ਸੰਕਟ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Risk ( ਰਿਸਕ ) ਸੰਕਟ : ਖ਼ਤਰੇ ਦਾ ਮੌਕਾ ਜੋ ਇਕ ਸਥਿਤੀ ਹੈ ਜਿਸ ਵਿੱਚ ਸੰਭਵਤਾ ਨਾਲ ਸੰਭਵ ਨਤੀਜੇ ਨਿਕਲ ਸਕਦੇ ਹਨ ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1001, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਸੰਕਟ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਕਟ [ ਨਾਂਪੁ ] ਮੁਸੀਬਤ , ਮੁਸ਼ਕਲ , ਦੁੱਖ ਦਾ ਸਮਾਂ , ਔਖੀ ਘੜੀ , ਭੀੜ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 991, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਕਟ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਟ . ਸੰ. शकट. ਸੰਗ੍ਯਾ— ਗੱਡਾ. ਛਕੜਾ । ੨ ਸ਼ਰੀਰ. ਦੇਹ । ੩ ਦੇਖੋ , ਸ਼ਕਟਾਸੁਰ । ੪ ਇਕ ਵੈਦਿਕ ਰਿਖੀ , ਜਿਸ ਦਾ ਪੁਤ੍ਰ ਸ਼ਾਕਟਾਯਨ ਵ੍ਯਾਕ਼ਰਣ ਦਾ ਪ੍ਰਸਿੱਧ ਆਚਾਰਯ ਹੋਇਆ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 835, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸੰਕਟ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੰਕਟ . ਸੰ. संकट. ਸੰਗ੍ਯਾ— ਦੁੱਖ. ਕਲੇਸ਼. “ ਸੰਕਟ ਘੋਰ ਕਟੇ ਖਿਨ ਭੀਤਰਿ.” ( ਦੇਵ ਮ : ੫ ) ੨ ਵਿਪੱਤਿ. ਮੁਸੀਬਤ । ੩ ਭੀੜ. ਹਜੂਮ । ੪ ਵਿ— ਤੰਗ. ਭੀੜਾ । ੫ ਇਕਠਾ ਕੀਤਾ ਹੋਇਆ । ੬ ਭਯਾਨਕ. ਡਰਾਵਨਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 869, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੰਕਟ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Emergency _ ਸੰਕਟ : ਸੰਕਟ ਸ਼ਬਦ ਉਸ ਸੂਰਤ-ਹਾਲ ਲਈ ਵਰਤਿਆ ਜਾ ਸਕਦਾ ਹੈ ਜੋ ਕਿਸੇ ਅਚਾਨਕ ਵਰਤੀ ਘਟਨਾ ਦਾ ਨਤੀਜਾ ਨਹੀਂ ਹੁੰਦਾ । ਇਹ ਉਸ ਸੂਰਤ ਨੂੰ ਬਿਆਨ ਕਰਨ ਵਾਲਾ ਸ਼ਬਦ ਹੈ ਜਦੋਂ ਕਿਸੇ ਆ ਰਹੇ ਖ਼ਤਰੇ ਦੇ ਪੈਦਾ ਹੋਣ ਦਾ ਵਾਜਬ ਖ਼ਦਸ਼ਾ ਪੈਦਾ ਹੋ ਜਾਵੇ ।

            ਦੇਸ ਰਾਜ ਬਨਾਮ ਸ਼ਹਿਨਸ਼ਾਹ ( ਏ ਆਈ ਆਰ 1930 ਲਾਹੌਰ 781 ) ਅਨੁਸਾਰ ਸੰਕਟ ਸ਼ਬਦ ਕਿਸੇ ਅਣਚਿਤਵੇ ਹਾਲਾਤ ਦੇ ਇਕੱਠੇ ਵਰਤ ਜਾਣ ਦਾ ਨਤੀਜਾ ਹੋ ਸਕਦਾ ਹੈ । ਸੰਭਵ ਹੈ ਕਿ ਉਹ ਹਾਲਾਤ ਇਕ ਦਮ ਪੈਦਾ ਨ ਹੋਏ ਹੋਣ ਅਤੇ ਹੌਲੀ ਹੌਲੀ ਹੋਂਦ ਵਿਚ ਆਏ ਹੋਣ; ਪਰ ਉਸ ਦਾ ਮੁਕਾਬਲਾ ਕਰਨ ਲਈ ਤੁਰੰਤ ਕਾਰਵਾਈ ਦੀ ਲੋੜ ਹੋਵੇ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 785, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸੋਕੋਟੋ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸੋਕੋਟੋ : ਪ੍ਰਾਂਤ– – ਇਹ ਉੱਤਰ-ਪੱਛਮੀ ਨਾਈਜੀਰੀਆਂ ਦਾ ਪ੍ਰਾਂਤ ਹੈ ਜਿਸ ਦੇ ਉੱਤਰ ਵੱਲ ਨਾਈਜਰ ਦਰਿਆ , ਪੱਛਮ ਵੱਲ ਦਾਹੋਮੀ ਹੈ । ਇਸ ਪ੍ਰਾਂਤ ਦਾ ਕੁੱਲ ਖੇਤਰਫਲ 94 , 475 ਵ. ਕਿ. ਮੀ. ਹੈ । ਧਰਾਤਲ ਦੀ ਦ੍ਰਿਸ਼ਟੀ ਤੋਂ ਸੋਕੋਟੋ ਪ੍ਰਾਂਤ ਨੂੰ ਦੋ ਮੁਖ ਭਾਗਾਂ ਵਿਚ ਵੰਡਿਆ ਹੋਇਆ ਹੈ । ਉੱਤਰ-ਪੱਛਮੀ ਭਾਗ ਰੇਤਲਾ ਅਤੇ ਖੁਸ਼ਕ ਹੈ । ਦੱਖਣੀ ਭਾਗ ਉਪਜਾਊ ਮਿੱਟੀ ਵਾਲਾ ਹੈ ਅਤੇ ਇਥੇ ਵਰਖਾ ਬਹੁਤ ਹੁੰਦੀ ਹੈ । ਕੁਦਰਤੀ ਬਨਸਪਤੀ ਕੇਵਲ ਕੰਡਿਆਲੀਆਂ ਝਾੜੀਆਂ ਹਨ । ਸਾਰੇ ਪ੍ਰਦੇਸ਼ ਦਾ ਜਲ-ਨਿਕਾਸ ਸੋਕੋਟੋ ਅਤੇ ਉਸ ਦੀਆਂ ਸਹਾਇਕ ਨਦੀਆਂ ਦੁਆਰਾ ਹੁੰਦਾ ਹੈ । ਗਿਨੀ-ਮਕਈ , ਚਾਵਲ ਅਤੇ ਜਵਾਰ ਇਥੋਂ ਦੀਆਂ ਮੁਖ ਫਸਲਾਂ ਹਨ । ਰੇਤਲੀ ਜ਼ਮੀਨ ਵਿਚ ਮੂੰਗਫਲੀ ਤੇ ਕਪਾਹ ਵੀ ਉਗਾਈ ਜਾਂਦੀ ਹੈ । ਢੋ-ਢੁਆਈ ਦਾ ਕੰਮ , ਖੋਤਿਆਂ , ਘੋੜਿਆਂ , ਊਠ ਅਤੇ ਖੱਚਰਾਂ ਤੋਂ ਲਿਆ ਜਾਂਦਾ ਹੈ । ਡਾਕਾਰਕੀ ਕੰਬੇਰੀ , ਸੋਕੋਟੋ ਸ਼ਰਿ ਅਤੇ ਗੁਜ਼ਾਊ ਇਸ ਪ੍ਰਾਂਤ ਦੇ ਵੱਡੇ ਵਪਾਰਕ ਕੇਂਦਰ ਹਨ ।

                  ਸ਼ਹਿਰ– – ਇਹ ਉੱਤਰ-ਪੱਛਮੀ ਨਾਈਜੀਰੀਆ ਦੇ ਇਸੇ ਹੀ ਨਾਂ ਦੇ ਸੂਬੇ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜੋ ਸੋਕੋਟੋ ਅਤੇ ਰੀਮ ਦਰਿਆਵਾਂ ਦੇ ਸੰਗਮ ਤੋਂ ਪੂਰਬ ਵੱਲ ਸਥਿਤ ਹੈ । ਸੰਨ 1804-05 ਵਿਚ ਜਦੋਂ ਫੂਲਾਨੀ ਜਹਾਦ ( ਜਿਸਦੀ ਅਗਵਾਈ ਸ਼ੇਖ ਉਸਮਾਨ ਦਾਨ-ਫੋਦੀਓ ਨੇ ਕੀਤੀ ਸੀ ) ਲਈ ਫ਼ੌਜਾਂ ਦਾ ਸਦਰ-ਮੁਕਾਮ ਬਣਾਇਆ ਗਿਆ ਤਾਂ ਇਹ ਉਸ ਸਮੇਂ ਕੇਵਲ ਇਕ ਛੋਟਾ ਜਿਹਾ ਪਿੰਡ ਸੀ । ਸੰਨ 1809 ਵਿਚ ਇਹ ਫੂਲਾਨੀ ਸਲਤਨਤ ਦੀ ਸਥਾਈ ਰਾਜਧਾਨੀ ਬਣ ਗਈ ਜਦੋਂ ਦਾਨਫੋਦੀਓ ਨੇ ਸਾਰੀ ਸਲਤਨਤ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਅਤੇ ਆਪਣੇ ਪੁੱਤਰ ਮੁਹੰਮਦ ਬੀਲੋ ਨੂੰ ਪੂਰਬੀ ਸਰਦਾਰਾਂ ਦਾ ਸਰਦਾਰ ਬਣਾ ਦਿੱਤਾ । ਬੀਲੋ ਸੋਕੋਟੋ ਤੋਂ ਹੀ ਰਾਜ-ਪ੍ਰਬੰਧ ਚਲਾਉਂਦਾ ਸੀ । ਪ੍ਰੰਤੂ 1814 ਵਿਚ ਸ਼ੇਖ ਦੇ ਇਸ ਸ਼ਹਿਰ ਵਿਚ ਜਾਣ ਅਤੇ 1817 ਵਿਚ ਉਸਦੀ ਮੌਤ ਉਪਰੰਤ ਹੀ ਇਹ ਫੂਲਾਨੀ ਲੋਕਾਂ ਦਾ ਰੂਹਾਨੀ ਕੇਂਦਰ ਬਣਿਆ । ਦਾਨਫੋਦੀਓ ਦੇ ਮਕਬਰੇ ਅਤੇ ਹੋਰ ਪਵਿੱਤਰ ਦਰਗਾਹਾਂ ਨੇ ਇਸ ਨੂੰ ਧਾਰਮਕ ਯਾਤਰੂਆਂ ਦਾ ਕੇਂਦਰ ਬਣਾ ਦਿੱਤਾ ਹੈ ।

                  ਸ਼ਹਿਰ ਦੀਆਂ ਪਹਿਲੀਆਂ ਕੰਧਾਂ ਸੰਨ 1809 ਵਿਚ ਅਤੇ ਬਾਹਰਲੀਆਂ ਕੰਧਾਂ ਸੰਨ 1818 ਵਿਚ ਬਣਾਈਆਂ ਗਈਆਂ । ਸੰਨ 1820 ਤੀਕ ਸੋਕੋਟੋ ਮਸਲਸਿਨ ਸ਼ੇਖ ਅਤੇ ਮਸਲਸਿਨ ਬੀਲੋ ਦੀਆਂ ਮਸਜਿਦਾਂ ਅਤੇ ਇਥੋਂ ਦੇ ਸੁਲਤਾਨ ਦੇ ਮਹਿਲ ਕਰਕੇ ਹੀ ਪ੍ਰਸਿੱਧ ਹੋ ਗਿਆ ।

                  ਅਜੋਕਾ ਸੋਕੋਟੋ ਸ਼ਹਿਰ ਚਮੜੇ ਦੀ ਦਸਤਕਾਰੀ , ਕੇਲਾ , ਨਟ , ਪਸ਼ੂਆਂ ਦੀਆਂ ਖੱਲਾਂ , ਗਿਨੀ-ਮਕੱਈ , ਬਾਜਰਾ , ਚਾਉਲ , ਮੱਛੀਆਂ , ਮੂੰਗਫ਼ਲੀ , ਕਪਾਹ , ਗੰਢੇ ਅਤੇ ਤੰਮਾਕੂ ਦਾ ਵੱਡਾ ਵਪਾਰਕ ਕੇਂਦਰਹੈ । ਉੱਤਰੀ ਨਾਈਜੀਰੀਅਨ ਸੀਮੈਂਟ ਕੰਪਨੀ ਸ਼ਹਿਰ ਤੋਂ 3 ਕਿ. ਮੀ. ਦੀ ਦੂਰੀ ਤੇ ਹੈ । ਇਥੇ ਚਮੜੇ ਦੇ ਕੁਝ ਸੰਗਠਤ ਕਾਰਖ਼ਾਨੇ , ਇਕ ਆਧੁਨਿਕ ਬੁਚੜਖਾੜਾ ਅਤੇ ਰੈਫ੍ਰਿਜਰੇਸ਼ਨ ਪਲਾਂਟ ਹਨ ।

                  ਇਥੇ ਕਈ ਸਰਕਾਰੀ ਸੈਕੰਡਰੀ ਸਕੂਲ , ਦੋ ਟੀਚਰ ਟ੍ਰੇਨਿੰਗ ਕਾਲਜ ਅਤੇ ਇਕ ਕਰਾਫਟ ਸੰਸਥਾ ਹੈ । ਇਸ ਤੋਂ ਇਲਾਵਾ ਇਥੇ ਇਕ ਹਸਪਤਾਲ ਹੈ ।

                  ਆਬਾਦੀ– – ਲਗਭਗ 108 , 565 ( 1971 )

                  13° 04' ਉ. ਵਿਥ.; 05° 16' ਪੂ. ਲੰਬ.

                  ਹ. ਪੁ.– – ਐਨ. ਬ੍ਰਿ. ਮਾ. 9 : 320.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 16, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.