰਤੋਂ ਅੱਜ ਕਲ੍ਹ ਵੀ ਕਰਦੀਆਂ ਹਨ । ਪੰਜਾਬ , ਪਾਕਿਸਤਾਨ ਦੇ ਸਰਹੱਦੀ ਕਬਾਇਲੀ ਇਲਾਕਿਆਂ , ਅਫ਼ਗਾਨਿਸਤਾਨ ਤੇ ਬਲੋਚਿਸਤਾਨ ਵਿਚ ਮਰਦ ਵੀ ਸੁਰਮਾਂ ਵਰਤਦੇ ਹਨ । ਪੁਰਾਣੇ ਚਬੂਤਰਿਆਂ ਉਤੇ ਲੇਪਣੇ , ਥੰਮਾਂ ਉਤੇ ਬਣੀਆਂ ਮੂਰਤੀਆਂ ਵਿਚ ਬਹੁਤ ਵਾਰੀ ਸਲਾਈ ਨਾਲ ਆਪਣੀਆਂ ਅੱਖਾਂ ਵਿਚ ਸੁਰਮਾ ਪਾਉਂਦੀਆਂ ਹੋਈਆਂ ਇਸਤਰੀਆਂ ਦਿਖਾਈਆਂ ਗਈਆਂ ਹਨ ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 510, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no

ਸੁਰਮਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸੁਰਮਾ : ਇਹ ਭਾਰਤ ਦੇ ਆਸਾਮ ਰਾਜ ਅਤੇ ਬੰਗਲਾ ਦੇਸ਼ ਦੀ ਇਕ ਨਦੀ ਹੈ ਜੋ ਮਨੀਪੁਰ ਦੀ ਉੱਤਰੀ ਪਰਬਤ ਲੜੀ ਵਿਚੋਂ ਨਿਕਲਦੀ ਹੈ । ਮਨੀਪੁਰ ਅਤੇ ਕਛਾਰ ਵਿਚ ਇਸ ਨਦੀ ਦਾ ਨਾਂ ਬਰਾਕ ਹੈ । ਕਛਾਰ ਜ਼ਿਲ੍ਹੇ ਵਿਚ ਬਦਰਪੁਰ ਤੋਂ ਥੋੜ੍ਹਾ ਅੱਗੇ ਜਾ ਕੇ ਇਹ ਦੋ ਹਿੱਸਿਆਂ ਵਿਚ ਵੰਡੀ ਜਾਂਦੀ ਹੈ– – ਉੱਤਰੀ ਸ਼ਾਖਾ ਤੇ ਦੱਖਣੀ ਸ਼ਾਖਾ । ਉੱਤਰੀ ਸ਼ਾਖਾ ਸੁਰਮਾ ਕਹਾਉਂਦੀ ਹੈ ਤੇ ਇਹ ਬੰਗਲਾ ਦੇਸ਼ ਦੇ ਸਿਲਹਟ ਜ਼ਿਲ੍ਹੇ ਵਿਚੋਂ ਵਹਿੰਦੀ ਹੈ । ਦੱਖਣੀ ਸ਼ਾਖਾ ਜੋ ਕੁਸਿਆਰਾ ਕਹਾਉਂਦੀ ਹੈ ਫਿਰ ਤੋਂ ਬਿਬਿਆਨਾ ( ਕਾਲਨੀ ) ਅਤੇ ਬਰਾਕ ਨਾਂ ਦੀਆਂ ਸ਼ਾਖਾਵਾਂ ਵਿਚ ਵੰਡੀ ਜਾਂਦੀ ਹੈ ਤੇ ਇਹ ਦੋਵੇਂ ਸ਼ਾਖਾਵਾਂ ਅੱਗੇ ਚਲ ਕੇ ਉੱਤਰੀ ਸ਼ਾਖਾ ਵਿਚ ਮਿਲ ਜਾਂਦੀਆਂ ਹਨ । ਬੰਗਲਾ ਦੇਸ਼ ਦੇ ਮੈਮਨਸਿੰਘ ਜ਼ਿਲ੍ਹੇ ਦੇ ਭੈਰੋਂ ਬਜ਼ਾਰ ਨਾਉਂ ਦੇ ਸਥਾਨ ਤੇ ਸੁਰਮਾ ਨਦੀ ਬ੍ਰਹਮਪੁੱਤਰ ਦੀ ਪੁਰਾਣੀ ਸ਼ਾਖਾ ਵਿਚ ਮਿਲ ਜਾਂਦੀ ਹੈ । ਇਥੋਂ ਤਕ ਇਸ ਨਦੀ ਦੀ ਕੁੱਲ ਲੰਬਾਈ 896 ਕਿ. ਮੀ. ਹੈ । ਬ੍ਰਹਮਪੁੱਤਰ ਦੇ ਸੰਗਮ ਤੋਂ ਇਨ੍ਹਾਂ ਦਾ ਨਾਂ ਮੇਦਨਾ ਪੈ ਜਾਂਦਾ ਹੈ । ਅੱਗੇ ਚਲ ਕੇ ਨਰਾਇਣ ਗੰਜ ਤੇ ਚਾਂਦਪੁਰ ਦੇ ਮੱਧ ਵਿਚ ਗੰਗਾ ਵਿਚ ਮਿਲ ਜਾਂਦੀ ਹੈ ।

                  ਹ. ਪੁ.– – ਹਿੰ. ਵਿ. ਕੋ. 12 : 140.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 510, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.