ਸੰਕਲਪ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਕਲਪ [ ਨਾਂਪੁ ] ਪ੍ਰਣ , ਇਰਾਦਾ; ਖ਼ਿਆਲ , ਵਿਚਾਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1698, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੰਕਲਪ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੰਕਲਪ . ਸੰ. सङ्कल्प. ਸੰਗ੍ਯਾ— ਮਨ ਦਾ ਫੁਰਨਾ. ਮਨੋਰਥ. ਖਿਆਲ । ੨ ਪ੍ਰਤਿਗ੍ਯਾ. ਪ੍ਰਣ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1480, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸਕੈਲਪ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ

ਸਕੈਲਪ : ਸਕੈਲਪ ਉਨ੍ਹਾਂ ਸਮੁੰਦਰੀ ਸਿੱਪੀਆਂ ਨੂੰ ਆਖਦੇ ਹਨ ਜੋ ਮੌਲਸਕਾ ਫ਼ਾਈਲਮ ਦੀ ਲੈਮੈਲੀਬ੍ਰੈਂਕੀਆ ਸ਼੍ਰੇਣੀ ਵਿਚ ਸ਼ਾਮਲ ਹਨ । ਇਨ੍ਹਾਂ ਦੀ ਕੁਲ ਪੈਕਟੀਨੀਡੀ ਤੇ ਪ੍ਰਜਾਤੀ ਪੈਕਟਨ ਹੈ । ਇਹ ਦੋ ਵਾਲਵੀ ਸਮੁੰਦਰੀ ਸਿੱਪੀਆਂ ਡੂੰਘੇ ਤੇ ਘੱਟ ਡੂੰਘੇ ਦੋਹਾਂ ਪਾਣੀਆਂ

  ਸਕੈਲਪ ( ਪੈਕਟੀਨ ਈਗਡੀਅਨਜ਼ )

  ਵਿਚ ਮਿਲਦੀਆਂ ਹਨ । ਵਾਲਵਾਂ ਦੀ ਬਾਹਰਲੀ ਸਤ੍ਹਾ ਉਪਰ ਪਸਲੀਆਂ ਵਰਗੀਆਂ ਵੱਟਾਂ ਦੇ ਉਭਾਰ ਹੁੰਦੇ ਹਨ , ਜਿਸ ਕਾਰਨ ਸਿੱਪੀਆਂ ਦੇ ਕਿਨਾਰੇ ਕਟਾਉਦਾਰ ਹੁੰਦੇ ਹਨ । ਦੋਹਾਂ ਵਾਲਵਾਂ ਨੂੰ ਆਪਸ ਵਿਚ ਜੋੜਨ ਵਾਲੇ ਪੱਠੇ ਬਹੁਤ ਵੰਡੇ ਹੁੰਦੇ ਹਨ , ਜਿਨ੍ਹਾਂ ਨੂੰ ਮਨੁੱਖ ਸੁਆਦ ਨਾਲ ਖਾਂਦਾ ਹੈ । ਸਕੈਲਪ ਸਿਪੀਆਂ ਦੀ ਕੁਲ ਪੈਕਟੀਨੀਡੀ , ਸੁੱਚੇ ਮੋਤੀ ਬਣਾਉਣ ਵਾਲੀਆਂ ਸਿੱਪੀਆਂ ਦੀ ਕੁਲ ਆੱਇਸਟਰ ਨਾਲ ਬੜੀ ਮਿਲਦੀ ਜੁਲਦੀ ਹੈ , ਕਿਉਂਕਿ ਇਨ੍ਹਾਂ ਦੋਹਾਂ ਤਰ੍ਹਾਂ ਦੀਆਂ ਸਿੱਪੀਆਂ ਵਿਚ ਕੇਵਲ ਇਕੋ ਅਭਿਵਰਤਕ ਪੇਸ਼ੀ ( Adductor muscle ) ਹੁੰਦੀ ਹੈ । ਸਕੈਲਪ ਸਿੱਪੀਆਂ ਦੀ ਪ੍ਰਸਿੱਧ ਪ੍ਰਜਾਤੀ ਪੈਕਟਨ ਦੀਆਂ ਵਿਸ਼ੇਸ਼ਤਾਈਆਂ ਇਹ ਹਨ : – ਖ਼ੋਲ ਗੋਲਾਈਦਾਰ ਹੁੰਦਾ ਹੈ; ਦੋ ਵਾਲਵਾਂ ਉਪਰ ਚੰਗੇ ਵਿਕਸਿਤ ਉਭਾਰ ਹੁੰਦੇ ਹਨ; ਕਬਜ਼ਾਨੁਮਾ ਦੰਦ ਬਹੁਤ ਨਿੱਕੇ ਤੇ ਪਲੇਟਨੁਮਾ ਹੁੰਦੇ ਹਨ; ਦੋਹਾਂ ਵਾਲਵਾਂ ਨੂੰ ਜ਼ੋੜਨ ਵਾਲੀ ਮੁੱਖ ਲਿਗਾਮੈਂਟ ਅੰਦਰੂਨੀ ਠੋਸ ਹੈ; ਮੈਂਟਲ ਦੇ ਕਿਨਾਰੇ ਸਭ ਪਾਸਿਉਂ ਖੁੱਲ੍ਹੇ ਹੁੰਦੇ ਹਨ ਤੇ ਮਰੋੜੀ ਖਾ ਕੇ ਦੂਹਰੇ ਹੋ ਗਏ ਹੁੰਦੇ ਹਨ , ਇਨ੍ਹਾਂ ਕਿਨਾਰਿਆਂ ਉਪਰ ਸਪੱਰਸ਼ ਤੰਦਾਂ ਦੀ ਝਾਲਰ ਤੋਂ ਛੁੱਟ ਕਈ ਨੀਲੀਆਂ ਜਾਂ ਚਾਂਦੀ ਰੰਗੀਆਂ ਚਮਕੀਲੀਆਂ ਅੱਖਾਂ ਹੁੰਦੀਆਂ ਹਨ । ਗਲਫ਼ੜੇ ਨਾਜ਼ੁਕ ਤੇ ਵਿਸ਼ੇਸ਼ ਬਣਤਰ ਵਾਲੇ ਹੁੰਦੇ ਹਨ; ਲਾਰਵਾ ਜੋ ਕਿ ਪਾਣੀ ਵਿਚ ਤੈਰ ਸਕਦਾ ਹੈ ਯੁਵਕ ਅਵਸਥਾ ਵਿਚ ਬਾਈਸਲ ਗਲੈਂਡ ਦਾ ਧਾਰਨੀ ਬਣ ਜਾਂਦਾ ਹੈ । ਇਨ੍ਹਾਂ ਦੀ ਆਰਥਿਕ ਮਹੱਤਤਾ ਭੋਜਨ ਲਈ ਤੇ ਸਜਾਵਟ ਲਈ ਵੀ ਹੈ । ਇਸ ਦੀ ਕਲਾ , ਸ਼ਿਲਪ-ਕਲਾ ਅਤੇ ਧਰਮ ਵਿਚ ਵਿਸ਼ੇਸ਼ ਸਥਾਨ ਰਿਹਾ ਹੈ । ਮੱਧ ਕਾਲ ਵਿਚ ਪੈਕਟਨ ਜੈਕੋਬੀਅਸ ਦੇ ਖ਼ੋਲ ਇਕ ਧਾਰਮਿਕ ਚਿੰਨ੍ਹ ਬਣ ਗਏ ਸਨ ਅਤੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਵਾਲੇ ਯਾਤਰੀ ਇਨ੍ਹਾਂ ਖ਼ੋਲਾਂ ਨੂੰ ਪਹਿਨਦੇ ਸਨ । ਮਿਥਿਹਾਸ ਅਨੁਸਾਰ ਵੀਨਸ ਦੇਵੀ ਸਕੈਲਪ ਤੋਂ ਹੀ ਪੈਦਾ ਹੋਈ ਮੰਨੀ ਜਾਂਦੀ ਹੈ । ਸਕੈਲਪ ਨੂੰ ਖ਼ੁਰਾਕ ਤੌਰ ਤੇ ਵੀ ਕਾਫ਼ੀ ਮਾਤਰਾ ਵਿਚ ਵਰਤਿਆ ਜਾਂਦਾ ਹੈ । ਸਕੈਲਪ ਦਾ ਜਣਨ ਹੋਰ ਸਮੁੰਦਰੀ ਦੋ-ਵਾਲਵੀ ਜੀਵਾਂ ਵਰਗਾ ਹੁੰਦਾ ਹੈ । ਸਟਾਰ ਫਿਸ ਸਕੈਲਪ ਦੀ ਵੱਡੀ ਦੁਸ਼ਮਣ ਹੈ । ਹ. ਪੁ.– ਐਨ. ਬ੍ਰਿ. 20 : 44; ਮੈਕ. ਐਨ. ਸ. ਟ. 12 : 49 ; ਐਨ. ਬ੍ਰਿ. 24 : 348


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 38, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.