ਸੰਦਲ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਦਲ ( ਨਾਂ , ਇ ) ਚੰਦਨ ਦੇ ਰੁੱਖ ਦੀ ਖ਼ੁਸ਼ਬੋਦਾਰ ਲੱਕੜ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2779, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੰਦਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਦਲ [ ਨਾਂਪੁ ] ਸੁਗੰਧਿਤ ਰੁਖ , ਚੰਦਨ , ਚੰਨਣ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2771, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੰਦਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੰਦਲ . ਅ਼ ੉੹ਦਲ. ਸੰਗ੍ਯਾ— ਚੰਦਨ. ਸੁਗੰਧਦ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2724, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੰਦਲ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸੰਦਲ : ਇਹ ਰੁੱਖ ਸੈਂਟੇਲੇਸੀ ( Santalaceae ) ਕੁਲ ਦੀ ਸੈਂਟੇਲਮ ( Santalum ) ਪ੍ਰਜਾਤੀ ਦਾ ਮੈਂਬਰ ਹੈ । ਇਸਦਾ ਬਨਸਪਤੀ ਵਿਗਿਆਨਕ ਨਾਂ ਸੈਂਟੇਲਮ ਐਲਬਮ ( Santalum album ) ਹੈ । ਭਾਰਤ ਦੇ ਦੱਖਣੀ ਪ੍ਰਾਇਦੀਪ ਵਿਚ ਇਹ ਰੁੱਖ ਜੰਗਲੀ ਤੌਰ ਤੇ ਉਗਦਾ ਹੈ । ਇਹ ਰੁੱਖ ਦਰਮਿਆਨੇ ਕੱਦ ਦਾ ਅਤੇ ਸਦਾ ਬਹਾਰ ਹੈ । ਇਸ ਦੀਆਂ ਟਾਹਣੀਆਂ ਝੁਕੀਆਂ , ਛਿੱਲ ਖੁਰਦਰੀ ਅਤੇ ਇਸ ਉੱਤੇ ਲੰਮੀਆਂ ਲੰਮੀਆਂ ਦਰਾੜਾਂ ਪਈਆਂ ਹੁੰਦੀਆਂ ਹਨ । ਪੱਤੇ 4-7 ਸੈਂ. ਮੀ. ਲੰਮੇ , ਜਿਨ੍ਹਾਂ ਦੀ ਉਪਰਲੀ ਸਤ੍ਹਾ ਚਮਕੀਲੀ ਹੁੰਦੀ ਹੈ । ਫੁੱਲ ਛੋਟੇ , ਭਦੇ ਬੈਂਗਨੀ ਰੰਗ ਦੇ ਅਤੇ ਛੋਟੇ ਛੋਟੇ ਗੁੱਛਿਆਂ ਵਿਚ ਲਗਦੇ ਹਨ । ਇਸਦੇ ਫਲ 6 ਮਿ. ਮੀ. ਘੇਰੇ ਦੇ ਅਤੇ ਬੈਂਗਨੀ ਰੰਗੇ ਹੁੰਦੇ ਹਨ ।

                  ਸੰਦਲ ਦੀ ਲਕੜੀ ਤੇ ਤੇਲ ਦੋਵੇਂ ਦਵਾਈ ਦੇ ਤੌਰ ਤੇ ਵਰਤੇ ਜਾਂਦੇ ਹਨ । ਲਕੜ ਠੰਢ ਪਹੁੰਚਾਣ , ਖ਼ੂਨ ਦਾ ਪਰਵਾਹ ਰੋਕਣ ਤੇ ਦਿਲ ਦੀ ਸ਼ਕਤੀ ਵਧਾਉਣ ਲਈ ਵਰਤੀ ਜਾਂਦੀ ਹੈ । ਪਿਆਸ ਹਟਾਉਣ ਲਈ ਇਸ ਦਾ ਪਾਊਡਰ ਖੋਪੇ ਦੇ ਪਾਣੀ ਨਾਲ ਲਿਆ ਜਾਂਦਾ ਹੈ । ਪਾਣੀ ਵਿਚ ਬਣੇ ਹੋਏ ਘੋਲ ਦੇ ਲਗਭਗ 23 ਗ੍ਰਾਮ ( ਦੋ ਤੋਲੇ ) ਨੂੰ ਚੀਨੀ , ਸ਼ਹਿਦ ਤੇ ਚੌਲਾਂ ਦੇ ਪਾਣੀ ਵਿਚ ਮਿਲਾਕੇ ਲੈਣ ਨਾਲ ਮਰੋੜ , ਪਿਆਸ ਅਤੇ ਬੁਖ਼ਾਰ ਨੂੰ ਆਰਾਮ ਮਿਲਦਾ ਹੈ ।

                  ਬਾਰੀਕ ਪੀਸੀ ਹੋਈ ਸੰਦਲ ਦੀ ਲਕੜੀ ਦਾ ਸ਼ੀਰਾ , ਚਮੜੀ ਤੇ ਲਾਉਣ ਨਾਲ ਐਰੀਸੀਪਲਜ਼ ( Erysipeles ) , ਪਰੂਰੀਗੋ ( Prurigo ) , ਅਤੇ ਸੂਡਾਮੀਨਾ ( Sudamina ) ਆਦਿ ਬਿਮਾਰੀਆਂ ਲਈ ਵਰਤਿਆ ਜਾਂਦਾ ਹੈ । ਪਾਣੀ ਦੇ ਘੋਲ ਵਿਚ ਤਿਆਰ ਕੀਤੀ ਹੋਈ ਲੇਟੀ ਸੁਜੇ ਹੋਏ ਥਾਵਾਂ , ਬੁਖ਼ਾਰ ਵਿਚ ਪੁੜਪੁੜੀਆਂ ਅਤੇ ਚਮੜੀ ਦੀ ਖ਼ੁਰਾਕ ਆਦਿ ਵਾਸਤੇ ਵਰਤੀ ਜਾਂਦੀ ਹੈ । ਇਸਨੂੰ ਪਸੀਨਾ ਲਿਆਉਣ ਲਈ ਅਤੇ ਲਿੰਗ ਸ਼ਕਤੀ ਉਕਸਾਉਣ ਲਈ ਵੀ ਵਰਤਿਆ ਜਾਂਦਾ ਹੈ । ਗਲਾਸਗੋ ਦਾ ਡਾਕਟਰ ਹੈਂਡਰਸਨ ਪਹਿਲਾ ਵਿਅਕਤੀ ਸੀ ਜਿਸਨੇ ਯੂਰਪੀਅਨ ਸਰੀਰਕ ਮਾਹਿਰਾਂ ਦਾ ਧਿਆਨ ਇਸ ਗੱਲ ਵੱਲ ਦਿਵਾਇਆ ਕਿ ਇਸਦਾ ਤੇਲ ਗੋਨੋਰੀਆ ( Gonorrhoea ) ਬਿਮਾਰੀ ਲਈ ਲਾਭਵੰਦ ਹੈ ਅਤੇ ਉਸ ਵਕਤ ਤੋਂ ਹੀ ਕਈ ਕੇਸਾਂ ਵਿਚ ਇਸਦੀ ਅੰਦਰੂਨੀ ਵਰਤੋਂ ਕੀਤੀ ਜਾ ਰਹੀ ਹੈ ।

                  ਸਫ਼ੈਦ ਸੰਦਲ ਦੀ ਤਾਸੀਰ ਤੀਜੇ ਦਰਜੇ ਵਿਚ ਸਰਦ ਅਤੇ ਦੂਜੇ ਦਰਜੇ ਵਿਚ ਖ਼ੁਸ਼ਕ ਹੁੰਦੀ ਹੈ । ਲਾਲ ਸੰਦਲ ਦੂਜੇ ਦਰਜੇ ਵਿਚ ਸਰਦ ਅਤੇ ਤੀਜੇ ਦਰਜੇ ਵਿਚ ਖੁਸ਼ਕ ਹੁੰਦੀ ਹੈ । ਸਫ਼ੈਦ ਸੰਦਲ ਦੇ ਸੋਧਕ ਸ਼ਹਿਦ ਅਤੇ ਮਿਸ਼ਰੀ ਹਨ ਅਤੇ ਲਾਲ ਸੰਦਲ ਦੇ ਸੋਧਕ ਸਿਰਕਾ ਅਤੇ ਸਾਫ਼ ਗਰਮ ਘਿਓ ਹਨ । ਸੰਦਲ ਦਾ ਬਦਲ ਉਸ ਨਾਲੋਂ ਅੱਧੇ ਵਜ਼ਨ ਦਾ ਕਾਫੂਰ ਅਤੇ ਸੁਪਾਰੀ ਹਨ । ਖ਼ੁਰਾਕ ਇਸਦੀ ਚਾਰ ਗ੍ਰਾਮ ਤਕ ਹੈ ਪਰ ਵੱਧ ਤੋਂ ਵੱਧ ਛੇ ਗ੍ਰਾਮ ਤਕ ਹੋ ਸਕਦੀ ਹੈ ।

                  ਸੰਦਲ ਰੁੱਖ 18 ਤੋਂ 20 ਸਾਲ ਤਕ ਦੇ ਹੋ ਕੇ ਪਕਦੇ ਹਨ , ਜਦ ਕਿ ਇਸਦੀ ਅੰਦਰਲੀ ਲਕੜ ਦਾ ਪੂਰੀ ਤਰ੍ਹਾਂ ਵਿਕਾਸ ਹੋ ਜਾਂਦਾ ਹੈ । ਰੁੱਖਾਂ ਨੂੰ ਕੱਟ ਲਿਆ ਜਾਂਦਾ ਹੈ । 27-30 ਸਾਲ ਦੇ ਰੁੱਖ ਤਾਂ ਜੜ੍ਹੋਂ ਹੀ ਪੁਟ ਦਿਤੇ ਜਾਂਦੇ ਹਨ । ਛਿਲੜ , ਬਾਹਰੀ ਸੈਪਵੁਡ ਅਤੇ ਟਾਹਣੀਆਂ ਛਡ ਦਿਤੀਆਂ ਜਾਂਦੀਆਂ ਹਨ ਜਿਨ੍ਹਾਂ ਵਿਚ ਖ਼ੁਸ਼ਬੂ ਨਹੀਂ ਹੁੰਦੀ । ਸਾਫ਼ ਕੀਤੀ ਹਾਰਟ ਵੁਡ ( Heart wood ) ਨੂੰ ਤਕਰੀਬਨ ਇਕ ਮੀਟਰ ਦੇ ਟੋਟਿਆਂ ਵਿਚ ਚੀਰ ਕੇ ਸੁਕਾ ਲਿਆ ਜਾਂਦਾ ਹੈ । ਇਹ ਲਕੜੀ ਪਾਊਡਰ ਜਾਂ ਤੇਲ ਕੱਢਣ ਲਈ ਵਰਤੀ ਜਾਂਦੀ ਹੈ ।

                  ਸੰਦਲ ਨੂੰ ਚੰਦਨ ਵੀ ਕਹਿੰਦੇ ਹਨ । ਇਹ ਲਕੜੀ ਹਿੰਦੂਆਂ ਦੇ ਧਾਰਮਿਕ ਸ਼ਗਨਾਂ ਤੇ ਵੀ ਵਰਤੀ ਜਾਂਦੀ ਹੈ । ਇਹ ਲਕੜੀ ਹੰਢਣਸਾਰ ਹੁੰਦੀ ਹੈ ਕਿਉਂਕਿ ਇਸਨੂੰ ਸਿਉਂਕ ਨਹੀਂ ਲਗਦੀ ।

                  ਭਾਰਤ ਵਲੋਂ ਵੱਡੇ ਪੈਮਾਨੇ ਤੇ ਸੰਦਲ ਦੀ ਲਕੜੀ ਬਾਹਰਲੇ ਦੇਸ਼ਾਂ ਨੂੰ ਭੇਜੀ ਜਾਂਦੀ ਹੈ । ਦੱਖਣੀ ਪ੍ਰਾਂਤਾਂ ਵਿਚ ਹੁਣ ਵਣ ਵਿਭਾਗ ਇਸ ਦੀ ਦੇਖਭਾਲ ਕਰ ਰਿਹਾ ਹੈ ।

                  ਹ. ਪੁ.– ਮੈ. ਪ. ਇੰ : 241; ਚੋ. ਇ. ਡ. ਇੰ : 241


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1281, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-01, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.