ਲਾਗ–ਇਨ/ਨਵਾਂ ਖਾਤਾ |
+
-
 
ਹਾਰ

ਹਾਰ (ਸੰ.। ਸੰਸਕ੍ਰਿਤ) ੧. ਜਿਤ ਨਾ ਹੋਣੀ। ਸ਼ਿਕਸਤ। ਘਾਟੇ ਵਾਲਾ ਪਾਸਾ। ਯਥਾ-‘ਹਾਰ ਜੂਆਰ ਜੂਆ ਬਿਧੇ’ ਜੁਆਰੀਏ ਨੂੰ ਜੂਏ ਵਿਚ ਹਾਰ ਦੀ ਬਿਧ ਹੁੰਦੀ ਹੈ।

੨. (ਸੰਸਕ੍ਰਿਤ ਹਾਰ=ਮੋਤੀ ਮਾਲਾ। ਯਥਾ-‘ਬਿਨੁ ਤਾਗੇ ਗਲਿ ਹਾਰੁ ’।

੩. (ਅ.। ਪੰਜਾਬੀ) ਵਾਲਾ। ਯਥਾ-‘ਰਾਮ ਭਗਤ ਕੇ ਪਾਨੀਹਾਰ’ ਪ੍ਰਮੇਸਰ ਦੇ ਭਗਤ ਦੇ ਪਾਨੀ (ਭਰਨ) ਵਾਲੇ ਹਨ। ਭਾਵ-ਦਾਸ ਹਨ (ਕਾਮਾਦੀ)।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 2101,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਹਾਰੋ

ਹਾਰੋ. ਦੇਖੋ, ਹਾਰਾ । ੨ ਹਰਿਆ ਹੋਇਆ. “ਜੀਤੋ ਬੂਡੈ ਹਾਰੋ ਤਰੈ.” (ਭੈਰ ਕਬੀਰ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2108,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/15/2014 12:00:00 AM
ਹਵਾਲੇ/ਟਿੱਪਣੀਆਂ: noreference

ਹਾਰੂ

ਹਾਰੂ. ਵਿ—ਹਰਣ ਕਰਤਾ. ਚੋਰ. “ਮਨਹਾਰੂ.” (ਗੁਪ੍ਰਸੂ) ਦਿਲਚੋਰ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2109,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/15/2014 12:00:00 AM
ਹਵਾਲੇ/ਟਿੱਪਣੀਆਂ: noreference

ਹਾਰੂੰ

ਹਾਰੂੰ. ਅ਼ Aaron. ਹਜਰਤ ਮੂਸਾ ਦਾ ਵਡਾ ਭਾਈ , ਜਿਸ ਦੀ ਗਿਣਤੀ ਨਬੀਆਂ ਵਿੱਚ ਹੈ. ਇਹ ਮੂਸਾ ਦੇ ਹੁਕਮਾਂ ਦੀ ਪੂਰੀ ਤਾਮੀਲ ਕਰਦਾ ਅਤੇ ਉਸ ਦਾ ਨਾਇਬ ਸੀ।

 

੨ ਹਜਰਤ ਈਸਾ ਦਾ ਮਾਮਾ , ਮੇਰੀ (ਮਰਯਮ) ਦਾ ਭਾਈ. ਇਹ ਹੰਨਾ ਦੇ ਉਦਰ ਤੋਂ ਇਮਰਾਨ ਦਾ ਪੁਤ੍ਰ ਸੀ. ਕਿਤਨਿਆਂ ਦਾ ਖਿਆਲ ਹੈ ਕਿ ਹਾਰੂੰ ਮੇਰੀ ਦਾ ਸੰਬੰਧ ਵਿੱਚ ਭਾਈ ਨਹੀਂ ਸੀ, ਕਿੰਤੂ ਇੱਕ ਪਵਿਤ੍ਰਾਤਮਾ ਪੁਰਖ ਧਰਮਭਾਈ ਸੀ।

੩ ਅੱਬਾਸਵੰਸ਼ੀ ਹਾਰੂੰ () ਪੰਜਵਾਂ ਖ਼ਲੀਫ਼ਾ ਸੀ, ਜੋ ੨੦ ਮਾਰਚ ਸਨ ੭੬੩ ਨੂੰ ਪੈਦਾ ਹੋਇਆ ਅਤੇ ਆਪਣੇ ਬਾਪ ਮਹਦੀ ਦੇ ਮਰਣ ਪੁਰ ਸਨ ੭੮੬ ਵਿੱਚ ਬਗਦਾਦ ਦੀ ਗੱਦੀ ਤੇ ਬੈਠਾ. ਇਹ ਵਡਾ ਪ੍ਰਤਾਪੀ ਬਾਦਸ਼ਾਹ ਹੋਇਆ ਹੈ. ਇਸ ਦਾ ਦੇਹਾਂਤ ਖੁਰਾਸਾਨ ਵਿੱਚ ੨੪ ਮਾਰਚ ਸਨ ੮੦੯ ਨੂੰ ਹੋਇਆ. ਹਾਰੂੰ ਦਾ ਮਕਬਰਾ ਤੂਸ (ਮਸ਼ਹਦ) ਵਿੱਚ ਹੈ.

ਭਾਈ ਸੰਤੋਖ ਸਿੰਘ ਨੇ ਗੁਰੁ ਨਾਨਕ ਪ੍ਰਕਾਸ਼ ਉੱਤਰਾਰਧ ਦੇ ੧੬ ਵੇਂ ਅਧ੍ਯਾਯ ਵਿੱਚ ਹਾਰੂੰ ਨੂੰ ਕਾਰੂੰ ਦਾ ਭਾਈ ਲਿਖਿਆ ਹੈ ਜੋ ਗਲਤ ਹੈ, ਐਸੇ ਹੀ ਕਾਰੂੰ ਦੀ ਕਥਾ ਭੀ ਮਨਘੜਤ ਹੈ. ਦੇਖੋ, ਕਾਰੂੰ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2110,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/15/2014 12:00:00 AM
ਹਵਾਲੇ/ਟਿੱਪਣੀਆਂ: noreference

ਹਾਰੁ

ਾਰੁ. ਦੇਖੋ, ਹਾਰ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2110,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/15/2014 12:00:00 AM
ਹਵਾਲੇ/ਟਿੱਪਣੀਆਂ: noreference

ਹਾਰੂ

ਹਾਰੂ [ਵਿਸ਼ੇ] ਹਾਰਨ ਵਾਲ਼ਾ , ਅਸਫਲ ਹੋਣ ਵਾਲ਼ਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2119,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਹਾਰ

ਹਾਰ. ਸੰਗ੍ਯਾ—ਪਰਾਜਯ. ਸ਼ਿਕਸ੍ਤ. ਦੇਖੋ, ਹਾਰੀ. “ਰਨ ਹਾਰ ਨਿਹਾਰ ਭਏ ਬਲ ਰੀਤੇ.” (ਚੰਡੀ ੧) ੨ ਸੰ. ਮੋਤੀ ਫੁੱਲ ਆਦਿਕ ਦੀ ਮਾਲਾ. “ਹਾਰ ਡੋਰ ਰਸ ਪਾਟ ਪਟੰਬਰ.” (ਤੁਖਾ ਬਾਰਹਮਾਹਾ) ੩ ਵਿ—ਹਰਣ ਵਾਲਾ. ਲੈ ਜਾਣ ਵਾਲਾ. ਢੋਣ ਵਾਲਾ. “ਰਾਮ ਭਗਤ ਕੇ ਪਾਨੀਹਾਰ.” (ਗੌਂਡ ਮ: ੫) ੪ ਪ੍ਰਤ੍ਯ—ਵਾਨ. ਵਾਲਾ. “ਦੇਖੈਗਾ ਦੇਵਣਹਾਰ.” (ਸੋਹਿਲਾ) ੫ ਦੇਖੋ, ਸਵੈਯੇ ਦਾ ਰੂਪ ੧੮.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2145,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/15/2014 12:00:00 AM
ਹਵਾਲੇ/ਟਿੱਪਣੀਆਂ: noreference

ਹਾਰ

ਹਾਰ 1 [ਨਾਂਇ] ਹਾਰਨ ਦਾ ਭਾਵ, ਸ਼ਿਕਸਤ, ਭਾਂਜ 2 [ਨਾਂਪੁ] ਧਾਗੇ ਆਦਿ ਵਿੱਚ ਪਰੋਏ ਹੋਏ ਫੁੱਲ ਜਾਂ ਮੋਤੀਆਂ ਆਦਿ ਦੀ ਲੜੀ , ਮਾਲ਼ਾ , ਇੱਕ ਗਹਿਣਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2223,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਹਾਰ

ਹਾਰ (ਨਾਂ,ਪੁ) ਗਲ਼ ਵਿੱਚ ਪਾਉਣ ਲਈ ਧਾਗੇ ਵਿੱਚ ਪਰੋਏ ਮੋਤੀ ਫੁੱਲ ਆਦਿ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2227,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਹਾਰ

ਹਾਰ (ਨਾਂ,ਇ) ਵਿਰੋਧੀ ਧਿਰ ਦੇ ਟਾਕਰੇ ਅਸਫ਼ਲ ਰਹਿਣ ਦੀ ਹਾਲਤ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2227,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ