ਹਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਰ 1 [ ਵਿਸ਼ੇ ] ਹਰ ਇੱਕ , ਹਰੇਕ , ਕੁਲ , ਹਰ ਕੋਈ 2 [ ਨਾਂਪੁ ] ਇੱਕ ਅਗੇਤਰ ਜਿਵੇਂ ਹਰਮਨ ਪਿਆਰਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6692, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਰ . ਵਿ— ਹਰਾ. ਹਰਿਤ. “ ਜੈਸੇ ਬਨ ਹਰ ਪਾਤ.” ( ਸਾਰ ਕਬੀਰ ) “ ਬਨ ਹਰ ਪਾਤ ਰੇ.” ( ਧਨਾ ਮ : ੫ ) ੨ ਸੰ. ਸੰਗ੍ਯਾ— ਰੁਦ੍ਰ. ਸ਼ਿਵ. “ ਕਮਲਾਸਨ ਧ੍ਯਾਵਤ ਜਾਹਿ ਭਜੇ ਹਰ.” ( ਗੁਪ੍ਰਸੂ ) ੩ ਅਗਨਿ । ੪ ਕਾਲ । ੫ ਗਧਾ. ਗਰਦਭ । ੬ ਵਿ— ਹਰਣ ਕਰਤਾ. ਲੈ ਜਾਣ ਵਾਲਾ. ਨਾਸ਼ ਕਰਤਾ. ਐਸੀ ਦਸ਼ਾ ਵਿੱਚ ਇਹ ਕਿਸੇ ਸ਼ਬਦ ਦੇ ਅੰਤ ਆਉਂਦਾ ਹੈ. ਜਿਵੇਂ— ਘਨਹਰ , ਪਸ਼੍ਯਤੋਹਰ , ਰੋਗਹਰ ਆਦਿਕ । ੭ ਹਲ ਦੀ ਥਾਂ ਭੀ ਹਰ ਸ਼ਬਦ ਦੇਖੀਦਾ ਹੈ. “ ਹਰ ਬਾਹਤ ਇਕ ਪੁਰਖ ਨਿਹਾਰਾ.” ( ਦੱਤਾਵ ) ੮ ਇੱਕ ਰਾਜਪੂਤ ਜਾਤਿ , ਜੋ ਬਹੁਤ ਕਰਕੇ ਬੂੰਦੀ ਦੇ ਇਲਾਕੇ ਪਾਈ ਜਾਂਦੀ ਹੈ. ਇਸ ਤੋਂ “ ਹਰਾਵਲੀ” ਸ਼ਬਦ ਬਣਿਆ ਹੈ. ਦੇਖੋ , ਹਰਾਵਲੀ । ੯ ਫ਼ਾ. ਵ੍ਯ— ਕੁੱਲ. ਪ੍ਰਤਿ. ਹਰ ਇੱਕ. “ ਹਰਦਿਨੁ ਹਰਿ ਸਿਮਰਨੁ ਮੇਰੇ ਭਾਈ.” ( ਗਉ ਮ : ੫ ) “ ਬੰਦੇ ਖੋਜੁ ਦਿਲ ਹਰਰੋਜ.” ( ਤਿਲੰ ਕਬੀਰ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6658, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਹਰ ( ਸੰ. । ਸੰਸਕ੍ਰਿਤ ) ੧. ਪਰਮੇਸ਼ਰ । ਦੇਖੋ , ‘ ਹਰਿ’

੨. ( ਸੰ. । ਸੰਪ੍ਰਦਾ ) ਚੰਦਨ

ਦੇਖੋ , ‘ ਹਿਰਡ ਪਲਾਸ’

੩. ( ਫ਼ਾਰਸੀ ਹਰ ) ਕੋਈ , ਸਭ , ਪ੍ਰਤਿ । ਯਥਾ-‘ ਬੰਦੇ ਖੋਜੁ ਦਿਲ ਹਰ ਰੋਜ ’ ਪ੍ਰਤਿ ਦਿਨ ਆਪਣੇ ਦਿਲ ਨੂੰ ਖੋਜ ਹੇ ਬੰਦੇ!


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6605, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.