ਸੰਬੰਧ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਬੰਧ [ ਨਾਂਪੁ ] ਰਿਸ਼ਤਾ , ਤਾਅਲੁੱਕ , ਵਾਸਤਾ; ਸਾਂਝ , ਮੇਲ਼ , ਦੋਸਤੀ; ਪਿਆਰ , ਮੁਹੱਬਤ; ਰਿਸ਼ਤੇਦਾਰੀ , ਸਾਕਾਦਾਰੀ , ਨਾਤੇਦਾਰੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2624, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਬੰਧ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬੰਧ . ਬੰਧਨ ਸਹਿਤ. ਬੱਧਾ. “ ਹੌਂ ਸਬੰਧ ਮਤਿਮੰਦ.” ( ਨਾਪ੍ਰ ) ੨ ਦੇਖੋ , ਸੰਬੰਧ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2379, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸੁਬੁੱਧ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁ ਬੁੱਧ . ਸੰ. सुबुद्ध. ਵਿ— ਚੰਗੀ ਤਰ੍ਹਾਂ ਜਾਗਿਆ ਹੋਇਆ । ੨ ਆਤਮਗ੍ਯਾਨੀ । ੩ ਸੰਗ੍ਯਾ— ਰਾਜਾ ਚਿਤ੍ਰ ਸਿੰਘ ਦਾ ਇੱਕ ਮੰਤ੍ਰੀ ਜਿਸਦਾ ਨਾਮ ਅੰਤਿਮ ਚਰਿਤ੍ਰ ਦੇ ਆਦਿ ਹੈ । ੪ ਬ੍ਰਿਜਨਾਦ ( ਵੀਰਯਨਾਦ ) ਦਾਨਵ ਦਾ ਇੱਕ ਮੰਤ੍ਰੀ , ਅਤੇ ਸੈਨਾਪਤਿ , ਜਿਸ ਦਾ ਜਿਕਰ ਸਰਬਲੋਹ ਵਿੱਚ ਆਇਆ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2381, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੁਬੋਧ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁ ਬੋਧ . ਵਿ— ਉੱਤਮ ਗ੍ਯਾਨ ਵਾਲਾ. ਯਥਾਰਥ ਗ੍ਯਾਨੀ । ੨ ਜੋ ਆਸਾਨੀ ਨਾਲ ਸਮਝਿਆ ਜਾ ਸਕੇ । ੩ ਸੰਗ੍ਯਾ— ਆਤਮਗ੍ਯਾਨ. ਉੱਤਮ ਗ੍ਯਾਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2379, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੰਬੋਧ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੰਬੋਧ . ਸੰ. ਸੰਗ੍ਯਾ— ਪੂਰਣ ਗ੍ਯਾਨ. ਯਥਾਰਥ ਗ੍ਯਾਨ । ੨ ਬੁਲਾਉਣ ਦੀ ਕ੍ਰਿਯਾ. ਮੁਖਾਤਿਬ ਕਰਨ ਦਾ ਭਾਵ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2378, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੰਬੰਧ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੰਬੰਧ . ਸੰ. ਸੰਗ੍ਯਾ— ਚੰਗੀ ਤਰ੍ਹਾਂ ਬੰਨ੍ਹੇ ਜਾਣ ਦਾ ਭਾਵ. ਮਿਲਾਪ. ਮੇਲ । ੨ ਰਿਸ਼ਤਾ. ਨਾਤਾ । ੩ ਵਿਆਹ. ਸਗਾਈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2424, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੁਬੰਧੂ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸੁਬੰਧੂ : ਇਹ ਸੰਸਕ੍ਰਿਤ ਦਾ ਲੇਖਕ ਸੀ ਜਿਸ ਨੇ ‘ ਵਾਸਵਦੱਤਾ’ ਦਾ ਇਸ਼ਕੀਆ ਕਿੱਸਾ ਗੱਦ ਵਿਚ ਲਿਖਿਆ । ਇਸ ਦੇ ਸਮੇਂ ਬਾਰੇ ਮਤਭੇਦ ਹੈ ਪਰ ਕੁਝ ਵਿਦਵਾਨ ਇਸ ਦਾ ਸਮਾਂ ਅੱਠਵੀਂ ਸਦੀ ਈਸਵੀ ਮੰਨਦੇ ਹਨ । ਇਸ ਦੀ ‘ ਵਾਸਵਦੱਤਾ’ ਦਾ ਭਾਸ ਤੇ ਸ੍ਰੀਹਰਸ਼ ਦੀ ‘ ਵਾਸਵਦੱਤਾ’ ਨਾਲ ਕੋਈ ਸਬੰਧ ਨਹੀਂ ।

                  ਸੁਬੰਧੂ ਦੇ ਕਿੱਸੇ ਦੀ ਨਾਇਕਾ ਵਾਸਵਦੱਤਾ ਪਾਟਲੀਪੁੱਤਰ ਦੇ ਰਾਜੇ ਸ਼੍ਰਿਗਾਰ ਸ਼ੇਖਰ ਦੀ ਧੀ ਸੀ । ਰਾਜਾ ਚਿੰਤਾਮਣੀ ਦੇ ਪੁੱਤਰ ਕੰਦਰਪਕੇਤੂ ਤੇ ਵਾਸਵਦੱਤਾ ਨੂੰ ਇਕ ਦੂਜੇ ਬਾਰੇ ਸੁਪਨਾ ਆਇਆ ਤਾਂ ਉਹ ਇਕ ਦੂਜੇ ਦੇ ਹੋ ਗਏ । ਅੰਤ ਕਾਫ਼ੀ ਭਾਲ ਉਪਰੰਤ ਉਨ੍ਹਾਂ ਦਾ ਮਿਲਾਪ ਹੋਇਆ ਪਰ ਰਾਜਾ ਸ਼੍ਰਿਗਾਰਸ਼ੇਖਰ ਦੀ ਧੀ ਦਾ ਰਿਸ਼ਤਾ ਵਿਦਿਆਧਰ ਕਬੀਲੇ ਦੇ ਸਰਦਾਰ ਪੁਸ਼ਪਕੇਤੂ ਨਾਲ ਕਰਨਾ ਚਾਹੁੰਦਾ ਸੀ । ਉਹ ਦੋਵੇਂ ਵਿੰਧਿਆਚਲ ਪਹਾੜ ਵੱਲ ਨੱਸ ਗਏ । ਰਾਜਕੁਮਾਰ ਨੂੰ ਸੁੱਤਿਆਂ ਛੱਡ ਕੇ ਰਾਜਕੁਮਾਰੀ ਫਲ ਆਦਿ ਤੋੜਨ ਲਈ ਤੁਰ ਗਈ । ਰਾਹ ਵਿਚ ਉਸਨੇ ਕੁਝ ਸ਼ਿਕਾਰੀ ਤੇ ਆਪਣੇ ਪਿਤਾ ਦੇ ਸੈਨਿਕ ਵੇਖੇ ਜੋ ਆਪੋ ਵਿਚ ਲੜ ਪਏ ਤੇ ਕਟ ਮਰੇ । ਵਾਸਵਦੱਤਾ ਇਕ ਰਿਸ਼ੀ ਦੇ ਆਸ਼ਰਮ ਵਿਚ ਵੜ ਗਈ । ਰਿਸ਼ੀ ਨੇ ਅਣਜਾਣੇ ਵਿਚ ਸ਼ਰਾਪ ਦੇ ਕੇ ਉਸ ਨੂੰ ਪੱਥਰ ਦੀ ਮੂਰਤੀ ਬਣਾ ਦਿਤਾ ਪਰ ਨਾਲ ਇਹ ਵੀ ਕਹਿ ਦਿੱਤਾ ਕਿ ਜਦੋਂ ਉਸ ਦਾ ਪ੍ਰੇਮੀ ਉਸ ਨੂੰ ਛੋਹੇਗਾ ਤਾਂ ਉਹ ਮੁੜ ਉਸੇ ਹਾਲਤ ਵਿਚ ਆ ਜਾਵੇਗੀ । ਜਦੋਂ ਰਾਜਕੁਮਾਰ ਉੱਠਿਆ ਉਸ ਨੇ ਵਾਸਵਦੱਤਾ ਨੂੰ ਭਾਲਣਾ ਸ਼ੁਰੂ ਕਰ ਦਿੱਤਾ । ਅੰਤ ਨਿਰਾਸ਼ ਹੋ ਕੇ ਉਸਨੇ ਖੁਦਕਸ਼ੀ ਕਰਨ ਦੀ ਸੋਚੀ ਪਰ ਅਕਾਸ਼ਬਾਣੀ ਨੇ ਉਸ ਨੂੰ ਅਜਿਹਾ ਕਰਨੋ ਵਰਜ ਦਿੱਤਾ । ਉਹ ਫਿਰਦਾ ਫਿਰਦਾ ਉਸ ਰਿਸ਼ੀ ਦੇ ਆਸ਼ਰਮ ਵਿਚ ਜਾ ਨਿਕਲਿਆ । ਉਸ ਨੇ ਮੂਰਤੀ ਛੋਹੀ ਤੇ ਉਹ ਮੁੜ ਰਾਜਕੁਮਾਰੀ ਬਣ ਗਈ ।

                  ਇਸ ਕਿੱਸੇ ਦੀ ਮੁੱਖ ਵਿਸ਼ੇਸ਼ਤਾ ਦੋ-ਅਰਥੀ ਸ਼ਬਦਾਂ ਦੀ ਬੇਮਿਸਾਲ ਵਰਤੋਂ ਹੈ । ਬਾਣ ਕਵੀ ਦੇ ਗ੍ਰੰਥਾਂ ਵਿਚ ਜਿਹੜੇ ਜਿਹੜੇ ਗੁਣ ਮੌਜੂਦ ਸਨ ਸੁਬੰਧੂ ਨੇ ਉਨ੍ਹਾਂ ਨੂੰ ਆਪਣੀ ਰਚਨਾ ਵਿਚ ਕਮਾਲ ਦੀ ਹੱਦ ਤਕ ਪਹੁੰਚਾ ਦਿੱਤਾ ਹੈ ।

                  ਹ. ਪੁ.– – ਇੰਪ. ਗ. ਇੰਡ. ( ਹਿਸਟਾਰੀਕਲ ) ਜਿਲਦ ਤੀਜੀ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 48, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.