ਸੰਖ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਖ ( ਨਾਂ , ਪੁ ) ਧਾਰਮਿਕ ਅਸਥਾਨਾਂ ’ ਤੇ ਪਵਿੱਤਰ ਨਾਦ ਵਜੋਂ ਜ਼ੋਰ ਦੀ ਫ਼ੂਕ ਨਾਲ ਵਜਾਇਆ ਜਾਣ ਵਾਲਾ ਸਮੁੰਦਰੀ ਜੀਵ ਦਾ ਘੋਗਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7329, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੰਖ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਖ 1 [ ਨਾਂਪੁ ] ਇੱਕ ਘੁੱਗੂ ਜੋ ਧਰਮ ਅਸਥਾਨ ਵਿੱਚ ਸੱਦੇ ਲਈ ਵਜਾਇਆ ਜਾਂਦਾ ਹੈ , ਘੋਗੇ ਵਰਗੇ ਜੀਵ ਦਾ ਖ਼ੋਲ; ਇੱਕ ਤਰ੍ਹਾਂ ਦਾ ਗਹਿਣਾ 2 [ ਵਿਸ਼ੇ ] ਸੌ ਪਦਮ ਦੀ ਗਿਣਤੀ , ਅਸੰਖ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7321, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੰਖ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੰਖ . ਸੰ. शङ्ख. ਸੰਗ੍ਯਾ— ਸਮੁੰਦਰ ਦਾ ਇੱਕ ਜੀਵ , ਜਿਸ ਦਾ ਖੋਲ ਮੰਦਿਰਾਂ ਵਿੱਚ ਹਿੰਦੂ ਬਿਗਲ ਦੀ ਤਰ੍ਹਾਂ ਵਜਾਉਂਦੇ ਹਨ. Conch-shell. ਕੰਬੁ. ਪਾਵਨਧੑਵਨਿ. ਮਹਾਨਾਦ. ਮੁਖਰ. ਹਰਪ੍ਰਿਯਾ. “ ਸੰਖਨ ਕੀ ਧੁਨਿ ਘੰਟਨ ਕੀ ਕਰ.” ( ਚੰਡੀ ੧ ) ਪੁਰਾਣੇ ਸਮੇਂ ਜੰਗ ਵਿੱਚ ਬਿਗਲ ਵਾਂਙ ਸੰਖ ਬਜਾਇਆ ਜਾਂਦਾ ਸੀ. “ ਸਿੰਘ ਚੜੀ ਮੁਖ ਸੰਖ ਬਜਾਵਤ.” ( ਚੰਡੀ ੧ ) ਸੰਖ ਨੂੰ ਵਿ੄ਨੁ ਦੇਵਤਾ ਸਦਾ ਆਪਣੇ ਹੱਥ ਰੱਖਦਾ ਹੈ । 1  ੨ ਵਿ੄ਨੁ ਦੇ ਸੰਖ ਦਾ ਚੰਦਨ ਆਦਿ ਨਾਲ ਬਣਾਇਆ ਵੈਸਨਵ ਦੇ ਸ਼ਰੀਰ ਉੱਤੇ ਚਿੰਨ੍ਹ ਅਥਵਾ ਧਾਤੁ ਨਾਲ ਤਪਾਕੇ ਲਾਇਆ ਛਾਪਾ. “ ਸੰਖ ਚਕ੍ਰ ਮਾਲਾ ਤਿਲਕ ਬਿਰਾਜਤ.” ( ਮਾਰੂ ਨਾਮਦੇਵ ) ੩ ਇੱਕ ਸਰਪ , ਜੋ ਨਾਗਾਂ ਦਾ ਸਰਦਾਰ ਹੈ । ੪ ਇੱਕ ਗਿਣਤੀ. ੧੦੦੦੦੦੦੦੦੦੦੦੦੦ । 2  ੫ ਇੱਕ ਰਿਖੀ ਜਿਸ ਦੀ ਲਿਖੀ ਸੰਖ ਸੰਹਿਤਾ ਹੈ. ਇਹ ਲਿਖਿਤ ਰਿਖੀ ਦਾ ਭਾਈ ਅਤੇ ਚੰਪਕ ਪੁਰੀ ਦੇ ਰਾਜਾ ਹੰਸਧ੍ਵਜ ਦਾ ਪੁਰੋਹਿਤ ਸੀ । ੬ ਕਪਾਲ. ਸਿਰ ਦੀ ਹੱਡੀ । ੭ ਇੱਕ ਦੈਤ ( ਸੰਖਾਸੁਰ ) ਜੋ ਸ਼ੰਖ ਵਿੱਚੋਂ ਜੰਮਿਆ ਸੀ ਅਰ ਵੇਦਾਂ ਨੂੰ ਲੈ ਕੇ ਸਮੁੰਦਰ ਵਿੱਚ ਚਲਾ ਗਿਆ ਸੀ. ਵਿ੄ਨੁ ਨੇ ਮੱਛ ਅਵਤਾਰ ਧਾਰਕੇ ਸੰਖ ਨੂੰ ਮਾਰਿਆ ਅਤੇ ਵੇਦ ਵਾਪਿਸ ਲਿਆਂਦੇ. “ ਸੰਖਾਸੁਰ ਮਾਰੇ ਵੇਦ ਉਧਾਰੇ.” ( ਮੱਛਾਵ ) ਸ਼ਤਪਥ ਵਿੱਚ ਸ਼ੰਖ ਦਾ ਨਾਉਂ ਹਯਗ੍ਰੀਵ ਭੀ ਲਿਖਿਆ ਹੈ. ਦੇਖੋ , ਮਤਸ੍ਯ ਅਵਤਾਰ । ੮ ਦੇਖੋ , ਸੰਖ੍ਯ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7184, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੰਖ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੰਖ ( ਸੰ. । ਸੰਸਕ੍ਰਿਤ ਸ਼ੰਖ । ਪ੍ਰਾਕ੍ਰਿਤ ਸੰਖ ) ਸਮੁੰਦਰਾਂ ਵਿਚੋਂ ਇਕ ਸੰਖ ਜਾਤੀ ਦਾ ਵੱਡਾ ਗੋਲ ਮੋਲ ਘੋਗਾ ਨਿਕਲਦਾ ਹੈ , ਜਿਸ ਦੇ ਮੂੰਹ ਵਿਚ ਫੂਕ ਮਾਰਿਆਂ ਉੱਚੀ ਸ਼ਬਦ ਹੁੰਦਾ ਹੈ । ਹਿੰਦੂ ਸੰਖ ਮੰਦਰਾਂ ਵਿਚ ਪੂਜਾ ਵੇਲੇ ਵਜਾਉਂਦੇ ਹਨ । ਯਥਾ-‘ ਰਹੁ ਰੇ ਸੰਖ ਮਝੂਰਿ’ ।

੨. ( ਸੰ. । ਸੰਸਕ੍ਰਿਤ ਸਙੑਖ੍ਯਾ ) ਗੇਣਤੀ । ਯਥਾ-‘ ਸੰਖ ਅਸੰਖ’ ਗੇਣਤੀ ਤੋਂ ਬੇਗਿਣਤ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7054, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸੰਖ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸੰਖ : ਇਹ ਇਕ ਤਰ੍ਹਾਂ ਦੇ ਘੋਗਾ ਹੈ ਜੋ ਸ਼ੁਭ ਤੇ ਕਲਿਆਣਕਾਰੀ ਮੰਨਿਆ ਜਾਂਦਾ ਹੈ । ਸੰਖ ਵਿਚੋਂ ਨਿਕਲੀ ਧੁਨੀ ਨੂੰ ਪਵਿੱਤਰ ਸਮਝਿਆ ਜਾਂਦਾ ਹੈ ਅਤੇ ਪੂਜਾ ਸਮੇਂ ਇਸ ਨੂੰ ਮੰਦਰਾਂ ਵਿਚ ਵਜਾਇਆ ਜਾਂਦਾ ਹੈ । ਧਾਰਨਾ ਹੈ ਕਿ ਸੰਖ ਦੇ ਵਜਾਉਣ ਨਾਲ ਦੇਵਤੇ ਪ੍ਰਸੰਨ ਹੁੰਦੇ ਹਨ ਅਤੇ ਸੰਖ ਨੂੰ ਵਜਾਉਣ ਵਾਲੇ ਉਤੇ ਬਖ਼ਸ਼ਿਸ਼ ਕਰਦੇ ਹਨ । ਮੰਦਰਾਂ ਵਿਚ ਪੁਜਾਰੀ ਉਪਾਸ਼ਕਾਂ ਨੂੰ ਸੱਦਣ ਲਈ ਵੀ ਸੰਖ ਵਜਾਉਂਦੇ ਹਨ । ਪੁਰਾਣੇ ਸਮਿਆਂ ਵਿਚ ਯੁੱਧ ਹੋਣ ਸਮੇਂ ਸੰਖ ਵਜਾਉਣ ਦੀ ਪ੍ਰਥਾ ਸੀ

              ਸੰਖ ਦੀ ਉਤਪਤੀ ਬਾਰੇ ਕਈ ਵਿਚਾਰ ਹਨ । ਵਿਸ਼ਨੂੰ ਪੁਰਾਣ ਅਨੁਸਾਰ ਸੰਖ ਦੀ ਉਤਪਤੀ ਇਕ ਦੈਂਤ ਪੰਚਜਨ ( ਪਾਚਯਜਨ ) ਦੇ ਪਿੰਜਰ ਤੋਂ ਹੋਈ ਜਿਸ ਨੂੰ ਕ੍ਰਿਸ਼ਨ ਨੇ ਸਮੁੰਦਰ ਵਿਚ ਮਾਰਿਆ ਸੀ । ਇਕ ਵਿਚਾਰ ਅਨੁਸਾਰ ਖੀਰ ਸਾਗਰ ਨੂੰ ਮਥਦਿਆਂ ਜੋ ਚੌਦਾਂ ਰਤਨ ਨਿਕਲੇ , ਉਨ੍ਹਾਂ ਵਿਚੋਂ ਸੰਖ ਵੀ ਇਕ ਸੀ । ਆਮ ਤੌਰ ਤੇ ਸੰਖ ਵਿਚ ਕੁੰਡਲਦਾਰ ਚੱਕਰ ਸੱਜੇ ਤੋਂ ਖੱਬੇ ਵੱਲ ਨੂੰ ਹੁੰਦੇ ਹਨ ਪਰ ਜਿਸ ਸੰਖ ਵਿਚ ਖੱਬੇ ਤੋਂ ਸੱਜੇ ਵੱਲ ਨੂੰ ਚੱਕਰ ਹੋਣ , ਉਹ ਬੜਾ ਸ਼ੁਭ ਮੰਨਿਆ ਜਾਂਦਾ ਹੈ । ਧਾਰਨਾ ਹੈ ਕਿ ਅਜਿਹਾ ਸੰਖ ਜਿਸ ਵਿਅਕਤੀ ਕੋਲ ਹੋਵੇ ਉਹ ਬੜਾ ਧਨੀ ਹੋ ਜਾਂਦਾ ਹੈ ।

              ਸੰਖ ਵਿਸ਼ਨੂੰ ਦੇਵਤੇ ਦਾ ਪ੍ਰਤੀਕ ਹੈ ਕਿਉਂਕਿ ਵਿਸ਼ਨੂੰ ਹਮੇਸ਼ਾਂ ਆਪਣੇ ਹੱਥ ਵਿਚ ਸੰਖ ਧਾਰਨ ਕਰਦੇ ਹਨ । ਦੁਰਗਾ ਨੇ ਵੀ ਸੰਖ ਨੂੰ ਸ਼ਸਤਰ ਵੱਜੋਂ ਧਾਰਨ ਕੀਤਾ ਹੋਇਆ ਹੈ ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 166, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-10-02-27-47, ਹਵਾਲੇ/ਟਿੱਪਣੀਆਂ: ਹ. ਪੁ.––ਪੰ. ਲੋ. ਵਿ. ਕੋ. 2: 419; ਮ. ਕੋ. : 237, 760.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.