ਸੂਟ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੂਟ ( ਨਾਂ , ਪੁ ) ਆਪਸ ਵਿੱਚ ਰੰਗ ਵਜੋਂ ਮੇਲ ਖਾਂਦੇ ਜ਼ਨਾਨਾਂ ਸਲਵਾਰ ਕਮੀਜ਼ ਅਤੇ ਦੁਪੱਟਾ ਆਦਿ; ਸਿਊਂਤੇ ਕੱਪੜਿਆਂ ਦਾ ਇੱਕ ਰੰਗਾ ਜੋੜਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7283, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੋਟ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੋਟ ( ਨਾਂ , ਇ ) 1 ਵਿਦਾਈ ਸਮੇਂ ਡੋਲੀ ਦੇ ਉੱਪਰੋਂ ਸੁੱਟੇ ਜਾਣ ਵਾਲੇ ਸਿੱਕਿਆਂ ਦੀ ਬਰਸਾਤ 2 ਕਿਸੇ ਬਿਰਧ ਦੇ ਬਬਾਣ ਉੱਤੋਂ ਸਿੱਟੇ ਪੈਸੇ ਮਖਾਣੇ ਛੁਹਾਰੇ ਬਦਾਮ ਆਦਿ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7173, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੱਟ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੱਟ [ ਨਾਂਇ ] ਚੋਟ , ਰਗੜ , ਟਕੋਰ , ਜ਼ਖ਼ਮ , ਝਰੀਟ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7107, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੂਟ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੂਟ [ ਨਾਂਪੁ ] ਪੈਂਟ-ਕਮੀਜ਼/ਪੈਂਟ-ਕੋਟ ਆਦਿ ਵਸਤਰ ਜਾਂ ਪਹਿਰਾਵਾ , ਜਨਾਨਾ ਸਲਵਾਰ ਕਮੀਜ਼ ਅਤੇ ਦੁਪੱਟਾ ਆਦਿ , ਗਲ਼ ਅਤੇ ਲੱਕ ਦੇ ਆਪਸ ਵਿੱਚ ਮਿਲ਼ਦੇ ਕੱਪੜੇ , ਜੋੜਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7271, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੈੱਟ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੈੱਟ 1 [ ਨਾਂਪੁ ] ਭੱਜਣ ਤੋਂ ਪਹਿਲਾਂ ਸਰੀਰ ਨੂੰ ਅੱਗੇ ਝੁਕਾ ਕੇ ਪੰਜਿਆਂ ਉੱਤੇ ਭਾਰ ਪਾਉਣ ਦਾ ਭਾਵ 2 [ ਵਿਸ਼ੇ ] ਤਿਆਰ , ਰੈਡੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7106, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੈਂਟ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੈਂਟ [ ਨਾਂਪੁ ] ਖ਼ੁਸ਼ਬੂਦਾਰ ਤੇਲ , ਪਰਫ਼ਿਊਮ , ਇਤਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7104, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੋਟ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੋਟ [ ਨਾਂਇ ] ਸਿਰੋਂ ਵਾਰ ਕੇ ਸੁੱਟੀ ਹੋਈ ਚੀਜ਼; ਸਿਰੋਂ ਕੋਈ ਪੈਸਾ-ਰੁਪਈਆ ਆਦਿ ਵਾਰਨ ਦਾ ਭਾਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7160, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਟ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

. ਦੇਖੋ , ਸਟਨਾ , ਸਟਾ ਅਤੇ ਸੱਟ । ੨ ਸੰ. सट्. ਧਾ— ਭਾਗ ( ਹਿੱਸਾ ) ਹੋਣਾ. ਪ੍ਰਸਿੱਧ ਕਰਨਾ । ੩ ਸੰਗ੍ਯਾ— ਜਟਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6917, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸੱਟ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੱਟ . ਸੰ. सट्ट्. ਧਾ— ਵਸਣਾ. ਰਹਿਣਾ. ਮਾਰ ਦੇਣਾ. ਦੁੱਖ ਦੇਣਾ. ਮੋਟਾ ਹੋਣਾ. ਦਾਨ ਕਰਨਾ । ੨ ਸੰਗ੍ਯਾ— ਚੋਟ. ਪ੍ਰਹਾਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6917, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸੁੱਟ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁੱ . ਦੇਖੋ , ਸਿੱਟ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6915, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸਟ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਟ ( ਸੰ. । ਪੰਜਾਬੀ ) ਚੋਟ ਭਾਵ ਉਪਦੇਸ਼ । ਯਥਾ-ਅੰਧ ਸਚਾ ਅੰਧੀ ਸਟ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6899, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸਟੈ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਟੈ * ( ਕ੍ਰਿ. ਵਿ. । ਹਿੰਦੀ ) ੧. ਬਦਲੇ , ਵਟਾਂਦ੍ਰੇ । ਯਥਾ-‘ ਮੈ ਤਉ ਮੋਲਿ ਮਹਗੀ ਲਈ ਜੀਅ ਸਟੈ’ ਭਾਵ ਗੋਬਿੰਦ ਦੀ ਪ੍ਰੀਤ ਮੈਂ ਤਾਂ ਮਹਿੰਗੇ ਮੁੱਲ ਲੀਤੀ ਹੈ , ਅਰਥਾਤ ਜਿੰਦ ਦੇ ਬਦਲੇ ।

੨. ਸੁੱਟਕੇ , ਦੇਕੇ ।

----------

* ਇਹ ਪਦ ਪੰਜਾਬੀ ਵਿਚ ਬੀ ਬੋਲਿਆ ਜਾਂਦਾ ਸੀ , ਹੁਣ ਕੇਵਲ ਮੁਹਾਵਰੇ ਵਿਚ ਵਟਾ ਦੇ ਨਾਲ ਬੋਲਦੇ ਹਨ , ਜਿਹਾ ਕੁ- ਵਟਾ ਸਟਾ ਕਰ ਲਓ । ਸੰਸਕ੍ਰਿਤ ਧਾਤੂ , ਸੱਟ = ਦੇਣਾ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6898, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸੈਂਟ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸੈਂਟ ( Cent ) : ਧੁਨੀ-ਵਿਗਿਆਨ ਦੀ ਇਕ ਇਕਾਈ ਹੈ । ਸੈਂਟ ਦੋ ਧੁਨੀਆਂ ਵਿਚਕਾਰਲਾ ਉਹ ਅੰਤਰ ਹੈ ਜਿਸ ਦੀਆਂ ਮੂਲ ਆਵ੍ਰਿੱਤੀਆਂ ਦਾ ਅਨੁਪਾਤ 2 ਹੁੰਦਾ ਹੈ । ਇਸ ਤਰ੍ਹਾਂ 2 1/1200 = 12 ਬਰਾਬਰ ਸੰਸਕਾਰਿਤ ( tempered ) ਸੈਮੀਟੋਨ = ਇਕ ਅਸ਼ਟਮ ( octave ) ।

                  ਨਿਊਕਲੀ ਉਦਯੋਗ ਵਿਗਿਆਨ ਵਿਚ ਸੈਂਟ ਰੀਐੱਕਟੀਵਿਟੀ ਦੀ ਇਕ ਇਕਾਈ ਹੈ । ਤਤਕਾਲ ਕ੍ਰਾਂਤਿਕ ਅਵਸਥਾ ਵਿਚ ਨਿਊਕਲੀ ਰੀਐੱਕਟਰ ਦੀ ਰੀਐੱਕਟੀਵਿਟੀ ਦਾ 1/100 ਵਾਂ ਹਿੱਸਾ ਇਕ ਸੈਂਟ ਮੰਨਿਆ ਜਾਂਦਾ ਹੈ ।

                  ਹ. ਪੁ.– – ਵਾ.ਨ ਸ. ਐਨ. : 309.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 74, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-19, ਹਵਾਲੇ/ਟਿੱਪਣੀਆਂ: no

ਸੈਂਟ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸੈਂਟ : ਇਹ ਸ਼ਹਿਰ ਫ਼ਰਾਂਸ ਦੇ ਸ਼ਾਰਾਂਟ ਮੈਰੀਟਾਈਮ ਡਿਪਾਰਟਮੈਂਟ ਵਿਚ ਸ਼ਾਰਾਂਟ ਦਰਿਆ ਦੇ ਖੱਬੇ ਕੰਢੇ ਰਾੱਸ਼ਫਾੱਰ ਤੋਂ 45 ਕਿ. ਮੀ. ਦੱਖਣ-ਪੂਰਬ ਵੱਲ ਸਥਿਤ ਹੈ । ਸੀਜ਼ਰ ਦੇ ਜ਼ਮਾਨੇ ਵਿਚ ਇਹ ਸਾਨਟੋਨਜ਼ ਦੀ ਰਾਜਧਾਨੀ ਹੁੰਦਾ ਸੀ

                  ਇਥੇ ਰੋਮਨ ਸਮੇਂ ਦੀਆਂ ਕਈ ਪੁਰਾਣੀਆਂ ਇਮਾਰਤਾਂ ਹਨ , ਜਿਵੇਂ ਨੀਰੋ ਦੇ ਸਮੇਂ ਦੀ ਅਰਥਾਤ ਪਹਿਲੀ ਈਸਵੀ ਸਦੀ ਦੇ ਅੰਤ ਦੀ ਜਰਮਨੀਕਸ ਦੀ ਯਾਦ ਵਿਚ ਬਣਾਈ ਇਕ ਆਰਕ ਇਸ ਤੋਂ ਇਲਾਵਾ ਇਕ ਗੋਲ ਰੋਮਨ ਅਖਾੜਾ ਅਤੇ ਕੁਝ ਹੋਰ ਸਥਾਨਾਂ ਦੇ ਖੰਡਰ ਵੀ ਹਨ । ਇਥੇ ਪੰਦਰ੍ਹਵੀਂ ਅਤੇ ਸੋਲ੍ਹਵੀਂ ਸਦੀ ਵਿਚ ਸਥਾਪਤ ਕੀਤਾ ਸੇਂਟ ਪੀਟਰ ਦਾ ਗਿਰਜਾ ਹੈ ਜਿਹੜਾ 1568 ਈ. ਵਿਚ ਕਾਫ਼ੀ ਬਰਬਾਦ ਕਰ ਦਿੱਤਾ ਗਿਆ ਸੀ । ਇਸ ਤੋਂ ਛੁੱਟ ਛੇਵੀਂ ਸਦੀ ਦਾ ਸਥਾਪਤ ਹੋਇਆ ਸੇਂਟ ਯੂਟਰੋਪੀਅਸ ਦਾ ਗਿਰਜਾ ਹੈ ਅਤੇ ਯਾਰ੍ਹਵੀਂ-ਬਾਰ੍ਹਵੀਂ ਸਦੀ ਦਾ ਨੋਟਰੇਡੇਮ ਦਾ ਘੰਟਾ ਘਰ ਵੀ ਹੈ ।

                  ਇਥੇ ਲੋਹੇ ਅਤੇ ਤਾਂਬੇ ਦੀ ਢਲਾਈ ਦੇ ਕਾਰਖ਼ਾਨੇ ਹਨ । ਇਹ ਅਨਾਜ ਅਤੇ ਸ਼ਰਾਬ ਦੀ ਮੰਡੀ ਹੈ । ਇਥੇ ਮਿੱਟੀ ਦੇ ਬਰਤਨ ਅਤੇ ਟਾਈਲਾਂ ਤਿਆਰ ਕੀਤੀਆਂ ਜਾਂਦੀਆਂ ਹਨ ।

                  ਆਬਾਦੀ– – 24 , 594 ( ਅੰਤਿਮ ਮਰਦਮ ਸ਼ੁਮਾਰੀ )

                  45° 45' ਉ. ਵਿਥ.; 0° 38' ਪੂ. ਲੰਬ.

                  ਹ. ਪੁ.– – ਐਨ. ਬ੍ਰਿ. 19 : 897; ਨਿ. ਯੂ. ਐਨ. 13 : 7226.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 74, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-19, ਹਵਾਲੇ/ਟਿੱਪਣੀਆਂ: no

ਸੈਂਟੋ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸੈਂਟੋ ( Cento ) : ਸੈਂਟੋ ( ਸੈਂਟਰਲ ਟਰੀਟੀ ਆਰਗੇਨਾਈਜੇਸ਼ਨ ) ਅਰਥਾਤ ਕੇਂਦਰੀ ਸੰਧੀ ਸੰਗਠਨ । ਇਸਦਾ ਪਹਿਲਾ ਨਾਂ ਬਗ਼ਦਾਦ ਪੈਕਟ ਸੀ । ਇਹ ਪੈਕਟ ਪਹਿਲਾਂ ਪਹਿਲ ਤੁਰਕੀ ਅਤੇ ਈਰਾਨ ਨੇ 24 ਫਰਵਰੀ , 1955 ਈ. ਨੂੰ ਆਪੋ ਵਿਚ ਮੱਧ ਪੂਰਬ ਵਿਚ ਅਮਨ-ਅਮਾਨ ਕਾਇਮ ਰੱਖਣ ਲਈ ਕੀਤਾ ਸੀ । ਇਸ ਪੈਕਟ ਵਿਚ ਇਸ ਗੱਲ ਦੀ ਖੁੱਲ੍ਹ ਦੇ ਦਿੱਤੀ ਗਈ ਕਿ ਇਸ ਖੇਤਰ ਦੀ ਸੁਰੱਖਿਆ ਅਤੇ ਸ਼ਾਂਤੀ ਵਿਚ ਦਿਲਚਸਪੀ ਰੱਖਣ ਵਾਲਾ ਕੋਈ ਦੇਸ਼ ਬਾਅਦ ਵਿਚ ਵੀ ਸ਼ਾਮਲ ਹੋ ਸਕੇਗਾ । ਬਾਅਦ ਵਿਚ 5 ਅਪ੍ਰੈਲ , 1955 ਈ. ਨੂੰ ਇੰਗਲੈਂਡ; 23 ਸਤੰਬਰ , 1955 ਈ. ਨੂੰ ਪਾਕਿਸਤਾਨ ਅਤੇ 3 ਨਵੰਬਰ , 1955 ਈ. ਨੂੰ ਈਰਾਨ ਇਸ ਵਿਚ ਸ਼ਾਮਲ ਹੋ ਗਏ । ਸੰਯੁਕਤ ਰਾਜ ਅਮਰੀਕਾ ਭਾਵੇਂ ਇਸ ਪੈਕਟ ਵਿਚ ਮੈਂਬਰ ਵਜੋਂ ਸ਼ਾਮਲ ਨਾ ਹੋਇਆ , ਪਰ ਉਸ ਨੇ ਸੰਗਠਨ ਦੇ ਉਦੇਸ਼ਾਂ ਨਾਲ ਹਮਦਰਦੀ ਪਰਗਟ ਕੀਤੀ ਅਤੇ ਇਸ ਨੂੰ ਮਜ਼ਬੂਤ ਬਣਾਉਣ ਦਾ ਹਰ ਜਤਨ ਕੀਤਾ ।

                  ਜੁਲਾਈ , 1958 ਈ. ਵਿਚ ਇਰਾਕ ਵਿਚ ਇਨਕਲਾਬ ਆਉਣ ਕਾਰਨ ਬਾਦਸ਼ਾਹ ਆਉਣ ਕਾਰਨ ਬਾਦਸ਼ਾਹ ਫੈਸਲ ਦੂਜਾ ਅਤੇ ਨੂਰੀਅਸ ਸਈਦ , ਪ੍ਰਧਾਨ ਮੰਤਰੀ ਅਤੇ ਸ਼ਾਹੀ ਖ਼ਾਨਦਾਨ ਦੇ ਬਹੁਤ ਸਾਰੇ ਮੈਂਬਰ ਕਤਲ ਕਰ ਦਿੱਤੇ ਗਏ ਅਤੇ ਬਾਅਦ ਵਿਚ ਉਥੇ ਗਣਤੰਤਰ ਦੀ ਸਥਾਪਨਾ ਹੋ ਗਈ । ਮਾਰਚ , 1959 ਈ. ਵਿਚ ਇਰਾਕ ਨੇ ਅੱਗੇ ਤੋਂ ਬਗ਼ਦਾਦ ਪੈਕਟ ਦਾ ਮੈਂਬਰ ਰਹਿਣ ਤੋਂ ਇਨਕਾਰ ਕਰ ਦਿੱਤਾ । ਇਰਾਕ ਦੇ ਨਿਕਲ ਜਾਣ ਉਪਰੰਤ ਵੀ ਇਸ ਸੰਗਠਨ ਨੂੰ ਕਾਇਮ ਰੱਖਿਆ ਗਿਆ , ਪਰ ਇਸ ਦਾ ਨਾਂ ਹੁਣ ਬਦਲ ਕੇ ਸੈਂਟੋ ਅਰਥਾਤ ਕੇਂਦਰੀ ਸੰਧੀ ਸੰਗਠਨ ਰੱਖ ਦਿੱਤਾ ਗਿਆ ।

                  ਸੈਂਟੋ ਦੇ ਫ਼ੌਜੀ ਅਤੇ ਆਰਥਿਕ ਦੋਵੇਂ ਉਦੇਸ਼ ਹਨ । ਫ਼ੌਜੀ ਉਦੇਸ਼ ਵਿਚ ਇਲਾਕਾਈ ਰੱਖਿਆ ਲਈ ਮਿਲਵੇਂ ਰੂਪ ਵਿਚ ਯੋਜਨਾ ਬਣਾਉਣਾ ਸ਼ਾਮਲ ਹੈ । ਆਰਥਿਕ ਉਦੇਸ਼ਾ ਵਿਚ ਖੇਤਰ ਦੇ ਸਾਰੇ ਦੇਸ਼ਾਂ ਦੇ ਹਿਤਾਂ ਨੂੰ ਮੁਖ ਰੱਖਦਿਆਂ ਰਾਸ਼ਟਰੀ ਵਿਕਾਸ ਦੀਆਂ ਸਰਗਰਮੀਆਂ ਨੂੰ ਉਤਸ਼ਾਹ ਦੇਣਾ , ਖੇਤਰੀ ਦੇਸ਼ਾਂ ਨੂੰ ਸੁਯੋਗ ਢੋ-ਢੁਆਈ ਪ੍ਰਣਾਲੀ ਰਾਹੀਂ ਇਕ ਦੂਜੇ ਨਾਲ ਜੋੜਨਾ , ਮੈਂਬਰ ਦੇਸ਼ਾਂ ਵਿਚਕਾਰ ਵਿਗਿਆਨਕ ਉੱਨਤੀ ਦੇ ਸਬੰਧ ਵਿਚ ਮਿਲਵਰਤਣ ਪੈਦਾ ਕਰਨਾ ਅਤੇ ਖੇਤਰ ਦਾ ਵਾਤਾਵਰਣ ਇਸ ਹੱਦ ਤਕ ਸਧਾਰਨਾ ਹੈ ਕਿ ਲੋਕ ਇਕ ਵਿਚੋਂ ਦੂਜੇ ਦੇਸ਼ ਵਿਚ ਆਸਾਨੀ ਨਾਲ ਆ ਜਾ ਸਕਣ ।

                  ਸੈਂਟੋ ਦਾ ਮੁਖ ਦਫ਼ਤਰ ਅੰਕਾਰਾ ਵਿਖੇ ਹੈ । ਸੈਂਟੋ ਦਾ ਕੰਮ ਕਾਰ ਇਕ ਕੌਂਸਲ ਰਾਹੀਂ ਚਲਾਇਆ ਜਾਂਦਾ ਹੈ । ਇਸ ਕੌਂਸਲ ਦੀ ਇਕੱਤਰਤਾ ਦੋ ਪੱਧਰਾਂ ਤੇ ਹੁੰਦੀ ਹੈ– – ਮੰਤਰੀਆਂ ਦੀ ਪੱਧਰ ਤੇ ਅਤੇ ਹੇਠਲੇ ਪੱਧਰ ਤੇ । ਜੇਕਰ ਇੱਕਤਰਤਾ ਮੰਤਰੀਆਂ ਦੀ ਪੱਧਰ ਤੇ ਹੁੰਦੀ ਹੈ , ਤਾਂ ਇਕੱਤਰਤਾ ਵਿਚ ਮੈਂਬਰ ਦੇਸ਼ਾਂ ਦੇ ਕੈਬਨਿਟ ਮੰਤਰੀ ਸ਼ਾਮਲ ਹੁੰਦੇ ਹਨ । ਹੇਠਲੇ ਪੱਧਰ ਤੇ ਹੋਣ ਵਾਲੀ ਇਕੱਤਰਤਾ ਵਿਚ , ਤੁਰਕੀ ਵਿਚ ਮੈਂਬਰ ਦੇਸ਼ਾਂ ਦੇ ਮੌਜੂਦ ਰਾਜਦੂਤ ਭਾਗ ਲੈਂਦੇ ਹਨ ।

                  ਸੈਂਟੋ ਦੇ ਕੰਮ ਨੂੰ ਸੁਯੋਗਤਾ ਨਾਲ ਚਲਾਉਣ ਲਈ ਚਾਰ ਵੱਡੀਆਂ ਕਮੇਟੀਆਂ ਫ਼ੌਜੀ ਕਮੇਟੀ , ਆਰਥਿਕ ਕਮੇਟੀ , ਤੋੜ-ਫੋੜ ਸਰਗਰਮੀਆਂ ਵਿਰੋਧ ਕਮੇਟੀ ਅਤੇ ਲਾਈਜ਼ਨ ਕਮੇਟੀ ਸਥਾਪਤ ਕੀਤੀਆਂ ਗਈਆਂ ਹਨ । ਇਹ ਕਮੇਟੀਆਂ ਆਪਣੀਆਂ ਸਿਫਾਰਸ਼ਾਂ ਸੈਂਟੋ ਨੂੰ ਭੇਜ ਦਿੰਦੀਆਂ ਹਨ । ਪਹਿਲੀ ਕਮੇਟੀ ਸੁਰੱਖਿਆ ਦੇ ਸਬੰਧ ਵਿਚ ਕੰਮ ਕਰਦੀ ਹੈ ਅਤੇ ਸੈਂਟੋ ਵੱਲੋਂ ਕੀਤੀ ਜਾਣ ਵਾਲੀ ਫ਼ੌਜੀ ਕਾਰਵਾਈ ਦੀ ਯੋਜਨਾ ਬਣਾਉਂਦੀ ਹੈ । ਦੂਜੀ ਮੈਂਬਰ-ਦੇਸ਼ਾਂ ਵਿਚਕਾਰ ਆਰਥਿਕ ਸਹਿਯੋਗ ਕਾਇਮ ਕਰਦੀ ਹੈ । ਤੀਜੀ ਇਹ ਸੁਝਾਅ ਦਿੰਦੀ ਹੈ ਕਿ ਮੈਂਬਰ-ਦੇਸ਼ ਤੋੜ-ਫੋੜ ਦੀਆਂ ਸਰਗਰਮੀਆਂ ਹੋਣ ਤੇ ਉਸ ਦਾ ਮੁਕਾਬਲਾ ਕਿਸ ਪ੍ਰਕਾਰ ਕਰਨ । ਚੌਥੀ ਖੇਤਰ ਦੀ ਸੁਰੱਖਿਆ ਦੇ ਸਬੰਧ ਵਿਚ ਮੈਂਬਰ ਦੇਸ਼ਾਂ ਵਿਚਕਾਰ ਸੂਚਨਾ ਦੇ ਵਟਾਂਦਰੇ ਦਾ ਉਪਬੰਧ ਕਰਦੀ ਹੈ ।

                  ਹ. ਪੁ.– – ਐਨ. ਬ੍ਰਿ. ਮਾ. 2 : 686; ਸ਼ੋਸ਼ਲ ਸਟੱਡੀਜ਼– – ਵਿਨਸੈਂਟ ਜੀ. ਹਚਿਨਸਨ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 74, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-19, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.