ਲਾਗ–ਇਨ/ਨਵਾਂ ਖਾਤਾ |
+
-
 
ਸੰਸਕਾਰ

ਸੰਸਕਾਰ: ਸੰਸਕ੍ਰਿਤ ਦੇ ਇਸ ਸ਼ਬਦ ਤੋਂ ਭਾਵ ਹੈ ਸ਼ੁੱਧ ਕੀਤਾ ਜਾਣਾ। ਭਾਰਤੀ-ਸੰਸਕ੍ਰਿਤੀ ਅਤੇ ਹਿੰਦੂ-ਧਰਮ ਵਿਚ ਜਨਮ ਤੋਂ ਮ੍ਰਿਤੂ ਤਕ ਮਾਨਸਿਕ ਜਾਂ ਸ਼ਰੀਰਿਕ ਸੁਖਾਂ ਲਈ ਕੀਤੇ ਜਾਣ ਵਾਲੇ ਕਾਰਜਾਂ ਨੂੰ ‘ਸੰਸਕਾਰ’ ਕਿਹਾ ਜਾਂਦਾ ਹੈ। ਇਨ੍ਹਾਂ ਦੀ ਗਿਣਤੀ ਜਨਮ ਤੋਂ ਮਰਨ ਤਕ ਦਸ ਤੋਂ ਸੋਲ੍ਹਾਂ ਤਕ ਮੰਨੀ ਜਾਂਦੀ ਹੈ, ਜਿਵੇਂ — (1) ਗਰਭ ਧਾਰਨ ਕਰਨ ਤੋਂ ਪਹਿਲਾਂ , (2) ਗਰਭ ਧਾਰਨ ਕਰਨ ਦੇ ਤੀਜੇ ਮਹੀਨੇ ਵਿਚ, (3) ਫਿਰ ਅੱਠਵੇਂ ਮਹੀਨੇ ਵਿਚ, (4) ਪੁੱਤਰ ਜਨਮ ਦੇ ਅਵਸਰ’ਤੇ, (5) ਬੱਚੇ ਦਾ ਨਾਂ ਰਖਣ ਦੇ ਅਵਸਰ’ਤੇ, (6) ਚਾਰ ਮਹੀਨਿਆਂ ਤੋਂ ਬਾਦ ਬੱਚੇ ਨੂੰ ਘਰੋਂ ਬਾਹਰ ਲੈ ਜਾਣ’ਤੇ, (7) ਬੱਚੇ ਨੂੰ ਪਹਿਲੀ ਵਾਰ ਅੰਨ ਖਵਾਉਣ ਵੇਲੇ , (8) ਪਹਿਲੀ ਵਾਰ ਸਿਰ ਮੁੰਨਵਾਉਣ’ਤੇ, (9) ਵਿਦਿਆ ਅਭਿਆਸ ਲਈ ਪਹਿਲੀ ਵਾਰ ਗੁਰੂ ਕੋਲ ਲੈ ਜਾਣ ਵੇਲੇ, (10) ਜਨੇਊ ਪਾਉਣ ਵੇਲੇ, (11) ਅਧਿਐਨ ਕਰਨ ਉਪਰੰਤ ਗੁਰੂ ਦੇ ਘਰੋਂ ਪਰਤਣ ਵੇਲੇ, (12) ਵਿਆਹ ਕਰਨ ਵੇਲੇ, ਆਦਿ। ਦ੍ਵਿਜ ਵਰਣ ਲਈ ਇਹ ਸੰਸਕਾਰ ਆਵੱਸ਼ਕ ਮੰਨੇ ਗਏ ਹਨ।

            ਗੁਰਮਤਿ ਵਿਚ ਇਨ੍ਹਾਂ ਸੰਸਕਾਰਾਂ ਦੀ ਕੋਈ ਮਾਨਤਾ ਨਹੀਂ। ਇਨ੍ਹਾਂ ਦੀ ਥਾਂ ਗੁਰਮਤਿ ਵਿਚ ਕੇਵਲ ਚਾਰ ਸੰਸਕਾਰ ਪ੍ਰਵਾਨਿਤ ਹਨ— ਜਨਮ-ਨਾਮ ਸੰਸਕਾਰ, ਅੰਮ੍ਰਿਤ ਸੰਸਕਾਰ , ਆਨੰਦ ਸੰਸਕਾਰ, ਮ੍ਰਿਤਕ ਸੰਸਕਾਰ — ਵਿਸਤਾਰ ਲਈ ਵੇਖੋ ਸੁਤੰਤਰ ਇੰਦਰਾਜ।

ਲੇਖਕ : ਡਾ. ਰਤਨ ਸਿੰਘ ਜੱਗੀ,     ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1919,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/9/2015 12:00:00 AM
ਹਵਾਲੇ/ਟਿੱਪਣੀਆਂ: noreference

ਸਸਕਾਰ

ਸਕਾਰ. ਸੰਗ੍ਯਾ—ਸ਼ਵ ਸੰਸਕਾਰ. ਸ਼ਵ (ਮੁਰਦੇ) ਦਾ ਅੰਤਿਮ ਸੰਸਕਾਰ. ਮੁਰਦੇ ਦਾ ਅਗਨਿ ਸੰਸਕਾਰ. ਦਾਹ।1 ੨ ਦੇਖੋ ਪਿਤ੍ਰਿਮੇਧ ਅਤੇ ਮ੍ਰਿਤਕ ਸੰਸਕਾਰ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1962,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/1/2014 12:00:00 AM
ਹਵਾਲੇ/ਟਿੱਪਣੀਆਂ: noreference

ਸੰਸਕਾਰ

ੰਸਕਾਰ. ਸੰ. ਸੰ੎ਕਾਰ. ਸੰਗ੍ਯਾ—ਸੰ-ਉਪਸਰਗ ਅਤੇ ਕ੍ਰਿ ਧਾਤੁ ਤੋਂ ਇਹ ਸ਼ਬਦ ਹੈ. ਸੁਧਾਰਨਾ। ੨ ਸ਼ੁੱਧ ਕਰਨਾ। ੩ ਕਿਸੇ ਕਰਮ ਦੇ ਕਰਨ ਤੋਂ ਪੈਦਾ ਹੋਇਆ ਖਿਆਲ। ੪ ਧਰਮਰੀਤਿ ਨਾਲ ਕੀਤਾ ਹੋਇਆ ਉਹ ਕਰਮ, ਜਿਸ ਦਾ ਅਸਰ ਚਿੱਤ ਤੇ ਬਣਿਆ ਰਹੇ. ਜੈਸੇ—ਜਨਮ, ਅਮ੍ਰਿਤ, ਵਿਆਹ ਆਦਿ ਸੰਸਕਾਰ.1

ਵਿਦ੍ਵਾਨਾਂ ਨੇ ਧਾਰਮਿਕ ਸੰਸਕਾਰ ਤਿੰਨ ਪ੍ਰਕਾਰ ਦੇ ਮੰਨੇ ਹਨ, ਉੱਤਮ ਮਧ੍ਯਮ ਅਤੇ ਨ੡ਸ਼ੱਧ.

(ੳ) ਉੱਤਮ ਸੰਸਕਾਰ ਉਹ ਹਨ, ਜਿਨ੍ਹਾਂ ਕਰਕੇ ਕਰਤਾਰ ਦੀ ਰਚਨਾ ਦੇ ਵਿਰੁੱਧ ਕੁਝ ਨਾ ਕੀਤਾ ਜਾਵੇ, ਅਰ ਜੋ ਧਾਰਮਿਕ ਚਿੰਨ੍ਹ ਧਾਰੇ ਜਾਣ ਓਹ ਸ਼ਰੀਰ ਤਥਾ ਦੇਸ਼ ਦੀ ਰੱਖ੍ਯਾ ਦਾ ਕਾਰਣ ਹੋਣ. ਜੈਸੇ—ਅਮ੍ਰਿਤ ਸੰਸਕਾਰ ਸਮੇਂ ਸਿੱਖ ਕੱਛ ਕ੍ਰਿਪਾਣ ਧਾਰਦੇ ਹਨ.

(ਅ) ਮੱਧਮ ਸੰਸਕਾਰ ਉਹ ਹਨ (ਜਿਨ੍ਹਾਂ ਦ੍ਵਾਰਾ ਵਾਹਗੁਰੂ ਦੀ ਰਚਨਾ ਬੁਰੀ ਸ਼ਕਲ ਵਿੱਚ ਕੀਤੀ ਜਾਵੇ ਅਤੇ ਚਿੰਨ੍ਹ ਐਸੇ ਧਾਰੇ ਜਾਣ, ਜਿਨ੍ਹਾਂ ਤੋਂ ਸ਼ਰੀਰ ਅਰ ਦੇਸ਼ ਨੂੰ ਕੋਈ ਲਾਭ ਨਾ ਪਹੁੰਚੇ. ਜੈਸੇ—ਜਟਾ ਭਸਮ ਜਨੇਊ ਕੰਠੀ ਆਦਿਕ ਲੋਕ ਧਾਰਨ ਕਰਦੇ ਹਨ.

(ੲ) ਨ੡ਸ਼ੱਧ (ਨਿਕ੍ਰਿ੄ਟ) ਸੰਸਕਾਰ ਉਹ ਹਨ ਜਿਨ੍ਹਾਂ ਕਰਕੇ ਸਿਰਜਨਹਾਰ ਦੀ ਰਚਨਾ ਖੰਡਿਤ ਕੀਤੀ ਜਾਵੇ ਅਰ ਦੇਹ ਤਥਾ ਦੇਸ਼ ਦਾ ਕੋਈ ਹਿਤ ਨਾ ਹੋ ਸਕੇ, ਜੈਸੇ—ਕਰਣਵੇਧ, ਸੁੰਨਤ (ਖਤਨਾ), ਮੁੰਡਨ ਆਦਿਕ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1978,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM

ਸਸਕਾਰ [ਨਾਂਪੁ] ਮਿਰਤਕ ਦੇਹ ਨੂੰ ਅਗਨ ਭੇਟਾ ਕਰਨ ਦੀ ਕਿਰਿਆ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2010,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਸਸਕਾਰ

ਸਸਕਾਰ (ਨਾਂ,ਪੁ) ਚਿਤਾ ਦੁਆਰਾ ਅਗਨ ਭੇਟ ਕੀਤੀ ਦੇਹ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2015,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਸੰਸਕਾਰ

ਸੰਸਕਾਰ [ਨਾਂਪੁ] ਧਾਰਮਿਕ ਰਸਮ; ਵਿਰਸੇ ਵਿੱਚ ਮਿਲ਼ੇ ਪ੍ਰਭਾਵ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2036,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਸੰਸਕਾਰ

ਸੰਸਕਾਰ (ਨਾਂ,ਪੁ) ਧਰਮ ਰੀਤੀ ਅਨੁਸਾਰ ਕੀਤਾ ਕਾਰਜ ਜਿਸ ਦਾ ਅਸਰ ਚਿਤ ’ਤੇ ਬਣਿਆ ਰਹੇ; ਰੀਤੀ, ਰਸਮ; ਪੂਰਬਲੇ ਜਨਮ ਦੀ ਵਾਸਨਾ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2040,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ