ਹਰੜ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਰੜ ( ਨਾਂ , ਇ ) ਦਵਾਈਆਂ ਆਦਿ ਵਿੱਚ ਵਰਤੀਂਦਾ ਇੱਕ ਗੁਣਕਾਰੀ ਫਲ਼


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1648, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਹਰੜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਰੜ [ ਨਾਂਇ ] ਇੱਕ ਰੁੱਖ , ਇਸ ਰੁੱਖ ਦਾ ਫਲ਼ ਜਿਸ ਦਾ ਦਵਾਈਆਂ ਵਿੱਚ ਕਾਫ਼ੀ ਪ੍ਰਯੋਗ ਹੁੰਦਾ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1642, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹਰੜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਰੜ . ਦੇਖੋ , ਹਰੀਤਕੀ । ੨ ਹਰੜ ਦੇ ਆਕਾਰ ਦੀ ਰੇਸ਼ਮ ਅਤੇ ਜ਼ਰੀ ਦੀ ਬਣਾਈ ਡੋਡੀ , ਸੇਜਬੰਦ ਨਾਲੇ ਆਦਿਕ ਦੀ ਡੋਡੀ । ੩ ਹਾਥੀ ਦੇ ਚਿੰਘਾਰਣ ਦੀ ਧੁਨਿ. ਦੇਖੋ , ਹਰੜੰਤ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1545, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹਰੜ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹਰੜ : ਹਰੜ ਇਕ ਪੌਦੇ ਦਾ ਸੁੱਕਿਆ ਹੋਇਆ ਫਲ ਹੁੰਦਾ ਹੈ ਜਿਸ ਦਾ ਬਨਸਪਤੀ ਵਿਗਿਆਨਕ ਨਾਂ ਟਰਮੀਨੇਲੀਆ ਚੀਬੂਲਾ ( Terminalea chebula ) ਹੈ । ਹਰੜ ਤਿੰਨ ਕਿਸਮ ਦੀ ਹੁੰਦੀ ਹੈ : ( 1 ) ਪੀਲੀ ਹਰੜ , ( 2 ) ਕਾਲੀ ਜਾਂ ਛੋਟੀ ਹਰੜ ਅਤੇ ( 3 ) ਕਾਬਲੀ ਹਰੜ । ਪੀਲੀ ਹਰੜ ਦਾ ਆਕਾਰ ਲੰਬੂਤਰਾ ਹੁੰਦਾ ਹੈ ਅਤੇ ਇਸ ਦੀ ਸਤ੍ਹਾ ਉੱਪਰ ਲੰਬੇ– ਦਾਅ ਝੁਰੜੀਆਂ ਹੁੰਦੀਆਂ ਹਨ । ਇਸ ਅੰਦਰ ਸੁੱਕੇ ਹੋਏ ਗੁੱਦੇ ਤੋਂ ਇਲਾਵਾ ਇਕ ਕਠੋਰ ਗਿਰੀ ਵੀ ਹੁੰਦੀ ਹੈ । ਹਰੜ ਦਾ ਸੁਆਦ ਕਸੈਲਾ ਹੁੰਦਾ ਹੈ ।

                  ਇਸ ਦੀ ਵਰਤੋਂ ਪੁਰਾਣੇ ਫੋੜੇ ਤੇ ਜ਼ਖ਼ਮਾਂ ਲਈ ਕੀਤੀ ਜਾਂਦੀ ਹੈ ਅਤੇ ਮੂੰਹ ਪੱਕ ਜਾਣ ਸਮੇਂ ਗਰਾਰੇ ਵੀ ਕੀਤੇ ਜਾਂਦੇ ਹਨ । ਇਸਦਾ ਬਾਰੀਕ ਧੂੜਾ ਦੰਦਾਂ ਸਾਫ਼ ਕਰਨ ਲਈ ਵੀ ਵਰਤਿਆ ਜਾਂਦਾ ਹੈ । ਇਹ ਕਰੇੜਾ ਲੱਗੇ ਹੋਏ ਦੰਦਾਂ ਲਈ ਵੀ ਚੰਗਾ ਹੁੰਦਾ ਹੈ । ਇਹ ਮਸੂੜਿਆਂ ’ ਚੋਂ ਵਗਦੇ ਖ਼ੂਨ ਨੂੰ ਰੋਕਣ ਲਈ ਅਤੇ ਜ਼ਖ਼ਮਾਂ ਨੂੰ ਰਾਜ਼ੀ ਕਰਨ ਲਈ ਵੀ ਲਾਭਦਾਇਕ ਹੈ । ਹਰੜ ਦੀ ਛਿੱਲ ਤੋਂ ਬਣਾਈ ਔਸ਼ਧੀ ਮੂਤਵਰਧਕ ਅਤੇ ਹਿਰਦੇ ਨੂੰ ਸ਼ਕਤੀ ਦਿੰਦੀ ਹੈ । ਹਿਕਮਤ ਅਨੁਸਾਰ ਹਰੜ ਪਹਿਲੇ ਦਰਜੇ ਵਿਚ ਠੰਢੀ ਅਤੇ ਦੂਜੇ ਦਰਜੇ ਵਿਚ ਖ਼ੁਸ਼ਕ ਹੈ । ਇਹ ਯਾਦ– ਸ਼ਕਤੀ ਅਤੇ ਦਿਮਾਗ਼ ਲਈ ਬਹੁਤ ਲਾਭਦਾਇਕ ਹੈ । ਖ਼ੂਨ ਨੂੰ ਸਾਫ਼ ਕਰਦੀ ਹੈ । ਇਸ ਨੂੰ ਚਬਾਕੇ ਉਸਦਾ ਲੁਬਾਬ ਅੰਦਰ ਲਿਜਾਣਾ ਬਹੁਤ ਗੁਣਕਾਰੀ ਹੈ । ਇਹ ਬਲਗ਼ਮ ਅਤੇ ਮਿਹਦੇ ਦੀਆਂ ਰਤੂਬਤਾਂ ਨੂੰ ਖ਼ੁਸ਼ਕ ਕਰਦੀ ਹੈ । ਕਾਲੇ ਲੂਣ ਨਾਲ ਮਿਲਾਕੇ ਖਾਣ ਨਾਲ ਬਵਾਸੀਰ ਨੂੰ ਠੀਕ ਕਰਦੀ ਹੈ । ਇਸ ਨੂੰ ਬਾਰੀਕ ਪੀਸ ਕੇ ਦੇਣ ਨਾਲ ਦਸਤ ਬੰਦ ਹੋ ਜਾਂਦੇ ਹਨ ।

                  ਕਾਲੀ ਜਾਂ ਛੋਟੀ ਹਰੜ ਦੀ ਯਾਦ-ਸ਼ਕਤੀ ਤੇਜ਼ ਕਰਨ ਅਤੇ ਦਿਮਾਗ਼ੀ ਤਾਕਤ ਲਈ ਲਾਹੇਵੰਦ ਹੈ । ਇਸ ਨੂੰ ਮੂੰਹ ਵਿਚ ਰਖਣ ਨਾਲ ਲਕਵੇ ਦੇ ਮਰੀਜ਼ ਨੂੰ ਫ਼ਾਇਦਾ ਪਹੁੰਚਦਾ ਹੈ

                  ਕਾਬਲੀ ਹਰੜ ਦਾ ਰੰਗ ਪੀਲੇ ਰੰਗ ਦੀ ਭਾਹ ਮਾਰਦਾ ਭੂਰਾ ਹੁੰਦਾ ਹੈ । ਹਰੜਾਂ ਦੇ ਬਾਕੀ ਗੁਣਾਂ ਤੋਂ ਇਲਾਵਾ ਇਸ ਹਰੜ ਬਾਰੇ ਇਹ ਪ੍ਰਚਲਤ ਹੈ ਕਿ ਜੇਕਰ ਲਗਾਤਾਰ ਇਕ ਸਾਲ ਹਰ ਰੋਜ਼ ਇਕ ਹਰੜ ਦਾ ਸੇਵਨ ਕੀਤਾ ਜਾਵੇ ਤਾਂ ਵਾਲ ਚਿੱਟੇ ਨਹੀਂ ਹੁੰਦੇ । ਇਹ ਜਿਗਰ ਲਈ ਵੀ ਲਾਹੇਵੰਦ ਹੈ ।

                  ਇਨ੍ਹਾਂ ਕਿਸਮਾਂ ਤੋਂ ਇਲਾਵਾ ਇਕ ਕਿਸਮ ਗੁਠਲੀ ਰਹਿਤ ਹਰੜ ਦੀ ਵੀ ਹੁੰਦੀ ਹੈ । ਇਹ ਬਹੁਤ ਘੱਟ ਮਾਤਰਾ ਵਿਚ ਉਪਲਬੱਧ ਹੈ । ਇਸ ਨੂੰ ਜਲਾਪਾ ਹਰੜ ਕਿਹਾ ਜਾਂਦਾ ਹੈ ।

                                    ਹ. ਪੁ. – – ਚੌ. ਇ. ਡ. ਇੰ. 688; ਗ ਇੰ. ਮੈ. ਪ ; 242


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 385, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.