ਸੂਝ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੂਝ [ ਨਾਂਇ ] ਸਿਆਣਪ , ਸਮਝ , ਅਕਲ , ਸੋਝੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2574, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੂਝ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੂਝ . ਸੰਗ੍ਯਾ— ਸਮਝ. ਗਿਆਨ. ਸੁਬੁੱਧਿ । ੨ ਦ੍ਰਿ੡੄੍ਟ. ਨਜਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2454, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੂਝ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੂਝ * ( ਸੰ. । ਸੰਸਕ੍ਰਿਤ ਸੁ + ਧ੍ਯੈ ( = ਸੋਚਣਾ ) ਸੁਧੀ = ਧ੍ਯਾਨ ਸ਼ਕਤੀ , ਸਮਝ , ਬੱਧੀ । ਹਿੰਦੀ ਤੇ ਪੰਜਾਬੀ ਸੁਧ । ਸੁਧ ਤੋਂ ਪੰਜਾਬੀ ਦੂਸਰਾ ਰੂਪ ਸੂਝ , ਸੁਝ , ਸੋਝੀ , ਸੂਝਤ , ਸੋਝਾਈ , ਕ੍ਰਿਯਾ ਰੂਪ ਸੁਝਣਾ , ਸੂਝਣਾ = ਪ੍ਰਤੀਤ ਹੋਣਾ , ਸਮਝ ਵਿਚ ਆਉਣਾ , ਦਿਸਣਾ ) ਦਿੱਸਣਾ , ਪ੍ਰਤੀਤੀ , ਸਮਝ । ਯਥਾ-‘ ਸੂਝ ਬੂਝ ਨਹ ਕਾਇ’ ।

----------

* ਪ੍ਰਾਕ੍ਰਿਤ ਵਿਚ ਸੁਤ੍ਰ ਹੈ ‘ ਧ੍ਯਸ੍ਯ ਝੋ ਭਵਤਿ’ ਅਰਥਾਤ- ‘ ਧ੍ਯ’ ਬਦਲ ਜਾਂਦਾ ਹੈ-‘ ਝਝੇ’ ਨਾਲ , ਜੈਸੇ ਸੰਸਕ੍ਰਿਤ ਹੈ-ਧ੍ਯਾਨ । ਪ੍ਰਾਕ੍ਰਿਤ ਹੈ ਝਾਣ । ਤਿਵੇਂ ਦੇਸ਼ ਭਾਸ਼ਾ ਵਿਚ ਤੇ ਖਾਸ ਕਰ ਪੰਜਾਬੀ ਵਿਚ ਧਧਾ ਵੀ ਝਝੇ ਨਾਲ ਬਦਲ ਜਾਂਦਾ ਹੈ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2388, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.