ਲਾਗ–ਇਨ/ਨਵਾਂ ਖਾਤਾ |
+
-
 
ਹਾਲ

ਹਾਲ (ਅ.। ਅ਼ਰਬੀ ਹ਼ਾਲ=ਹੁਣ) ਤਤਕਾਲ। ਹੁਣ। ਯਥਾ-‘ਦਰ ਹ਼ਾਲ ’।

੨. (ਸੰ.। ਅ਼ਰਬੀ ਹ਼ਾਲ=ਨੱਚਣਾ ਸਰੂਰ ਵਿਚ। ਮੁਹੱਬਤ। ਮੁਸਲਮਾਨਾਂ ਵਿਚ ਕਵਾਲੀ ਪਾਂਦੇ ਹਨ ਅਰਥਾਤ ਗਾਂਦੇ ਵਜਾਂਦੇ ਹਨ ਭਗਤਾਂ ਵਾਂਙੂ, ਪਰ ਨਾਲ ਮਸਤ ਹੋਕੇ ਸਿਰ ਮਾਰਦੇ ਤੇ ਟੱਪਦੇ ਆਦਿਕ ਹਨ, ਉਸਨੂੰ ਹਾਲ ਖੇਡਣਾ, ਤੇ ਹਾਲ ਚੜ੍ਹਨਾ ਕਹਿੰਦੇ ਹਨ। ਉਸ ਨੂੰ ਓਹ ਅਨੰਦ ਦੀ ਅਵਸਥਾ ਦੱਸਦੇ ਹਨ) ਮਸਤੀ , ਅਨੰਦ। ਯਥਾ-‘ਖੇਲਤ ਖੇਲਤ ਹਾਲ ਕਰਿ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 1231,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਹਾਲ

ਹਾਲ. ਅ਼ ਹ਼ਾਲ. ਸੰਗ੍ਯਾ—ਵਰਤਮਾਨ ਕਾਲ । ੨ ਪ੍ਰੇਮ. ਪਿਆਰ. “ਭਏ ਗਲਤਾਨ ਹਾਲ.” (ਨਟ ਮ: ੪ ਪੜਤਾਲ) ੩ ਹਾਲਤ. ਦਸ਼ਾ. “ਹਰਿ ਬਿਸਰਤ ਹੋਵਤ ਏਹ ਹਾਲ.” (ਗਉ ਥਿਤੀ ਮ: ੫) “ਅਨਬੋਲਤ ਹੀ ਜਾਨਹੁ ਹਾਲ.” (ਬਿਲਾ ਮ: ੫) ੪ ਪ੍ਰੇਮ ਦੀ ਮਸਤੀ , ਜਿਸ ਵਿੱਚ ਸਰੀਰ ਦੀ ਸੁਧ ਨਾ ਰਹੇ. “ਖੇਲਤ ਖੇਲਤ ਹਾਲ ਕਰਿ.” (ਸ. ਕਬੀਰ) ੫ ਅਹਵਾਲ. ਵ੍ਰਿੱਤਾਂਤ. “ਬਨਾਵੈ ਗ੍ਰੰਥ ਹਾਲ ਹੈ.” (ਕ੍ਰਿਸਨਾਵ) ੬ ਦਰਹਾਲ (ਛੇਤੀ) ਦਾ ਸੰਖੇਪ. ਸ਼ੀਘ੍ਰ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1239,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/15/2014 12:00:00 AM
ਹਵਾਲੇ/ਟਿੱਪਣੀਆਂ: noreference

ਹਾਲੋਂ

ਹਾਲੋਂ. ਸੰ. ਅਹਾਲਿਮ. ਚੰਦ੍ਰ ਸ਼ੂਰ. ਹਾੜ੍ਹੀ ਦੀ ਫ਼ਸਲ ਵਿੱਚ ਹੋਣ ਵਾਲੀ ਇੱਕ ਚਰਪਰੀ ਬੂਟੀ ਜਿਸ ਦੀ ਤਾਸੀਰ ਗਰਮ ਤਰ ਹੈ. ਇਸ ਦੀ ਭਾਜੀ ਬਾਈ ਦੇ ਰੋਗ ਦੂਰ ਕਰਦੀ ਹੈ. ਇਸ ਦੇ ਬੀਜ ਸੋਜ ਅਤੇ ਪੀੜ ਨੂੰ ਹਟਾਉਂਦੇ ਹਨ. L. Lepidium Sativum.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1239,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/15/2014 12:00:00 AM
ਹਵਾਲੇ/ਟਿੱਪਣੀਆਂ: noreference

ਹਾਲ

ਹਾਲ 1 [ਨਾਂਪੁ] ਦਸ਼ਾ, ਹਾਲਤ, ਖ਼ਬਰ-ਸਾਰ; ਵਰਤਮਾਨ ਕਾਲ 2 [ਨਾਂਪੁ] ਵੱਡਾ ਖੁੱਲ੍ਹਾ ਕਮਰਾ 3 [ਨਾਂਪੁ] ਮਸਤੀ , ਵਜਦ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1254,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਹਾਲ਼

ਹਾਲ਼ (ਨਾਂ,ਪੁ) ਗੱਡੇ ਦੇ ਪਹੀਏ ਦੁਆਲੇ ਮਜ਼ਬੁੂਤੀ ਵਜੋਂ ਕੱਸ ਕੇ ਚੜ੍ਹਿਆ ਲੋਹੇ ਦੀ ਚੌੜੀ ਪੱਤਰੀ ਦਾ ਕੜਾ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1259,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ