ਲਾਗ–ਇਨ/ਨਵਾਂ ਖਾਤਾ |
+
-
 
ਹੀਰੁ

ਹੀਰੁ ਨਾਮ ਰੂਪ ਹੀਰਾ- ਮੇਰੈ ਮਨਿ ਗੁਪਤ ਹੀਰੁ ਹਰਿ ਰਾਖਾ ; ਕੀਮਤੀ ਪੱਥਰ- ਮੈਲਾ ਮੋਤੀ ਮੈਲਾ ਹੀਰੁ। ਵੇਖੋ ਹੀਰ, ਹੀਰਾ

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 1785,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਹੀਰੇ

ਹੀਰੇ ਵੇਖੋ ਹੀਰ , ਹੀਰਾ

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 1785,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਹੀਰੋ

ਹੀਰੋ ਹੀਰ। ਵੇਖੋ ਹੀਰ, ਹੀਰਾ

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 1785,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਹੀਰੁ

ਹੀਰੁ. ਦੇਖੋ, ਹੀਰ ਅਤੇ ਹੀਰਾ. “ਦਇਆ ਕਰੈ ਹਰਿ ਹੀਰੁ.” (ਸ੍ਰੀ ਮ: ੧) “ਮਾਣਿਕ ਲਾਲ ਨਾਮ ਰਤਨ ਪਦਾਰਥ ਹੀਰੁ.” (ਸ੍ਰੀ ਮ: ੧)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1792,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/15/2014 12:00:00 AM
ਹਵਾਲੇ/ਟਿੱਪਣੀਆਂ: noreference

ਹੀਰੋ

ਹੀਰੋ [ਨਾਂਪੁ] ਨਾਟਕ/ਕਹਾਣੀ/ਨਾਵਲ ਆਦਿ ਦਾ ਮੁੱਖ ਪਾਤਰ , ਨਾਇਕ; ਯੋਧਾ, ਸੂਰਮਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1823,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਹੀਰ

ੀਰ. ਸਿਆਲ ਜਾਤਿ ਦੇ ਰਾਜਪੂਤ ਚੂਚਕ ਦੀ, ਮਲਕੀ ਦੇ ਉਦਰ ਤੋਂ ਪੈਦਾ ਹੋਈ ਇੱਕ ਕੰਨ੍ਯਾ, ਜੋ ਚਨਾਬ (ਝਨਾਂ) ਦੇ ਕਿਨਾਰੇ ਝੰਗ ਨਗਰ ਦੀ ਵਸਨੀਕ ਸੀ.1 ਚਾਹੋ ਇਸ ਦਾ ਵਿਆਹ ਰੰਗਪੁਰ (ਜਿਲਾ ਮੁਜੱਫਰਗੜ੍ਹ) ਨਿਵਾਸੀ ਖੇੜੇ ਜਾਤਿ ਦੇ ਸੈਦੇ ਨਾਮਕ ਜੱਟ ਨਾਲ ਮਾਪਿਆਂ ਨੇ ਕਰ ਦਿੱਤਾ ਸੀ, ਪਰ ਇਸ ਦਾ ਪ੍ਰੇਮਭਾਵ ਤਖਤ ਹਜਾਰੇ ਦੇ ਵਸਨੀਕ ਮੌਜੂ2 ਦੇ ਪੁਤ੍ਰ ਰਾਂਝੇ ਨਾਲ ਸੀ. ਇਸ ਦੀ ਕਥਾ ਅਨੇਕ ਪੰਜਾਬੀ ਕਵੀਆਂ ਨੇ ਉੱਤਮ ਰੀਤਿ ਨਾਲ ਲਿਖੀ ਹੈ, ਹੀਰ ਦਾ ਦੇਹਾਂਤ ਰਾਂਝੇ ਦਾ ਮਰਨਾ ਸੁਣਕੇ ਸੰਮਤ ੧੫੧੦ ਵਿੱਚ ਹੋਇਆ. ਇਸ ਦੀ ਕਬਰ ਝੰਗ ਤੋਂ ਅੱਧ ਕੋਹ ਤੇ ਹੈ, ਜਿਸ ਥਾਂ ਅਨੇਕ ਲੋਕ ਦੁੱਧ ਚੜ੍ਹਾਉਂਦੇ ਹਨ. “ਰਾਂਝਾ ਹੀਰ ਬਖਾਣੀਐ ਓਹ ਪਿਰਮ ਪਿਰਾਤੀ.” (ਭਾਗੁ)

 

ਦਸਮਗ੍ਰੰਥ ਵਿੱਚ ਜਿਕਰ ਹੈ ਕਿ ਹੀਰ ਮੇਨਕਾ ਅਪਸਰਾ ਅਤੇ ਰਾਂਝਾ ਇੰਦ੍ਰ ਸੀ. “ਰਾਂਝਾ ਭਯੋ ਸੁਰੇਸ ਤਹਿਂ, ਭਈ ਮੇਨਕਾ ਹੀਰ। ਯਾ ਜਗ ਮੇ ਗਾਵਤ ਸਦਾ ਸਭ ਕਵਿਕੁਲ ਜਸ ਧੀਰ.” (ਚਰਿਤ੍ਰ ੯੮) ਦੇਖੋ, ਰਾਂਝਾ।

੨ ਦਸ਼ਮੇਸ਼ ਦੇ ਦਰਬਾਰ ਦਾ ਇੱਕ ਕਵਿ, ਜਿਸ ਨੂੰ ਗੁਰੂ ਸਾਹਿਬ ਨੇ ਹੇਠ ਲਿਖਿਆ ਕਬਿੱਤ ਸੁਣਕੇ ਇਤਨਾ ਦਾਨ ਬਖਸ਼ਿਆ ਕਿ ਉਹ ਸਾਰੀ ਉਮਰ ਕਿਸੇ ਅੱਗੇ ਹੱਥ ਪਸਾਰਣ ਜੋਗਾ ਨਾ ਰਹਿਆ.

ਪਾਸ ਠਾਢੋ ਝਗਰਤ ਝੁਕਤ ਦਰੇਰੈ ਮੋਹਿ

ਬਾਤ ਨ ਕਰਨ ਪਾਊਂ ਮਹਾਂ ਬਲੀ ਬੀਰ ਸੋਂ,

ਐਸੋ ਅਰਿ ਬਿਕਟ ਨਿਕਟ ਬਸੈ ਨਿਸਦਿਨ

ਨਿਪਟ ਨਿਸ਼ੰਕ ਸਠ ਘੇਰੈ ਫੇਰ ਭੀਰ ਸੋਂ,

ਦਾਰਦਿ ਕੁਪੂਤ! ਤੇਰੋ ਮਰਨ ਬਨ੍ਯੋ ਹੈ ਆਜ

ਕਰਕੈ ਸਲਾਮ ਵਿਦਾ ਹੂਜੈ ਕਬਿ ਹੀਰ ਸੋਂ,

ਨਾਤਰੁ ਗੋਬਿੰਦ ਸਿੰਘ ਵਿਕਲ ਕਰੈਂਗੇ ਤੋਹਿ

ਟੂਕ ਟੂਕ ਹ੍ਵੈ ਹੈਂ ਗਾਢੇ ਦਾਨਨ ਕੇ ਤੀਰ ਸੋਂ.

੩ ਸੰ. ਹੀਰਾ. ਵਜ੍ਰ. “ਗੁਰਿ ਮਿਲੀਐ ਹੀਰ ਪਰਾਖਾ.” (ਜੈਤ ਮ: ੪) ੪ ਸ਼ਿਵ। ੫ ਸ਼ੇਰ। ੬ ਅਹੀਰ (ਅਭੀਰ) ਦਾ ਸੰਖੇਪ. “ਆਏ ਸਭ ਬ੍ਰਿਜ ਹੀਰ.” (ਕ੍ਰਿਸਨਾਵ) ੭ ਇੱਕ ਛੰਦ, ਜਿਸ ਦੀ ‘ਹੀਰਕ’ ਸੰਗ੍ਯਾ ਭੀ ਹੈ. ਲੱਛਣ—ਚਾਰ ਚਰਣ, ਪ੍ਰਤਿ ਚਰਣ ੨੩ ਮਾਤ੍ਰਾ, ਦੋ ਵਿਸ਼੍ਰਾਮ ਛੀ ਛੀ ਮਾਤ੍ਰਾ ਪੁਰ, ਤੀਜਾ ਗਿਆਰਾਂ ਪੁਰ, ਹਰੇਕ ਚਰਣ ਦੇ ਆਦਿ ਦਾ ਅੱਖਰ ਗੁਰੁ ਅੰਤ ਰਗਣ SIS.

ਉਦਾਹਰਣ—

ਸਤ੍ਯ ਰਹਿਤ , ਪਾਪ ਗ੍ਰਹਿਤ, ਕ੍ਰੁੱਧ ਚਹਿਤ ਜਾਨਿਯੇ,

ਧਮ੗ ਹੀਨ, ਅੰਗ ਛੀਨ, ਕ੍ਰੋਧ ਪੀਨ ਮਾਨਿਯੇ. xxx

(ਕਲਕੀ)

(ਅ) ਗਣ ਛੰਦ ਹੀਰ ਦਾ ਲੱਛਣ ਹੈ—ਚਾਰ ਚਰਣ, ਪ੍ਰਤਿ ਚਰਣ ਭ ਸ ਨ ਜ ਨ ਰ SII, IIS, III, ISI, III, ISI.

ਉਦਾਹਰਣ—

ਸ਼੍ਰੀ ਗੁਰੁ ਧਰ ਹੀ ਚਰਨ ਰਿਦੇ ਨਰ ਦੁਖ ਕੇ ਹਰੀ,

ਹੋਤ ਨ ਭਵ ਮੇ ਭ੍ਰਮਣ ਸਦਾ ਰਹਿ ਮੁਦ ਕੋ ਧਰੀ. xxx

੮.ਫ਼ਾ ਗਨੀ. ਆਤਿਸ਼.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1835,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/15/2014 12:00:00 AM
ਹਵਾਲੇ/ਟਿੱਪਣੀਆਂ: noreference

ਹੀਰ

ਹੀਰ [ਨਿਇ] ਪੰਜਾਬ ਦੀ ਇੱਕ ਲੋਕ-ਕਹਾਣੀ ਦੀ ਨਾਇਕਾ ਦਾ ਨਾਂ; ਹੀਰ-ਰਾਂਝੇ ਦਾ ਕਿੱਸਾ; ਖ਼ੂਬਸੂਰਤ ਇਸਤਰੀ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1935,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਹੀਰ

ਹੀਰ (ਨਾਂ,ਇ) ਰਾਂਝੇ ਦੀ ਪ੍ਰੇਮਿਕਾ; ਝੰਗ ਮਘਿਆਣੇ ਦੇ ਬਾਸ਼ਿੰਦੇ ਸਿਆਲ ਗੋਤ ਦੇ ਚੂਚਕ ਚੌਧਰੀ ਦੀ ਸੁੰਦਰ ਧੀ ਅਤੇ ਵਾਰਸ, ਦਮੋਦਰ, ਮੁਕਬਲ ਲਿਖਤ ਹੀਰ ਦੇ ਕਿੱਸੇ ਦੀ ਨਾਇਕਾ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1940,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ